ਇਸ ਕਵਿਤਾ ਬਾਰੇ ਕਵਲਦੀਪ ਕੰਵਲ ਦਾ ਕਹਿਣਾ ਹੈ ਕਿ ਉਸਨੇ 1978 ਤੋਂ ਲੈ ਕੇ 2010 ਤਕ ਦੀਆਂ ਘਟਨਾਵਾਂ ਨੂੰ ਅਧਾਰ ਬਣਾ ਕੇ ਅਤੇ ਸਾਧਾਂ, ਜੱਥੇਦਾਰਾਂ ਤੇ ਸਿਆਸਤਦਾਨਾਂ ਦੇ ਗਠਜੋੜ ਨੂੰ ਕੇਂਦਰ-ਬਿੰਦੂ ਵਿੱਚ ਰੱਖ ਕੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ. ਇਸ ਰਚਨਾ ਰਚਨਾ "ਕੁੱਝ ਚੋਰਾਂ ਦੀ ਕੁੱਝ ਸਾਧਾਂ ਦੀ" ਵਿੱਚ ਕਵੀ ਨੂੰ ਕਿੰਨੀ ਕਿ ਸਫਲਤਾ ਮਿਲੀ ਹੈ ਇਸ ਬਾਰੇ ਤੁਹਾਡੀ ਰਾਏ ਦਾ ਇੰਤਜ਼ਾਰ ਰਹੇਗਾ. ਇਸ ਕਵਿਤਾ ਨੂੰ ਪੜ੍ਹਨ ਲਈ ਤੁਸੀਂ ਨਾਲ ਦਿੱਤੀ ਤਸਵੀਰ ਨੂੰ ਕਲਿੱਕ ਕਰਕੇ ਇਸਨੂੰ ਵੱਡਿਆਂ ਵੀ ਕਰ ਸਕਦੇ ਹੋ. ਇਹ ਕਵਿਤਾ ਪੋਸਟ ਕੀਤੀ ਗਈ. ਵੀਰਵਾਰ 9 ਦਸੰਬਰ 2010 ਨੂੰ ਸਵੇਰੇ 8 ਵੱਜ ਕੇ 09 ਮਿੰਟਾਂ ਤੇ. ਕਵਿਤਾ ਪੜ੍ਹਦਿਆਂ ਧਿਆਨ ਨਾਲ ਦੇਖਣਾ ਇਸ ਦੀਆਂ ਚਾਰੇ ਨੁੱਕਰਾਂ, ਚਾਰੇ ਕੋਨੇ ਵੀ ਕੁਝ ਦੱਸ ਰਹੇ ਹਨ. ਹੇਠਾਂ ਇੱਕ ਕੋਨੇ ਵਿੱਚ ਮਾਲਾ ਹੈ ਅਤੇ ਇੱਕ ਕੋਨੇ ਵਿੱਚ ਗੜਵਾ.ਇਸੇ ਤਰਾਂ ਉੱਪਰ ਵਾਲੇ ਦੋਹਾਂ ਕਹਾਣੀਆਂ ਵਿੱਚ ਵੀ ਕੁਝ ਬਣਾਇਆ ਗਿਆ ਹੈ ਖਾਸ ਮਕ਼ਸਦ ਨਾਲ.ਤੁਹਾਨੂੰ ਇਹ ਕਵਿਤਾ ਅਤੇ ਇਸਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ. -ਰੈਕਟਰ ਕਥੂਰੀਆ.
Thursday, December 09, 2010
ਕੋਸ਼ਿਸ਼ ਕਵਿਤਾ ਰਾਹੀਂ
ਕਵੀ ਮਨ ਬਹੁਤ ਹੀ ਸੰਵੇਦਨਸ਼ੀਲ ਹੁੰ ਦਾ ਹੈ. ਇਸ ਵਿੱਚ ਅਤੀਤ ਨੂੰ ਸੰਭਾਲਣ ਦੇ ਨਾਲ ਨਾਲ ਭਵਿੱਖ ਵਿੱਚ ਵੀ ਬੜੀ ਦੂਰ ਦੇਖ ਸਕਣ ਦੀ ਸਮਰਥਾ ਹੁੰਦੀ ਹੈ. ਇਸ ਲਈ ਅਤੀਤ ਦੀਆਂ ਗਲਤੀਆਂ, ਮੌਜੂਦਾ ਸਮੇਂ ਦੀਆਂ ਹਾਲਤਾਂ ਅਤੇ ਭਵਿੱਖ ਵਿੱਚ ਨਿਕਲਣ ਵਾਲੇ ਨਤੀਜਿਆਂ ਨੂੰ ਜਦੋਂ ਉਹ ਨੀਝ ਲਾ ਕੇ ਦੇਖਦਾ ਹੈ ਤਾਂ ਉਸ ਦਾ ਮਨ ਦ੍ਰਵ ਜਾਂਦਾ ਹੈ.....ਉਹ ਸਮਾਜ ਨੂੰ, ਦੁਨੀਆ ਨੂੰ ਸਾਵਧਾਨ ਕਰਨਾ ਚਾਹੁੰਦਾ ਹੈ ਕਿ ਜੇ ਤੁਸੀਂ ਇੰਝ ਕਰਨੋਂ ਨਾ ਹਟੇ ਤਾਂ ਫਿਰ ਇੰਝ ਹੋਵੇਗਾ.ਪਰ ਅਜਿਹਾ ਕਰਦਿਆਂ ਉਹ ਕਿਸੇ ਦਾ ਦਿਲ ਦੁਖਾਉਣ ਤੋਂ ਵੀ ਬਚਣਾ ਚਾਹੁੰਦਾ ਹੈ. ਉਹ ਬੜਾ ਹੀ ਸੰਕੋਚ ਕੇ ਸ਼ਬਦਾਂ ਦੀ ਵਰਤੋਂ ਕਰਦਾ ਹੈ. ਉਸ ਦੀਆਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਵੀ ਬਹੁਤ ਕੁਝ ਲੁਕਿਆ ਹੁੰਦਾ ਹੈ. ਇਸਦਾ ਇੱਕ ਅੰਦਾਜ਼ ਦੇਖੋ ਨੋਇਡਾ 'ਚ ਰਹਿ ਰਹੇ ਕਵਲਦੀਪ ਸਿੰਘ ਕੰਵਲ ਦੀ ਕਵਿਤਾ ਵਿੱਚ. ਕੰਵਲ ਨੂੰ ਦੂਰਸੰਚਾਰ ਅਤੇ ਤਕਨੀਕੀ ਗਿਆਨ ਵਿੱਚ ਕਾਫੀ ਮੁਹਾਰਤ ਹਾਸਲ ਹੈ. ਇਸਦੇ ਨਾਲ ਹੀ ਉਸਨੇ ਇੱਕ ਸਿੱਖ ਮਿਸ਼ਨਰੀ ਵੱਜੋਂ ਵੀ ਕਾਫੀ ਅਧਿਐਨ ਕੀਤਾ ਹੋਇਆ ਹੈ. ਇਹਨਾਂ ਸਾਰੀਆਂ ਖੂਬੀਆਂ ਦੇ ਨਾਲ ਹੀ ਉਸ ਵਿੱਚ ਪੰਥ ਲਈ ਦਰਦ ਵੀ ਹੈ ਅਤੇ ਕੁਝ ਕਰਨ ਦੀ ਤੜਪ ਵੀ ਪਰ ਉਹ ਗੁਰਬਾਣੀ ਦੀ ਕਸੌਟੀ ਤੇ ਹਰ ਗੱਲ ਨੂੰ ਪਰਖਣ ਦੀ ਕੋਸ਼ਿਸ਼ ਵੀ ਕਰਦਾ ਹੈ. ਇਸ ਨਾਲ ਕਦੇ ਉਸਦਾ ਮੇਲ ਮਿੱਤਰਾਂ ਨਾਲ ਹੋ ਜਾਂਦਾ ਹੈ ਅਤੇ ਕਦੇ ਵਿਚਾਰਧਾਰਕ ਵਿਰੋਧੀਆਂ ਨਾਲ ਜੋ ਸਿਰਫ ਸ਼ਰਧਾ ਭਾਵ ਰਖਦੇ ਹਨ.
ਇਸ ਕਵਿਤਾ ਬਾਰੇ ਕਵਲਦੀਪ ਕੰਵਲ ਦਾ ਕਹਿਣਾ ਹੈ ਕਿ ਉਸਨੇ 1978 ਤੋਂ ਲੈ ਕੇ 2010 ਤਕ ਦੀਆਂ ਘਟਨਾਵਾਂ ਨੂੰ ਅਧਾਰ ਬਣਾ ਕੇ ਅਤੇ ਸਾਧਾਂ, ਜੱਥੇਦਾਰਾਂ ਤੇ ਸਿਆਸਤਦਾਨਾਂ ਦੇ ਗਠਜੋੜ ਨੂੰ ਕੇਂਦਰ-ਬਿੰਦੂ ਵਿੱਚ ਰੱਖ ਕੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ. ਇਸ ਰਚਨਾ ਰਚਨਾ "ਕੁੱਝ ਚੋਰਾਂ ਦੀ ਕੁੱਝ ਸਾਧਾਂ ਦੀ" ਵਿੱਚ ਕਵੀ ਨੂੰ ਕਿੰਨੀ ਕਿ ਸਫਲਤਾ ਮਿਲੀ ਹੈ ਇਸ ਬਾਰੇ ਤੁਹਾਡੀ ਰਾਏ ਦਾ ਇੰਤਜ਼ਾਰ ਰਹੇਗਾ. ਇਸ ਕਵਿਤਾ ਨੂੰ ਪੜ੍ਹਨ ਲਈ ਤੁਸੀਂ ਨਾਲ ਦਿੱਤੀ ਤਸਵੀਰ ਨੂੰ ਕਲਿੱਕ ਕਰਕੇ ਇਸਨੂੰ ਵੱਡਿਆਂ ਵੀ ਕਰ ਸਕਦੇ ਹੋ. ਇਹ ਕਵਿਤਾ ਪੋਸਟ ਕੀਤੀ ਗਈ. ਵੀਰਵਾਰ 9 ਦਸੰਬਰ 2010 ਨੂੰ ਸਵੇਰੇ 8 ਵੱਜ ਕੇ 09 ਮਿੰਟਾਂ ਤੇ. ਕਵਿਤਾ ਪੜ੍ਹਦਿਆਂ ਧਿਆਨ ਨਾਲ ਦੇਖਣਾ ਇਸ ਦੀਆਂ ਚਾਰੇ ਨੁੱਕਰਾਂ, ਚਾਰੇ ਕੋਨੇ ਵੀ ਕੁਝ ਦੱਸ ਰਹੇ ਹਨ. ਹੇਠਾਂ ਇੱਕ ਕੋਨੇ ਵਿੱਚ ਮਾਲਾ ਹੈ ਅਤੇ ਇੱਕ ਕੋਨੇ ਵਿੱਚ ਗੜਵਾ.ਇਸੇ ਤਰਾਂ ਉੱਪਰ ਵਾਲੇ ਦੋਹਾਂ ਕਹਾਣੀਆਂ ਵਿੱਚ ਵੀ ਕੁਝ ਬਣਾਇਆ ਗਿਆ ਹੈ ਖਾਸ ਮਕ਼ਸਦ ਨਾਲ.ਤੁਹਾਨੂੰ ਇਹ ਕਵਿਤਾ ਅਤੇ ਇਸਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ. -ਰੈਕਟਰ ਕਥੂਰੀਆ.
ਇਸ ਕਵਿਤਾ ਬਾਰੇ ਕਵਲਦੀਪ ਕੰਵਲ ਦਾ ਕਹਿਣਾ ਹੈ ਕਿ ਉਸਨੇ 1978 ਤੋਂ ਲੈ ਕੇ 2010 ਤਕ ਦੀਆਂ ਘਟਨਾਵਾਂ ਨੂੰ ਅਧਾਰ ਬਣਾ ਕੇ ਅਤੇ ਸਾਧਾਂ, ਜੱਥੇਦਾਰਾਂ ਤੇ ਸਿਆਸਤਦਾਨਾਂ ਦੇ ਗਠਜੋੜ ਨੂੰ ਕੇਂਦਰ-ਬਿੰਦੂ ਵਿੱਚ ਰੱਖ ਕੇ ਕੁਝ ਕਹਿਣ ਦੀ ਕੋਸ਼ਿਸ਼ ਕੀਤੀ ਹੈ. ਇਸ ਰਚਨਾ ਰਚਨਾ "ਕੁੱਝ ਚੋਰਾਂ ਦੀ ਕੁੱਝ ਸਾਧਾਂ ਦੀ" ਵਿੱਚ ਕਵੀ ਨੂੰ ਕਿੰਨੀ ਕਿ ਸਫਲਤਾ ਮਿਲੀ ਹੈ ਇਸ ਬਾਰੇ ਤੁਹਾਡੀ ਰਾਏ ਦਾ ਇੰਤਜ਼ਾਰ ਰਹੇਗਾ. ਇਸ ਕਵਿਤਾ ਨੂੰ ਪੜ੍ਹਨ ਲਈ ਤੁਸੀਂ ਨਾਲ ਦਿੱਤੀ ਤਸਵੀਰ ਨੂੰ ਕਲਿੱਕ ਕਰਕੇ ਇਸਨੂੰ ਵੱਡਿਆਂ ਵੀ ਕਰ ਸਕਦੇ ਹੋ. ਇਹ ਕਵਿਤਾ ਪੋਸਟ ਕੀਤੀ ਗਈ. ਵੀਰਵਾਰ 9 ਦਸੰਬਰ 2010 ਨੂੰ ਸਵੇਰੇ 8 ਵੱਜ ਕੇ 09 ਮਿੰਟਾਂ ਤੇ. ਕਵਿਤਾ ਪੜ੍ਹਦਿਆਂ ਧਿਆਨ ਨਾਲ ਦੇਖਣਾ ਇਸ ਦੀਆਂ ਚਾਰੇ ਨੁੱਕਰਾਂ, ਚਾਰੇ ਕੋਨੇ ਵੀ ਕੁਝ ਦੱਸ ਰਹੇ ਹਨ. ਹੇਠਾਂ ਇੱਕ ਕੋਨੇ ਵਿੱਚ ਮਾਲਾ ਹੈ ਅਤੇ ਇੱਕ ਕੋਨੇ ਵਿੱਚ ਗੜਵਾ.ਇਸੇ ਤਰਾਂ ਉੱਪਰ ਵਾਲੇ ਦੋਹਾਂ ਕਹਾਣੀਆਂ ਵਿੱਚ ਵੀ ਕੁਝ ਬਣਾਇਆ ਗਿਆ ਹੈ ਖਾਸ ਮਕ਼ਸਦ ਨਾਲ.ਤੁਹਾਨੂੰ ਇਹ ਕਵਿਤਾ ਅਤੇ ਇਸਦੀ ਪੇਸ਼ਕਾਰੀ ਕਿਹੋ ਜਿਹੀ ਲੱਗੀ ਜ਼ਰੂਰ ਦੱਸਣਾ. -ਰੈਕਟਰ ਕਥੂਰੀਆ.
Subscribe to:
Post Comments (Atom)
1 comment:
ਰੈਕਟਰ ਜੀ,
ਕਵਿਤਾ ਦੇ ਇਸ ਖੂਬਸੂਰਤ ਵਿਸ਼ਲੇਸ਼ਣ ਲਈ ਬਹੁਤ-੨ ਧੰਨਵਾਦ; ਜਿਸ ਨਾਲ ਨਾ ਕੇਵਲ ਥੋੜੇ ਸ਼ਬਦਾਂ ਵਿੱਚ ਮੂਲ ਭਾਵ ਉਘੜ੍ਹ ਕੇ ਆ ਗਿਆ ਹੈ, ਬਲਕਿ ਨਾਲ-ਹੀ-ਨਾਲ ਮੇਰੀ ਇਸ ਨਿਮਾਣੀ ਜਿਹੀ ਕੋਸ਼ਿਸ਼ ਨੂੰ ਇੱਕ ਉਸਾਰੂ ਆਲੋਚਨਾਤਮਕ ਪੜ੍ਹਚੋਲ ਨਾਲ ਨਿਵਾਜ ਕੇ ਤੁਸੀਂ ਮਾਣ ਵੀ ਦਿੱਤਾ ਹੈ|
ਅੰਤ ਵਿੱਚ ਸਿਰਫ਼ ਬਾਬਾ ਗੁਰੂ ਅੱਗੇ ਅਰਦਾਸ ਕਰਦਾ ਹਾਂ ਕਿ
ਹੇ ਬਾਬਾ! ਮੈਨੂੰ ਅੰਨ੍ਹੀ ਸ਼ਰਧਾ ਨਾ ਦੇਵੀਂ ਕਿ ਮੈਂ ਅੱਖਾਂ ਨੂੰ ਮੂੰਦਣ ਦੇ ਢੋਂਗ 'ਚ ਤੇਰੀ ਸਿੱਖਿਆ ਤੋਂ ਬੇਮੁੱਖ ਹੋ ਕੇ ਕਿਸੇ ਪੁੱਠੇ ਰਾਹੇ ਹੀ ਤੁਰ ਪਵਾਂ, ਉਹ ਰਾਹ ਜਿਥੇ ਜਾਣ ਤੋਂ ਤੂੰ ਆਪਣੇ ਇੱਕ-੨ ਸ਼ਬਦ ਵਿੱਚ ਵਰਜਿਆ ਹੈ | ਹੇ ਮੇਰੇ ਮੁਰਸ਼ਦ! ਮੈਨੂੰ ਸਿਰਫ਼ ਆਪਣੇ ਅਨਾਦਿ ਅਨੁਭਵ ਨੂੰ ਸਮਝਣ ਦੀ ਦਾਤ ਦੇਵੀਂ ਤਾਂ ਕਿ ਜੇ ਮੈਂ ਚੱਲਾਂ ਤਾਂ ਤੇਰੇ ਰਾਹ ਤੇ ਹੀ ਚੱਲਾਂ, ਤੇ ਜੇ ਪੁੱਜਾਂ ਤਾਂ ਬਸ ਉੱਥੇ ਹੀ ਪੁੱਜਾਂ ਜਿਥੇ ਮੇਰੇ ਮਨ, ਬੁੱਧ ਤੇ ਕਰਮ ਵਿੱਚ ਤੇਰੇ ਹੀ ਸਿਧਾਂਤ ਦਾ ਝਲਕਾਰਾ ਹੋਵੇ !
-ਕਵਲਦੀਪ ਸਿੰਘ ਕੰਵਲ
Post a Comment