Thursday, December 16, 2010

ਤੀਸਰੀ ਗਲੋਬਲ ਸਿੱਖ ਕਾਨਫਰੰਸ 17 ਦਸੰਬਰ ਤੋਂ

ਸੰਯੁਕਤ ਰਾਸ਼ਟਰ ਵਿੱਚ ਭਾਰਤੀ ਡਿਪਲੋਮੇਟ ਹਰਦੀਪ ਸਿੰਘ ਪੁਰੀ ਦੀ ਤਲਾਸ਼ੀ ਦੇ ਮਾਮਲੇ ਨੇ ਸਿਖ ਦਸਤਾਰ ਦੀ ਆਨ ਬਾਣ ਅਤੇ ਸ਼ਾਨ ਦੀ ਰਾਖੀ ਦੇ ਸੁਆਲ ਨੂੰ ਇੱਕ ਵਾਰ ਫ਼ੋਰ ਉਭਾਰ ਕੇ ਸਾਹਮਣੇ ਲਿਆਂਦਾ ਹੈ. ਇਸ ਬਾਰੇ ਦਸੰਬਰ 2008 'ਚ ਨਿਊਯਾਰਕ ਵਿਖੇ ਹੋਈ ਪਹਿਲੀ ਗਲੋਬਲ ਸਿੱਖ ਰਾਈਟਸ ਕਾਨਫਰੰਸ ਵਿੱਚ ਵੀ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ ਸੀ. ਇਸ ਵਿੱਚ 9 ਦੇਸ਼ਾਂ ਦੇ 200 ਤੋਂ ਵਧ ਪ੍ਰਤੀਨਿਧ ਸ਼ਾਮਿਲ ਹੋਏ ਸਨ. ਉਦੋਂ ਵੀ R T T  ਅਰਥਾਤ  ਰਾਈਟ ਟੂ ਟਰਬਨ  ਬਾਰੇ ਖੁੱਲ ਕੇ ਵਿਚਾਰਾਂ ਹੋਈਆਂ ਸਨ. ਉਸ ਵੇਲੇ ਇਹ ਮਾਮਲਾ ਫਰਾਂਸ ਵਿੱਚ ਭਖਿਆ ਹੋਇਆ ਸੀ. ਹੁਣ ਜਦੋਂ ਕਿ ਇਸ ਬਾਰੇ ਅਮਰੀਕੀ ਵਤੀਰੇ ਤੇ ਵੀ ਸੁਆਲੀਆ ਨਿਸ਼ਾਨ ਲੱਗ ਗਿਆ ਹੈ ਉਦੋਂ ਇਸਦੀ ਗੰਭੀਰਤਾ ਹੋਰ ਵੀ ਵਧ ਗਈ ਹੈ. 
ਇਸ ਵਾਰ ਤੀਸਰੀ ਗਲੋਬਲ ਸਿੱਖ ਕਾਨਫਰੰਸ ਦਾ ਆਯੋਜਨ ਬ੍ਰਿਟਿਸ਼ ਕੋਲੰਬੀਆ ਵਿੱਚ 17 ਦਸੰਬਰ ਤੋਂ ਹੋ ਰਿਹਾ ਹੈ. ਇਹ ਕਾਨਫਰੰਸ 7050 120th St, Surrey, British Columbia ਵਿਖੇ ਸਥਿਤ  ਗੁਰੂ ਨਾਨਕ ਸਿਖ ਗੁਰਦਵਾਰਾ ਵਿਖੇ ਸ਼ਾਮੀ 5 ਵਜੇ ਸ਼ੁਰੂ ਹੋ ਜਾਏਗੀ. ਇਸ ਦੇ ਉਦਘਾਟਨੀ ਦੌਰ ਵਿੱਚ ਸਿਖ ਧਰਮ ਦੀ ਪਛਾਣ ਨੂੰ ਸੁਰਖਿਅਤ ਬਣਾਉਣ ਬਾਰੇ ਗੰਭੀਰ ਵਿਚਾਰਾਂ ਹੋਣਗੀਆਂ. ਕਰਨ ਦੀ ਅਹਮੀਅਤ ਬਾਰੇ ਵੀ ਪੂਰੀ ਦੁਨੀਆ ਨੂੰ ਦੱਸਿਆ ਜਾਏਗਾ ਅਤੇ ਸਿੱਖੀ ਦਾ ਸੁਨੇਹਾ ਵੀ ਸਭ ਤੱਕ ਪਹੁੰਚਾਇਆ  ਜਾਏਗਾ ਤਾਂ ਕਿ ਸਿੱਖਾਂ ਦੇ ਖਿਲਾਫ਼ ਹੋਣ ਵਾਲੇ ਹਿੰਸਕ ਕਾਰਿਆਂ ਨੂੰ ਘਟਾਇਆ ਜਾ ਸਕੇ. 
ਅਮਰੀਕਾ ਦੇ ਨਿਆਂ ਵਿਭਾਗ ਦੇ ਡਾਇਰੈਕਟਰ Becky Monroe  ਇਸ ਸਮਾਗਮ ਵਿੱਚ ਉਚੇਚੇ ਤੌਰ ਤੇ ਪੁੱਜਣਗੇ. ਕੌਰ ਫਾਊਂਡੇਸ਼ਨ  ਦੀ ਪ੍ਰਤੀਨਿਧੀ Jessi Kaur ਵੀ ਇਸ ਮੌਕੇ ਤੇ ਆਪਣੇ ਵਿਚਾਰ ਰਖੇਗੀ ਅਤੇ ਸਿੱਖ ਭਾਈਚਾਰੇ ਦੀ ਸਰਗਰਮ ਕਾਰਕੁੰਨ ਕਿਰਨਜੋਤ ਕੌਰ ਵੀ ਮੁਖ ਬੁਲਾਰਿਆਂ ਵਿੱਚ ਸ਼ਾਮਿਲ ਹੋਵੇਗੀ. ਕਈ ਹੋਰ ਉਘੀਆਂ ਸ਼ਖਸੀਅਤਾਂ ਵੀ ਆਪਣੇ ਵਿਚਾਰ ਰਖਣਗੀਆਂ. ਸਬੰਧਤ ਮਸਲਿਆਂ ਬਾਰੇ ਫਿਲਮ ਕਲਿੱਪ ਵੀ ਦਿਖਾਏ ਜਾਣਗੇ. ਸਮਾਗਮ ਵਾਲੀ ਥਾਂ ਬਾਰੇ ਸੰਪਰਕ ਲਈ ਫੋਨ ਨੰਬਰ ਹੈ:604-594-8117 ਨਿਸਚਿਤ ਪ੍ਰੋਗਰਾਮ ਦੇ ਮੁਤਾਬਿਕ ਇਹ ਵਿਚਾਰ ਵਟਾਂਦਰਾ ਸ਼ਾਮੀ ਪੰਜ ਵਜੇ ਸ਼ੁਰੂ ਹੋ ਕੇ ਰਾਤ ਦੇ ਦਸ ਵਜੇ ਤੱਕ ਚੱਲੇਗਾ. 
 ਇਸ ਕਾਨਫਰੰਸ ਦੇ ਦੂਸਰੇ ਦਿਨ ਅਰਥਾਤ 18 ਦਸੰਬਰ ਨੂੰ ਇਹ ਪ੍ਰੋਗਰਾਮ The Grand Taj Banquet Hall, Unit#6, 8388 128th St, Surrey, BC, ਵਿਖੇ ਸਵੇਰੇ ਦਸ ਵਜੇ ਸ਼ੁਰੂ ਹੋਵੇਗਾ ਅਤੇ ਸ਼ਾਮ ਦੇ ਸੱਤ ਵਜੇ ਤੱਕ ਚੱਲੇਗਾ. ਇਸ ਥਾਂ ਦਾ ਫੋਨ ਸੰਪਰਕ ਹੈ :604-599-4342 ਇਸ ਮੌਕੇ ਤੇ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਦੇ  Dan Mach, ਏਸ਼ੀਅਨ ਅਮੈਰਿਕਨ  ਜਸਟਿਸ ਸੈਂਟਰ ਦੇ Karen Narasaki ਮੁੱਖ ਬੁਲਾਰੇ ਹੋਣਗੇ. ਇਹਨਾਂ ਤੋਂ ਇਲਾਵਾ  Ginger McCall ਪ੍ਰੋਫੈਸਰ ਸੁਖਸਿਮਰਨਜੀਤ ਸਿੰਘ; ਪਲਬਿੰਦਰ ਕੌਰ ਸ਼ੇਰਗਿਲ ਅਤੇ ਕਈ ਹੋਰ ਵਿਦਵਾਨ ਵੀ ਆਪੋ ਆਪਣੇ ਵਿਚਾਰ ਰਖਣਗੇ. ਤੀਸਰੇ ਦਿਨ ਅਰਥਾਤ ਐਤਵਾਰ 19 ਦਸੰਬਰ ਦਾ ਪ੍ਰੋਗਰਾਮ ਸਵੇਰੇ ਦਸ ਵਜੇ ਸ਼ੁਰੂ ਹੋ ਕੇ ਬਾਅਦ ਦੁਪਹਿਰ ਇੱਕ ਵਜੇ ਤੱਕ ਚੱਲੇਗਾ.ਸਿਖ ਇਤਿਹਾਸ ਵਿੱਚ  ਚਨੌਤੀਆਂ ਅਤੇ ਉਹਨਾਂ ਦੇ ਹਲ ਬਾਰੇ ਵਿਸਥਾਰ ਨਾਲ ਚਰਚਾ ਹੋਵਗੀ  ਮੁੱਖ ਬੁਲਾਰਿਆਂ ਵਿੱਚ ਜਰਨੈਲ ਸਿੰਘ, ਡਾ. ਦਰਸ਼ਨ ਸਿੰਘ, ਹਰਦਿਆਲ ਸਿੰਘ, Shelley Rivkin ਅਤੇ ਕਈ ਹੋਰ ਬੁਲਾਰੇ ਵੀ ਬੋਲਣਗੇ. ਇਸ ਬਾਰੇ ਹੋਰ ਵੇਰਵੇ ਲਈ ਏਥੇ ਕਲਿੱਕ ਕਰੋ.....ਜੇ ਤੁਸੀਂ ਵੀ ਕੋਈ ਖਾਸ ਪ੍ਰੋਗਰਾਮ ਕਰਵਾ ਰਹੇ ਹੋ ਤਾਂ ਉਸਦੀ ਪੂਰੀ ਜਾਣਕਾਰੀ ਸਮੇਂ ਸਿਰ ਜ਼ਰੂਰ ਭੇਜੋ.--ਰੈਕਟਰ ਕਥੂਰੀਆ  

No comments: