Saturday, November 27, 2010
ਮਾਰਕਸਵਾਦ ਅਤੇ ਜਾਤਪਾਤ ਦੇ ਸੁਆਲ ਬਾਰੇ ਵਿਚਾਰ ਗੋਸ਼ਟੀ
ਸਮਾਜ ਵਿੱਚ ਚੇਤਨਤਾ ਵੀ ਬਹੁਤ ਆਈ ਹੈ ਅਤੇ ਸੁਧਾਰ ਵੀ ਬਹੁਤ ਹੋਇਆ ਹੈ ਪਰ ਜਾਤਪਾਤ ਦੀ ਬੁਰਾਈ ਵਾਲੀ ਚੁਨੌਤੀ ਅਜੇ ਵੀ ਗੰਭੀਰ ਹੈ. ਸਿੱਖ ਧਰਮ ਨੇ ਇਸਨੂੰ ਦੂਰ ਕਰਨ ਵਿੱਚ ਕਾਫੀ ਯੋਗਦਾਨ ਪਾਇਆ ਪਰ ਇਸਨੂੰ ਜੜੋਂ ਨਹੀਂ ਪੁੱਟਿਆ ਜਾ ਸਕਿਆ. ਏਸੇ ਤਰਾਂ ਖੱਬੇ ਪੱਖੀ ਵਿਚਾਰਾਂ ਵਾਲੇ ਹਲਕਿਆਂ 'ਚ ਵੀ ਇਸ ਵਿਰੁਧ ਕਈ ਠੋਸ ਕਦਮ ਪੁੱਟੇ ਗਏ ਪਰ ਇਸ ਬੁਰਾਈ ਨੂੰ ਜਦੋਂ ਪੁੱਟਣ ਦਾ ਕੰਮ ਅਜੇ ਵੀ ਬਾਕੀ ਹੈ. ਖੱਬੇ ਪੱਖੀ ਵਿਚਾਰਾਂ ਵਾਲੇ ਬਹੁਤ ਸਾਰੇ ਨੌਜਵਾਨਾਂ ਅਤੇ ਮੁਟਿਆਰਾਂ ਨੇ ਇਸ ਲੜਾਈ ਵਿੱਚ ਖੁੱਲ ਕੇ ਸਮਾਜ ਦੇ ਨਾਲ ਟੱਕਰ ਵੀ ਲਈ ਅਤੇ ਜਿੱਤ ਵੀ ਪ੍ਰਾਪਤ ਕੀਤੇ ਪਰ ਈ ਜਿੱਤ ਨੂੰ ਪੂਰੇ ਸਮਾਜ ਦੀ ਜਿੱਤ ਬਣਾਉਣ ਦਾ ਕੰਮ ਅਜੇ ਵੀ ਅਧੂਰਾ ਪਿਆ ਹੈ. ਮੁੱਕ ਰਹੇ ਸਾਲ 2010 ਦੇ ਸਤੰਬਰ ਮਹੀਨੇ ਦੀ ਅਖੀਰ ਵਿੱਚ ਇੱਕ ਵਿਸ਼ੇਸ਼ ਸੈਮੀਨਾਰ ਵੀ ਕਰਾਇਆ ਜਾਣਾ ਸੀ ਪਰ ਕਿਸੇ ਕਾਰਣ ਇਸਨੂੰ ਅੱਗੇ ਪਾਉਣਾ ਪਿਆ. ਹੁਣ ਉਹ ਸੈਮੀਨਾਰ 19 ਦਸੰਬਰ 2010 ਨੂੰ ਕਰਾਇਆ ਜਾ ਰਿਹਾ ਹੈ. ਨਵਜੀਤ ਜੀਤ ਵੱਲੋਂ ਇਸ ਬਾਰੇ ਕੀਤੇ ਗਏ ਐਲਾਨ ਵਿੱਚ ਕਿਹਾ ਗਿਆ ਹੈ ਕਿ ਸਵੇਰੇ 9.00 ਵਜੇ ਤੋਂ ਗੋਸ਼ਟੀ ਸ਼ੁਰੂ ਹੋਵੇਗੀ। ਮੁੱਖ ਪੇਪਰ ਪ੍ਤੀਬੱਧ ਮੈਗਜ਼ੀਨ ਦੇ ਸੰਪਾਦਕ ਸਾਥੀ ਸੁਖਵਿੰਦਰ ਪੜਨਗੇ। ਬਹਿਸ ਵਿੱਚ ਸ਼ਿਰਕਤ ਲਈ ਡਾ. ਸੇਵਾ ਸਿੰਘ, ਦਲਿਤ ਚਿੰਤਕ ਅਤੇ ਬੁੱਧੀਜੀਵੀ ਡਾ. ਰੌਣਕੀ ਰਾਮ ਆਉਣਗੇ। ਇਸ ਤੋਂ ਇਲਾਵਾ ਹਾਜ਼ਰ ਸਰੋਤਿਆਂ ਨੂੰ ਵੀ ਵਿਚਾਰ ਰੱਖਣ ਦਾ ਪੂਰਾ ਹੱਕ ਹੈ ਜੀ।ਪੇਪਰ ਮੌਕੇ ਤੇ ਵੰਡਿਆ ਜਾਵੇਗਾ। ਕੋਈ ਹੋਰ ਆਪਣਾ ਪੇਪਰ ਪੜਨਾ ਚਾਹੇ ਤਾਂ ਉਨਾਂ ਦਾ ਵੀ ਸਵਾਗਤ ਹੈ।ਬਸ ਆਪਣੇ ਪੇਪਰ ਦੀ ਇੱਕ ਕਾਪੀ ਪ੍ਬੰਧਕਾਂ ਨੂੰ ਜ਼ਰੂਰ ਜਮਾਂ ਕਰਵਾ ਦੇਣ। ਗੋਸ਼ਟੀ ਲਈ ਸਮਾਂ ਖੁੱਲਾ ਕੱਢ ਕੇ ਆਉਣ ਦੀ ਅਪੀਲ ਹੈ ਜੀ ਬਹਿਸ ਮੁਤਾਬਕ ਗੋਸ਼ਟੀ ਸ਼ਾਮ ਪੰਜ ਤੋਂ ਛੇ ਵਜੇ ਤੱਕ ਚਲਾਈ ਜਾਵੇਗੀ। ਜ਼ਿਆਦਾ ਜਾਣਕਾਰੀ ਲਈ ਇਨਾ ਨੰਬਰਾਂ ਤੇ ਸੰਪਰਕ ਕਰੋ: ਪ੍ਰਦੀਪ ਜੀ 98155-87807 ਨਾਲ ਨੰਬਰ ਤੇ ਅਤੇ ਅਜੇ ਪਾਲ ਜੀ ਨਾਲ 80540-56764 ਨੰਬਰ ਤੇ. ਤੁਸੀਂ ਇਸ ਬਾਰੇ ਕਿ ਸੋਚਦੇ ਹੋ ਜ਼ਰੂਰ ਲਿਖਣਾ. ...--ਰੈਕਟਰ ਕਥੂਰੀਆ
Subscribe to:
Post Comments (Atom)
No comments:
Post a Comment