ਸਵਾਲ ਖੜ੍ਹਾ ਹੋ ਸਕਦਾ ਹੈ ਕਿ ਜਦ ਇੰਟਰਨੈਟ ’ਤੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨੂੰ ਸਮਰਪਿਤ ਅਨੇਕਾਂ ਬਲਾਗ ਤੇ ਵੈਬਸਾਈਟਾਂ ਹਨ ਤਾਂ ‘ਪੰਜਾਬੀ ਬੁਲੇਟਿਨ’ ਦੀ ਕੀ ਲੋੜ ਹੈ? ਇਹ ਬੇਚੈਨ ਕਰਨ ਵਾਲਾ ਸਵਾਲ ਹੈ। ਤੁਸੀਂ ਵੀ ਜਾਣਦੇ ਹੋ ਕਿ ਜਦ ਤੱਕ ‘ਪੰਜਾਬੀ ਬੁਲੇਟਿਨ’ ਦੀ ਪੂਰੀ ਤਸਵੀਰ ਵਿਖਾਈ ਨਹੀਂ ਦਿੰਦੀ ਤਦ ਤੱਕ ਇਹ ਸਵਾਲ ਵੀ ਜਵਾਬ ਦੀ ਉਡੀਕ ਕਰਦਾ ਰਹੇਗਾ। ਜਦਕਿ ਜਵਾਬ ਵੀ ਇਹੀ ਹੈ ਕਿਕਿ ਤੁਸੀਂ ਹੀ ‘ਪੰਜਾਬੀ ਬੁਲੇਟਿਨ’ ਦੀ ਤਸਵੀਰ ਬਣਨਾ ਹੈ।
ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਸਾਰੀ ਦੁਨੀਆ ’ਚ ਵਸਦੇ ਹਨ। ਸਾਡਾ ਉਪਰਾਲਾ ਹੈ ਕਿ ਅਸੀਂ ਪੰਜਾਬ ਦਾ ਅਕਸ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ-ਨਾਲ ਅਸੀਂ ਉਨ੍ਹਾਂ ਲੇਖਕਾਂ, ਕਲਮਕਾਰਾਂ ਨੂੰ ਇਕ ਪਲੇਟਫਾਰਮ ਉਪਲਬੱਧ ਕਰਵਾਉਣਾ ਹੈ ਜਿਹੜੇ ਕਿ ਪੰਜਾਬੀ ਮਾਂ ਬੋਲੀ ਲਈ ਕੁਝ ਕਰਨਾ ਚਾਹੁੰਦੇ ਹਨ। ਤਕਨੀਕ ਨੇ ਸਾਡੀ ਰਾਹ ਅਸਾਨ ਕੀਤੀ ਹੈ। ਹੁਣ ਅਸੀਂ ਦੁਨੀਆਂ ਦੇ ਕਿਸੇ ਕੋਨੇ ਵਿਚ ਬੈਠ ਕੇ ਆਪਣੀ ਮਾਂ ਬੋਲੀ ਵਿਚ ਪੜ੍ਹ-ਲਿਖ ਸਕਦੇ ਹਾਂ। ਇਸ ਦੀ ਟੀਮ ਵਿੱਚ ਇਮਰਾਨ ਖਾਨ ਮੁੱਖ ਸੰਪਾਦਕ ਹਨ , ਯਾਦਵਿੰਦਰ ਕਰਫ਼ਿਊ ਰੈਜ਼ੀਡੈਂਟ ਐਡੀਟਰ, ਚਰਨਜੀਤ ਜੱਸੀ ਫੀਚਰ ਐਡੀਟਰ ਅਤੇ ਚਰਨਜੀਤ ਸਿੰਘ ਐਸੋਸੀਏਟ ਐਡੀਟਰ. ਇੰਟਰਨੈਟ ਅਤੇ ਪੰਜਾਬੀ ਪੱਤਰਕਾਰੀ ਦੀ ਦੁਨੀਆ ਵਿੱਚ ਇਸ ਨਵੇਂ ਵੈਬ ਪਰਚੇ ਦੀ ਪੂਰੀ ਟੀਮ ਨੂੰ ਜੀ ਆਇਆਂ ਆਖਦਿਆਂ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਇਹ ਅਦਾਰਾ ਡੱਬੇ ਕੁਚਲੇ ਲੋਕਾਂ ਦੀ ਸਾਰ ਵੀ ਲਵੇਗਾ ਅਤੇ ਲੋਕਤੰਤਰ ਦੇ ਕਮਜ਼ੋਰ ਹੋ ਰਹੇ ਚੌਥੇ ਥੰਮੇ ਨੂੰ ਨਵੀਂ ਸ਼ਕਤੀ ਪ੍ਰਦਾਨ ਕਰਨ ਵਿੱਚ ਆਪਣਾ ਹਿੱਸਾ ਪਵੇਗਾ. ਇਸਨੂੰ ਵਿਸਥਾਰ ਨਾਲ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ.
