ਸਈਅਦ ਆਸਿਫ਼ ਸ਼ਾਹਕਾਰ ਸਵੀਡਿਸ਼ ਹਾਈਕੋਰਟ ਵਿਚ ਜਸਟਿਸ
ਅਜਿਹਾ ਬਹੁਤ ਕੁਝ ਅਕਸਰ ਵਾਪਰਦਾ ਹੈ ਜਿਹੜਾ ਸਾਡੇ ਵੱਸ ਵਿੱਚ ਨਹੀਂ ਹੁੰਦਾ. ਇਸਨੂੰ ਅਸੀਂ ਕਦੇ ਤਕ਼ਦੀਰ ਆਖ ਦੇਨੇ ਆਂ ਤੇ ਕਦੇ ਰੱਬ ਦੀ ਮਰਜ਼ੀ. ਇਹ ਸਿਲਸਿਲਾ ਚਲਦਿਆਂ ਚਲਦਿਆਂ ਅਕਸਰ ਪੱਕਾ ਹੋ ਜਾਂਦਾ ਹੈ. ਜਦੋਂ 1947 ਵਿੱਚ ਦੇਸ਼ ਦੀ ਵੰਡ ਹੋਈ ਤਾਂ ਪੰਜਾਬ ਵੀ ਦੋ ਟੋਟਿਆਂ ਵਿੱਚ ਵੰਡਿਆ ਗਿਆ.ਜਮੀਨ ਵੰਡੀ ਗਈ, ਅਸਮਾਨ ਵੰਡਿਆ ਗਿਆ, ਪਾਣੀ ਵੰਡੇ ਗਏ ਅਤੇ ਨਾਲ ਹੀ ਬਹੁਤ ਕੁਝ ਅਜਿਹਾ ਵੀ ਜਿਸਨੂੰ ਵੰਡਿਆ ਹੀ ਨਹੀਂ ਸੀ ਜਾ ਸਕਦਾ. ਦੋਹਾਂ ਪਾਸੇ ਰਹਿੰਦੇ ਲੋਕਾਂ ਦੇ ਜਜ਼ਬਾਤ ਵੰਡੇ ਗਏ, ਉਹਨਾਂ ਦੇ ਵਿਚਾਰ ਵੰਡੇ ਗਏ, ਉਹਨਾਂ ਦੇ ਰਿਸ਼ਤੇ ਵੰਡੇ ਗਏ ਅਤੇ ਉਹਨਾਂ ਵਿਚਲਾ ਪਿਆਰ ਵੀ ਵੰਡਿਆ ਗਿਆ. ਪਰ ਇੱਕ ਕਸਕ ਜਿਹੀ ਸੀ. ਇੱਕ ਦਰਦ ਸੀ. ਇਹ ਕਦੇ ਨਾ ਮਿਟਿਆ. ਦਰਦ ਦੀ ਇਸ ਸ਼ਿੱਦਤ ਨੇ ਹੀ ਕੁਝ ਲੋਕਾਂ ਦੇ ਦਿਲ ਦਿਮਾਗ ਵਿੱਚ ਕੁਝ ਅਜਿਹੇ ਚਿਰਾਗ ਬਾਲੇ ਕਿ ਦੋਹਾਂ ਪਾਸੇ ਉਸਦੀ ਰੋਸ਼ਨੀ ਪਹੁੰਚਣ ਲੱਗ ਪਈ. ਉਸ ਰੋਸ਼ਨੀ 'ਚ ਬਹਿ ਕੇ ਹੀ ਵਿਚਾਰ ਪੈਦਾ ਹੋਇਆ ਕਿ ਕਿਓਂ ਨਾ ਇਸ ਤਕ਼ਦੀਰ ਨੂੰ ਬਦਲਣ ਲਈ ਕੋਈ ਤਦਬੀਰ ਕੀਤੀ ਜਾਏ.
ਹੀਲਿਆਂ ਵਸੀਲਿਆਂ ਅਤੇ ਉਪਰਾਲਿਆਂ ਦੀ ਗੱਲ ਚੱਲੀ ਤਾਂ ਇਸ ਸੋਚ ਨੇ ਹੋਰ ਮਜਬੂਤੀ ਫੜ ਲਈ. ਸਰਹੱਦ ਦੇ ਦੋਹਾਂ ਪਾਸੇ ਮੋਮਬੱਤੀਆਂ ਵੀ ਜਗਣ ਲੱਗ ਪਈਆਂ. ਇਸ ਹਵਾ ਨੇ ਜਦੋਂ ਜ਼ੋਰ ਫੜਿਆ ਤਾਂ ਦੋਹਾਂ ਪਾਸਿਆਂ ਦੇ ਅਦੀਬਾਂ ਨੇ ਵੀ ਆਪਣੀਆਂ ਕੋਸ਼ਿਸ਼ਾਂ ਹੋਰ ਤੇਜ਼ ਕਰ ਦਿੱਤੀਆਂ. ਇਹਨਾਂ ਅਦੀਬਾਂ ਵਿੱਚ ਇੱਕ ਨਾਮ ਆਸਿਫ਼ ਸਾਹਿਬ ਦਾ ਵੀ ਹੈ.ਕਵਿਤਾ, ਕਹਾਣੀ ਅਤੇ ਨਾਵਲ ਦੇ ਖੇਤਰ ਵਿੱਚ ਘਟੋ ਘੱਟ ਸੱਤ ਪੁਸਤਕਾਂ ਦੇ ਕੇ ਆਪਣੀ ਵੱਖਰੀ ਪਛਾਣ ਬਣਾ ਚੁੱਕੇ ਸਈਅਦ ਆਸਿਫ਼ ਸ਼ਾਹਕਾਰ ਅੱਜ ਕੱਲ ਸਟਾਕਹੋਮ,ਸਵੀਡਨ ਵਿੱਚ ਰਹਿ ਰਹੇ ਹਨ. ਹਾਲ ਹੀ ਵਿੱਚ ਉਹਨਾਂ ਨੂੰ ਜਿਹੜਾ ਰੁਤਬਾ ਮਿਲਿਆ ਹੈ ਉਸ ਨਾਲ ਸਾਰੇ ਪੰਜਾਬੀਆਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ.ਉਹਨਾਂ ਨੇ ਇਸ ਨਵੀਂ ਪ੍ਰ੍ਰਾਪਾਤੀ ਤੇ ਮਿਲੀਆਂ ਵਧਾਈਆਂ ਦਾ ਸ਼ੁਕਰੀਆ ਵੀ ਅਦਾ ਕੀਤਾ ਹੈ ਅਤੇ ਇਸ ਬਾਰੇ ਕਿਹਾ ਹੈ ਕਿ ਸਵੀਡਿਸ਼ ਹਾਈਕੋਰਟ ਵਿਚ ਜਸਟਿਸ ਦੀ ਨਾਮੀਨੇਸ਼ਨ ਤੇ ਸਾਰੇ ਦੋਸਤਾਂ ਦੀ ਵਧਾਈ ਦਾ ਬਹੁਤ ਬਹੁਤ ਸ਼ੁਕਰੀਆ. ਮੈਂ ਇਹ ਕੰਮ ਜਨਵਰੀ ਵਿਚ ਸ਼ੁਰੂ ਕਰਾਂਗਾ. ਅਸੀਂ ਸਾਰੇ ਉਹਨਾਂ ਨੂੰ ਇਸ ਪ੍ਰਾਪਤੀ ਤੇ ਮੁਬਾਰਕਬਾਦ ਆਖਦੇ ਹਾਂ. --ਰੈਕਟਰ ਕਥੂਰੀਆ
1 comment:
congrts
Post a Comment