ਨਾਮ ਬੜੇ ਹੀ ਸੋਹਣੇ ਹੁੰਦੇ ਹਨ, ਪੜ੍ਹਨ ਵਿੱਚ ਅਤੇ ਲਿਖਣ ਵਿੱਚ ਵੀ | ਹਰ ਮਾਂ-ਬਾਪ ਆਪਣੇ ਬੱਚੇ ਦਾ ਨਾਮ ਬੜੀ ਹੀ ਰੀਝਾਂ ਨਾਲ ਰੱਖਦੇ ਹਨ | ਕਿਸੇ ਨਾਮ ਵਿੱਚ ਧਾਰਮਿਕ ਪੱਖ ਝਲਕਦਾ ਹੈ, ਕਿਸੇ ਵਿੱਚ ਸਮਾਜਿਕ ਤੇ ਕਿਸੇ ਵਿੱਚ ਵਿਰਾਸਿਕ | ਹਰ ਮਜ਼ਹਬ ਦੇ ਬਸ਼ਿੰਦਿਆਂ ਦਾ ਨਾਮ ਡਾਢਾ ਸੋਹਣਾ ਹੁੰਦਾ ਹੈ | ਨਾਵਾਂ ਵਿੱਚ ਬਹਾਦਰੀ, ਸਹਿਣਸ਼ੀਲਤਾ, ਨਰਮਾਈ, ਆਕੜ, ਗੁੱਸਾ, ਹਲੀਮੀ ਅਤੇ ਸਬਰ-ਸੰਤੋਖ ਵਰਗੇ ਲੱਛਣ ਹੁੰਦੇ ਹਨ |
ਜੇਕਰ ਇਹਨਾਂ ਹੀ ਲੱਛਣਾਂ ਨੂੰ ਜ਼ਰਾ ਗੌਹ ਨਾਲ ਦੇਖਿਆ ਜਾਵੇ ਤਾ ਇਹ ਲੱਛਣ ਹਰ ਨਾਮ ਦਾ ਇੱਕ ਬਹੁਤ ਹੀ ਡੂੰਘਾ ਅਰਥ ਹਨ | ਇਹ ਵੀ ਜ਼ਰੂਰੀ ਨਹੀਂ ਕਿ ਅਰਥ ਹਮੇਸ਼ਾਂ ਸੁਚੱਜਾ ਹੀ ਹੋਵੇ | ਅਰਥ ਕੁਚੱਜਾ ਵੀ ਹੋ ਸਕਦਾ ਹੈ |
ਜ਼ਿਆਦਾ ਬਾਤਾਂ ਨਾ ਪਾਉਂਦਾ ਹੋਇਆ ਹੁਣ ਮੈਂ ਇਸ ਲੇਖ ਨੂੰ ਇਸ ਦੇ ਸਿਰਲੇਖ ਵੱਲ ਕੇਂਦਰਿਤ ਕਰਨਾ ਚਾਹਾਂਗਾ | ਹਾਂਜੀ, ਬੱਸ ਆਪਣੇ ਨਾਮ ਨੂੰ ਸਾਰਥਕ ਕਰ ਲਵੋ ਤਾਂ ਦੁਨੀਆ ਵਿੱਚ ਸੁੱਖ ਸ਼ਾਂਤੀ ਦਾ ਪਸਾਰਾ ਹੋ ਜਾਵੇ | ਅੱਜ ਦੇ ਸਮੇ ਵਿੱਚ ਹਰ ਸ਼ਖਸ ਦੂਜੇ ਦਾ ਵੈਰੀ ਬਣਿਆ ਹੋਇਆ ਹੈ ਤੇ ਜੇ ਮੈਂ ਇਹ ਕਹਿ ਦਿਆਂ ਕਿ ਅੱਜ ਹਰ ਇਨਸਾਨ ਰੱਬ ਦਾ ਜਵਾਈ ਬਣਿਆ ਫਿਰਦਾ ਹੈ ਜਿਵੇਂ ਉਸ ਨੂੰ ਕਿਸੇ ਦਾ ਕੋਈ ਖੌਫ਼ ਹੀ ਨਹੀਂ ਹੁੰਦਾ | ਪਰ ਕਿਓਂ ? ਇਹ ਵਰਤਾਰਾ ਕਿਓਂ ਸਾਹਮਣੇ ਆਇਆ ? ਅਸੀਂ ਆਪਣੇ ਨਾਮ ਦੇ ਅਰਥ ਦੇ ਵਿਰੁਧ ਕਾਰਜ ਕਿਓਂ ਕਰਦੇ ਹਾਂ ? ਕਿ ਦੁਨੀਆ ਵਿੱਚ ਸੁੱਖ-ਸ਼ਾਂਤੀ ਨਹੀਂ ਪਸੰਦ ਸਾਨੂੰ ? ਜੇ ਮੈਂ ਇਸ ਗੱਲ ਦਾ ਜਵਾਬ ਲੱਭਾਂ ਤਾਂ ਮੇਰੇ ਦਿਮਾਗ ਵਿੱਚ ਦੋ ਉੱਤਰ ਖੱਟਕਦੇ ਹਨ | ਇੱਕ ਤਾਂ ਇਹ ਕਿ ਸ਼ਾਇਦ ਲੋਕਾਂ ਨੂੰ ਆਪਣੇ ਨਾਮ ਦਾ ਅਰਥ ਹੀ ਨਹੀਂ ਪਤਾ ਤੇ ਦੂਸਰਾ ਇਹ ਕਿ ਜਿਹਨਾਂ ਨੂੰ ਆਪਣੇ ਨਾਮ ਦਾ ਅਰਥ ਪਤਾ ਹੈ ਸ਼ਾਇਦ ਓਹ ਆਪਣੇ ਨਾਮ ਦੇ ਅਰਥ ਦਾ ਆਪਣੇ ਕਾਰਜ ਮੁਤਾਬਕ ਵਿਸ਼ਲੇਸ਼ਣ ਨਹੀਂ ਕਰ ਪਾਉਂਦੇ | ਜਿਵੇਂ ਕਿ ਜੇ ਕਿਸੇ ਸ਼ਖਸ ਦਾ ਨਾਮ "ਪ੍ਰਵੀਣ" ਹੈ ਤੇ ਭਲੇ ਹੀ ਓਹ ਆਪਣੇ ਕੰਮ ਵਿੱਚ ਪ੍ਰਵੀਣ (ਨਿਪੁੰਨ) ਹੋਵੇ ਪਰ ਜੇ ਓਹਦਾ ਕੀਤਾ ਹੋਇਆ ਕਾਰਜ ਕਿਸੇ ਦੂਸਰੇ ਸ਼ਖ਼ਸ ਦੇ ਦੱਖ ਦਾ ਕਰਨ ਬਣਦਾ ਹੈ ਤਾਂ ਮੇਰੇ ਹਿਸਾਬ ਨਾਲ ਓਹ ਸ਼ਖ਼ਸ ਆਪਣੇ ਨਾਮ ਨੂੰ ਸਾਰਥਕ ਨਹੀਂ ਕਰ ਰਿਹਾ | ਦੇਖੋ ਸਾਨੂੰ ਸਮਾਜ ਵਿੱਚ ਰਹਿੰਦਿਆਂ ਹੋਇਆਂ ਹਰ ਇੱਕ ਦੀ ਮਨੋਬਿਰਤੀ ਦਾ ਖਿਆਲ ਕਰਨਾ ਪਵੇਗਾ | ਆਖਿਰ ਸਾਡੇ ਧਰਮ ਗ੍ਰੰਥ ਵੀ ਤਾਂ ਸਾਨੂੰ ਇਹੀ ਸਿਖਾਉਂਦੇ ਹਨ | ਮੰਨਦੇ ਹਾਂ ਕਿ ਇਨਸਾਨ ਹੀ ਗਲਤੀ ਕਰਦਾ ਹੈ ਪਰ ਗਲਤੀ ਇੰਨੀ ਬੱਜਰ ਵੀ ਨਾ ਹੋਵੇ ਕਿ ਪਤਾ ਹੋਣ ਦੇ ਬਾਵਜੂਦ ਵੀ ਅਸੀਂ ਓਹੀ ਹਰਕਤ ਕਰੀ ਜਾਈਏ | ਤਾਹੀਂ ਤਾਂ ਫਿਰ ਅਸੀਂ ਆਪਣੇ ਨਾਮ ਨੂੰ ਸਾਰਥਕ ਕਰ ਸਕਾਂਗੇ | ਇੱਕ ਗਲ ਹੋਰ ਵੀ ਇੱਥੇ ਕਰਨੀ ਜਾਇਜ਼ ਬਣਦੀ ਹੈ ਕਿ ਕਈ ਵਾਰ ਇੰਜ ਵੀ ਹੋ ਜਾਂਦਾ ਹੈ ਕਿ ਕਿਸੇ ਦੇ ਨਾਮ ਦਾ ਅਰਥ ਕੁਚੱਜਾ ਨਿੱਕਲ ਆਉਂਦਾ ਹੈ | ਫਿਰ ਇਸਦਾ ਮਤਲਬ ਇਹ ਵੀ ਨਹੀਂ ਕਿ ਓਹ ਆਪਣੇ ਅਰਥ ਦੇ ਮੁਤਾਬਿਕ ਕਾਰਜ ਕਰੇ | ਓਹਨਾਂ ਹਲਾਤਾਂ ਵਿੱਚ ਉਸ ਸ਼ਖ਼ਸ ਨੂੰ ਆਪਣੇ ਨਾਮ ਦੇ ਅਰਥ ਦੇ ਵਿਰੁਧ ਕਾਰਜ ਕਰਨੇ ਚਾਹੀਦੇ ਹਨ |
ਜਿੱਦਾਂ ਕਿ ਮੈਂ ਉੱਪਰ ਦੱਸ ਹੀ ਚੁੱਕਿਆ ਹਾਂ ਹਰ ਇੱਕ ਨਾਮ ਦਾ ਕੋਈ ਨਾ ਕੋਈ ਅਰਥ ਜ਼ਰੂਰ ਹੁੰਦਾ ਹੈ ਤੇ ਫਿਰ ਹੁਣ ਕਿਓਂ ਨਾ ਅਸੀਂ ਆਪਣੇ ਨਾਮ ਦੇ ਅਰਥ ਨੂੰ ਅਮਲੀ ਜਾਮਾ ਪਹਿਨਾ ਕੇ ਉਸ ਨੂੰ ਸਾਰਥਕ ਕਰ ਲਈਏ ਤਾਂ ਕਿ ਇਸ ਦੁਨੀਆ ਵਿੱਚ ਸੁੱਖ ਸ਼ਾਂਤੀ ਸਥਾਪਿਤ ਹੋ ਜਾਵੇ |
ਆਸ ਹੈ ਕਿ ਤੁਸੀਂ ਇਸ ਨਿਮਾਣੇ ਦੀ ਗੱਲ'ਤੇ ਥੋੜਾ ਜਿਹਾ ਗੌਰ ਕਰੋਗੇ |
ਧੰਨਵਾਦ |
ਸਤਿੰਦਰ ਸ਼ਾਹ ਸਿੰਘ
4 comments:
Bahut bahut dhanvaad rector ji.
bahut hi vadiya shah
very nice
Thnx Raman nd thnx Dr Sahib
Post a Comment