ਇਸ ਦੇ ਨਾਲ ਹੀ ਗੱਲ ਕਰਦੇ ਹਾਂ ਇਕ ਬਹੁਤ ਹੀ ਪੁਰਾਣੀ ਫਿਲਮ ਮੁਗਲ-ਏ-ਆਜ਼ਮ ਦੀ. ਕਰੀਬ 48 ਸਾਲ ਪਹਿਲਾਂ ਇਹ ਫਿਲਮ 5 ਅਗਸਤ 1960 ਨੂੰ ਦੇਸ਼ ਭਰ ਏ ੧੫੦ ਸਿਨੇਮਾਂ ਹਾਲਾਂ ਵਿੱਚ ਇਕੋ ਵੇਲੇ ਰਲੀਜ਼ ਹੋਈ ਸੀ. ਇਸ ਫਿਲਮ ਨੂੰ ਪੂਰਾ ਹੋਣ ਤੇ ਸੱਤ ਸਾਲ ਲੱਗੇ ਸਨ ਅਤੇ ਇਸਤੇ ਇੱਕ ਕਰੋੜ ਰੁਪਏ ਤੋਂ ਵੀ ਜਿਆਦਾ ਰਕਮ ਖਰਚ ਹੋਈ ਸੀ ਜੋ ਕਿ ਉਸ ਵੇਲੇ ਦੇ ਹਿਸਾਬ ਨਾਲ ਬਹੁਤ ਹੀ ਵੱਡੀ ਅਤੇ ਰਿਸਕੀ ਰਕਮ ਸੀ. ਫਿਲਮ ਦੇ ਨਿਰਦੇਸ਼ਕ ਕੇ ਆਸਿਫ਼ ਨੂੰ ਅੱਜ ਵੀ ਉਹਨਾਂ ਦੀ ਲਗਨ, ਮਿਹਨਤ ਅਤੇ ਸ਼ਿੱਦਤ ਲਈ ਯਾਦ ਕੀਤਾ ਜਾਂਦਾ ਹੈ. ਇਸ ਫਿਲਮ ਵਿੱਚ ਦਿਖਾਏ ਗਏ ਸ਼ੀਸ਼ ਮਹਿਲ ਤੇ ਹੀ ਦਸ ਲੱਖ ਰੁਪਏ ਤੋਂ ਵਧ ਰਕਮ ਦਾ ਖਰਚਾ ਹੋਇਆ ਸੀ. ਇਸ ਫਿਲਮ ਦੇ ਸਾਰੇ ਗੀਤ ਹੀ ਯਾਦਗਾਰੀ ਸਨ. ਇੱਕ ਤੋਂ ਵਧ ਕੇ ਇੱਕ.ਸ਼ਕ਼ੀਲ ਬਦਾਯੁਨੀ ਦੇ ਲਿਖੇ ਹੋਏ ਗੀਤਾਂ ਨੂੰ ਸੰਗੀਤ ਨਾਲ ਸਜਾਇਆ ਸੀ ਨੌਸ਼ਾਦ ਨੇ. ਇਹਨਾਂ ਵਿੱਚ ਹੀ ਇੱਕ ਗੀਤ ਸੀ ਜਬ ਪਿਆਰ ਕੀਆ ਤੋ ਡਰਨਾ ਕਿਆ.
ਇਸ ਗੀਤ ਨੂੰ ਬਹੁਤ ਪਸੰਦ ਕੀਤਾ ਗਿਆ. ਬਾਰ ਬਾਰ ਗਾਇਆ ਗਿਆ ਬਾਰ ਬਾਰ ਗੁਨਗੁਨਾਇਆ ਗਿਆ ਪਰ ਜੋ ਸਿੱਟਾ ਨਿਕਲਿਆ ਉਹ ਸਭ ਦੇ ਸਾਹਮਣੇ ਹੈ. ਖਾਪ ਪੰਚਾਇਤਾਂ ਦਾ ਦਬਦਬਾ ਹੋਰ ਮਜ਼ਬੂਤ ਹੋ ਕੇ ਉਭਰਿਆ. ਖਾਪ ਪੰਚਾਇਤਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਨਾਲ ਕਾਨੂੰਨ ਅਤੇ ਅਦਾਲਤਾਂ ਨੂੰ ਵੀ ਟਿਚ ਸਮਝਿਆ. ਹਾਲਾਤ ਬੜੀ ਵਾਰ ਨਾਜ਼ੁਕ ਬਣੇ ਪਰ ਸੁਧਾਰ ਹੁੰਦਾ ਕਦੇ ਨਜ਼ਰ ਨਹੀਂ ਆਇਆ. ਏਸ ਸਥਿਤੀ ਵਿੱਚ ਫੇਸਬੁਕ ਤੇ ਇੱਕ ਕਵਿਤਾ ਨਜ਼ਰ ਆਈ ਮੈਂ ਡਰਪੋਕ ਹਾਂ. ਇਸਨੂੰ ਲਿਖਿਆ ਹੈ ਮੋਗਾ ਦੀ ਸੁਖਵੀਰਪਾਲ ਸੰਘਾ ਨੇ.
ਪੰਜਾਬੀ ਨੂੰ ਪਿਆਰ ਕਰਨ ਵਾਲੇ ਲੋਕ ਸਾਰੀ ਦੁਨੀਆ ’ਚ ਵਸਦੇ ਹਨ। ਸਾਡਾ ਉਪਰਾਲਾ ਹੈ ਕਿ ਅਸੀਂ ਪੰਜਾਬ ਦਾ ਅਕਸ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਪੰਜਾਬ ਤੇ ਦੇਸ਼ ਵਿਦੇਸ਼ ਦੀਆਂ ਖਬਰਾਂ ਦੇ ਨਾਲ-ਨਾਲ ਅਸੀਂ ਉਨ੍ਹਾਂ ਲੇਖਕਾਂ, ਕਲਮਕਾਰਾਂ ਨੂੰ ਇਕ ਪਲੇਟਫਾਰਮ ਉਪਲਬੱਧ ਕਰਵਾਉਣਾ ਹੈ ਜਿਹੜੇ ਕਿ ਪੰਜਾਬੀ ਮਾਂ ਬੋਲੀ ਲਈ ਕੁਝ ਕਰਨਾ ਚਾਹੁੰਦੇ ਹਨ। ਤਕਨੀਕ ਨੇ ਸਾਡੀ ਰਾਹ ਅਸਾਨ ਕੀਤੀ ਹੈ। ਹੁਣ ਅਸੀਂ ਦੁਨੀਆਂ ਦੇ ਕਿਸੇ ਕੋਨੇ ਵਿਚ ਬੈਠ ਕੇ ਆਪਣੀ ਮਾਂ ਬੋਲੀ ਵਿਚ ਪੜ੍ਹ-ਲਿਖ ਸਕਦੇ ਹਾਂ। ਇਸ ਦੀ ਟੀਮ ਵਿੱਚ ਇਮਰਾਨ ਖਾਨ ਮੁੱਖ ਸੰਪਾਦਕ ਹਨ , ਯਾਦਵਿੰਦਰ ਕਰਫ਼ਿਊ ਰੈਜ਼ੀਡੈਂਟ ਐਡੀਟਰ, ਚਰਨਜੀਤ ਜੱਸੀ ਫੀਚਰ ਐਡੀਟਰ ਅਤੇ ਚਰਨਜੀਤ ਸਿੰਘ ਐਸੋਸੀਏਟ ਐਡੀਟਰ. ਇੰਟਰਨੈਟ ਅਤੇ ਪੰਜਾਬੀ ਪੱਤਰਕਾਰੀ ਦੀ ਦੁਨੀਆ ਵਿੱਚ ਇਸ ਨਵੇਂ ਵੈਬ ਪਰਚੇ ਦੀ ਪੂਰੀ ਟੀਮ ਨੂੰ ਜੀ ਆਇਆਂ ਆਖਦਿਆਂ ਅਸੀਂ ਉਮੀਦ ਕਰਦੇ ਹਾਂ ਕਿ ਪੰਜਾਬ , ਪੰਜਾਬੀ ਅਤੇ ਪੰਜਾਬੀਅਤ ਦੇ ਨਾਲ ਨਾਲ ਇਹ ਅਦਾਰਾ ਡੱਬੇ ਕੁਚਲੇ ਲੋਕਾਂ ਦੀ ਸਾਰ ਵੀ ਲਵੇਗਾ ਅਤੇ ਲੋਕਤੰਤਰ ਦੇ ਕਮਜ਼ੋਰ ਹੋ ਰਹੇ ਚੌਥੇ ਥੰਮੇ ਨੂੰ ਨਵੀਂ ਸ਼ਕਤੀ ਪ੍ਰਦਾਨ ਕਰਨ ਵਿੱਚ ਆਪਣਾ ਹਿੱਸਾ ਪਵੇਗਾ. ਇਸਨੂੰ ਵਿਸਥਾਰ ਨਾਲ ਪੜ੍ਹਨ ਲਈ ਤੁਸੀਂ ਏਥੇ ਕਲਿੱਕ ਕਰ ਸਕਦੇ ਹੋ.
ਇਸ ਦੇ ਨਾਲ ਹੀ ਗੱਲ ਕਰਦੇ ਹਾਂ ਇਕ ਬਹੁਤ ਹੀ ਪੁਰਾਣੀ ਫਿਲਮ ਮੁਗਲ-ਏ-ਆਜ਼ਮ ਦੀ. ਕਰੀਬ 48 ਸਾਲ ਪਹਿਲਾਂ ਇਹ ਫਿਲਮ 5 ਅਗਸਤ 1960 ਨੂੰ ਦੇਸ਼ ਭਰ ਏ ੧੫੦ ਸਿਨੇਮਾਂ ਹਾਲਾਂ ਵਿੱਚ ਇਕੋ ਵੇਲੇ ਰਲੀਜ਼ ਹੋਈ ਸੀ. ਇਸ ਫਿਲਮ ਨੂੰ ਪੂਰਾ ਹੋਣ ਤੇ ਸੱਤ ਸਾਲ ਲੱਗੇ ਸਨ ਅਤੇ ਇਸਤੇ ਇੱਕ ਕਰੋੜ ਰੁਪਏ ਤੋਂ ਵੀ ਜਿਆਦਾ ਰਕਮ ਖਰਚ ਹੋਈ ਸੀ ਜੋ ਕਿ ਉਸ ਵੇਲੇ ਦੇ ਹਿਸਾਬ ਨਾਲ ਬਹੁਤ ਹੀ ਵੱਡੀ ਅਤੇ ਰਿਸਕੀ ਰਕਮ ਸੀ. ਫਿਲਮ ਦੇ ਨਿਰਦੇਸ਼ਕ ਕੇ ਆਸਿਫ਼ ਨੂੰ ਅੱਜ ਵੀ ਉਹਨਾਂ ਦੀ ਲਗਨ, ਮਿਹਨਤ ਅਤੇ ਸ਼ਿੱਦਤ ਲਈ ਯਾਦ ਕੀਤਾ ਜਾਂਦਾ ਹੈ. ਇਸ ਫਿਲਮ ਵਿੱਚ ਦਿਖਾਏ ਗਏ ਸ਼ੀਸ਼ ਮਹਿਲ ਤੇ ਹੀ ਦਸ ਲੱਖ ਰੁਪਏ ਤੋਂ ਵਧ ਰਕਮ ਦਾ ਖਰਚਾ ਹੋਇਆ ਸੀ. ਇਸ ਫਿਲਮ ਦੇ ਸਾਰੇ ਗੀਤ ਹੀ ਯਾਦਗਾਰੀ ਸਨ. ਇੱਕ ਤੋਂ ਵਧ ਕੇ ਇੱਕ.ਸ਼ਕ਼ੀਲ ਬਦਾਯੁਨੀ ਦੇ ਲਿਖੇ ਹੋਏ ਗੀਤਾਂ ਨੂੰ ਸੰਗੀਤ ਨਾਲ ਸਜਾਇਆ ਸੀ ਨੌਸ਼ਾਦ ਨੇ. ਇਹਨਾਂ ਵਿੱਚ ਹੀ ਇੱਕ ਗੀਤ ਸੀ ਜਬ ਪਿਆਰ ਕੀਆ ਤੋ ਡਰਨਾ ਕਿਆ.
ਇਸ ਗੀਤ ਨੂੰ ਬਹੁਤ ਪਸੰਦ ਕੀਤਾ ਗਿਆ. ਬਾਰ ਬਾਰ ਗਾਇਆ ਗਿਆ ਬਾਰ ਬਾਰ ਗੁਨਗੁਨਾਇਆ ਗਿਆ ਪਰ ਜੋ ਸਿੱਟਾ ਨਿਕਲਿਆ ਉਹ ਸਭ ਦੇ ਸਾਹਮਣੇ ਹੈ. ਖਾਪ ਪੰਚਾਇਤਾਂ ਦਾ ਦਬਦਬਾ ਹੋਰ ਮਜ਼ਬੂਤ ਹੋ ਕੇ ਉਭਰਿਆ. ਖਾਪ ਪੰਚਾਇਤਾਂ ਨੇ ਪੁਲਿਸ ਅਤੇ ਪ੍ਰਸ਼ਾਸਨ ਦੇ ਨਾਲ ਨਾਲ ਕਾਨੂੰਨ ਅਤੇ ਅਦਾਲਤਾਂ ਨੂੰ ਵੀ ਟਿਚ ਸਮਝਿਆ. ਹਾਲਾਤ ਬੜੀ ਵਾਰ ਨਾਜ਼ੁਕ ਬਣੇ ਪਰ ਸੁਧਾਰ ਹੁੰਦਾ ਕਦੇ ਨਜ਼ਰ ਨਹੀਂ ਆਇਆ. ਏਸ ਸਥਿਤੀ ਵਿੱਚ ਫੇਸਬੁਕ ਤੇ ਇੱਕ ਕਵਿਤਾ ਨਜ਼ਰ ਆਈ ਮੈਂ ਡਰਪੋਕ ਹਾਂ. ਇਸਨੂੰ ਲਿਖਿਆ ਹੈ ਮੋਗਾ ਦੀ ਸੁਖਵੀਰਪਾਲ ਸੰਘਾ ਨੇ. ![]() |
| ਸੁਖਵੀਰਪਾਲ ਸੰਘਾ |
ਇਸ ਕਵਿਤਾ ਬਾਰੇ ਮੀਨਾਕਸ਼ੀ ਵਰਮਾ ਨੇ ਕਿਹਾ ਬਹੁਤ ਵਧੀਆ ਲਿਖਿਆ ਹੈ, ਸੁਖਵੀਰ ਜੀ.......ਇਹ ਦਵੰਧ ਸਿਰਫ ਤੁਹਾਡਾ ਨਹੀ,ਇਹ ਹਰੇਕ ਔਰਤ ਦੀ "ਹੋਣੀ " ਹੈ.....ਜਿੰਮੀ ਲਧਰ ਨੇ ਕਿਹਾ ਪਿਆਰ ਕਿਆ ਤੋ ਡਰਨਾ ਕਿਆ ਇਕ ਕੰਮ ਕਰੋ ਜਾਂ ਪਿਆਰ ਜਾਂ ਆਪਣਿਆਂ ਦੀ ਇਜ਼ਤ ਓ ਕੇ..ਇਸ ਤੇ ਜੁਆਬੀ ਸੁਆਲ ਕਰਦਿਆਂ ਕਵਿਤਾ ਦੀ ਲੇਖਿਕਾ ਨੇ ਕਿਹਾ...ਜੇ ਦੋਵੇਂ ਕਰਨੇ ਹੋਣ ਤਾਂ...ਕੀ ਦੋਵੇਂ ਚੀਜ਼ਾਂ ਨਹੀਂ ਮਿਲ ਸਕਦੀਆਂ...? ਸਹਿਜਪ੍ਰੀਤ ਮਾਂਗਟ ਨੇ ਕਿਹਾ ਕਵੀ ਨੂੰ ਦਿਲ ਦੀ ਗਲ ਸੁਣ ਕੇ ਦਿਮਾਗ ਤੋਂ ਫੈਸਲਾ ਲੈ ਲੈਣਾ ਚਾਹੀਦਾ ਹੈ....ਏਸੇ ਤਰਾਂ ਸਟਾਰ ਸ਼ਾਇਰ ਤਰਲੋਕ ਸਿੰਘ ਜੱਜ ਹੁਰਾਂ ਨੇ ਕਿਹਾ ਇਸ਼ਕ਼ ਤੇ ਜਦ ਹੱਕ ਦੀ ਬਿਜਲੀ ਪਈ, ਮੋਮ ਦਾ ਪੁਤਲਾ ਵਿਚਾਰਾ ਢਲ ਗਿਆ...ਇਹਨਾਂ ਵਿਦਵਾਨ ਪਾਠਕਾਂ ਦੇ ਨਾਲ ਨਾਲ ਤੁਹਾਨੂੰ ਇਹ ਕਵਿਤਾ ਕਿਵੇਂ ਲੱਗੀ....ਤੁਸੀਂ ਇਸ ਬਾਰੇ ਕਿ ਸੋਚਦੇ ਹੋ...ਇਸ ਸੁਆਲ ਦਾ ਜੁਆਬ ਦੇਣ ਲਈ ਲਓ ਤੁਸੀਂ ਵੀ ਪੜ੍ਹੋ ਇਹ ਕਵਿਤਾ :
ਮੈਂ ਡਰਪੋਕ ਹਾਂ
ਮੈਂ ਡਰਪੋਕ ਹਾਂ
ਡਰਦੀ ਹਾਂ ਮੈਂ,
ਆਪਣੇ ਪਿਆਰ ਦੇ ਇਜ਼ਹਾਰ ਤੋਂ,
ਇਸ ਤੋਂ ਵੀ ਵੱਧ ਤੇਰੇ ਤੋਂ,
ਹਾਂ,
ਤੇਰੇ ਇਨਕਾਰ ਤੋਂ|
ਡਰਦੀ ਹਾਂ,
ਆਪਣੇ ਬਾਪ ਤੋਂ,
ਚਾਚੇ ਤਾਇਆਂ ਤੇ
ਭਰਾਵਾਂ ਤੋਂ,
ਕਿਤੇ ਉਹਨਾਂ ਦੀ
ਪੱਗ ਨੂੰ ਦਾਗ਼ ਨਾ ਲਾ ਦੇਵਾਂ|
ਆਪਣੇ ਆਪ ਤੋਂ,
ਆਪਣੀ ਸੋਚ ਤੋਂ ਤੇ
ਪਰਛਾਵੇਂ ਤੋਂ ਵੀ;
ਜੋ ਕਹਿੰਦੇ ਹਨ ,
ਇਹ ਗਲ਼ਤ ਹੈ,
ਪਿਆਰ ਨਾਂ ਦੀ ਸਮਾਜ਼ ਚ',
ਕੋਈ ਚੀਜ਼ ਨਹੀ |
ਡਰਦੀ ਹਾਂ,
ਆਪਣੇ ਪਿਆਰ ਦੇ ਅੰਜਾਮ ਤੋਂ|
ਮੈਂ ਦਿਲ ਦੀ ਗੱਲ ਕਹਾਂ,
ਜਾਂ ਸਮਾਜ਼ ਦੀ ਸੁਣਾਂ|
ਮੈਂ ਖੜੀ ਹਾਂ,
ਇੱਕ ਚੁਰਸਤੇ ਤੇ,
ਕਿਸ ਪਾਸੇ ਨੂੰ ਮੁੜਾਂ|
ਤੁਸੀਂ ਹੀ ਦੱਸੋ,
ਮੈਂ ਕੀ ਕਰਾਂ?
ਜੇ ਤੁਹਾਡੀ ਜਾਣਕਾਰੀ ਵਿੱਚ ਵੀ ਕੋਈ ਨਵੀਂ ਸਾਹਿਤਿਕ ਮੀਟਿੰਗ, ਨਵਾਂ ਆਯੋਜਨ ਜਾਂ ਅਜਿਹਾ ਹੀ ਕੁਝ ਹੋਰ ਹੈ ਤਾਂ ਉਸਦੀ ਜਾਣਕਾਰੀ ਜ਼ਰੂਰ ਭੇਜੋ. ਤੁਹਾਡੀਆਂ ਰਚਨਾਵਾਂ ਅਤੇ ਵਿਚਾਰਾਂ ਦੀ ਉਡੀਕ ਰਹੇਗੀ. --ਰੈਕਟਰ ਕਥੂਰੀਆ

1 comment:
ਖੁਸ਼ੀਆ ਮਾਣੌ,,ਤੇ ਦੁਜਿਆ ਨੂੰ ਖੁਸ਼ ਰਖੌ,
Post a Comment