Friday, January 28, 2011

ਮਜਦੂਰਾਂ ਵੱਲੋਂ ਗਣਤੰਤਰ ਦਿਵਸ ਤੇ ਲਹਿਰਾਇਆ ਗਿਆ ਲਾਲ ਝੰਡਾ

ਜਦੋਂ ਇੱਕ ਪਾਸੇ ਸਾਰਾ ਦੇਸ਼ ਤਿਰੰਗਾ ਝੰਡਾ ਲਹਿਰਾ ਰਿਹਾ ਸੀ ਉਸ ਵੇਲੇ ਲੁਧਿਆਣਾ ਦੀ ਮਜਦੂਰ ਜਮਾਤ ਦੇ ਜਜ਼ਬਾਤ ਇੱਕ ਨਵਾਂ ਇਤਿਹਾਸ ਰਚ ਰਹੇ ਸਨ. ਲੁਧਿਆਣਾ ਦੇ ਮਜਦੂਰਾਂ ਨੇ ਇਸ ਮੌਕੇ ਤੇ ਆਪਣਾ ਲਾਲ ਝੰਡਾ ਲਹਿਰਾ ਕੇ ਗਣਤੰਤਰ ਦਿਵਸ ਮਨਾਇਆ.ਪੱਤਰਕਾਰ ਸੁਖਜੀਤ ਅਲਕੜਾ  ਨੇ ਦਸਿਆ ਕਿ ਉਹ ਖੁਦ ਵੀ ਉਥੇ ਮੌਜੂਦ ਸਨ ਅਤੇ ਉਹਨਾਂ ਨੇ ਇਸ ਮੌਕੇ ਦੀਆਂ ਤਸਵੀਰ ਵੀ ਖਿੱਚੀਆਂਲਾਲ ਝੰਡਾ ਮਜ਼ਦੂਰ ਯੂਨੀਅਨ  ਵੱਲੋਂ ਸੀਟੂ  ਦੀ ਅਗਵਾਈ ਹੇਠ ਕਰੀਬ ਪੰਜ ਹਜ਼ਾਰ ਮਜਦੂਰਾਂ ਨੇ ਬਜਾਜ ਸੰਜ਼  ਲਿਮਟਿਡ ਦੇ ਗੇਟ ਸਾਹਮਣੇ ਬੜੇ ਹੀ ਉਤਸ਼ਾਹ ਅਤੇ ਜੋਸ਼ ਨਾਲ ਲਾਲ ਝੰਡਾ ਲਹਿਰਾਇਆ. ਫੈਕਟਰੀ ਦੇ ਤਿੰਨ ਯੂਨਿਟਾਂ ਸਾਹਮਣੇ ਇਹ ਝੰਡਾ ਲਹਿਰਾਇਆ ਗਿਆ.ਲਾਲ ਝੰਡਾ ਲਹਿਰਾਉਣ ਸਮੇਂ ਮਜਦੂਰ ਜਮਾਤ ਦਾ ਉਤਸ਼ਾਹ ਅਤੇ ਜੋਸ਼ ਦੇਖਣ ਵਾਲਾ ਸੀ.ਲਾਲ ਝੰਡੇ ਦੇ ਜੋਸ਼ ਨਾਲ ਮਜਦੂਰਾਂ ਦੇ ਚਿਹਰੇ ਵੀ ਲਾਲੋ ਲਾਲ ਹੋਏ ਨਜ਼ਰ ਆ ਰਹੇ ਸਨ. ਯੂਨਿਟ ਨੰਬਰ ਸੀ-92, ਸੀ-93 ਅਤੇ ਸੀ-103 ਦੇ ਸਾਹਮਣੇ ਲਾਲ ਝੰਡਾ ਲਹਿਰਾਉਣ ਸਮੇਂ ਹੋਏ ਭਾਰੀ ਇੱਕਠ ਦੇ ਨਾਲ ਕਈ ਸੀਨੀਅਰ ਲੀਡਰ  ਵੀ ਉਚੇਚੇ ਤੌਰ ਤੇ ਉਥੇ ਪੁੱਜੇ ਸਨ. 
