Friday, December 17, 2010

ਇੰਟਰਨੈਟ ਤੇ ਨਵੇਂ ਰੁਝਾਣ

ਇੰਟਰਨੈਟ ਦੇ ਆਉਣ ਨਾਲ ਪੰਜਾਬੀ ਸਾਹਿਤ ਵਿੱਚ ਕਈ ਨਵੇਂ ਰੁਝਾਣ ਵੀ ਪੈਦਾ ਹੋਏ ਹਨ. ਇਹ ਕਿੰਨੇ ਕੁ ਕਾਮਯਾਬ ਰਹਿੰਦੇ ਹਨ ਇਹ ਤਾਂ ਸਮੇਂ ਨਾਲ ਹੀ ਪਤਾ ਲੱਗੇਗਾ ਪਰ ਫਿਲਹਾਲ ਇਹਨਾਂ ਨੂੰ ਲੈ ਕੇ ਕਾਫੀ ਉਤਸ਼ਾਹ ਹੈ. ਰਚਨਾਵਾਂ ਨੂੰ ਲਿਖਣ ਅਤੇ ਇੱਕ ਥਾਂ ਕਰਨ ਮਗਰੋਂ, ਕਾਗਜ਼ਾਂ ਦੇ ਥੱਬੇ ਸੰਭਾਲਣ, ਫਿਰ ਉਹਨਾਂ ਨੂੰ ਛਪਵਾਉਣ ਲਈ ਕਈ ਕਈ ਤਰਾਂ ਦੇ ਹੀਲੇ ਵਸੀਲੇ ਕਰਨ ਅਤੇ ਫਿਰ ਕਿਤਾਬ ਨੂੰ ਲੋਕਾਂ ਤੱਕ ਲੈ ਕੇ ਜਾਣ ਵਰਗੇ ਕਈ ਮਸਲੇ ਹੁਣ ਬੀਤੇ ਸਮੇਂ ਦੀ ਗੱਲ ਹੋ ਗਏ ਹਨ. ਰਚਨਾ ਨੂੰ ਪੂਰਾ ਕਰੋ, ਉਸਨੂੰ ਕੰਪੋਜ਼ ਕਰੋ, ਉਸ ਨਾਲ ਆਪਣੀ ਮਨ ਪਸੰਦ ਫੋਟੋ ਲਭੋ ਅਤੇ ਫਿਰ ਇੱਕ ਕਲਿੱਕ ਨਾਲ ਉਹ ਸਭ ਦੇ ਸਾਹਮਣੇ ਹੈ. ਇਸ ਤਰਾਂ ਇੱਕ ਇੱਕ ਰਚਨਾ ਵਾਂਗ ਨੇੜ ਭਵਿੱਖ ਵਿੱਚ ਕਿਤਾਬਾਂ ਵੀ ਏਸੇ ਤਰਾਂ ਪੂਰੀ ਸਪੀਡ ਨਾਲ ਰਲੀਜ਼ ਹੋਇਆ ਕਰਨਗੀਆਂ. ਕਿਤੇ ਜਾਣ ਦੀ ਲੋੜ ਨਹੀਂ...ਕਿਸੇ ਵੀ ਥਾਂ...ਆਪਣਾ ਕੰਪਿਊਟਰ ਚਾਲੂ ਕਰੋ ਅਤੇ ਹੋ ਜਾਓ ਸ਼ੁਰੂ. ਡਾਕਟਰ ਹਰਜਿੰਦਰ ਸਿੰਘ ਲਾਲ, ਤਰਲੋਕ ਸਿੰਘ ਜੱਜ, ਮੈਂ ਅਤੇ ਕਈ ਹੋਰ ਮਿੱਤਰ ਤਰਹ ਮਿਸਰ ਵਰਗੇ ਤਜਰਬੇ ਅਕਸਰ ਹੀ ਕਰਿਆ ਕਰਦੇ ਸਾਂ. ਪਰ ਜ਼ਿੰਦਗੀ ਦੀਆਂ ਮਜਬੂਰੀਆਂ ਨੇ ਕਈ ਤਰਾਂ ਦੀਆਂ ਦੂਰੀਆਂ ਪੈਦਾ ਕੀਤੀਆਂ. ਰੋਜ਼ੀ ਰੋਟੀ ਦੇ ਫਿਕਰਾਂ ਨੇ ਇਹ ਸਭ ਕੁਝ ਭੁਲਾ ਦਿੱਤਾ. ਇਹੋ ਜਿਹੇ ਭੁੱਲੇ ਵਿਸਰੇ ਦੋਸਤਾਂ ਨੂੰ ਫਿਰ ਮਿਲਾਉਣ ਵਿੱਚ ਫੇਸਬੁਕ ਨੇ ਅਹਿਮ ਭੂਮਿਕਾ ਨਿਭਾਈ ਹੈ. ਤਕਨੀਕ ਦੇ ਇਸ ਵਿਕਾਸ ਦਾ ਲਾਹਾ ਲੈਂਦਿਆਂ ਇੱਕ ਨਵਾਂ ਤਜਰਬਾ ਹੋਇਆ ਹੈ ਸਾਝੀ ਜਾਂ ਸੰਯੁਕਤ ਗਜ਼ਲ ਕਹਿਣ ਦਾ. ਸੱਤਾਂ ਸ਼ਾਇਰਾਂ ਨੇ ਇੱਕ ਗਜ਼ਲ ਲਿਖੀ ਅਤੇ ਉਹ ਵੀ ਇੱਕ ਦੂਜੇ ਤੋਂ ਬਹੁਤ ਦੂਰ ਦੂਰ ਬੈਠਿਆਂ, ਉਹਨਾਂ ਵਿੱਚੋਂ ਹੀ ਇੱਕ ਨੇ ਇਸ ਨੂੰ ਆਪਣੀ ਆਵਾਜ਼ ਦਿੱਤੀ ਅਤੇ ਉਹ ਗਜ਼ਲ ਸਭ ਦੇ ਸਾਹਮਣੇ ਆ ਗਈ...ਯੂ ਟਿਊਬ ਰਾਹੀਂ. ਇਸ ਗਜ਼ਲ  ਬਾਰੇ ਸ਼ਾਇਰ ਅਤੇ ਨਵੇਂ ਨਵੇਂ ਗਾਇਕ ਜਤਿੰਦਰ ਲਸਾੜਾ  ਨੇ ਕਿਹਾ," 
ਦੋਸਤੋ ਇਸ ਗ਼ਜ਼ਲ ਨੂੰ ਗੁਨਗੁਣਾਉਣ ਦੀ ਕੋਸ਼ਿਸ਼ ਕਰਕੇ ਤੁਹਾਡੇ ਨਾਲ ਆਵਾਜ਼ ਦੀ ਸਾਂਝ ਪਾ ਰਿਹਾ ਹਾਂ । ਪਰ ਮੇਰੇ ਕੋਲ ਰਿਕਾਰਡਿਗ ਲਈ ਵਧੀਆ ਸਿਸਟਮ ਨਹੀਂ ਹੈ ਸੋ ਫੋਨ ਵਿੱਚ ਰਿਕਾਰਡ ਕਰਕੇ ਹੀ ਬੁੱਤਾ ਲਗਾ ਰਿਹਾ ਹਾਂ, ਜਿਸ ਕਾਰਨ ਆਵਾਜ਼ ਸਾਫ਼ ਨਹੀਂ ਹੈ । ਆਸ ਹੈ ਨਿਮਾਣੀ ਜਿਹੀ ਕੋਸ਼ਿਸ਼ ਸਵਿਕਾਰ ਕਰੋਗੇ ਅਤੇ ਤੁਹਾਡੇ ਸੁਝਾਅ ਹਮੇਸ਼ਾ ਹੀ ਹੱਲਾਸ਼ੇਰੀ ਦਿੰਦੇ ਹਨ ਸੋ ਸੁਝਾਵਾਂ ਦੀ ਕੰਜੂਸੀ ਨਹੀਂ ਕਰਨਾ...ਧੰਨਵਾਦ ਦੋਸਤੋ । 
ਉਹਨਾਂ ਇਹ ਵੀ ਕਿਹਾ," 
ਦੋਸਤੋ ਇਹ ਸੰਯੁਕਤ ਗ਼ਜ਼ਲ "ਆਓ ਲਿਖੀਏ ਸਾਂਝੀ ਕਵਿਤਾ Let's write together" ਵਿੱਚੋਂ ਨਿਖ਼ਰਕੇ ਸਾਹਮਣੇ ਆਈ ਹੈ, ਜਿਸ ਵਿੱਚ ਸੱਤ ਲੇਖਕਾਂ ਨੇ ਬਖੂਬੀ ਭਾਗ ਲਿਆ । ਆਸ ਹੈ ਭਵਿੱਖ ਵਿੱਚ ਹੋਰ ਵੀ ਰਚਨਾਵਾਂ ਸੰਯੁਕਤ ਰੂਪ ਵਿੱਚ ਸਾਹਮਣੇ ਆਉਂਗੀਆ । ਸ਼ਾਇਦ ਇਹ ਦੁਨੀਆਂ ਦੀ ਪਹਿਲੀ ਗ਼ਜ਼ਲ ਹੋਵੇ ਜਿਸਨੂੰ ਸੱਤ ਵੱਖਰੇ ਲੇਖਕਾਂ ਨੇ ਸ਼ਿੰਗਾਰਿਆ ਹੋਵੇ । ਮੈਂ ਤੁਹਾਨੂੰ ਸਭ ਨੂੰ ਮੁਬਾਰਕਬਾਦ ਦਿੰਦਾ ਹਾਂ...

ਇਸਤੇ ਟਿੱਪਣੀ ਕਰਦਿਆਂ  ਬਹੁਤ ਹੀ ਸਾਰਥਕ ਰਚਨਾਵਾਂ ਲਿਖਣ ਵਾਲੀ ਅਤੇ ਬਹੁਤ ਹੀ ਪੋਜ਼ੀਟਿਵ  ਅੰਦਾਜ਼ ਨਾਲ ਹੋਂਸਲਾ ਅਫਜ਼ਾਈ ਕਰਨ ਵਾਲੀ ਸੰਵੇਦਨਸ਼ੀਲ ਸ਼ਾਇਰਾ 
ਮੋਹਿੰਦਰ ਰਿਸ਼ਮ ਨੇ ਲਿਖਿਆ....ਦਿਲ ਦੀ ਚਾਹ ਪੂਰਨ ਲਈ ਰਿਕਾਰਡਿੰਗ ਸਿਸਟਮ ਦੀ ਕੀ ਲੋੜ ਹੈ.......! ਤੁਹਾਡੀਆਂ ਪਾਕ ਭਾਵਨਾਵਾਂ ਸਾਡੇ ਤਕ ਪਹੁੰਚ ਗਈਆਂ ਹਨ......! ਸੋਜ਼-ਭਰੀ ਆਵਾਜ਼ ਇਕ ਨੇਹਮਤ ਹੈ....ਤੁਹਾਨੂੰ......ਇਹ ਆਵਾਜ਼ ਮੁਬਾਰਕ....!!!!ਸ਼ਬਦਾਂ ਦੀ ਖੂਬਸੁਰਤੀ ਨੂੰ ਤਾਂ ਪ੍ਸ਼ੰਸਾਂ ਦੇ ਇਕ ਵੀ ਲਫ‍‍‌ਜ਼ ਦੀ ਜਰੂਰਤ ਨਹੀਂ ਹੈ....!ਇਸ ਲਈ ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਤੁਸੀਂ ਇਜ਼ਾਜਤ ਦੇਵੋ
ਤਾਂ ਮੈਂ ਆਪਣੇ ਮੋਬਾਇਲ ਵਿਚ ਪਾ ਲਵਾਂ....?ਮੈਨੂੰ ਗਜ਼ਲ ਦੀ ਵਿਧਾ ਦੀ ਸਮਝ ਨਹੀਂ ਹੈ....ਵੇਸੈ ਇਸ ਇਕੱਠ ਵਿਚ ਸ਼ਾਮਲ ਹੋਣ ਨੂੰ ਦਿਲ ਤਾਂ ਬਹੁਤ ਕਰਦਾ ਹੈ.....!!!! ਇਹ ਸ਼ੁਭ ਕੰਮ ਜਾਰੀ ਰਹੇ....ਸਭ ਨੂੰ  ਮੁਬਾਰਕ...!

ਇਸ ਗਜ਼ਲ ਨੂੰ ਲਿਖਣ ਵਾਲੇ ਜਿਹੜੇ ਸੱਤ ਸ਼ਾਇਰ ਹਨ ਉਹਨਾਂ ਵਿੱਚ ਮਹਾਂਰਥੀ ਤਰਲੋਕ ਸਿੰਘ ਜੱਜ ਦੇ ਨਾਲ ਨਾਲ  ਸਭੀ ਫਤਿਹਪੁਰੀ, ਹਰਸ਼ ਚੋਪੜਾ, ਗੁਰਮੀਤ ਸੈਣੀ, ਬਾਲੀ ਜੋਹਲ, ਜੈਲਦਾਰ ਪਰਗਟ ਸਿੰਘ ਅਤੇ ਜਤਿੰਦਰ ਲਸਾੜਾ ਵਰਗੇ ਬਹੁ ਚਰਚਿਤ ਨਾਮ ਵੀ ਸ਼ਾਮਿਲ ਹਨ. ਤੁਸੀਂ ਇਸ ਸਾਂਝੇ ਉਪਰਾਲੇ ਬਾਰੇ ਕੀ  ਸੋਚ ਰਹੇ ਹੋ..ਜ਼ਰੂਰ ਦੱਸਣਾ. --ਰੈਕਟਰ ਕਥੂਰੀਆ 

6 comments:

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ ਤੁਹਾਡੀ ਸੋਚ ਅੱਗੇ ਹਮੇਸ਼ਾ ਹੀ ਸਿਰ ਝੁਕਦਾ ਹੈ, ਤੁਹਾਡੀ ਨਿਖ਼ਰੀ ਸੋਚ ਹਮੇਸ਼ਾ ਹੀ ਵਧੀਆ ਅਤੇ ਨਵੀਆਂ ਪਿਰਤਾਂ ਨੂੰ ਉਤਸ਼ਾਹਿਤ ਕਰਦੀ ਹੈ । ਤੁਹਾਡੇ ਸਹਿਯੋਗ ਦੀ ਸ਼ਬਦਾਂ ਵਿੱਚ ਸ਼ਲਾਘਾ ਨਹੀਂ ਕੀਤੀ ਜਾ ਸਕਦੀ ਬੱਸ ਤੁਹਾਡੀ ਸੱਚੀ-ਸੁੱਚੀ ਅਤੇ ਨਿਗ਼ਰ ਸੋਚ ਨੂੰ ਸਲਾਮ ਕਹਾਂਗਾ ਅਤੇ ਭਵਿਖ਼ ਵਿੱਚ ਤੁਹਾਡੇ ਸਹਿਯੋਗ ਇਸੇ ਤਰਾਂ ਮਿਲਦਾ ਰਿਹਾ ਤਾਂ ਜ਼ਰੂਰ ਕੁੱਝ ਵੱਖਰਾ ਅਤੇ ਵਧੀਆ ਕਰਨ ਦੀਆਂ ਮਿਲਕੇ ਲੀਹਾਂ ਪਾਵਾਂਗੇ । ਦੋਸਤੋ ਅਗਰ ਹੋਰ ਲੇਖਕ ਸਾਡੀ ਇਸ ਕੋਸ਼ਿਸ਼ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਹਨ ਤਾਂ ਤੁਹਾਡਾ "ਆਓ ਲਿਖੀਏ ਸਾਂਝੀ ਕਵਿਤਾ Let's write together" ਵਿੱਚ ਆਦਰ ਸਹਿਤ ਸਵਾਗਤ ਹੈ...ਧੰਨਵਾਦ ਦੋਸਤੋ ।

