Saturday, January 29, 2011

ਮਿਲਦੇ ਨਾ ਸਹੀ, ਕਦੇ ਕਦਾਈ ਸੁਫਨੇ ਵਿਚ ਤਾਂ ਆਓਂਦੇ ਨੇ

ਲੋਕ ਰਾਜ ਹੁਰਾਂ ਦੋ ਸਤਰਾਂ ਲਿਖੀਆਂ ਸਨ ਪਰ ਰੋਮਨ ਅੱਖਰਾਂ ਵਿੱਚ...ਪ੍ਰੇਮ ਖੋਸਲਾ ਜੀ ਨੇ ਉਹਨਾਂ ਨੂੰ ਗੁਰਮੁਖੀ ਲਿਪੀ ਵਿੱਚ ਪੇਸ਼ ਕਰ ਦਿੱਤਾ. ਇਸ ਨਾਲ ਇਹਨਾਂ ਸਤਰਾਂ ਦਾ ਪੰਜਾਬੀ ਵਾਲਾ ਰੰਗ ਹੋਰ ਉਘੜ ਆਇਆ. ਇਹ ਸਤਰਾਂ ਜ਼ਿੰਦਗੀ ਦੀ ਉਸ ਹਕੀਕਤ ਦਾ ਜ਼ਿਕਰ ਕਰ ਰਹੀਆਂ ਸਨ ਜਿਸ ਹਕੀਕਤ ਵਿੱਚ ਦਿਲ, ਦਿਮਾਗ ਅਤੇ ਅੰਤਰ ਆਤਮਾ ਤਿੰਨੇ ਹਾਜ਼ਿਰ ਰਹਿੰਦੇ ਨੇ ਨਾਂ ਤਾਂ ਉਹਨਾਂ ਦਾ ਆਪਸ ਵਿੱਚ ਕੋਈ ਵਿਰੋਧ ਨਜ਼ਰ ਆਉਂਦਾ ਹੈ ਤੇ ਉਹਨਾਂ ਵਿੱਚ ਕਦੇ ਕਿਸੇ ਵੀ ਕਿਸਮ ਦਾ ਕੋਈ ਝਗੜਾ ਹੁੰਦਾ ਹੈ.. ਇਹ ਦੋ ਸਤਰਾਂ  ਸਨ:ਏਨਾ ਹੀ ਅਹਿਸਾਨ ਬੜਾ ਹੈ, ਯਾਦ ਤਾਂ ਆਖਿਰ ਰਖਿਆ ਹੈ
ਮਿਲਦੇ ਨਾ ਸਹੀ, ਕਦੇ ਕਦਾਈ ਸੁਫਨੇ ਵਿਚ ਤਾਂ ਆਓਂਦੇ ਨੇ
ਇਸ ਤੇ ਕਈ ਟਿੱਪਣੀਆਂ ਆਈਆਂ ਪਰ  ਸ਼ਾਲਿਨੀ ਭਸੀਨ ਨੇ ਜੋ ਲਿਖਿਆ ਉਹ ਦਿਲ ਦਿਮਾਗ ਵਿੱਚ ਉਤਰ ਗਿਆ. ਉਸਨੇ ਆਖਿਆ....ਵਾਹ ਸਰ. ਬਹੁਤ ਅਛਾ ਲਿਖਾ ਹੈ.....ਏਕ ਮੇਰੀ ਤਰਫ਼ ਸੇ ਭੀ. ਅਰਜ਼ ਕੀਆ ਹੈ.: 
ਉਨਕਾ ਨਾਮ ਜੋ ਫਾੜਾ ਜ਼ਿੰਦਗੀ ਕੀ ਕਿਤਾਬ ਸੇ,
ਤੋ ਦੇਖਤੇ ਹੈਂ ਕਿ ਉਸਮੇਂ ਕੋਈ ਪੰਨਾ ਹੀ ਨਾ ਰਹਾ.
ਏਸੇ ਤਰਾਂ ਗੀਤ ਸੰਗੀਤ ਅਤੇ ਸ਼ਾਇਰੀ ਦੀ ਦੁਨੀਆ ਦੇ ਬੇਤਾਜ ਬਾਦਸ਼ਾਹ ਅਮਰ ਦੀਪ ਗਿੱਲ ਹੁਰਾਂ ਦੋ ਸਤਰਾਂ ਲਿਖੀਆਂ,": ਕੁੱਝ ਦੋਸਤ ਫੇਸਬੁੱਕ ਤੋਂ ਗਾਇਬ ਹੋ ਗਏ , ਕੁੱਝ ਪਹਿਲਾਂ ਵਾਂਗ ਸਰਗਰਮ ਨਹੀਂ ਰਹੇ , ਕੁੱਝ ਸਾਡੇ ਨਾਲ ਪਹਿਲਾਂ ਵਾਂਗ ਗੱਲਬਾਤ ਨਹੀਂ ਕਰਦੇ , ਇੱਕ ਅਸੀਂ ਹਾਂ ਕਿ ਸਭ ਨੂੰ ਯਾਦ ਰੱਖਦੇ ਹਾਂ , ਇਹ ਫੇਸਬੁੱਕ ਵੀ ਇੱਕ ਦੁਨੀਆ ਵਾਂਗ ਹੀ ਹੈ , ਉਹੀ ਦੁਨੀਆ ਵਾਲੇ ਦਸਤੂਰ....!!..ਇਸਤੇ ਟਿੱਪਣੀ ਕਰਦਿਆਂ 
ਰੋਜ਼ੀ ਸਿੰਘ ਨੇ ਇੱਕ ਅਗਿਆਤ ਸ਼ਾਇਰ ਦੇ ਸ਼ਿਅਰ ਦਾ ਹਵਾਲਾ ਦਿੱਤਾ. ਸ਼ਿਅਰ ਸੀ...ਅਪਨੇ ਸਿਵਾ ਬਤਾਓ ਤੁਮ੍ਹੇ ਕੁਛ ਮਿਲਾ ਭੀ  ਹੈ, 
ਹਜ਼ਾਰ ਬਾਰ ਲੀ ਹੈਂ ਤੂਨੇ ਮੇਰੇ ਦਿਲ ਕੀ ਤਲਾਸ਼ੀਆਂ....
 ਅਮਰ ਦੀਪ ਗਿੱਲ ਹੁਰਾਂ ਨੇ ਹੀ ਦੋ ਹੋਰ ਸਤਰਾਂ ਲਿਖੀਆਂ ਸਨ ਬਚਪਨ ਵਿੱਚ ਮੇਰਾ ਇੱਕ ਖਾਸ ਦੋਸਤ ਸੀ ਤੀਜੀ , ਚੌਥੀ 'ਚ ਅਸੀਂ ਇੱਕਠੇ ਪੜਦੇ ਸੀ , ਫਿਰ ਉਸਦੇ ਪਿਤਾ ਜੀ ਦਾ ਤਬਾਦਲਾ ਕਿਤੇ ਹੋਰ ਹੋ ਗਿਆ , ਮੈਂ ਉਦਾਸ ਹੋ ਗਿਆ , ਮੈਂ ਉਸਨੂੰ ਜਾਣ ਲੱਗੇ ਨੂੰ ਪੁੱਛਿਆ, " ਤੂੰ ਮੈਨੂੰ ਯਾਦ ਕਰੇਂਗਾ ? " ਉਹ ਬੋਲਿਆ, " ਨਾ ਬਈ..ਨਵੇਂ ਸ਼ਹਿਰ 'ਚ ਨਵੇਂ ਯਾਰ ਬਣਾਵਾਂਗੇ ! " ਕਿੰਨਾ ਸਿਆਣਾ ਸੀ ਉਹ ਛੋਟੀ ਉਮਰ 'ਚ , ਕਿੰਨਾ ਪਾਗਲ ਹਾਂ ਮੈਂ ਅੱਜ ਵੀ :(
ਚਰਨਜੀਤ ਸੈਣੀ ਨੇ ਆਖਿਆ  ਭਾਅ ਜੀ ਓਹ ਪਾਗਲ ਚੰਗਾ ਹੁੰਦੈ ,ਜਿਹੜਾ ਆਪਣੇ ਪਾਗਲਪਨ ਵਿਚ,ਓਹਨਾਂ ਯਾਦਾਂ ਦੀ ਖੁਸ਼ੀ ਨਹੀਂ ਗੁਆਚਣ ਦਿੰਦਾ ਜਿਹੜੀ ਓਹਦੇ ਜ਼ਹਿਨ 'ਚ ਅਨਮੋਲ ਖ਼ਜ਼ਾਨੇ ਵਾਂਗ ਸੰਭਾਲੀ ਪਈ  ਐ, ਤੇ ਅੱਜ ਵੀ ਓਹ ਓਹਨਾਂ ਯਾੱਦਾਂ ਨੂੰ  ਚੇਤੇ ਕਰਕੇ ਦੁਬਾਰਾ ਓਸ ਖੁਸ਼ੀ ਦਾ ਆਨੰਦ ਲੈਂਦਾ ਹੈ...