ਇਸ ਭਾਰੀ ਇੱਕਠ ਨੂੰ ਜਿਹਨਾਂ ਸੀਨੀਅਰ ਆਗੂਆਂ ਨੇ ਸੰਬੋਧਨ ਕੀਤਾ ਉਹਨਾਂ ਵਿੱਚ  ਕਾਮਰੇਡ  ਵਿਜੇ ਮਿਸ਼ਰਾ, ਕਾਮਰੇਡ ਰਘੁਨਾਥ ਸਿੰਘ ਅਤੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਜਤਿੰਦਰ ਪਾਲ ਸਿੰਘ ਵੀ ਸ਼ਾਮਿਲ ਸਨ.  ਜਗਦੀਸ਼ ਚੰਦ, ਬਲਰਾਮ ਸਿੰਘ, ਅਜੀਤ ਕੁਮਾਰ, ਰਮਿੰਦਰ ਸਿੰਘ, ਸਵਦੇਸ਼ ਤਿਵਾੜੀ, ਅਮਰਜੀਤ ਸਿੰਘ ਮੱਟੂ, ਸੁਬੇਗ ਸਿੰਘ, ਬਲਜੀਤ ਸਿੰਘ ਸਹਾਏ, ਸਮਰ ਬਹਾਦਰ ਅਵਦੇਸ਼ ਪਾਂਡੇ,ਹਨੂ ਸਿੰਘ, ਰਾਮ ਬਾਰਿਸ਼ ਅਤੇ ਕਈ ਹੋਰਾਂ ਨੇ ਵੀ ਸੰਬੋਧਨ ਕੀਤਾ.ਇਹਨਾਂ ਲੀਡਰਾਂ ਨੇ ਮਜਦੂਰ ਜਮਾਤ ਦੇ ਹਿੱਤਾਂ ਬਾਰੇ ਆਪਣੇ ਵਿਚਾਰ ਰੱਖੇ. ਏਸੇ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਨੇ ਪਿਛਲੇ ਦਿਨੀਂ ਮਾਲੇਗਾਓਂ ਵਿੱਚ ਏ ਡੀ ਸੀ ਰੈਂਕ ਦੇ ਇੱਕ ਅਧਿਕਾਰੀ ਜਿਊਂਦਿਆਂ ਸਾੜੇ ਜਾਂ ਦੀ ਘਟਨਾ ਦਾ ਸਖਤ ਨੋਟਿਸ ਲਿਆ ਹੈ. ਪਾਰਟੀ ਦੇ ਜ਼ਿਲਾ ਸੱਕਤਰ ਕਰਤਾਰ ਸਿੰਘ ਬੁਆਣੀ, ਸਹਾਇਕ ਸੱਕਤਰ ਡਾਕਟਰ ਅਰੁਣ ਮਿੱਤਰਾ, ਕਾਮਰੇਡ ਡੀ ਪੀ ਮੋੜ ਅਤੇ ਕਾਮਰੇਡ ਰਮੇਸ਼ ਰਤਨ ਨੇ ਇਸ ਨੂੰ ਮਾਫੀਏ, ਬਿਊਰੋਕਰੇਸੀ, ਰਾਜਨੀਤਿਕ ਆਗੂਆਂ ਦੇ ਕੁਝ ਹਿੱਸੇ ਅਤੇ ਪੁਲਿਸ ਦੇ ਭ੍ਰਿਸ਼ਟ ਅਨਸਰਾਂ ਵਿਚਾਲੇ ਚੱਲ ਰਹੇ ਨਾਪਾਕ ਗਠਜੋੜ ਦਾ ਵਹਿਸ਼ੀਆਨਾ ਕਾਰਾ ਦੱਸਿਆ. ਪਾਰਟੀ  ਨੇ ਦੋਸ਼ੀਆਂ  ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਵੀ ਕੀਤੀ. --ਰੈਕਟਰ ਕਥੂਰੀਆ (ਫੋਟੋ: ਸੁਖਜੀਤ ਅਲਕੜਾ)

1 comment:

ART ROOM said...

beauTiFuLLLLLLLLLLLLLLLLLL