ਫੋਟੋ ਧੰਨਵਾਦ ਸਹਿਤ:ਦੇਸੀ ਕੋਮੈੰਟਸ |
~~ਤਾਂ ਧੀਆਂ ਮਰਦੀਆਂ ਨੇ~~ |
ਕਹਾਣੀ ਦੂਸਰਾ ਸਨਮਾਣ
Mon, Jan 17, 2011 at 10:40 PM
ਲੰਬੜਦਾਰ ਦਾ ਪਿੰਡ ਪਠਾਨਕੋਟ ਦੇ ਨੇੜੇ ਹੈ ਵੈਸਾ ਤਾ ਓਸ ਦਾ ਅਸਲ ਨਾਮ ਮੁਖਤਿਆਰ ਸਿੰਘ ਹੈ,ਪਰ ਬਚਪਨ ਤੋ ਹੀ ਸਭ ਓਸ ਨੂੰ ਲੰਬੜਦਾਰ ਹੀ ਕਹਿੰਦੇ ਸੀ ਤੇ ਹੁਣ ਲੋਕੀ ਓਸ ਨੂੰ ਇਸੇ ਨਾਮ ਨਾਲ ਹੀ ਜਾਣਦੇ ਨੇ,ਉਂਝ ਓਹਦੇ ਕੋਲ ਨਾ ਤਾ ਜ਼ਮੀਨ ਦੇ ਕਿਲ੍ਹੇ ਨੇ ਤੇ ਨਾ ਹੀ ਓਹ ਲੰਬੜਦਾਰ ਹੈ ਪਰ ਫਿਰ ਵੀ ਸਭ ਓਸ ਨੂੰ ਲੰਬੜਦਾਰ ਦੇ ਨਾਮ ਨਾਲ ਹੀ ਜਾਣਦੇ ਨੇ | ਓਹ ਇਕ ਮੱਧ ਵਰਗੀ ਪਰਿਵਾਰ ਵਿਚੋ ਸੀ ਔਖੇ ਸੌਖੇ ਦਸਵੀਂ ਕਰ ਗਿਆਂ ਸੀ ਤੇ ਹੁਣ ਇਕ ਫੈਕਟਰੀ ਵਿਚ ਕੰਮ ਕਰਦਾ ਹੈ | ਓਸ ਦੇ ਘਰਵਾਲੀ ਘਰ ਵਿੱਚ ਹੀ ਕੱਪੜੇ ਸਿਉਣ ਦਾ ਕੰਮ ਕਰਦੀ ਹੈ| ਘਰ ਦਾ ਗੁਜਾਰਾ ਠੀਕ ਠਾਕ ਚਲ ਰਿਹਾ ਹੈ |ਲੰਬੜਦਾਰ ਦੀਆਂ ਤਿੰਨ ਕੁੜੀਆਂ ਹਨ| ਪਰ ਉਸ ਨੂੰ ਇਸ ਗੱਲ ਦਾ ਕਦੇ ਅਹਿਸਾਸ ਨਹੀ ਹੋਇਆ ਤੇ ਨਾ ਹੀ ਕਦੇ ਓਸ ਨੇ ਧੀਆਂ ਨੂੰ ਬੋਝ ਸਮਝਿਆ,ਸਗੋ ਓਹ ਤਾ ਲੋਕਾ ਨੂੰ ਸਮਝਉਦਾਂ ਕੀ ਧੀਆਂ ਤਾ ਮੁੰਡਿਆ ਨਾਲੋ ਚੰਗੀਆਂ ਹੁੰਦੀਆਂ ਨੇ,ਲੋਕਾ ਨੂੰ ਸਮਝਉਦਾ ਕੀ ਭਰੂਣ ਹੱਤਿਆਂ ਪਾਪ ਹੈ ਤੇ ਮੁੰਡੇ ਤੇ ਕੁੜੀ ਵਿਚ ਕੋਈ ਫ਼ਰਕ ਨਹੀ ਹੈ |
ਨਹਿਰ ਵਿੱਚ ਸੁੱਟੀਆਂ ਤਿੰਨ ਮਾਸੂਮ ਧੀਆਂ |
ਲੰਬੜਦਾਰ ਦੀ ਦੂਜੀ ਕੁੜੀ ਵੀ ਕਾਫੀ ਲਾਇਕ ਸੀ ਓਸ ਨੇ C .E.T ਦਾ ਟੈਸਟ ਚੰਗੇ ਰੈੰਕ ਵਿਚ ਪਾਸ ਕਰ ਲਿਆ ਸੀ ਪਰ ਲੰਬੜਦਾਰ ਕੋਲ ਨਾ ਤਾ ਇਨ੍ਹੇ ਪੈਸੇ ਸਨ ਕੀ ਓਹ ਓਸ ਨੂੰ ਕਿਸੇ ਕਾਲਜ ਵਿਚ ਦਾਖਲ ਕਰਵਾ ਸਕਦਾ ਤੇ ਕੁਝ ਓਹ ਵੱਡੀ ਕੁੜੀ ਦੇ ਕਾਰਨ ਹੁਣ ਕਾਲਜਾਂ ਤੋ ਵੀ ਡਰਦਾ ਹੀ ਸੀ | ਇਸ ਲਈ ਓਸ ਨੂੰ ਪੜਨੋ ਹੱਟਾ ਲਿਆ ਤੇ ਸੋਚਿਆ ਕੀ ਇਸ ਦਾ ਵਿਆਹ ਕਰ ਦੇਵਾਂ ਹੁਣ | ਫੰਡ ਦਾ ੭੦ ਕੁ ਹਜ਼ਾਰ ਰੁਪਈਆਂ ਜਮਾ ਸੀ ਤੇ ਕੁਝ ਓਸ ਨੇ ਫੜ ਲੈ ਇਧਰੋ ਉਧਰੋ ਤੇ ਮੁੰਡਾ ਵੀ ਲੱਭ ਲਿਆ ਤੇ ਵਿਆਹ ਦੀ ਤਾਰੀਕ ਪੱਕੀ ਹੋ ਗਈ.
ਲੰਬੜਦਾਰ ਨੇ ਮੁੰਡੇ ਵਾਲਿਆ ਨੂੰ ਪਹਿਲਾਂ ਦੱਸਿਆ ਸੀ ਕੀ ਓਹ ਸਾਦਾ ਵਿਆਹ ਕਰ ਸਕਦਾ ਤੇ ਓਹ ਵੀ ਘਰ ਜਾ ਗੁਰਦਵਾਰੇ ਪੈਲਸ ਕਰਨ ਦੀ ਓਸ ਵਿਚ ਹਿੰਮਤ ਨਹੀ ਹੈ |ਪਰ ਵਿਆਹ ਤੋ ਵੀਹ ਕੁ ਦਿਨ ਪਹਿਲਾ ਮੁੰਡੇ ਵਾਲਿਆ ਨੇ ਸੁਨੇਹਾ ਭੇਜ ਦਿੱਤਾ ਕੀ ਸਾਡੇ ਰਿਸ਼ਤੇਦਾਰ ਨਹੀ ਮੰਨਦੇ ਵਿਆਹ ਪੈਲਸ ਵਿਚ ਹੀ ਕਰੋ | ਹੁਣ ਕਰਦਾ ਵੀ ਕੀ ਲੰਬੜਦਾਰ ਨੇ ਔਖੇ ਸੋਖੇ ਇੰਤਜ਼ਾਮ ਕਰ ਲਿਆ ,ਇਕ ਹੋਰ ਸੁਨੇਹਾ ਆ ਗਿਆ ਦੋ ਕੁ ਦਿਨ ਬਾਅਦ ਕੀ ਬਰਾਤੀਆਂ ਨੂੰ ਮੁਰਗਾ ਤੇ ਸ਼ਰਾਬ ਵੀ ਚਾਹੀਦੀ ਹੈ |ਲੰਬੜਦਾਰ ਸੋਚੀ ਪੈ ਗਿਆ ਕੀ ਇਨ੍ਹੇ ਪੈਸੇ ਦਾ ਇੰਤਜ਼ਾਮ ਕਿਵੇ ਹੋਵੇਗਾ ਪਰ ਫਿਰ ਵੀ ਓਸ ਨੇ ਹਾਂ ਕਹਿ ਦਿੱਤੀ | ਵਿਆਹ ਤੋ ਦਸ ਕੁ ਦਿਨ ਪਹਿਲਾਂ ਇਕ ਸੁਨੇਹਾ ਹੋਰ ਆ ਗਿਆ ਕੀ ਪਿਉ,ਚਾਚੇ,ਮਾਮੇ ਤੇ ਫੁੱਫੜ ਨੂੰ ਮਿਲਣੀ ਤੇ ਮੁੰਦਰੀ ਤੇ ਮਾਂ ਨੂੰ ਵਾਲੀਆਂ ਵੀ ਚਾਹੀਦੀਆਂ ਨੇ ਨਹੀ ਤਾ ਸਾਡੇ ਰਿਸ਼ਤੇਦਾਰ ਨਾਰਜ਼ ਹੁੰਦੇ ਨੇ | ਲੰਬੜਦਾਰ ਭਲਾ ਇਨ੍ਹਾ ਖਰਚ ਕਿਥੋ ਕਰਦਾ ਓਸ ਨੇ ਅੱਕ ਕੇ ਜਵਾਬ ਦੇ ਦਿੱਤਾ ਤੇ ਰਿਸ਼ਤਾ ਤੋੜ ਦਿੱਤਾ.
....ਤੇ ਅੱਜ ਜਦੋ ਓਹ ਪੈਲਸ ਵਾਲਿਆ ਨੂੰ ਜਵਾਬ ਦੇ ਕੇ ਪਿੰਡ ਵੱਲ ਨੂੰ ਆ ਰਿਹਾ ਸੀ ,ਅੱਜ ਘਰ ਵਿਚ ਬੈਠੀਆਂ ਧੀਆਂ ਓਸ ਨੂੰ ਪ੍ਰੇਤ ਆਤਮਾਂਵਾ ਜਾਪ ਰਹੀਆਂ ਸਨ | ਰਾਸਤੇ ਵਿਚ ਠੇਕੇ ਤੋ ਅਧੀਆ ਲੈ ਕੇ ਇਕੋ ਵਾਰੀ ਸਾਰਾ ਪੀ ਸਿਖਰ ਦੁਪਿਹਰੇ ਮੁੜਕੋ ਮੁੜਕੀ ਹੋਇਆ ਪਿੰਡ ਪੁੰਹਚਿਆ ਤਾ ਪਿੰਡੋ ਬਾਹਰ ਪੰਡਾਲ ਲੱਗਾ ਹੋਇਆ ਸੀ ਜਿਥੇ ਅੱਜ ਫਿਰ ਓਹ ਭਰੂਣ ਹੱਤਿਆਂ ਦੇ ਖਿਲਾਫ ਪਰਚਾਰ ਕਰਨ ਵਾਲੇ ਆਏ ਹੋਏ ਸਨ ਤੇ ਕੋਈ ਮੰਤਰੀ ਵੀ ਆਇਆ ਹੋਇਆ ਸੀ | ਲੰਬੜਦਾਰ ਘਰ ਦੇ ਬਜਾਏ ਸਿੱਧਾ ਓਧਰ ਨੂੰ ਹੋ ਤੁਰਿਆ ਤੇ ਜਾਂਦੇ ਨੇ ਉਚੀ ਦੇਣੀ ਲਲਕਾਰਾ ਮਾਰਿਆ ਭਰੂਣ ਹੱਤਿਆਂ ਪਾਪ ਹੈ ਦਾ ਲੱਗਾ ਬੈਨਰ ਪਾੜ ਕੇ ਸੁੱਟ ਦਿੱਤਾ ਤੇ ਤਿੰਨ ਚਾਰ ਮੋਟੀਆਂ ਮੋਟੀਆਂ ਗਾਲਾ ਕੱਢ ਕੇ ਰੋਲਾ ਪੌਉਣ ਲੱਗਾ " ਇਹ ਸਾਲੇ ਕੰਜਰ ਝੂਠ ਬੋਲਦੇ ਨੇ,ਲੋਕੋ ਤਾਹਨੂੰ ਗਲਤ ਮੱਤਾ ਦਿੰਦੇ ਨੇ,ਤੁਰ ਪੇਂਦੇ ਨੇ ਮੂੰਹ ਚੁੱਕ ਕੇ ਧੀਆਂ ਬਚਾਉ ਦਾ ਰੋਲਾ ਪਉਣ, ਕੱਲ ਨੂੰ ਉਨ੍ਹਾ ਨੂੰ ਪੜਉਣਾ ਲਿਖਾਉਣ ਤੇ ਵਿਆਹਉਣੀਆਂ ਇਨ੍ਹਾ ਦੇ ਪਿਉ ਨੇ , ਮਾਹੌਲ ਵਿਗੜਦਾ ਦੇਖ ਮੰਤਰੀ ਸਾਬ ਦੇ ਗਾਰਡ ਤੇ ਪੁਲਿਸ ਵਾਲੇ ਲੰਬੜਦਾਰ ਨੂੰ ਧੂਹ ਕੇ ਸਟੇਜ ਦੇ ਪਿਛੇ ਲੈ ਗਏ,ਜਿਥੇ ਹੁਣ ਓਸ ਨੂੰ ਦੂਸਰਾ ਸਨ੍ਹਮਾਨ ਮਿਲ ਰਿਹਾ ਸੀ. --ਇੰਦਰਜੀਤ ਸਿੰਘ ਕਾਲਾ ਸੰਘਿਆਂ (98156-3909)
5 comments:
ਬਹੁਤ ਵਧੀਆ ਕਹਾਣੀ ... ਰੂਹ ਝੰਜੋੜ ਕੇ ਰਖ ਦਿੱਤੀ ਵੀਰ ਜੀ !
ਇਹ ਕੌੜਾ ਸਚ ਹੈ ਕਿ ਬਾਵਜੂਦ ਇੰਨੇ ਪ੍ਰਚਾਰ ਦੇ ਅਜੇ ਲੋਕਾਈ ਦੇ ਸੋਚ ਨੀ ਬਦਲੀ !
ਲਕੀਰ ਨਾਲੋਂ ਹਟਕੇ ਵਧੀਆ ਲਿਖਿਆ ਹੈ।ਯਥਾਰਥਵਾਦੀ ਪਹੁੰਚ ਅਪਣਾਈ ਗਈ ਹੈ।
iho jihian hi kurakhat schaian ne jo bhrun hattia da mool karn hn khani bhut vdhia hai rooh nu jhanjod den vali hai
ਇੰਦਰਜੀਤ ਸਿੰਘ ਕਾਲਾ ਸੰਘਿਆਂ ਦੀ ਇਹ ਕਹਾਣੀ ਲੀਕ ਤੋਂ ਹੱਟ ਕੇ ਭਰੂਣ ਹੱਤਿਆ ਬਾਰੇ ਦੂਜਾ ਪੱਖ ਵੀ ਬਾਖੂਬੀ ਬਿਆਨ ਕਰ ਰਹੀ ਹੈ। ਬਿਲਕੁੱਲ ਅਜਿਹਾ ਹੀ ਪਿਛਲੇ ਹਫਤੇ ਮੇਰੇ ਸਮਾਜਿਕ ਦਾਇਰੇ ਵਿੱਚ ਵੀ ਵਾਪਰਿਆ ਹੈ। ਹੋ ਸਕਦਾ ਹੈ ਕਿ ਮੈਂ ਇੰਦਰਜੀਤ ਸਿੰਘ ਦੇ ਜਜਬਾਤਾਂ ਇਸੇ ਕਾਰਣ ਏਸ ਨਜਰੀਏ ਤੋਂ ਸਮਝ ਰਿਹਾ ਹੋਵਾਂ।
bahut vdiya kahaani c bai ji...tusi dono sach sahi bole..bharun hatiya wala v te jo lamardaar wala v..par main smjda..k ikle maa-baap hi nhi balki kudiya nu v kudiya bachaan vaste sochna chahida..koi v kudi gharo bhajdi hai ta is da asar bahit sariya maa- baap te hunda..o sochan te majboor ho jande ne..jis kaaran mnu lgda k kudiya jydater janam nhi le panda..
Post a Comment