ਇੱਕ ਹੋਰ ਖਾਸ ਖਬਰ ਹੈ ਵਾਰਾਨਸੀ 'ਚ ਹੋਏ ਬੰਬ ਧਮਾਕੇ ਦੀ. ਇਹ ਧਮਾਕਾ ਮੰਗਲਵਾਰ ਦੀ ਸ਼ਾਮ ਨੂੰ ... ਸਾਢ਼ੇ ਕੁ ਛੇ ਵਜੇ ਉਦੋਂ ਹੋਇਆ ਜਦੋਂ ਘਾਟ ਤੇ ਗੰਗਾ ਦੀ ਆਰਤੀ ਚੱਲ ਰਹੀ ਸੀ. ਜ਼ਿਕਰਯੋਗ ਹੈ ਕਿ ਮੰਗਲਵਾਰ ਵਾਲੇ ਦਿਨ ਇਸ ਆਰਤੀ 'ਚ ਸ਼ਾਮਿਲ ਹੋਣ ਵਾਲਿਆਂ ਦੀ ਗਿਣਤੀ ਬਹੁਤ ਹੀ ਜ਼ਿਆਦਾ ਵਧ ਜਾਂਦੀ ਹੈ. ਇਹ ਬੰਬ ਬਨਾਰਸ ਘਾਟ ਤੇ ਬਣੀਆਂ ਪੌੜੀਆਂ ਦੀਆਂ ਦਰਾੜਾਂ ਵਿੱਚ ਇੱਕ ਦੁਧ ਦੇ ਕੰਟੇਨਰ ਵਿੱਚ ਪਾਉਣ ਤੋਂ ਬਾਅਦ ਲੁਕਾ ਕੇ ਰਖਿਆ ਗਿਆ ਸੀ.ਧਮਾਕਾ ਹੁੰਦਿਆਂ ਸਾਰ ਹੀ ਸਾਰ ਹੀ ਚਾਰੇ ਪਾਸੇ ਚੀਕ ਚਿਹਾੜਾ ਪੈ ਗਿਆ ਧਮਾਕੇ ਤੋਂ ਬਾਅਦ ਮੱਚੀ ਭਗਦੜ ਨਾਲ ਵੀ ਕਈ ਵਿਅਕਤੀ ਜ਼ਖਮੀ ਹੋਏ.ਬਾਬਰੀ ਮਸਜਿਦ ਦੀ ਬਰਸੀ ਤੋਂ ਐਨ ਅਗਲੇ ਹੀ ਦਿਨ ਸੱਤ ਦਸੰਬਰ ਦੀ ਸ਼ਾਮ ਨੂੰ ਕੀਤੇ ਗਏ ਇਸ ਧਮਾਕੇ ਦੌਰਾਨ ਇੱਕ ਮਾਸੂਮ ਬੱਚੀ ਦੀ ਮੌਤ ਹੋ ਗਈ ਅਤੇ 25 ਹੋਰ ਵਿਅਕਤੀ ਜ਼ਖਮੀ ਹੋ ਗਏ. ਜਖਮੀਆਂ ਵਿੱਚ ਇੱਕ ਵਿਦੇਸ਼ੀ ਵਿਅਕਤੀ ਹੋਣ ਦੀ ਵੀ ਖਬਰ ਹੈ.
ਧਮਾਕੇ ਤੋਂ ਬਾਦ ਜਦੋਂ ਪੁਲਿਸ ਸਾਰੇ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਸੀ ਤਾਂ ਇਲਾਕੇ ਦੀ ਛਾਣਬੀਨ ਅਤੇ ਤਲਾਸ਼ੀ ਦੌਰਾਨ ਘਟੋਘੱਟ ਚਾਰ ਹੋਰ ਬੰਬ ਵੀ ਮਿਲੇ. ਇਸਦਾ ਮਤਲਬ ਹੈ ਕਿ ਇਸ ਥਾਂ ਤੇ ਇੱਕ ਵਾਰ ਫੇਰ ਸੀਰਿਅਲ ਬੰਬ ਬਲਾਸਟ ਕੀਤੇ ਜਾਣੇ ਸਨ. ਜੇ ਇਹ ਬੰਬ ਚੱਲ ਜਾਂਦੇ ਤਾਂ ਨੁਕਸਾਨ ਹੋਰ ਵੀ ਜ਼ਿਆਦਾ ਹੋਣਾ ਸੀ. ਧਮਾਕਾ ਹੋਣ ਮਗਰੋਂ ਕਈ ਬੱਚੇ ਆਪਣੇ ਮਾਤਾ ਪਿਤਾ ਤੋਂ ਵਿਛੜ ਗਏ. ਇਹਨਾਂ ਵਿੱਚ ਹੋਏ ਬੱਚਿਆਂ ਵਿੱਚ ਇੱਕ ਮਾਸੂਮ ਜਿਹੀ ਬੱਚੀ ਵੀ ਸੀ. ਧਮਾਕੇ ਤੋਂ ਬਾਅਦ ਯੂ ਪੀ ਦੇ ਨਾਲ ਨਾਲ ਹਾਈ ਅਲਰਟ ਕਰ ਦਿੱਤਾ ਗਿਆ. ਚੇਤੇ ਰਹੇ ਕਿ ਵਾਰਾਨਸੀ ਵਿੱਚ ਪਹਿਲਾਂ ਵੀ ਦੋ ਵਾਰ ਅਜਿਹੇ ਹਮਲੇ ਹੋ ਚੁੱਕੇ ਹਨ. ਮਾਹਰਾਂ ਮੁਤਾਬਿਕ ਇਹ ਬੰਬ ਧਮਾਕਾ ਘੱਟ ਤੀਬਰਤਾ ਅਰਥਾਤ ਲੋ ਇੰਟੈਨਸਿਟੀ ਵਾਲਾ ਸੀ. ਧਮਾਕੇ ਤੋਂ ਬਾਅਦ ਇੰਡੀਅਨ ਮੁਜਾਹਿਦੀਨ ਵੱਲੋਂ ਮੀਡੀਆ ਦੇ ਇਕ ਹਿੱਸੇ ਨੂੰ ਈਮੇਲ ਭੇਜੀ ਗਈ ਜਿਸ ਵਿੱਚ ਇਸ ਧਮਾਕੇ ਦੀ ਜ਼ਿੰਮੇਵਾਰੀ ਲਈ ਗਈ ਹੈ.
No comments:
Post a Comment