Friday, December 24, 2010

ਇਹ ਕੁਝ ਵੀ ਹੋ ਸਕਦੇ ਨੇ..ਵਪਾਰੀ..ਸ਼ਿਕਾਰੀ..ਜੁਗਾੜੀ..ਪਰ ਸਾਹਿਤਕਾਰ..ਕਦੀ ਨਹੀ

ਡਾਕਟਰ ਸੁਸ਼ੀਲ ਰਹੇਜਾ 
ਦੋਸਤੋ:
ਗੱਲ ਹੁਣ ਕਿਸੇ ਇੱਕ ਵਾਰੀ ਦੇ ਇਨਾਮ ਦੀ ਨਹੀਂ ਰਹੀ; ਹੁਣ ਤਾਂ ਗੱਲ ਇਨਾਮ ਦੇਣ ਵਾਲੀਆਂ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਨਿਰੰਤਰ ਘਪਲੇਬਾਜ਼ੀ ਦੀ ਬਣ ਚੁੱਕੀ ਹੈ. ਜਿਸ ਅਧੀਨ ਭਾਸ਼ਾ ਵਿਭਾਗ ਪੰਜਾਬ, ਸਾਹਿਤ ਅਕਾਦਮੀ ਪੰਜਾਬ, ਪਰੋਫੈਸਰ ਮੋਹਨ ਸਿੰਘ ਸਭਿਆਚਾਰਕ ਪੁਰਸਕਾਰ ਜਾਂ ਅਜਿਹੀਆਂ ਇਨਾਮ ਦੇਣ ਵਾਲੀਆਂ ਅਨੇਕਾਂ ਸੰਸਥਾਵਾਂ ਵੱਲੋਂ ਕੀਤੀ ਜਾ ਰਹੀ ਘਪਲੇਬਾਜ਼ੀ ਆ ਜਾਂਦੀ ਹੈ.
ਬਿਦੇਸ਼ਾਂ ਵਿੱਚ ਪੰਜਾਬੀ ਸਾਹਿਤ ਦੇ ਨਾਮ ਉੱਤੇ ਇਨਾਮ ਦੇਣ ਵਾਲੀਆਂ ਸੰਸਥਾਵਾਂ ਵੀ ਜਿਸ ਘਪਲੇਬਾਜ਼ੀ ਦੇ ਗੋਹੇ ਨਾਲ ਬੁਰੀ ਤਰ੍ਹਾਂ ਲਿਬੜ ਚੁੱਕੀਆਂ ਹਨ. 
ਕੁਝ ਸਾਲ ਪਹਿਲਾਂ ਭਾਸ਼ਾ ਵਿਭਾਗ ਪੰਜਾਬ ਦੇ ਇਨਾਮ ਵੰਡਣ ਵਾਲੀ ਕਮੇਟੀ ਦੇ ਅੱਧੇ ਮੈਂਬਰਾਂ ਨੇ ਆਪੇ ਹੀ ਇਨਾਮ ਲੈ ਲਏ ਸਨ.
ਡਾ. ਦਲੀਪ ਕੌਰ ਟਿਵਾਣਾ ਅਤੇ ਜਸਵੰਤ ਸਿੰਘ ਕੰਵਲ ਨੇ ਵੀ ਇਨਾਮ ਆਪਣੀਆਂ ਹੀ ਜੇਹਬਾਂ ਵਿੱਚ ਪਾ ਲਏ ਸਨ.
ਇਸ ਤੋਂ ਵੱਡਾ ਪੰਜਾਬੀ ਸਾਹਿਤ ਦੇ ਇਨਾਮਾਂ ਦਾ ਚੁਟਕਲਾ ਕੀ ਹੋਵੇਗਾ? ਕੈਨੇਡਾ ਦੇ ਇੱਕ ਕਵੀ ਨੇ 1968 ਵਿੱਚ ਆਪਣੇ ਗੀਤਾਂ ਦੀ ਇੱਕ ਕਿਤਾਬ ਛਾਪੀ ਸੀ. ਉਸ ਤੋਂ ਬਾਹਦ ਅੱਜ ਤੱਕ ਉਸਨੇ ਇਕੱਲੇ ਤੌਰ ਉੱਤੇ ਆਪਣੀ ਕੋਈ ਕਿਤਾਬ ਨਹੀਂ ਛਾਪੀ. ਭਾਸ਼ਾ ਵਿਭਾਗ, ਪੰਜਾਬ ਨੂੰ ਪਤਾ ਨਹੀਂ ਕਿੱਥੋਂ ਉਸ ਕਵੀ ਬਾਰੇ ਪਤਾ ਲੱਗ ਗਿਆ ਕਿ ਉਨ੍ਹਾਂ ਉਸ ਨੂੰ ਵੀ ਸ਼ਰੌਮਣੀ ਪੁਰਸਕਾਰ ਦੇ ਦਿੱਤਾ? ਇਹ ਟਿੱਪਣੀ ਹੈ ਕਨੇਡਾ ਤੋਂ ਪ੍ਰਕਾਸ਼ਿਤ ਹੁੰਦੇ ਸੰਵਾਦ ਦੇ ਸੰਪਾਦਕ ਸੁਖਿੰਦਰ ਦੀ ਜਿਹੜੀ ਉਹਨਾਂ  ਕੀਤੀ ਹੈ ਡਾਕਟਰ ਸੁਸ਼ੀਲ ਰਹੇਜਾ ਦੀ ਇੱਕ ਮਿੰਨੀ ਲਿਖਤ ਤੇ ਆਪਣਾ ਪ੍ਰਤੀਕਰਮ ਪ੍ਰਗਟ ਕਰਦਿਆਂ. 
ਆਪਣੀ ਇਸ ਮਿੰਨੀ ਲਿਖਤ ਵਿੱਚ ਡਾਕਟਰ ਰਹੇਜਾ ਨੇ ਲਿਖਿਆ ਸੀ,"ਹੁਣ ਤਾਂ ਪੁਰਸਕਾਰਾਂ ਉੱਤੇ ਵੀ ਥੁੱਕਣ ਨੂੰ ਦਿਲ ਕਰਦਾ ਹੈ....... 

ਦੋਸਤੋ ਅਗਰ ਚਾਹੁੰਦੇ ਹੋ ਕਿ ਸੱਚ ਦੀ ਜਿੱਤ ਹੋਵੇ ਤਾਂ ਆਓ ਸਾਰੇ ਇੱਕ ਪਲੇਟਫ਼ਾਰਮ 'ਤੇ ਇੱਕੱਠੇ ਹੋਈਏ ਅਤੇ ਇਸਨੂੰ ਜਨਤਕ ਲਹਿਰ ਬਣਾ ਕੇ ਪਟੀਸ਼ਨ ਦੇ ਰੂਪ ਵਿੱਚ ਪੇਸ਼ ਕਰੀਏ । ਤੁਹਾਡੇ ਵੱਧ ਤੋਂ ਵੱਧ ਕੌਮੈਂਟ ਸਾਹਿਤ 
ਅਕੈਡਮੀ  ਦੇ ਪੁਰਸਕਾਰਾਂ ਦੀ ਜਾਂਚ ਵੱਲ ਕਦਮ ਹੈ । ਆਓ ਸਾਰੇ ਇਸ ਲਹਿਰ ਵਿੱਚ ਸ਼ਾਮਿਲ ਹੋਈਏ ।  


ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਹੈ ਦੋਸਤੋ //
ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਹੈ ਦੋਸਤੋ // - ਮਰਹੂਮ ਲੋਕ ਸ਼ਾਇਰ ਜ਼ੈਮਲ ਸਿੰਘ ਪੱਢਾ

 ਦੋਸਤੀ ਜ਼ਿੰਦਾਬਾਦ !!! ਦੋਸਤੀ ਜ਼ਿੰਦਾਬਾਦ !!! ਦੋਸਤੀ ਜ਼ਿੰਦਾਬਾਦ !!! ਦੋਸਤੀ ਜ਼ਿੰਦਾਬਾਦ !!!"




ਅੰਗ ਸੰਗ ਵਾਲੇ ਜਾਣੇ ਪਛਾਣੇ 
ਸ਼ਾਮ ਸਿੰਘ 

ਹੁਰਾਂ ਦੀ 

ਲਿਖਤ ਚੋਂ ਜੋ ਰੋਜ਼ਾਨਾ ਨਵਾਂ ਜ਼ਮਾਨਾ 'ਚ ਛਪੀ 

ਅਤੇ ਪ੍ਰਦੀਪ ਰਾਜ ਗਿੱਲ ਨੇ ਆਸਟਰੇਲੀਆ ਤੋਂ ਭੇਜੀ. 
ਇਸ ਲਿਖਤ ਨੂੰ ਡਾਕਟਰ ਰਹੇਜਾ ਦੀ ਵਾਲ ਤੋਂ ਲੈ ਕੇ  ਰੀ-ਪੋਸਟ ਕੀਤਾ ਜਤਿੰਦਰ ਲਸਾੜਾ ਹੁਰਾਂ ਨੇ ਆਪਣੀ ਵਾਲ ਤੇ ਇਹ ਕਹਿ ਕੇ ਕਿ ਦੋਸਤੋ ਡਾ. ਸੁਸ਼ੀਲ ਰਹੇਜਾ ਸਾਹਿਬ ਨੇ ਇੱਕ ਬਹੁੱਤ ਹੀ ਨਾਜ਼ਕ ਅਤੇ ਮਹੱਤਵ-ਪੂਰਨ ਮਸਲਾ ਉਠਾਇਆ ਹੈ ਜੋ ਕਿ ਇੱਕ ਮੌਜ਼ੂਦਾ ਸਚਾਈ ਹੈ । ਸਾਹਿਤ ਅਕੈਡਮੀ ਦੇ ਪੁਰਸਕਾਰਾਂ ਵਿੱਚ ਸ਼ੁਰੂ ਤੋਂ ਹੀ ਘਪਲੇਬਾਜ਼ੀਆਂ ਹੁੰਦੀਆਂ ਰਹੀਆਂ ਹਨ ਅਤੇ ਇਸ ਵਾਰ ਫਿਰ ਪੁਰਸਕਾਰਾਂ ਦੇ ਨਾਂ 'ਤੇ ਮਜ਼ਾਕ ਕੀਤੇ ਗਏ ਨੇ । ਆਓ ਸਾਰੇ ਰਹੇਜਾ ਸਾਹਿਬ ਦਾ ਸਾਥ ਦੇਈਏ ਅਤੇ ਆਪਣੀ ਮਾਂ ਬੋਲੀ, ਸਭਿਆਚਾਰ ਅਤੇ ਸਾਹਿਤ ਨੂੰ ਰੋਗੀ ਹੋਣ ਤੋਂ ਬਚਾਈਏ. ਇਸ ਮੁੱਦੇ ਤੇ ਟਿੱਪਣੀਆਂ ਦਾ ਸਿਲਸਿਲਾ ਚੱਲਿਆ ਤਾਂ ਬਹੁਤ ਕੁਝ ਸਾਹਮਣੇ ਆਉਣ ਲੱਗਿਆ.  ਲੋਕ ਰਾਜ ਹੁਰਾਂ ਨੇ ਕਿਹਾ ਕਿ ਸੋਚਣ ਦੀ ਲੋੜ ਤਾਂ ਇਹ ਹੈ ਕਿ ਇਨ੍ਹਾਂ ਇਨਾਮਾਂ ਦੀ ਜਰੂਰਤ ਹੀ ਕੀ ਹੈ? ਜੇ ਕਿਸੇ ਲੇਖਕ ਬਾਰੇ ਮੈਨੂੰ  ਪਤਾ ਹੋਵੇ ਕਿ ਉਹ ਇਨਾਮ ਲੈਣ ਲਈ ਲਿਖਦਾ ਹੈ ਤਾਂ ਮੈਂ ਓਹਦੀ ਕਿਸੇ ਰਚਨਾ ਦੇ ਕੋਲੋਂ ਦੀ ਵੀ ਨਾ ਲੰਘਾਂ, ਉਹਨਾਂ ਇਹ ਵੀ ਕਿਹਾ ਕਿ  ‎"ਅੰਨ੍ਹਾ ਵੰਡੇ ਸ਼ੀਰਨੀ, ਮੁੜ ਮੁੜ ਆਪਣਿਆਂ ਨੂੰ"
ਇਹ ਮੁਹਾਵਰਾ ਸਾਡੀਆਂ ਇਨਾਮ ਦੇਣ ਵਾਲੀਆਂ ਸੰਸਥਾਵਾਂ ਤੇ ਪੂਰਾ ਢੁਕਦਾ ਹੈ.....ਇਹ ਸੰਸਥਾਵਾਂ ਸਾਡੇ ਨਿਜ਼ਾਮ ਦਾ ਹਿੱਸਾ ਨੇ..ਹੋਰ ਇਨ੍ਹਾਂ ਤੋਂ ਤੁਸੀਂ ਕੀ ਉਮੀਦ ਰਖ ਸਕਦੇ ਹੋ?

ਡਾ. ਸੁਸ਼ੀਲ ਰਹੇਜਾ ਨੇ ਨਵਤੇਜ ਭਾਰਤੀ ਦੀ ਕਵਿਤਾ ਚੋਂ ਕੁਝ ਲਾਈਨਾਂ  ਦਾ ਹਵਾਲਾ ਦੇਂਦਿਆਂ ਕੁਝ ਇਸ ਤਰਾਂ ਕਿਹਾ

ਵਗਦੀ ਨਦੀ ਤੋਂ

ਮੈਂ ਪਾਣੀ ਨਹੀਂ

ਤੁਰਣ ਦੀ ਧੂਹ

ਮੰਗਦਾ ਹਾਂ

ਮੇਰੀ ਪਿਆਸ


ਵੱਖਰੀ ਹੈ l
 ਜਤਿੰਦਰ ਲਸਾੜਾ ਨੇ ਯਾਦ ਕਰਵਾਇਆ ਸੁਖਿੰਦਰ ਜੀ ਬਿਲਕੁੱਲ ਠੀਕ ਕਹਿ ਰਹੇ ਹਨ, ਮੈਂਨੂੰ ਯਾਦ ਹੈ ਕਿ ਅੰਮ੍ਰਿਤਾ ਪ੍ਰੀਤਮ ਹੁਰਾਂ ਨੇ ਇੱਕ ਕਿਤਾਬ ਨੂੰ ਪੜ੍ਹੇ ਬਗੈਰ ਹੀ ਪੁਰਸਕਾਰ ਦੇ ਦਿੱਤਾ ਸੀ, ਸ਼ਾਇਦ ਮਹਿਬੂਬ ਸਾਹਿਬ ਦੀ ਕਿਤਾਬ ਸੀ, ਜਦੋਂ ਬਾਕੀ ਭਾਸ਼ਾਵਾਂ ਵਿੱਚ ਟਰਾਂਸਲੇਸ਼ਨ ਹੋਣੀ ਸੀ ਤਾਂ ਪਤਾ ਲੱਗਾ ਕਿ ਕਿਤਾਬ ਵਿੱਚ ਇਤਰਾਜ਼ਯੋਗ ਸਮੱਗਰੀ ਵੀ ਸੀ । ਹਮੇਸ਼ਾ ਹੀ ਇੰਝ ਹੁੰਦਾ ਹੈ....
ਇੱਕ ਸਟੇਜ ਤਾਂ ਉਹ ਵੀ ਆਈ ਜਦੋਂ ਸੁਰਜੀਤ ਢੰਡ ਨੇ ਕਿਹਾ ਸਾਰੀ ਦੁਨੀਆ ਨੂੰ ਪਤਾ ਹੈ ਕਿ ਕਿ ਹੋ ਰਿਹਾ ਹੈ.....ਇਸਤੇ ਟਿਪਣੀ ਕਰਦੀਆਂ ਡਾਕਟਰ ਰਹੇਜਾ ਨੇ ਕਿਹਾ... ਢੰਡ ਸਾਹਿਬ...ਕਾਸ਼ ਸਾਰੀ ਦੁਨੀਆਂ ਨੂੰ ਪਤਾ ਹੋਵੇ...ਤਾਂ ਹੱਥ ਵਿਚ ਹਾਰ ਦੀ ਜਗ੍ਹਾਂ ਛਿੱਤਰ ਨਾ ਫੜੇ ਹੋਣ....ਹਰਵਿੰਦਰ ਭੰਡਾਲ 
ਹੁਰਾਂ ਨੇ ਕਿਹਾ ਇਹ ਵਰਤਾਰੇ ਡਿਸਕਸ ਹੋਣੇ ਚਾਹੀਦੇ ਹਨ. ਜਦੋਂ ਇਸ ਬਾਰੇ ਆਪਣੀ ਟਿੱਪਣੀ ਦਰਜ ਕਰਾਉਂਦਿਆਂ 
ਰੂਪ ਦਬੁਰਜੀ ਨੇ ਕਿਹਾ ਕਿ ਅੰਨਾ ਵੰਡੇ ਸੀਰਨੀ.ਤਾਂ ਡਾਕਟਰ ਰਹੇਜਾ ਨੇ ਤੁਰੰਤ ਕੁਝ ਸੋਧ ਵਰਗਾ ਵਾਧਾ ਕਰਦਿਆਂ ਕਿਹਾ... 
ਆਸ਼ਕ ਵੰਡੇ ਸ਼ੀਰਨੀ..ਏਸੇ ਤਰਾਂ ਅਮਰਦੀਪ ਗਿੱਲ  ਹੁਰਾਂ ਨੇ ਵੀ ਕਿਹਾ ਆਸ਼ਕ ਵੰਡੇ ਸ਼ੀਰਨੀ.. ਇਹ ਗੱਲ ਹਾਲੇ ਇਕ ਵਾਰ ਹੋਰ ਵੀ ਹੋਵੇਗੀ :)))) ਲੇਖਕ ਦੋਸਤੋ ਤਿਆਰ ਰਹੋ :))
ਤਰਲੋਕ ਸਿੰਘ ਜੱਜ ਹੁਰਾਂ ਨੇ ਆਖਿਆ.... 
ਇੱਕ ਖ਼ਾਬ ਵੇਖ ਰਿਹਾ ਸਾਂ ਮੈਂ ਕਿ ਮੈਨੂੰ ਕਿਸੇ ਇਨਾਮੀ ਕਮੇਟੀ ਦਾ ਮੈਂਬਰ ਬਣਾ ਦਿੱਤਾ ਗਿਆ ਹੈ ਤੇ ਮੇਰੇ ਸਾਹਮਣੇ ਮੇਰੇ ਮਹਿਬੂਬ ਦੀ ਕਿਤਾਬ ਪਈ ਹੈ ਸਿਫਾਰਿਸ਼ ਕਰਨ ਲੱਗਿਆਂ ਅਚਾਨਕ ਮੇਰੀ ਵੋਟ ਮੇਰੇ ਮਹਿਬੂਬ ਦੇ ਹੱਕ ਵਿਚ ਚਲੀ ਜਾਂਦੇ ਹੈ ਜੋ ਕਿਸੇ ਤਰਾਂ ਵੀ ਇਨਾਮ ਲਈ ਹਕਦਾਰ ਨਹੀਂ | ਇਨਾਮੀ ਕਮੇਟੀ ਦਾ ਪ੍ਰਧਾਨ ਚੁਪ ਕਰ ਕੇ ਉਠ ਜਾਂਦਾ ਹੈ ਤੇ ਮੈਨੂੰ ਆਪਣੇ ਮਗਰ ਆਓਣ ਦਾ ਇਸ਼ਾਰਾ ਕਰਦਾ ਹੈ ਤੇ ਪਾਸੇ ਲਿਜਾ ਕੇ ਕਹਿੰਦਾ ਹੈ ਭਾਈ ਸਾਹਿਬ ਬਹੁਤ ਬਦਨਾਮੀ ਵਾਲੀ ਗੱਲ ਹੈ ਤੁਸੀਂ ਆਪਣੇ ਮਿੱਤਰ ਨੂੰ ਜੇ ਪਿਆਰ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਕੋਈ ਮਹਿੰਗਾ ਸਸਤਾ ਤੋਹਫ਼ਾ ਆਪਣੇ ਵੱਲੋਂ ਲਈ ਦਿਓ ਪਰ ਆਪਣੇ ਵੱਲੋਂ ਪ੍ਰਸ੍ਤਾਵਿਤ ਨਾਮ ਵਾਪਿਸ ਲੈ ਲਵੋ | ਮੈਂ ਇੰਜ ਕਰਨ ਲਈ ਮਜਬੂਰ ਹੋ ਜਾਂਦਾ ਹਾਂ | ਖ਼ਾਬ ਟੁੱਟਣ ਤੇ ਸੋਚਦਾ ਹਾਂ ਕਾਸ਼ ਇਨਾਮੀ ਕਮੇਟੀ ਦੇ ਸਾਰੇ ਮੇੰਬਰ ਮੇਰੇ ਖ਼ਾਬ ਵਿਚਲੀ ਕਮੇਟੀ ਦੇ ਪ੍ਰਧਾਨ ਵਰਗੇ ਹੋ ਜਾਣ - ਪਰ ਮੈਨੂੰ ਪਤਾ ਹੈ ਅਜਿਹਾ ਨਹੀਂ ਹੋ ਸਕਦਾ...
ਸੁਰਜੀਤ ਢੰਡ ਹੁਰਾਂ ਇਹ ਵੀ ਕਿਹਾ ਮੈਂ ਕਲ੍ਹ ਭਾਰਤ ਸਰਕਾਰ ਨੂੰ ਦਰਖਾਸ਼ਤ ਕਰਾਂਗਾ....ਸਾਹਿਤਿਕ ਇਨਾਮਾਂ ਦੀ ਜਾਂਚ ਕੀਤੀ ਜਾਵੇ...ਇਹ ਸਾਡੇ ਵਰਗੇ ਗਰੀਬਾਂ ਦਾ ਪੈਸਾ ਹੈ.ਆਸ਼ਿਕ਼ ਆਪਣੀਆਂ ਰਖੈਲਾਂ ਤੇ ਨਹੀਂ ਉੜਾ ਸਕਦੇ.
ਪ੍ਰੇਮ S ਮਾਨ ਹੁਰਾਂ ਯਾਦ ਕਰਵਾਇਆ...ਇਹ ਸਭਕੁਝ ਬਹੁਤ ਦੇਰ ਪਹਿਲਾਂ ਉਦੋਂ ਸ਼ੁਰੂ ਹੋਇਆ ਸੀ ਜਦੋਂ ਸੁਖਪਾਲਵੀਰ ਸਿੰਘ ਹਸਰਤ ਨੂੰ ਪੰਜਾਬੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਸੀ. ਪ੍ਰੇਮ ਮਾਨ ਹੁਰਾਂ ਨੇ ਇਹ ਵੀ ਯਾਦ ਕਰਾਇਆ ਕਿ 
ਜਦੋਂ 2008 ਵਿੱਚ ਭਾਸ਼ਾ ਵਿਭਾਗ ਦੇ ਇਨਾਮਾਂ-ਸਨਮਾਨਾਂ ਵਿੱਚ ਘਾਲਾ-ਮਾਲਾ ਕੀਤਾ ਗਿਆ ਸੀ ਤਾਂ ਮੈਂ ਅਗਸਤ-ਸਤੰਬਰ 2008 ਵਿੱਚ ਇਸ ਬਾਰੇ ਖੁੱਲ ਕੇ ਲਿਖਿਆ ਸੀ ਜੋ ਮੇਰੇ ਬਲਾਗ ਤੇ ਵੀ ਛਪਿਆ ਸੀ ਅਤੇ ਲਿਖਾਰੀ ਤੇ ਵੀ ਛਪਿਆ ਸੀ। ਪਾਠਕ ਲਿਖਾਰੀ ਤੇ ਜਾ ਕੇ ਮੇਰੇ ਨਾਂ ਹੇਠ ਇਹ ਲੇਖ ਹਾਲੇ ਵੀ ਪੜ੍ਹ ਸਕਦੇ ਹਨ।
ਦੀਪ ਜ਼ੀਰਵੀ ਨੇ ਬਹੁਤ ਹੀ ਥੋਹੜੇ ਸ਼ਬਦਾਂ 'ਚ ਕਿਹਾ... ਸਾਹਿਤ ਨੂੰ ਸਵੈ-ਹਿਤ ਹਿਤ ਸਾਧਨ ਦਾ ਸਾਧਨ ਬਨਾਓਣ ਵਾਲੇ ਹੋਰ ਕੁਝ ਵੀ ਹੋ ਸਕਦੇ ਨੇ ... ਵਪਾਰੀ.. ਸ਼ਿਕਾਰੀ.. ਜੁਗਾੜੀ.. ਲੇਕਿਨ ਸਾਹਿਤਕਾਰ ....????
ਕਦੀ ਨਹੀ.....
ਅਮਰ ਦੀਪ ਗਿੱਲ ਹੁਰਾਂ ਨੇ ਇਹ ਵੀ ਕਿਹਾ ਕਿ ਭਾਸ਼ਾ ਵਿਭਾਗ ਦੇ ਪੁਰਸਕਾਰਾਂ ਵੇਲੇ ਮੇਰੇ ਨਾਲ ਜੋ ਹੋਇਆ ਉਸ ਤੋਂ ਬਾਅਦ... ਮੇਰਾ ਪੁਰਸਕਾਰਾਂ ਤੋਂ ਵਿਸ਼ਵਾਸ਼ ਉਠ ਗਿਆ ਸੀ ਸ਼ੁਸ਼ੀਲ ਭਾਜੀ... ਆਪਾਂ ਨੀ ਡਰਦੇ ਕਿਸੇ ਟੁੰਡੀ ਲਾਟ ਤੋਂ....ਮੈਂ ਥੁੱਕਦਾ ਹਾਂ ਏਨ੍ਹਾਂ ਪੁਰਸਕਾਰਾਂ ਤੇ..

 ਬਲਵੀਰ ਜਸਵਾਲ ਨੇ ਆਖਿਆ ਕਿ  ਸਾਹਿੱਤਕਾਰਾਂ ਵਿੱਚ ਵੀ ਨੇਤਾ-ਨੁਮਾ ਲੋਕ ਹਨ, ਜਿਨ੍ਹਾਂ ਨੂੰ 'ਜਨਤਾ' ਦਾ ਕੋਈ ਭੈਅ ਨਹੀਂ। ਆਪਣੇ ਮਨ ਦੀ ਪੁਗਾਈ ਜਾ ਰਹੇ ਹਨ। ਤੇ ਸੁਸ਼ੀਲ, ਤੁਹਾਡੀ ਦਲੇਰੀ ਨੂੰ ਵੀ ਦਾਦ ਦਿੰਦਾ ਹਾਂ। ਜਿਹੜੀਆਂ ਗੱਲਾਂ ਆਪੋ-ਆਪਣੇ ਮਿੱਤਰਾਂ ਵਿੱਚ ਹੋਣੀਆਂ ਸਨ, ਇਸ ਮੰਚ 'ਤੇ ਕਰ ਦਿੱਤੀਆਂ।
ਇਸ ਮਸਲੇ ਬਾਰੇ ਵੀ ਚੁੱਪ ਰਹਿੰਵਾਲੀਆਂ ਨੂੰ ਤਰਲੋਕ ਜੱਜ ਹੁਰਾਂ ਨੇ ਉਚੇਚੇ ਤੌਰ ਤੇ ਹਲੂਣਾ ਦਿੱਤਾ,""ਸੱਚ ਬਹੁਤ ਕੌੜਾ ਹੁੰਦਾ ਹੈ -.............."
ਪਰ
ਚੁੱਪ ਰੂਹਾਂ ਨੂੰ ਮਾਰ ਸੁਟਦੀ ਹੈ
ਜੋ ਵੀ ਦਿਲ ਵਿਚ ਹੈ ਉਚਰਿਆ ਜਾਵੇ.
"
ਡਾਕਟਰ ਰਹੇਜਾ ਨੇ ਵੀ ਕਿਹਾ," ਚੁੱਪ ਬਹੁਤ ਖ਼ਤਰਨਾਕ ਹੁੰਦੀ ਹੈ...ਚੁੱਪ ਕਰਕੇ ਹੀ ਸਿਸਟਮ ਕਲੈਪਸ ਹੋ ਰਹੇ ਹਨ...ਉਹਨਾਂ ਇਹ ਵੀ ਕਿਹਾ," 
 ਆਦਮੀ ਹਨੇਰ ਤੋਂ ਡਰਦਾ ਹੈ...ਬਸ ਇਕ ਬਟਨ ਆੱਨ ਕਰਨ ਦੀ ਜ਼ਰੂਰਤ ਹੈ...ਹਰ ਵਸਤੂ ਸਾਫ਼ ਦਿੱਸਣ ਲੱਗਦੀ ਹੈ....ਪਰ ਹਨੇਰ ਵਿਚ ਉਸ ਬਟਨ ਨੂੰ ਲੱਭਣਾ ਬਹੁਤ ਮੁਸ਼ਕਲ ਹੈ...ਸਬਰ ਨਾਲ ਤੁਰਨਾ ਪੈਂਦਾ ਹੈ...ਪਰ ਜੇਕਰ ਬਟਨ ਆੱਨ ਕਰਨ ਤੇ ਵੀ ਚਾਨਣ ਨਾ ਹੋਵੇ ਤਾਂ ਸਮਝ ਲਵੋ ...ਪਾਵਰ ਕੱਟ ਹੈ....ਪਰ ਨਿਰਾਸ਼ ਨਾ ਹੋਵੇ.....ਚਾਨਣ ਹੋ ਕੇ ਰਹੇਗਾ.....ਸੂਰਜ ਨੂੰ ਲੁੱਕਣ ਦੀ ਆਦਤ ਨਹੀਂ...."


ਇਸ ਬਾਰੇ ਬਹਿਸ ਜਾਰੀ ਹੈ. ਅਸਲੀ ਗੱਲ ਤਾਂ ਲੋਕ ਫਤਵੇ ਨਾਲ ਹੀ ਬਣਨੀ ਹੈ ਕਿਓਂਕਿ ਅਸਲੀ ਸਨਮਾਣ ਵੀ ਲੋਕ ਹੀ ਦੇਂਦੇ ਹਨ ਹਾਂ ਅਤੇ ਅਸਲੀ ਸਜ਼ਾ ਵੀ. ਪਰ ਜਾਣ ਤੋਂ ਪਹਿਲਾਂ ਫਿਰੋਜਪੁਰ ਤੋਂ ਖੁਸ਼ਖਬਰੀ ਵਰਗੀ ਇੱਕ ਖਬਰ ਡਾਕਟਰ ਸੁਸ਼ੇਲ ਰਹੇਜਾ ਦੀ ਜ਼ੁਬਾਨੀ...ਸਾਡੇ ਇਕ ਪ੍ਰਾਈਵੇਟ ਹਸਪਤਾਲ ਹੈ....ਉਸ ਵਿਚ ਲੈਪ ਟੋਪ ਵੀ ਮੁਹੱਈਆ ਕਰਾ ਦਿੱਤੇ ਗਏ ਹਨ....ਅੱਜ ਇਕ ਮਰੀਜ਼ ਦਾ ਪਤਾ ਲੈਣ ਗਿਆ...ਤਾਂ ਉਹ ਫੇਸ ਬੁੱਕ ਖੋਹਲ ਕੇ ਬੈਠਾ ਸੀ....

ਤੁਹਾਨੂੰ ਇਸ ਬਹਿਸ ਦੀ ਇਹ ਰਿਪੋਰਟ ਕਿਹੋ ਜਿਹੀ ਲੱਗੀ ਅਤੇ ਤੁਸੀਂ ਇਸ ਮੁੱਦੇ ਬਾਰੇ ਕੀ ਸੋਚਦੇ ਹੋ ਜ਼ਰੂਰ ਲਿਖਣਾ--ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.--ਰੈਕਟਰ ਕਥੂਰੀਆ .

8 comments:

ART ROOM said...

ma apni jindgi ch ajeha article nahi parha..eh gall es laie nahi keh reha ki mere lafja te adharit ha...balki es laie keh reha...rector boht jaheen sakhs ha.....

ART ROOM said...

ਮੈਂ ਆਪਣੀ ਸਾਰੀ ਜ਼ਿੰਦਗੀ ਵਿਚ ਏਨਾਂ ਪਿਆਰਾ ਆਰਟੀਕਲ ਨਹੀਂ ਪੜ੍ਹ ਸਕਿਆ.....ਕਾਸ਼ , ਮੈਂ ਇਸ ਆਰਟੀਕਲ ਦਾ ਹਿੱਸਾ ਨਾ ਹੁੰਦਾਂ.....ਤਾਂ ਪਤਾ ਨਹੀਂ ਕੀਹ ਕੁਝ ਆਖਣਾ ਸੀ......

Tarlok Judge said...

ਮੇਰੇ ਖਿਆਲ ਵਿਚ ਇਸ ਗਲਤ ਪਿਰਤ ਨੂੰ ਰਾਜ ਦੀ ਜਾਂ ਦੇਸ਼ ਦੀ ਸਰਵ ਉਚ ਅਦਾਲਤ ਦੇ ਹਵਾਲੇ ਨਾਂ ਕਰ ਦਿੱਤਾ ਜਾਵੇ

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ ਨੇ ਹਮੇਸ਼ਾ ਸੱਚ ਨੂੰ ਸਾਹਮਣੇ ਲਿਆਉਂਣ ਵਿੱਚ ਯਗਦਾਨ ਪਾਇਆ ਹੈ, ਉੁਹਨਾਂ ਦੀ ਸੱਚੀ-ਸੁੱਚੀ ਘਾਲਣਾ ਅੱਗੇ ਸਿਰ ਝੁਕਦਾ ਹੈ । ਆਓ ਸਾਰੇ ਉਹਨਾਂ ਦੇ ਇਸ ਉੱਦਮ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਤੁਰੀਏ ਅਤੇ ਜੋ ਡਾ. ਸੁਸ਼ੀਲ ਰਹੇਜਾ ਹੁਰਾਂ ਨੇ ਸਾਹਿਸ ਦਿਖਾਇਆ ਹੈ, ਸਾਡਾ ਸਭ ਦਾ ਫ਼ਰਜ਼ ਬਣ ਜਾਂਦਾ ਸੱਚ ਦਾ ਸਾਥ ਦੇਣ ਦਾ ਅਤੇ ਘਪਲੇਬਾਜ਼ੀਆਂ ਨੂੰ ਸਾਹਮਣੇ ਲਿਆਉਣ ਦਾ । ਮੇਰੀ ਸਭ ਦੋਸਤਾਂ ਨੂੰ ਅਪੀਲ ਹੈ ਕਿ ਆਓ ਆਪਾਂ ਅਪਣੇ ਰਾਜਨੀਤਿਕ, ਧਾਰਮਿਕ ਜਾਂ ਕੋਈ ਵੀ ਹੋਰ ਸਮਾਜਿਕ ਵਿਤਕਰੇ ਹੋਣ ਦੇ ਬਾਵਜ਼ੂਦ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਇਸ ਘੁਟਾਲੇ ਦਾ ਪਰਦਾਫ਼ਾਸ ਕਰੀਏ ।

AKHRAN DA VANZARA said...

ਆਹ ਬਹੁਤ ਵਧਿਆ ਤਰੀਕਾ ਹੈ ....
ਮੁਦ੍ਦਾ ਗੰਭੀਰ ਹੈ ਤੇ ਇਸ ਤੇ ਚਰਚਾ ਕਰਨੀ ਅਤਿ ਜ਼ਰੂਰੀ ਹੈ ..

Dr. Lok Raj said...

ਚੰਗਾ ਕੀਤਾ ਤੁਸੀਂ ਇਸ ਬਹਿਸ ਨੂ ਇੱਕ ਥਾਂ ਤੇ ਲਿਆ ਕੇ. ਮੈਂ ਤਾਂ ਆਪਣਾ ਸਟੈਂਡ ਇਥੇ ਫੇਰ ਦੁਹਰਾਵਾਂਗਾ ਕਿ ਇਹ ਸਰਕਾਰਾਂ ਵਲੋਂ ਸਿਧੇ ਜਾਂ ਅਸਿਧੇ ਤੌਰ ਤੇ ਦਿੱਤੇ ਜਾਂਦੇ ਇਨਾਮ ਬੰਦ ਹੋਣੇ ਚਾਹੀਦੇ ਨੇ....ਲੇਖਕਾਂ ਨੂ ਸਨਮਾਨਿਤ ਕਰਨ ਵਾਲੇ ਲੋਕ ਹੁੰਦੇ ਨੇ ਤੇ ਸਾਡੀਆਂ ਸਰਕਾਰਾਂ ਲੋਕਾਂ ਦੀ ਕਿੰਨੀ ਕੁ ਪ੍ਰਤੀਨਿਧਤਾ ਕਰਦੀਆਂ ਨੇ ਇਹ ਅਸੀਂ ਸਭ ਜਾਣਦੇ ਹਾਂ...ਤੇ ਸਰਕਾਰਾਂ ਦਵਾਰਾ ਦਿੱਤੇ ਗਏ ਇਨਾਮ ਲੇਖਕਾਂ ਦੀਆਂ ਵੰਡੀਆਂ ਪੋੰਦੇ ਨੇ, ਉਨ੍ਹਾਂ ਦੀ ਸੋਚ ਨੂ ਖੁੰਡਾ ਕਰਦੇ ਨੇ ਤੇ ਬਾਕੀ ਲੇਖਕਾਂ ਦੀ ਰਚਨਾਤਮਕ ਸ਼ਕਤੀ ਨੂ ਫਜੂਲ ਦੀਆਂ ਬਹਿਸਾਂ ਵਿਚ ਜਾਇਆ ਕਰਦੇ ਨੇ.

Anonymous said...

ਕਥੂਰੀਆ ਸਾਹਿਬ ਨੇ ਇੱਕ ਵੱਡੇ ਸੱਚ ਨੂੰ ਸਾਹਮਣੇ ਲਿਆਂਦਾ ਹੈ।
ਡਾ. ਸੁਸ਼ੀਲ ਰਹੇਜਾ ਹੋਰਾਂ ਦਾ ਯੋਗਦਾਨ ਵੀ ਸ਼ਲਾਘਾਯੋਗ ਹੈ।
ਕਿਸੇ ਵਧੀਆ ਲਿਖਾਰੀ ਨੂੰ ਕਿਸੇ ਸਰਕਾਰੀ ਇਨਾਮ ਦੀ ਲੋੜ ਹੀ ਨਹੀਂ ਹੁੰਦੀ। ਬੱਸ ਓਹ ਤਾਂ ਨਿੱਘੇ - ਹੁੰਗਾਰੇ ਦੀ ਭੁੱਖ ਰੱਖਦਾ ਹੈ।
ਚੰਗੇ ਲਿਖਾਰੀਆਂ ਦੀਆਂ ਰਚਨਾਵਾਂ ਘਰ-ਘਰ ਪਹੁੰਚਣੀਆਂ ਜ਼ਰੂਰੀ ਨੇ ਤਾਂ ਜੋ ਸਾਡੀਆਂ ਆਉਂਦੀਆਂ ਪੀੜ੍ਹੀਆਂ ਸਾਡੇ ਸਾਹਿਤਕ - ਵਿਰਸੇ ਤੋਂ ਜਾਣੂ ਰਹਿਣ।
ਇਹ ਸਾਂਝਾ ਮੰਚ ਇੱਕ ਵੱਡਾ ਯੋਗਦਾਨ ਪਾ ਰਿਹਾ ਹੈ, ਜਿਸ ਲਈ ਕਤੂਰੀਆ ਸਾਹਿਬ ਵਧਾਈ ਦੇ ਪਾਤਰ ਹਨ।

दीनदयाल शर्मा said...

beti aur bete ne dasvin Panjabi che kiti hai..Main bol to lenda hun..te tuti futi padh bhi lenda hun..likhni ni aavndi..twanu naven saal di vadheyan..bhot bhot vadheyan..