ਬੀ ਐਸ ਪਾਬਲਾ ਨੂੰ ਸਦਮਾ...ਮਾਤਾ ਜੀ ਦਾ ਦੇਹਾਂਤ
ਬਲਾਗ ਜਗਤ ਵਿੱਚ ਇੰਨਕ਼ਲਾਬੀ ਤਬਦੀਲੀਆਂ ਲਿਆਉਣ ਵਾਲਿਆਂ ਵਿੱਚ ਅਹਿਮ ਸਥਾਨ ਰੱਖਣ ਵਾਲੇ ਬੀ ਐਸ ਪਾਬਲਾ ਦੇ ਮਾਤਾ ਹਰਭਜਨ ਕੌਰ ਜੀ ਸਦੀਵੀ ਵਿਛੋੜਾ ਦੇ ਗਏ ਹਨ. ਦੇਰੀ ਨਾਲ ਪੁੱਜੀ ਇਸ ਦੁਖਦਾਈ ਖਬਰ ਮੁਤਾਬਿਕ ਉਹਨਾਂ ਨੇ 18 ਨਵੰਬਰ 2010 ਨੂੰ ਆਖਿਰੀ ਸਾਹ ਲੈ ਕੇ ਇਸ ਨਾਸ਼ਵਾਨ ਦੁਨੀਆ ਨੂੰ ਅਲਵਿਦਾ ਕਹੀ. ਅਗਲੇ ਹੀ ਦਿਨ 19 ਨਵੰਬਰ ਨੂੰ ਉਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ. ਇਸ ਵਿਛੋੜੇ ਦੀ ਖਬਰ ਨਾਲ ਸਾਰੇ ਬਲਾਗ ਜਗਤ ਵਿੱਚ ਵੀ ਸੋਗ ਦੀ ਲਹਿਰ ਦੌੜ ਗਈ ਹੈ. ਪਤਾ ਲੱਗਿਆ ਹੈ ਕਿ ਜਦੋਂ ਮਾਤਾ ਜੀ ਨੇ ਆਪਣੇ ਪੋਤੇ ਦੇ ਐਕਸੀਡੈਂਟ ਦੀ ਖਬਰ ਸੁਣੀ ਤਾਂ ਉਹ ਇਸ ਅਦ੍ਮੇ ਨੂੰ ਸਹਿਣ ਨਾ ਕਰ ਸਕੇ ਅਤੇ ਬ੍ਰੇਨ ਹੈਮਰੇਜ ਕਾਰਣ ਉਹਨਾਂ ਦਾ ਦੇਹਾਂਤ ਹੋ ਗਿਆ. ਜ਼ਿਕਰਯੋਗ ਹੈ ਕਿ ਪੰਜਾਬ ਤੋਂ ਬਹੁਤ ਦੂਰ ਭਿਲਾਈ (ਛਤੀਸਗੜ੍ਹ) ਵਿੱਚ ਰਹਿ ਰਹੇ ਪਾਬਲਾ ਜੀ ਨੇ ਬਲਾਗਰਾਂ ਦੇ ਜਨਮ ਦਿਨ ਦੱਸਣ ਲਈ ਵੀ ਉਚੇਚਾ ਉਪਰਾਲਾ ਕੀਤਾ. ਇਸਤੋਂ ਇਲਾਵਾ ਉਹਨਾਂ ਨੇ ਇੰਟਰਨੈਟ ਤੋਂ ਆਮਦਨੀ, ਕੰਪਿਊਟਰ ਦੀ ਸੁਰਖਿਆ ਅਤੇ ਜ਼ਿੰਦਗੀ ਦੇ ਮੇਲੇ ਰਾਹੀਂ ਵੀ ਬਲਾਗ ਜਗਤ ਨੂੰ ਬਹੁਤ ਕੁਝ ਦਿੱਤਾ ਹੈ. ਦੁੱਖ ਦੀ ਇਸ ਘੜੀ ਵਿੱਚ ਅਸੀਂ ਸਾਰੇ ਬਲਾਗਰ ਉਹਨਾਂ ਦੇ ਨਾਲ ਹਾਂ ਅਤੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਹਨਾਂ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਵੇ ਅਤੇ ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ. --ਰੈਕਟਰ ਕਥੂਰੀਆ
1 comment:
ਪ੍ਰਮਾਤਮਾ ਉਹਨਾਂ ਨੂੰ ਭਾਣਾ ਮੰਨਣ ਦੀ ਸ਼ਕਤੀ ਦੇਵੇ ਅਤੇ ਮਾਤਾ ਜੀ ਦੀ ਆਤਮਾ ਨੂੰ ਸ਼ਾਂਤੀ ਪ੍ਰਦਾਨ ਕਰੇ...........
Post a Comment