Unknown said...

ਕਥੂਰੀਆ ਜੀ ਅਸੀ ਜੋ ਵੀ ਰਚਨਾ ਲਿਖਦੇ ਹਾਂ ਓਹਦੇ ਵਿਚ ਸਿਰ੍ਫ ਇੱਕ ਮਨੋਰਥ ਨਹੀ ਹੁੰਦਾ... ਜਿਦਾਂ ਤੁਸੀ ਕਿਹਾ ਕਿ ਏ ਇਕ ਨਵੀ ਸੋਚ ਹੈ... ਲਸਾੜਾ ਜੀ ਦੀ ਸੋਚ ਨੂ ਸਦਕੇ.... ਅਤੇ ਮੇਰੇ ਹਿਸਾਬ ਨਾਲ ਅਗਰ ਫੇਸਬੂਕ ਵਰਗੀ ਜਗਾਹ ਦਾ ਇਸਤੇਮਾਲ ਆਪਣੀ ਬੋਲੀ ਅਤੇ ਸਾਹਿਤ ਦੇ ਪਰਚਾਰ ਪਰਸਾਰ ਲਯੀ ਹੋ ਜਾਏ ਤਾ ਇਸਤੋਂ ਵੱਡਾ ਪੁੰਨ ਹੋਰ ਕਿਹ੍ੜਾ ਹੈ.. ਅਤੇ ਤੁਹਾਡੇ ਇਸ ਉਪਰਾਲੇ ਨਾਲ ਇਹ ਨਿਮਾਣੀ ਜਹੀ ਕੋਸ਼ਿਸ਼ ਨੂ ਹੋਰ ਵੀ ਹੁੰਗਾਰਾ ਮਿਲੇਗਾ.... "ਬਹੁਚਰਚਿਤ" ਸ਼ਬਦ ਵਰਤਨ ਲਯੀ ਵਿਸ਼ੇਸ਼ ਧਨਵਾਦ.. ਹਰ ਇੱਕ ਲਿਖਾਰੀ ਨੇ ਬਹੁਤ ਸੋਹਣਾ ਲਿਖਯਾ ਹੈ ਇਸ ਗ਼ਜ਼ਲ ਵਿਚ.. ਲਸਾੜਾ ਜੀ ਦਾ ਤੇ ਤੁਹਾਡਾ ਇੱਕ ਵਾਰ ਫੇਰ ਤੋ ਧੰਨਵਾਦ.. ਜੈਲਦਾਰ ਪਰਗਟ ਸਿੰਘ

harshchopra1972 said...

Kathuria sir this is the brain child of Jatinder veer ji through this amateur poets like me get guidance and platform to put forth our ideas and u r the person who motivate the people with new ideas. hats off for both of u

Harsh Chopra

Unknown said...

ਕਥੂਰੀਆ ਸਾਹਿਬ ਇਸ ਸੰਯੁਕਤ ਗਜ਼ਲ ਨੂੰ ਏਨਾ ਮਾਣ ਦੇ ਕੇ ਤਸੀਂ ਸੱਚਮੁਚ ਹੀ ਇਕ ਸ਼ਲਾਂਘਾਯੋਗ ਕੰਮ ਕੀਤਾ ਹੈ ! ਏਦਾਂ ਦੀ ਅਣਮੁੱਲੀ ਕਿਰਤ ਦਾ ਮੁੱਲ ਪੈਣਾ ਹੀ ਚਾਹੀਦਾ ਸੀ, ਜੋ ਤੁਸੀਂ ਪਾਇਆ ! ਤੁਹਾਡੀ ਜਿੰਨੀ ਤਾਰੀਫ ਕੀਤੀ ਜਾਵੇ , ਓਨੀ ਹੀ ਘੱਟ ਹੈ !
ਜਤਿੰਦਰ ਲਸਾੜਾ ਜੀ ਨੇ ਸਾਂਝੀ ਗ਼ਜ਼ਲ ਲਿਖਣ ਦੀ ਇਹ ਇਕ ਬਹੁਤ ਹੀ ਚੰਗੀ ਪਿਰਤ ਪਾਈ ਹੈ, ਇਹ ਦੁਨੀਆ ਦੀ ਪਹਿਲੀ ਸੰਯੁਕਤ ਗ਼ਜ਼ਲ ਹੈ , ਜੋ ਲਸਾੜਾ ਜੀ ਦੇ ਸੁੱਚੇ ਮਨ ਦੀ ਉਚੀ ਸੋਚ ਦੀ ਬਹੁਤ ਹੀ ਸੋਹਣੀ ਉਪਜ ਹੈ ! ਲਸਾੜਾ ਜੀ ਇਸ ਨਵੀਂ ਪਿਰਤ ਲਈ ਵਧਾਈ ਦੇ ਹੱਕਦਾਰ ਨੇ , ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ ਅਤੇ ਬਣਦਾ ਸਹਿਯੋਗ ਵੀ ਦੇਣਾ ਚਾਹੀਦਾ ਹੈ ! ......ਰਾਜਿੰਦਰ ਢਿੱਲੋਂ

Unknown said...

ਕਥੂਰੀਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ! ਇਸ ਸੰਯੁਕਤ ਗਜ਼ਲ (ਸਾਂਝੀ ਗ਼ਜ਼ਲ) ਨੂੰ ਏਨਾ ਮਾਣ ਦੇ ਕੇ ਤਸੀਂ ਸੱਚਮੁਚ ਹੀ ਇਕ ਸ਼ਲਾਂਘਾਯੋਗ ਕੰਮ ਕੀਤਾ ਹੈ ! ਏਦਾਂ ਦੀ ਅਣਮੁੱਲੀ ਕਿਰਤ ਦਾ ਮੁੱਲ ਪੈਣਾ ਹੀ ਚਾਹੀਦਾ ਸੀ, ਜੋ ਤੁਸੀਂ ਪਾਇਆ ! ਤੁਹਾਡੀ ਜਿੰਨੀ ਵੀ ਤਾਰੀਫ ਕੀਤੀ ਜਾਵੇ , ਓਨੀ ਹੀ ਘੱਟ ਹੈ !
ਜਤਿੰਦਰ ਲਸਾੜਾ ਜੀ ਨੇ ਸਾਂਝੀ ਗ਼ਜ਼ਲ ਲਿਖਣ ਦੀ ਇਹ ਇਕ ਬਹੁਤ ਹੀ ਚੰਗੀ ਪਿਰਤ ਪਾਈ ਹੈ ! ਇਹ ਦੁਨੀਆ ਦੀ ਪਹਿਲੀ ਸੰਯੁਕਤ ਗ਼ਜ਼ਲ ਹੈ , ਜੋ ਲਸਾੜਾ ਜੀ ਦੇ ਸੁੱਚੇ ਮਨ ਦੀ ਉਚੀ ਸੋਚ ਦੀ ਬਹੁਤ ਹੀ ਸੋਹਣੀ ਉਪਜ ਹੈ ! ਲਸਾੜਾ ਜੀ ਇਸ ਨਵੀਂ ਪਿਰਤ ਲਈ ਵਧਾਈ ਦੇ ਹੱਕਦਾਰ ਹਨ , ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ ਅਤੇ ਬਣਦਾ ਸਹਿਯੋਗ ਵੀ ਦੇਣਾ ਚਾਹੀਦਾ ਹੈ........ !!
ਆਸ ਕਰਦੇ ਹਾਂ ਕਿ ਅੱਗੋਂ ਵੀ ਇਸ ਤਰ੍ਹਾਂ ਦੀਆਂ ਸਾਂਝੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਰਹਿਣਗੀਆਂ ....... ਦੁਆਵਾਂ,,,,,,,,,!!!!! ......ਰਾਜਿੰਦਰ ਢਿੱਲੋਂ

Unknown said...

ਕਥੂਰੀਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ! ਇਸ ਸੰਯੁਕਤ ਗਜ਼ਲ (ਸਾਂਝੀ ਗ਼ਜ਼ਲ) ਨੂੰ ਏਨਾ ਮਾਣ ਦੇ ਕੇ ਤਸੀਂ ਸੱਚਮੁਚ ਹੀ ਇਕ ਸ਼ਲਾਂਘਾਯੋਗ ਕੰਮ ਕੀਤਾ ਹੈ ! ਏਦਾਂ ਦੀ ਅਣਮੁੱਲੀ ਕਿਰਤ ਦਾ ਮੁੱਲ ਪੈਣਾ ਹੀ ਚਾਹੀਦਾ ਸੀ, ਜੋ ਤੁਸੀਂ ਪਾਇਆ ! ਤੁਹਾਡੀ ਜਿੰਨੀ ਵੀ ਤਾਰੀਫ ਕੀਤੀ ਜਾਵੇ , ਓਨੀ ਹੀ ਘੱਟ ਹੈ !
ਜਤਿੰਦਰ ਲਸਾੜਾ ਜੀ ਨੇ ਸਾਂਝੀ ਗ਼ਜ਼ਲ ਲਿਖਣ ਦੀ ਇਹ ਇਕ ਬਹੁਤ ਹੀ ਚੰਗੀ ਪਿਰਤ ਪਾਈ ਹੈ ! ਇਹ ਦੁਨੀਆ ਦੀ ਪਹਿਲੀ ਸੰਯੁਕਤ ਗ਼ਜ਼ਲ ਹੈ , ਜੋ ਲਸਾੜਾ ਜੀ ਦੇ ਸੁੱਚੇ ਮਨ ਦੀ ਉਚੀ ਸੋਚ ਦੀ ਬਹੁਤ ਹੀ ਸੋਹਣੀ ਉਪਜ ਹੈ ! ਲਸਾੜਾ ਜੀ ਇਸ ਨਵੀਂ ਪਿਰਤ ਲਈ ਵਧਾਈ ਦੇ ਹੱਕਦਾਰ ਹਨ , ਸਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ ਅਤੇ ਬਣਦਾ ਸਹਿਯੋਗ ਵੀ ਦੇਣਾ ਚਾਹੀਦਾ ਹੈ........ !!
ਆਸ ਕਰਦੇ ਹਾਂ ਕਿ ਅੱਗੋਂ ਵੀ ਇਸ ਤਰ੍ਹਾਂ ਦੀਆਂ ਸਾਂਝੀਆਂ ਰਚਨਾਵਾਂ ਪੜ੍ਹਨ ਨੂੰ ਮਿਲਦੀਆਂ ਰਹਿਣਗੀਆਂ ....... ਦੁਆਵਾਂ,,,,,,,,,!!!!! ......ਰਾਜਿੰਦਰ ਢਿੱਲੋਂ