ਬਹੁਤ ਪਹਿਲਾਂ ਇੱਕ ਗੀਤ ਸੁਣਿਆ ਸੀ. ਇਸ ਗੀਤ ਦੇ ਕੁਝ ਬੋਲ ਸਨ:
ਮੋਹੱਬਤ ਜੋ ਕਰਤੇ ਹੈਂ ਵੋ ਮੋਹੱਬਤ ਜਤਾਤੇ ਨਹੀਂ;
ਧੜਕਨੇਂ ਆਪਣੇ ਦਿਲ ਕੀ ਕਭੀ
ਕਿਸੀ ਕੋ ਸੁਨਾਤੇ ਨਹੀਂ...;
ਮਜ਼ਾ ਕਿਆ ਰਹਾ ਜਬ ਕੀ ਖੁਦ ਕਰ ਦੀਆ ਹੋ
ਮੋਹੱਬਤ ਕਾ ਇਜ਼ਹਾਰ ਆਪਣੀ ਜੁਬਾਂ ਸੇ...
ਇਸ਼ਾਰੋਂ ਇਸ਼ਾਰੋਂ ਮੇਂ ਦਿਲ ਲੇਨੇ ਵਾਲੇ
ਬਤਾ ਯੇ ਹੁਨਰ ਤੂਨੇ ਸੀਖਾ ਕਹਾਂ ਸੇ....ਫਿਲਮ ਕਸ਼ਮੀਰ ਕੀ ਕਲੀ ਦਾ ਇਹ ਗੀਤ ਆਪਣੇ ਜ਼ਮਾਨੇ ਵਿੱਚ ਬਹੁਤ ਹਿੱਟ ਹੋਇਆ ਸੀ. ਪਰ ਲੋਕ ਤਾਂ ਲੋਕ ਹਨ. ਉਹਨਾਂ ਨੂੰ ਫਿਲਮ ਮੁਗਲੇ ਆਜ਼ਮ ਦਾ ਇਹ ਗੀਤ ਕੁਝ ਜ਼ਿਆਦਾ ਚੰਗਾ ਲੱਗਿਆ....ਜਿਸ ਵਿੱਚ ਬੜੀ ਦਲੇਰੀ ਨਾਲ ਆਖਿਆ ਗਿਆ ਹੈ...
ਜਬ ਪਿਆਰ ਕਿਆ ਤੋ ਡਰਨਾ ਕਿਆ...
ਪਿਆਰ ਕੀਆ ਕੋਈ ਚੋਰੀ ਨਹੀਂ ਕੀ...
ਛੁਪ ਛੁਪ ਆਹੇਂ ਭਰਨਾ ਕਿਆ...
ਇਸ ਸੋਚ ਨੂੰ ਉਸ ਵੇਲੇ ਹੋਰ ਹਵਾ ਮਿਲੀ ਜਦੋਂ ਸ਼ੁਰੂ ਹੋਇਆ ਸੰਤ ਵੈਲੈਨ ਟਾਈਨ ਦੀਆਂ ਯਾਦਾਂ ਅਤੇ ਵਿਚਾਰਾਂ ਦਾ ਸਿਲਸਿਲਾ. ਉਹਨਾਂ ਵਿਚਾਰਾਂ ਦਾ ਮਕਸਦ ਵੀ ਕੁਝ ਹੋਰ ਪਰ ਅੱਜ ਬਹੁਤ ਕੁਝ ਹੋ ਰਿਹਾ ਹੈ. ਬਿਲਕੁਲ ਇਸ ਤਰਾਂ ਜਿਵੇਂ ਬਸ ਇਹ ਇੱਕੋ ਹਫਤਾ ਜਾਂ ਇੱਕੋ ਦਿਨ ਹੁੰਦਾ ਹੈ ਪਿਆਰ ਲਈ ਰਾਖਵਾਂ. ਕੁਝ ਸਡ਼ਕ ਛਾਪ ਮ੍ਜ੍ਨੂਆਂ ਨੇ ਤਾਂ ਇਸ ਦਿਨ ਨੂੰ ਛੇੜਛਾੜ ਦੇ ਇੱਕ ਲਾਈਸੈਂਸ ਵੱਜੋਂ ਵੀ ਸਮਝਣਾ ਸ਼ੁਰੂ ਕਰ ਦਿੱਤਾ.ਵੈਲੈਨਟਾਈਨ ਡੇ ਨੂੰ ਮਨਾਉਣ ਦਾ ਰੁਝਾਣ ਲਗਾਤਾਰ ਵਧ ਰਿਹਾ ਹੈ. ਇਸ ਵਾਰ ਵੀ ਇਹ ਜ਼ੋਰਾਂ ਸ਼ੋਰਾਂ ਨਾਲ ਜਾਰੀ ਰਿਹਾ.ਪਰ ਕਈ ਆਵਾਜ਼ਾਂ ਬਿਲਕੁਲ ਵੱਖਰੀਆਂ ਵੀ ਸਨ.ਇਹਨਾਂ ਦਾ ਅੰਦਾਜ਼ ਵੀ ਯਾਦਗਾਰੀ ਸੀ.ਇਹਨਾਂ ਵਿੱਚੋਂ ਇੱਕ ਨਵੇਕਲਾ ਅੰਦਾਜ਼ ਨਜ਼ਰ ਆਇਆ ਬੰਗਲੋਰ ਵਿੱਚ ਰਹਿ ਰਹੇ ਗੁਰਸ਼ਰਨਜੀਤ ਸਿੰਘ ਸ਼ੀਂਹ ਦਾ.ਉਹਨਾਂ ਨੇ ਇੱਕ ਤਸਵੀਰ ਬਣਾਈ ਹੈ ਨੇਤਾ 420 ਦੀ ਜੋ ਆਪਣੀ ਮਹਿਬੂਬਾ ਬੇਈਮਾਨੀ ਨਾਲ ਇਹ ਦਿਨ ਮਨਾ ਰਹੇ ਹਨ.ਇਸ ਕਾਰਟੂਨ ਹੇਠਾਂ ਕੈਪਸ਼ਨ ਲਿਖੀ ਹੈ:
ਨੇਤਾ ਜੀ ਦਾ ਵੈਲੈਨ ਟਾਈਨ ਡੇ -ਕਾਰਟੂਨ-ਹੋਰ ਕਿਸੇ ਨੇ ਆਪਣਾ ਵੈਲੈਨਟਾਈਨ ਡੇ ਮਨਾਇਆ ਹੋਵੇ ਚਾਹੇ ਨਾਂ ਪਰ ਸਾਡੇ ਨੇਤਾ 420 ਜੀ ਨੇ ਆਪਣਾ ਵੈਲੈਨ ਟਾਈਨ ਡੇ ਆਪਣੀ ਪੁਰਾਣੀ ਮਹਿਬੂਬਾ ਮਿਸ ਬੇਈਮਾਨੀ ਨਾਲ ਮਨਾ ਲਿਆ ਤੇ ਉਸਦੇ ਪਿਆਰ 'ਚ ਉਹ ਤਾਂ ਹੋਰ ਪਤਾ ਨਹੀਂ ਕਿੰਨੇ ਘਪਲੇ ਕਰਨ ਦੀਆਂ ਕਸਮਾਂ ਖਾ ਰਹੇ ਨੇ.ਮੈਨੂੰ ਲੱਗਦਾ ਜਦੋਂ ਤੱਕ ਇਹਨਾਂ ਦੀ ਇਹ ਆਸ਼ਕੀ ਬੰਦ ਨਹੀਂ ਹੁੰਦੀ ਤਦ ਤੱਕ ਇਹ ਘਪਲੇ ਬੰਦ ਨਹੀਂ ਹੋਣੇ.ਇਸ ਨੂੰ ਬਹੁਤ ਹੀ ਪਸੰਦ ਵੀ ਕੀਤਾ ਗਿਆ ਹੈ ਪਰ ਪਰਮਿੰਦਰ ਸਿੰਘ ਸੰਧੂ ਹੁਰਾਂ ਨੇ ਇਸ ਬਾਰੇ ਬਹੁਤ ਹੀ ਪਤੇ ਦੀ ਗੱਲ ਆਖੀ ਹੈ.ਉਹਨਾਂ ਕਿਹਾ ਉਂਝ ਧਿਆਨ ਨਾਲ ਵੇਖਣ ਤੇ ਪਤਾ ਲਗਦਾ ਕੇ ਇਹ ਬੰਦਾ ਕਿਸੇ ਪਾਸਿਓਂ ਲੀਡਰ ਤਾਂ ਲਗਦਾ ਹੀ ਨਹੀਂ...ਤੁਹਾਨੂੰ ਵੀ ਇੱਕ ਵਾਰ ਫਿਰ ਕਿਸੇ ਲੀਡਰ ਨੂੰ ਨੇੜਿਓਂ ਜਾ ਕੇ ਵੇਖ ਲੈਣਾ ਚਾਹੀਦਾ. ਇਸ ਵਿੱਚ ਤਾਂ ਲੀਡਰਾਂ ਵਾਲਾ ਕੋਈ ਦਰਸ਼ਨ ਨਜ਼ਰ ਨਹੀਂ ਆ ਰਿਹਾ. ਇਹ ਤਾਂ ਕੋਈ ਵਿਚਾਰਾ ਬੇਰੋਜਗਾਰ ਗ੍ਰੈਜੂਏਟ ਲਗਦਾ. ਨਾ ਇਹ ਬੁੱਢਾ, ਨਾ ਇਹ ਮੋਟਾ, ਨਾ ਇਸਦੀਆਂ ਅੱਖਾਂ ਵਿੱਚ ਕੋਈ ਬੇਸ਼ਰਮੀ, ਨਾ ਹੀ ਨਾਲ ਕੋਈ ਸਕਿਓਰਿਟੀ ਅਤੇ ਨਾ ਹੀ ਇਹ ਕੋਈ ਜਬਰਦਸਤੀ ਕਰ ਰਿਹਾ.....ਇਸ ਬਾਰੇ ਤੁਹਾਡਾ ਕੀ ਖਿਆਲ ਹੈ...ਜ਼ਰੂਰ ਦੱਸਣਾ. ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ. --ਰੈਕਟਰ ਕਥੂਰੀਆ
ਮੋਹੱਬਤ ਜੋ ਕਰਤੇ ਹੈਂ ਵੋ ਮੋਹੱਬਤ ਜਤਾਤੇ ਨਹੀਂ;
ਧੜਕਨੇਂ ਆਪਣੇ ਦਿਲ ਕੀ ਕਭੀ
ਕਿਸੀ ਕੋ ਸੁਨਾਤੇ ਨਹੀਂ...;
ਮਜ਼ਾ ਕਿਆ ਰਹਾ ਜਬ ਕੀ ਖੁਦ ਕਰ ਦੀਆ ਹੋ
ਮੋਹੱਬਤ ਕਾ ਇਜ਼ਹਾਰ ਆਪਣੀ ਜੁਬਾਂ ਸੇ...
ਇਸ਼ਾਰੋਂ ਇਸ਼ਾਰੋਂ ਮੇਂ ਦਿਲ ਲੇਨੇ ਵਾਲੇ
ਬਤਾ ਯੇ ਹੁਨਰ ਤੂਨੇ ਸੀਖਾ ਕਹਾਂ ਸੇ....ਫਿਲਮ ਕਸ਼ਮੀਰ ਕੀ ਕਲੀ ਦਾ ਇਹ ਗੀਤ ਆਪਣੇ ਜ਼ਮਾਨੇ ਵਿੱਚ ਬਹੁਤ ਹਿੱਟ ਹੋਇਆ ਸੀ. ਪਰ ਲੋਕ ਤਾਂ ਲੋਕ ਹਨ. ਉਹਨਾਂ ਨੂੰ ਫਿਲਮ ਮੁਗਲੇ ਆਜ਼ਮ ਦਾ ਇਹ ਗੀਤ ਕੁਝ ਜ਼ਿਆਦਾ ਚੰਗਾ ਲੱਗਿਆ....ਜਿਸ ਵਿੱਚ ਬੜੀ ਦਲੇਰੀ ਨਾਲ ਆਖਿਆ ਗਿਆ ਹੈ...
ਜਬ ਪਿਆਰ ਕਿਆ ਤੋ ਡਰਨਾ ਕਿਆ...
ਪਿਆਰ ਕੀਆ ਕੋਈ ਚੋਰੀ ਨਹੀਂ ਕੀ...
ਛੁਪ ਛੁਪ ਆਹੇਂ ਭਰਨਾ ਕਿਆ...
ਇਸ ਸੋਚ ਨੂੰ ਉਸ ਵੇਲੇ ਹੋਰ ਹਵਾ ਮਿਲੀ ਜਦੋਂ ਸ਼ੁਰੂ ਹੋਇਆ ਸੰਤ ਵੈਲੈਨ ਟਾਈਨ ਦੀਆਂ ਯਾਦਾਂ ਅਤੇ ਵਿਚਾਰਾਂ ਦਾ ਸਿਲਸਿਲਾ. ਉਹਨਾਂ ਵਿਚਾਰਾਂ ਦਾ ਮਕਸਦ ਵੀ ਕੁਝ ਹੋਰ ਪਰ ਅੱਜ ਬਹੁਤ ਕੁਝ ਹੋ ਰਿਹਾ ਹੈ. ਬਿਲਕੁਲ ਇਸ ਤਰਾਂ ਜਿਵੇਂ ਬਸ ਇਹ ਇੱਕੋ ਹਫਤਾ ਜਾਂ ਇੱਕੋ ਦਿਨ ਹੁੰਦਾ ਹੈ ਪਿਆਰ ਲਈ ਰਾਖਵਾਂ. ਕੁਝ ਸਡ਼ਕ ਛਾਪ ਮ੍ਜ੍ਨੂਆਂ ਨੇ ਤਾਂ ਇਸ ਦਿਨ ਨੂੰ ਛੇੜਛਾੜ ਦੇ ਇੱਕ ਲਾਈਸੈਂਸ ਵੱਜੋਂ ਵੀ ਸਮਝਣਾ ਸ਼ੁਰੂ ਕਰ ਦਿੱਤਾ.ਵੈਲੈਨਟਾਈਨ ਡੇ ਨੂੰ ਮਨਾਉਣ ਦਾ ਰੁਝਾਣ ਲਗਾਤਾਰ ਵਧ ਰਿਹਾ ਹੈ. ਇਸ ਵਾਰ ਵੀ ਇਹ ਜ਼ੋਰਾਂ ਸ਼ੋਰਾਂ ਨਾਲ ਜਾਰੀ ਰਿਹਾ.ਪਰ ਕਈ ਆਵਾਜ਼ਾਂ ਬਿਲਕੁਲ ਵੱਖਰੀਆਂ ਵੀ ਸਨ.ਇਹਨਾਂ ਦਾ ਅੰਦਾਜ਼ ਵੀ ਯਾਦਗਾਰੀ ਸੀ.ਇਹਨਾਂ ਵਿੱਚੋਂ ਇੱਕ ਨਵੇਕਲਾ ਅੰਦਾਜ਼ ਨਜ਼ਰ ਆਇਆ ਬੰਗਲੋਰ ਵਿੱਚ ਰਹਿ ਰਹੇ ਗੁਰਸ਼ਰਨਜੀਤ ਸਿੰਘ ਸ਼ੀਂਹ ਦਾ.ਉਹਨਾਂ ਨੇ ਇੱਕ ਤਸਵੀਰ ਬਣਾਈ ਹੈ ਨੇਤਾ 420 ਦੀ ਜੋ ਆਪਣੀ ਮਹਿਬੂਬਾ ਬੇਈਮਾਨੀ ਨਾਲ ਇਹ ਦਿਨ ਮਨਾ ਰਹੇ ਹਨ.ਇਸ ਕਾਰਟੂਨ ਹੇਠਾਂ ਕੈਪਸ਼ਨ ਲਿਖੀ ਹੈ:
![]() |
| ਪਰਮਿੰਦਰ ਸਿੰਘ ਸੰਧੂ |
![]() |
| ਗੁਰਸ਼ਰਨਜੀਤ ਸਿੰਘ ਸ਼ੀਂਹ |

No comments:
Post a Comment