ਇੱਕ ਹੋਰ ਦਿਲਚਸਪ ਪਰ ਖਰੀ ਜਿਹੀ ਟਿੱਪਣੀ ਸੀ.... ਹਰਜੀਤ ਬਰਾਦੀ..ਉਹਨਾਂ ਲਿਖਿਆ  ਨਹੀਂ ਬਾਈ  ਉਹ ਫਿਰ ਯਾਰ ਨੀ ਹੋਣਾ..ਇੱਕ ਵਾਰੀ ਇੱਕ ਸੈਕਸ ਟ੍ਰੇਡ ਵਰਕਰ  ਦੂਜੀ  ਨੂੰ ਕਹਿੰਦੀ...ਤੇਰੇ  ਯਾਰ ਨੇ ਸ਼ਹਿਰ ਛੱਡ ਜਾਣਾ...ਆਵਦਾ ਹਿਸਾਬ ਕਰ ਲੀਂ ਓਹ ਕਹਿੰਦੀ...ਯਾਰ ਕੀ ਤੇ ਹਿਸਾਬ ਕੀ...
ਰਾਵੀ ਸਿੰਘ ਨੇ ਵੀ ਕਮਾਲ ਕਰ ਦਿੱਤੀ. ਉਸਨੇ ਕਿਹਾ...," ਚਲੋ ਕੋਈ ਨਾ...ਓਹਦੇ ਤੇ ਗਿਲਾ ਨਾ ਰੱਖੋ...ਏਹ ਸੋਚੋ ਕਿ ਓਹਨੇ ਬੋਲ ਕੇ ਕਹਿ ਤਾਂ ਦਿੱਤਾ ਜਾਣ ਤੋਂ ਪਹਿਲਾਂ...ਨਹੀਂ ਤਾਂ ਕਈ ਲੋਕ ਤਾਂ ਇਸ ਤਰਾਂ ਬਿਨਾ ਦੱਸੇ ਜ਼ਿੰਦਗੀ ’ਚੋਂ ਚਲੇ ਜਾਂਦੇ ਨੇ, ਕਿ ਜਾਂ ਤਾਂ ਉਹਨਾਂ ਦੇ ਜਾਣ ਦਾ ਕਦੇ ਯਕੀਨ ਹੀ ਨਹੀਂ ਆਉਂਦਾ ਤੇ ਜਾਂ ਤੁਸੀਂ ਸਾਰੀ ਉਮਰ ਝੱਲਿਆਂ ਵਾਂਗ ਉਹਨਾਂ ਨੂੰ ਉਡੀਕਦੇ ਰਹਿੰਦੇ ਹੋ..."
ਸਤੀਸ਼ ਬੇਦਾਗ ਨੇ ਇੱਕ ਹਿੰਦੀ ਸ਼ਿਅਰ ਕਿਹਾ....:
ਜੋ ਭੂਲ ਜਾਏਂ  ਲੜਕਪਨ ਕੀ ਪਾਰੀਆਂ ਬੇਦਾਗ, 
ਖੁਦਾ ਕਰੇ ਨਾ ਕਭੀ ਹਮ ਬੁਲੰਦ ਹੋਂ ਇਤਨੇ ....!
ਤੁਹਾਨੂੰ ਦੋ ਦੋ ਸਤਰਾਂ ਵਾਲੀ ਇਹ ਛੋਟੀ ਜਿਹੀ ਪੇਸ਼ਕਾਰੀ ਕਿਹੋ ਜਿਹੀ ਲੱਗੀ...ਜ਼ਰੂਰ ਦੱਸਣਾ ...ਤੁਹਾਡੇ ਵਿਚਾਰਾਂ ਦੀ ਉਡੀਕ ਤਾਂ ਰਹੇਗੀ ਹੀ....--ਰੈਕਟਰ ਕਥੂਰੀਆ 

No comments: