Friday, December 24, 2010

ਕੇਸਾਂ ਦੀ ਸ਼ਕਤੀ

ਲੰਮੇ ਅਤੇ ਸਾਫ਼ ਸਿਹਤਮੰਦ ਕੇਸਾਂ ਨਾਲ ਮਨੁੱਖੀ ਸ਼ਖਸੀਅਤ ਦਾ ਜੋ ਖੂਬਸੂਰਤ ਸਰੂਪ ਸਾਹਮਣੇ ਆਉਂਦਾ ਹੈ ਉਸਨੂੰ ਪਛਾਣ ਮਿਲੀ ਸਿਰਫ ਸਿੱਖ ਧਰਮ ਵੱਲੋਂ. ਸਿੱਖ ਧਰਮ ਵਿੱਚ ਕੇਸਾਂ ਦੀ ਬੇਅਦਬੀ ਨੂੰ ਬੱਜਰ ਕੁਰਹਿਤ ਗਿਣਿਆ ਜਾਂਦਾ ਹੈ. ਪਤਿਤ ਸਿੱਖ ਨੂੰ ਪੂਰੇ ਸਿੱਖ ਸਮਾਜ ਵਿੱਚ ਕੋਈ ਚੰਗਾ ਨਹੀਂ ਸਮਝਿਆ ਜਾਂਦਾ. ਕੇਸਾਂ ਦੇ ਸਤਿਕਾਰ ਨੂੰ ਕਾਇਮ ਰਖਣ ਲਈ ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਸਿਲਸਿਲਾ ਏਨਾ ਲੰਮਾ ਹੈ ਕਿ ਇਨਸਾਨ ਦੰਗ ਰਹਿ ਜਾਂਦਾ ਹੈ. ਸਿੱਖੀ ਸਿਦਕ ਕੇਸਾਂ ਸੁਆਸਾਂ ਨਾਲ ਨਿਭਾਉਣ ਦੀਆਂ ਮਿਸਾਲਾਂ ਸਿੱਖ ਧਰਮ ਵਿੱਚ ਹਰ ਰੋਜ਼ ਅਰਦਾਸ ਕਰਦੇ ਸਮੇਂ ਯਾਦ ਕੀਤੀਆਂ ਜਾਂਦੀਆਂ ਹਨ ਅਤੇ ਭਵਿੱਖ ਵਿੱਚ ਵੀ ਇਸ ਸਿਦਕ ਨੂੰ ਨਿਭਾਉਣ ਦੀ ਸ਼ਕਤੀ ਹਰ ਰੋਜ਼ ਮੰਗੀ ਜਾਂਦੀ ਹੈ. ਕੇਸਾਂ ਦੀ ਬੇਅਦਬੀ ਨੂੰ ਕੇਸ ਕਟਵਾਉਣਾ ਨਹੀਂ ਕੇਸ ਕਤਲ ਕਰਵਾਉਣਾ ਕਿਹਾ ਜਾਂਦਾ ਹੈ. ਸਿੱਖ ਧਰਮ ਵੱਲੋਂ ਕੇਸਾਂ ਨੂੰ ਮਿਲੇ ਇਸ ਸਤਿਕਾਰ ਕਾਰਣ ਬਹੁਤ ਸਾਰੇ ਲੋਕਾਂ ਨੇ ਇਹੀ ਸਮਝਿਆ ਕਿ ਸ਼ਾਇਦ ਇਹ ਸਿਰਫ ਸਿੱਖ ਧਰਮ ਦਾ ਹੀ ਕੋਈ ਧਾਰਮਿਕ ਚਿੰਨ ਹੈ ਇਸਤੋਂ ਵਧ ਹੋਰ ਕੁਝ ਨਹੀਂ.ਇਸਦੇ ਵਿਗਿਆਨਿਕ ਪੱਖ ਕਈ ਵਾਰ ਸਾਹਮਣੇ ਆਉਂਦੇ ਰਹੇ ਹਨ ਪਰ ਫਿਰ ਵੀ ਇਹਨਾਂ ਹਕੀਕਤਾਂ ਵੱਲ ਸਾਰਿਆਂ ਵਰਗਾਂ ਵੱਲੋਂ ਕਦੇ ਵੀ ਲੋੜੀਂਦਾ  ਧਿਆਨ ਨਹੀਂ ਦਿੱਤਾ ਗਿਆ. 
ਹੁਣ ਇਸ ਬਾਰੇ ਇੱਕ ਹੋਰ ਉਪਰਾਲਾ ਹੋਇਆ ਹੈ.  ਹਰਿਗੁਣ ਪ੍ਰੀਤ ਸਿੰਘ ਨੇ ਇਸ ਬਾਰੇ ਬਹੁਤ ਹੀ ਖੋਜਪੂਰਨ  ਸਮਗਰੀ ਸਾਹਮਣੇ ਲਿਆਂਦੀ ਹੈ. ਗੁਰਬਾਣੀ, ਕੀਰਤਨ, ਯੋਗ ਸਾਧਨਾ, ਰੇਕੀ ਵਰਗੇ ਕਈ ਖੇਤਰਾਂ ਵਿੱਚ ਦਿਲਚਸਪੀ ਰਖਣ ਵਾਲੇ ਹਰਿਗੁਣ ਪ੍ਰੀਤ ਸਿੰਘ ਸਿੱਖ ਹੋਣ ਦੇ ਨਾਤੇ ਸਿੱਖ ਧਰਮ ਦਾ ਅਧਿਐਨ ਤਾਂ ਕਰਦੇ ਹੀ ਹਨ ਇਸਦੇ ਨਾਲ ਨਾਲ ਬਾਕੀਆ ਧਰਮਾਂ ਅਤੇ ਫਲਸਫਿਆਂ ਵੱਲ ਵੀ ਗੰਭੀਰ ਹੋ ਕੇ ਧਿਆਨ ਦੇਂਦੇ ਹਨ. ਉਹਨਾਂ ਦੀ ਇਸ ਲਿਖਤ ਵਿੱਚ ਵੀ ਉਹਨਾਂ ਦੇ ਬਲੋਗ ਤੇ ਵੀ ਉਹਨਾਂ ਦੇ ਵਿਚਾਰਾਂ ਦੀ ਇਸ ਵਿਸ਼ਾਲਤਾ ਨੂੰ ਸਹਿਜੇ ਹੀ ਦੇਖਿਆ ਜਾ ਸਕਦਾ ਹੈ. ਜ਼ਰਾ ਦੇਖੋ ਉਹਨਾਂ ਦੇ ਬਲੋਗ ਤੇ ਪ੍ਰਕਾਸ਼ਿਤ ਉਹਨਾਂ ਦੀ ਇੱਕ ਮਨ ਪਸੰਦ ਕਵਿਤਾ ਦੀ ਸ਼ੁਰੂਆਤ. ਇਸ ਕਵਿਤਾ ਨੂੰ ਲਿਖਿਆ ਹੈ ਰਾਜੀਵ ਜਾਇਸਵਾਲ ਨੇ.  
ਸਾਰਾ ਜੀਵਨ ਪੜ੍ਹਤ ਗਵਾਯਾ
ਪੜ੍ਹਤ ਪੜ੍ਹਤ ਪੰਡਿਤ ਕਹਲਾਯਾ
ਅਬ ਸੋਚਾ ਤੋ ਸਮਝ ਯੇ ਆਯਾ
ਕਿ ਕੁਛ ਭੀ ਮੈਂ ਸਮਝ ਨਾ ਪਾਯਾ....
ਹਰਿਗੁਣ ਪ੍ਰੀਤ ਸਿੰਘ ਨੇ ਆਪਣੀ ਇਸ ਲਿਖਤ ਵਿੱਚ ਬਹੁਤ ਸਾਰੀਆਂ  ਉਹਨਾਂ ਗੈਰ ਸਿੱਖ ਸ਼ਖਸੀਅਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਹਨਾਂ ਨੇ ਇਹਨਾਂ ਹਕੀਕਤਾਂ ਨੂੰ ਵੇਲੇ ਸਿਰ ਹੀ ਸਮਝ ਲਿਆ ਸੀ ਅਤੇ ਇਸ ਨੂੰ ਸਮਝ ਕੇ ਉਹਨਾਂ ਨੇ ਵੀ ਕੇਸਾਂ ਨਾਲ ਆਪਣੇ ਪਿਆਰ ਅਤੇ ਸਤਿਕਾਰ ਨੂੰ ਅੰਤਲੇ ਸੁਆਸਾਂ ਤੀਕ ਨਿਭਾਇਆ. ਇਸ ਅੰਗ੍ਰੇਜ਼ੀ ਲਿਖਤ ਨੂੰ ਪੜ੍ਹਨ ਲਈ ਤੁਸੀਂ ਏਥੇ ਵੀ ਕਲਿੱਕ ਕਰ ਸਕਦੇ ਹੋ, ਇਸ ਥਾਂ ਤੇ ਵੀ ਅਤੇ ਏਸ ਥਾਂ   ਤੇ ਵੀ.ਤੁਹਾਨੂੰ ਇਹ ਸਭ ਕਿਵੇਂ ਲੱਗਿਆ...ਜ਼ਰੂਰ ਦੱਸਣਾ.--ਰੈਕਟਰ ਕਥੂਰੀਆ       

No comments: