ਇਸ ਸਾਰੇ ਰੌਲ ਘਚੌਲੇ ਵਿੱਚ ਧੁੰਦ ਨੂੰ ਸਾਫ਼ ਕਰਨ ਦਾ ਉੱਦਮ ਕੀਤਾ ਹੈ ਟਰਾਂਟੋ (ਕਨੇਡਾ) ਤੋਂ ਸੰਵਾਦ ਦੇ ਸੰਪਾਦਕ ਕਾਮਰੇਡ ਸੁਖਿੰਦਰ ਹੁਰਾਂ ਨੇ. ਉਹਨਾਂ ਐਲੀਟ ਸੈਕਸ ਲਾਈਫ ਦੇ ਧੰਦੇ ਅਤੇ ਇਸ ਵਿੱਚ ਗਲਤਾਨ ਲੋਕਾਂ ਦੀ ਵੀ ਕੁਝ ਚਰਚਾ ਕੀਤੀ. ਉਹਨਾਂ ਕਿਹਾ,"ਜਰਮਨ ਵਿੱਚ ਵੱਸਦੇ ਦੋਸਤ-ਮਿੱਤਰ ਕਾਮਰੇਡ ਕੇਹਰ ਸ਼ਰੀਫ ਹੋਰਾਂ ਵੱਲੋਂ ਦੋਸਤਾਂ ਨੂੰ ਫੇਸਬੁੱਕ ਉੱਤੇ 'ਐਲੀਟ ਸੈਕਸ ਲਾਈਫ' ਰਾਹੀਂ ਉਨ੍ਹਾਂ ਨਾਲ ਗੱਲਬਾਤ ਕਰਨ ਦਾ ਸੱਦਾ ਦਿੱਤਾ ਗਿਆ ਹੈ.ਕੁਝ ਸਾਲ ਪਹਿਲਾਂ ਇੱਥੇ ਕੈਨੇਡਾ ਵਿੱਚ 'ਐਲੀਟ ਸੈਕਸ ਗਰੁੱਪ' ਨਾਲ ਸਬੰਧਤ ਅਨੇਕਾਂ ਪਰੋਫੈਸਰ, ਡਾਕਟਰ, ਗਿਰਜੇ ਦੇ ਪਾਦਰੀ, ਅਧਿਆਪਕ, ਨਰਸਾਂ, ਵਕੀਲ ਆਦਿ ਇੰਟਰਪੋਲ ਵੱਲੋਂ ਮਿਲੀ ਵਿਸ਼ੇਸ਼ ਜਾਣਕਾਰੀ ਤੋਂ ਬਾਹਦ ਕੈਨੇਡਾ ਦੀ ਸੈਕਸ ਕਰਾਈਮ ਯੂਨਿਟ ਵੱਲੋਂ ਪਰਾਸਟੀਚੀਊਸ਼ਨ ਦਾ ਅੰਤਰ-ਰਾਸ਼ਟਰੀ ਪੱਧਰ ਉੱਤੇ ਧੰਦਾ ਕਰਨ ਖਾਤਰ ਗਰਿਫਤਾਰ ਕੀਤੇ ਗਏ ਸਨ.ਮੈਨੂੰ ਜਾਪਦੈ ਕਿ ਕੈਨੇਡਾ, ਅਮਰੀਕਾ, ਯੋਰਪ ਦੇ ਅਨੇਕਾਂ ਪੰਜਾਬੀ ਲੇਖਕ ਵੀ ਇਸੇ ਧੰਦੇ ਨਾਲ ਕਿਤੇ ਸਬੰਧਤ ਤਾਂ ਨਹੀਂ ਹੋ ਗਏ? ਉਂਝ ਵੀ ਇਸ ਗੱਲ ਬਾਰੇ ਤਾਂ ਚਰਚਾ ਆਮ ਹੁੰਦਾ ਰਹਿੰਦਾ ਹੈ ਕਿ ਕੈਨੇਡਾ/ਅਮਰੀਕਾ/ਇੰਗਲੈਂਡ ਦੇ ਪੰਜਾਬੀ ਰੇਡੀਓ/ਟੀਵੀ/ਪਰਿੰਟ ਮੀਡੀਆ ਨਾਲ ਸਬੰਧਤ ਅਨੇਕਾਂ ਜਾਣੇ/ਪਹਿਚਾਣੇ ਮਰਦ/ਤੀਵੀਆਂ ਇੰਟਰਨੈੱਟ ਸੈਕਸ ਟਰੇਡ 'ਚੋਂ ਅੱਜ ਕੱਲ੍ਹ ਚੰਗੀ ਕਮਾਈ ਕਰ ਰਹੇ ਹਨ?"
ਏਸੇ ਬਾਰੇ ਉਹਨਾਂ ਆਪਣੀ ਇੱਕ ਹੋਰ ਪੋਸਟ ਵਿੱਚ ਕਿਹਾ,"
ਫੇਸਬੁੱਕ ਨਾਲ ਸਬੰਧਤ ਦੋਸਤੋ:
ਜੇਕਰ ਕਦੀ ਇੰਟਰਨੈਸ਼ਨਲ ਸੈਕਸ ਟਰੇਡ ਵਰਗੀ ਕਿਸੀ ਗੱਲ ਨਾਲ ਤੁਹਾਡਾ ਵੀ ਨਾਮ ਜੁੜਦਾ ਦਿਖੇ ਤਾਂ ਤੁਹਾਡੇ ਵੱਲੋਂ ਆਪਣਾ ਸਪੱਸ਼ਟੀਕਰਨ ਦੇਣ ਵਿੱਚ ਕੋਈ ਹਰਜ਼ ਨਹੀਂ.
ਜਿਸ ਤਰ੍ਹਾਂ ਕਾਮਰੇਡ ਕੇਹਰ ਸ਼ਰੀਫ ਹੋਰਾਂ ਦੇ ਨਾਮ ਉੱਤੇ ਬਹੁਤ ਸਾਰੇ ਲੋਕਾਂ ਨੂੰ ਸੁਨੇਹੇ ਮਿਲੇ ਹਨ ਕਿ ਕੇਹਰ ਸ਼ਰੀਫ ਹੋਰਾਂ ਨਾਲ ਐਲੀਟ ਸੈਕਸ ਲਾਈਫ ਵੈੱਬਸਾਈਟ ਰਾਹੀਂ ਗੱਲਬਾਤ ਕਰ ਸਕਦੇ ਹੋ, ਹੋ ਸਕਦੈ ਕੇਹਰ ਸ਼ਰੀਫ ਹੋਰਾਂ ਨੂੰ ਵੀ ਉਨ੍ਹਾਂ ਦੇ ਕਿਸੇ ਅਜਿਹੇ ਮਿੱਤਰ ਨੇ ਅਜਿਹੇ ਪਾਸੇ ਵੱਲ ਤੋਰਨ ਦੀ ਕੋਸ਼ਿਸ਼ ਕੀਤੀ ਹੋਵੇ.
ਅਜੋਕੇ ਸਮਿਆਂ ਵਿੱਚ ਤੁਹਾਨੂੰ ਕਈ ਵਾਰੀ ਤੁਹਾਡੇ ਚੰਗੇ ਦੋਸਤ ਵੀ ਅਜਿਹੇ ਕੰਮਾਂ ਵਿੱਚ ਪਾ ਸਕਦੇ ਹਨ ਜਿਸ ਬਾਰੇ ਤੁਹਾਨੂੰ ਪਹਿਲਾਂ ਜਾਣਕਾਰੀ ਨ ਹੋਵੇ.
ਦੋਸਤੋ! ਇਸ ਵਿੱਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਕਿ ਅਜਿਹੇ ਧੰਦੇ ਵਿੱਚ ਕੰਮ ਕਰਨ ਵਾਲੇ ਅਕਸਰ ਦਰਸ਼ਨੀ ਚਿਹਰਿਆਂ ਵਾਲੇ ਅਤੇ ਮੂੰਹਾਂ 'ਚੋਂ ਹਰ ਵੇਲੇ ਫੁੱਲ ਕੇਰਨ ਵਾਲੇ ਹੀ ਹੁੰਦੇ ਹਨ.
ਪਰੋਫੈਸਰ ਮੋਹਨ ਸਿੰਘ ਮੇਲਾ ਕਰਵਾਉਣ ਵਾਲੇ ਜਗਦੇਵ ਸਿੰਘ ਜੱਸੋਵਾਲ ਤੋਂ 'ਪੰਜਾਬੀ ਸਭਿਆਚਾਰ ਦੀ ਤਰੱਕੀ' ਲਈ ਕੰਮ ਕਰਨ ਦੇ ਨਾਮ ਉੱਤੇ 'ਅੰਤਰ-ਰਾਸ਼ਟਰੀ ਪੰਜਾਬੀ ਸਭਿਆਚਾਰ ਪੁਰਸਕਾਰ' ਪਰਾਪਤ ਕਰਨ ਵਾਲੀ ਅਤੇ ਕੈਨੇਡੀਅਨ ਪੰਜਾਬੀ ਸਭਿਆਚਾਰ ਦੀ ਜਾਣੀ ਪਹਿਚਾਣੀ ਸਖਸ਼ੀਅਤ ........ਵੀ ਕਿਸੀ ਸਮੇਂ ਅਜਿਹੇ ਹੀ ਕੰਮ ਨਾਲ ਸਬੰਧਤ ਰਹੀ ਹੈ.
ਜਦੋਂ ਉਸਨੇ ਪੰਜਾਬੀ ਦੱਲਿਆਂ ਅਤੇ ਪਰਾਸਟੀਚੀਊਟਾਂ ਲਈ 'ਗਰਮ ਪੰਜਾਬੀ ਗੀਤ' ਨਾਮ ਦਾ ਪੰਜਾਬੀ ਗੀਤਾਂ ਦਾ ਰਿਕਾਰਡ ਆਪਣੀ ਕੰਪਨੀ '..... ਪਰੋਡੱਕਸ਼ਨ, ਬਰੈਮਪਟਨ, ਕੈਨੇਡਾ' ਦੇ ਬੈਨਰ ਹੇਠ ਲਿਆਂਦਾ ਸੀ.
ਚਰਨਜੀਤ ਸਿੰਘ ਤੇਜਾ ਜੀ! ਅਸੀਂ ਆਖੌਤੀ ਕਾਮਰੇਡ/ਲੇਖਕ ਨਹੀਂ ਹਾਂ ਕਿ ਅੱਖਾਂ ਮੀਟ ਕੇ ਹਰ ਸਮੇਂ 'ਸਤਿਨਾਮ ਸਤਿਨਾਮ' ਕਰਦੇ ਰਹੀਏ ਅਤੇ ਦੇਖੀਏ ਹੀ ਨਾ ਕਿ ਸਾਡੇ ਆਸ ਪਾਸ ਸਮਾਜ ਵਿੱਚ ਕੀ ਹੋ ਰਿਹਾ ਹੈ.
ਮੇਰੀ ਇਸੇ ਮਹੀਨੇ ਹੀ ਰੀਲੀਜ਼ ਹੋਈ ਪੁਸਤਕ 'ਸਿੱਧੀਆਂ ਸਪੱਸ਼ਟ ਗੱਲਾਂ' ਪੜ੍ਹਣਾ. ਮੈਂ ਇਸ ਵਿਸ਼ੇ ਬਾਰੇ ਪਹਿਲਾਂ ਹੀ ਕਈ ਵਾਰੀ ਲਿਖ ਚੁੱਕਾ ਹਾਂ ਕਿ ਕਿਵੇਂ ਪੰਜਾਬੀ ਮੀਡੀਆ/ਪੰਜਾਬੀ ਲੇਖਕ ਡਰੱਗ ਟਰੇਡ/ਸੈਕਸ ਟਰੇਡ ਰਾਹੀਂ ਕਮਾਈ ਕਰਨ ਦੇ ਧੰਦੇ ਵੱਲ ਪੈ ਰਹੇ ਹਨ.
ਅੱਜ ਕੱਲ੍ਹ ਕੋਈ ਵੀ ਖੇਤਰ ਡਰੱਗ ਮਾਫੀਆ/ਸੈਕਸ ਟਰੇਡ ਮਾਫੀਆ ਤੋਂ ਬਚਿਆ ਹੋਇਆ ਨਹੀਂ.
ਜਿਸ ਤਰ੍ਹਾਂ ਫਿਲਮਾਂ ਦਾ ਖੇਤਰ ਅੱਜ ਕੱਲ੍ਹ ਮਾਫੀਆ ਦੇ ਕੰਟਰੋਲ ਹੇਠ ਹੈ ਇਸੇ ਤਰ੍ਹਾਂ ਹੀ ਰੇਡੀਓ/ਟੀਵੀ/ਇੰਟਰਨੈੱਟ/ਪਰਿੰਟ ਮੀਡਆ ਵੀ ਮਾਫੀਆ ਦੇ ਕੰਟਰੋਲ ਹੇਠ ਆ ਚੁੱਕਾ ਹੈ.
ਕੈਨੇਡਾ ਵਿੱਚ ਨਿੱਤ ਹੀ ਸਕੂਲਾਂ ਦੇ ਅਧਿਆਪਕ/ਸਕੂਲਾਂ ਦੇ ਸੋਸ਼ਲ ਵਰਕਰ/ ਗਿਰਜੇ ਦੇ ਪਾਦਰੀ ਪੁਲਿਸ ਵੱਲੋਂ ਗਰਿਫਤਾਰ ਕੀਤੇ ਜਾਣ ਦੀਆਂ ਖਬਰਾਂ ਅਖਬਾਰਾਂ ਵਿੱਚ ਛਪ ਰਹੀਆਂ ਹਨ.
ਪੁਲਿਸ ਵੱਲੋਂ ਇਨ੍ਹਾਂ ਭੱਦਰ ਪੁਰਸ਼ਾਂ ਦੇ ਫੜੇ ਗਏ ਕੰਮਪੀਊਟਰਾਂ ਤੋਂ ਜੋ ਕੁਝ ਪੁਲਿਸ ਨੂੰ ਮਿਲਦਾ ਰਿਹਾ ਹੈ ਉਸ ਬਾਰੇ ਤੁਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ.
ਇਸ ਵਿੱਚ ਵੀ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ ਕਿ ਕੈਨੇਡਾ/ਅਮਰੀਕਾ/ਇੰਡੀਆ/ਇੰਗਲੈਂਡ ਦੇ ਦਰਸ਼ਨੀ ਚਿਹਰਿਆਂ ਵਾਲੇ ਅਨੇਕਾਂ ਪੰਜਾਬੀ ਡਰੱਗ ਮਾਫੀਆ/ਸੈਕਸ ਟਰੇਡ ਮਾਫੀਆ ਨਾਲ ਸਬੰਧਤ ਹਨ.
ਕੈਨੇਡਾ ਦੇ ਪ੍ਰਾਂਤ ਬਰਿਟਿਸ਼ ਕੋਲੰਬੀਆ ਵਿੱਚ ਕੰਮ ਕਰ ਰਿਹਾ ਸਭ ਤੋਂ ਸ਼ਕਤੀਸ਼ਾਲੀ ਅਤੇ ਖੂੰਖਾਰ ਡਰੱਗ ਮਾਫੀਆ ਪੰਜਾਬੀਆਂ ਦੇ ਹੱਥਾਂ ਵਿੱਚ ਹੀ ਹੈ.
ਇਸ ਖੂੰਖਾਰ ਡਰੱਗ ਮਾਫੀਆ ਵਿੱਚ ਕੈਨੇਡਾ ਦੇ ਕੁਝ ਜਾਣੇ ਪਹਿਚਾਣੇ ਪੰਜਾਬੀ ਲੇਖਕਾਂ ਦੇ ਆਪਣੇ ਪੁੱਤਰ ਵੀ ਕੰਮ ਕਰ ਰਹੇ ਹਨ.
ਜਿਨ੍ਹਾਂ ਦੇ ਬਾਰੇ ਕੈਨੇਡਾ ਦਾ ਸਮੁੱਚਾ ਪੰਜਾਬੀ ਮੀਡੀਆ ਅਤੇ ਪੰਜਾਬੀ ਲੇਖਕ ਸਭਾਵਾਂ ਵੀ ਜਾਣਦੀਆਂ ਹਨ.
ਇਨ੍ਹਾਂ ਵਿੱਚੋਂ ਕੁਝ ਪੰਜਾਬੀ ਲੇਖਕਾਂ ਦੇ ਪੁੱਤਰ ਤਾਂ ਡਰੱਗ ਮਾਫੀਆ ਤੋਂ ਪੈਸੇ ਲੈ ਕੇ ਲੋਕਾਂ ਦੇ ਕਤਲ ਕਰਨ ਖਾਤਰ ਇਸ ਵੇਲੇ ਜੇਹਲ ਵਿੱਚ ਬੈਠੇ ਸਜ਼ਾ ਵੀ ਭੁਗਤ ਰਹੇ ਹਨ.
ਦੋਸਤੋ ! ਅਸੀਂ ਪੰਜਾਬੀ ਦੇ ਅਜਿਹੇ ਆਖੌਤੀ ਹੰਸ ਲੇਖਕ ਨਹੀਂ ਹਾਂ ਜੋ 'ਅੱਖਾਂ ਮੀਟ ਕੇ' ਸਤਿਨਾਮ, ਸਤਿਨਾਮ, ਵਾਹਿਗੁਰੂ, ਵਾਹਿਗੁਰੂ ਕਰੀ ਜਾਈਏ.
ਅਸੀਂ ਆਪਣੇ ਚੌਗਿਰਦੇ ਵੱਲੋਂ ਵੀ ਸੁਚੇਤ ਰਹਿੰਦੇ ਹਾਂ ਅਤੇ ਉਸ ਬਾਰੇ ਆਪਣੀਆਂ ਲਿਖਤਾਂ ਵਿੱਚ ਜ਼ਿਕਰ ਵੀ ਕਰਦੇ ਰਹਿੰਦੇ ਹਾਂ."
ਉਹਨਾਂ ਇਸ ਸੰਬੰਧੀ ਕੇਹਰ ਸ਼ਰੀਫ਼ ਹੁਰਾਂ ਦੇ ਨਾਮ ਵੀ ਲਿਖਿਆ:
ਪਿਆਰੇ ਦੋਸਤ ਕੇਹਰ ਸ਼ਰੀਫ:
ਮੈਂ ਤਾਂ ਤੁਹਾਡੇ ਵਧੀਆ ਵਿਚਾਰਾਂ ਤੋਂ ਵਾਕਿਫ ਹਾਂ. ਮੈਨੂੰ ਤਾਂ ਕਿਸੀ ਗੱਲ ਦਾ ਕੋਈ ਸ਼ੱਕ ਨਹੀਂ ਹੈ.
ਮੈਂ ਤੁਹਾਡੇ ਸਮੇਤ ਫੇਸਬੁੱਕ ਨਾਲ ਸਬੰਧਤ ਹੋਰਨਾਂ ਦੋਸਤਾਂ ਨੂੰ ਸੁਚੇਤ ਹੀ ਤਾਂ ਕਰ ਰਿਹਾ ਹਾਂ ਕਿ ਕੇਹਰ ਸ਼ਰੀਫ ਦੇ ਨਾਮ ਹੇਠ ਇਹ ਕੁਝ ਹੋ ਰਿਹਾ ਹੈ ਤੁਹਾਡੇ ਨਾਮ ਹੇਠ ਵੀ ਇਹ ਕੁਝ ਹੋ ਸਕਦਾ ਹੈ. ਇਸ ਲਈ ਸੁਚੇਤ ਰਹੋ.
ਕੁਝ ਸਮਾਂ ਪਹਿਲਾਂ ਗੋਲਡਨ ਸਟਾਰ ਮਲਕੀਤ ਸਿੰਘ ਦਾ ਨਾਮ ਵੀ 'ਕਬੂਤਰਾਂਬਾਜ਼ਾਂ' ਨਾਲ ਕਿਸੀ ਨੇ ਜੋੜ ਦਿੱਤਾ ਸੀ. ਉਨ੍ਹਾਂ ਦਿਨਾਂ ਵਿੱਚ ਗੋਲਡਨ ਸਟਾਰ ਮਲਕੀਤ ਸਿੰਘ ਪਰਵਾਰ ਸਮੇਤ ਛੁੱਟੀਆਂ ਕੱਟਣ ਅਮਰੀਕਾ ਆਇਆ ਹੋਇਆ ਸੀ.
ਉਸ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਿਆ ਤਾਂ ਉਸ ਨੇ ਦੁਨੀਆਂ ਭਰ ਦੇ ਪੰਜਾਬੀ ਮੀਡੀਆ ਨਾਲ ਗੱਲ ਕੀਤੀ ਕਿ ਭਰਾਵੋ ਮੈਨੂੰ ਇਸ ਤਰ੍ਹਾਂ ਦੇ ਗੋਹੇ ਨਾਲ ਲਬੇੜਨ ਤੋਂ ਪਹਿਲਾਂ ਮੇਰੇ ਨਾਲ ਗੱਲ ਤਾਂ ਕਰ ਲੈਣੀ ਸੀ.
ਮੈਂ ਇੱਕ ਸੱਚਾ-ਸੁੱਚਾ ਪੰਜਾਬੀ ਗਾਇਕ ਹਾਂ. ਮੈਂ ਅਜਿਹਾ ਘਟੀਆ ਕੰਮ ਕਦੀ ਨਹੀਂ ਕਰ ਸਕਦਾ.
ਕਦੀ ਵੀ ਮੀਡੀਆ ਵਿੱਚ ਕਿਸੀ ਅਜਿਹੀ ਗੱਲ ਨਾਲ ਤੁਹਾਡਾ ਨਾਮ ਜੁੜ ਜਾਵੇ ਜਿਸ ਨਾਲ ਤੁਸੀਂ ਸਹਿਮਤ ਨਹੀਂ ਹੋ ਤਾਂ ਉਸ ਬਾਰੇ ਮੀਡੀਆ ਵਿੱਚ ਆਪਣਾ ਸਪੱਸਟੀਕਰਨ ਬਿਆਨ ਦੇਣ ਵਿੱਚ ਕੋਈ ਹਰਜ਼ ਨਹੀਂ ਹੁੰਦਾ.
ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਨਾਮ ਨਾਲ 'ਐਲੀਟ ਸੈਕਸ ਲਾਈਫ' ਵਾਲਾ ਮੈਸਿਜ ਅਜੇ ਵੀ ਫੇਸ ਬੁੱਕ ਉੱਤੇ ਲੱਗਾ ਹੋਇਆ ਹੈ. ਨਾਲ ਹੀ ਤੁਹਾਡੀ ਤਸਵੀਰ ਵੀ ਲੱਗੀ ਹੋਈ ਹੈ. ਉਸ ਤੋਂ ਉੱਤੇ ਰੈਕਟਰ ਕਥੂਰੀਆ ਦਾ ਕੋਈ ਸੁਨੇਹਾ ਹੈ ਜਿਸ ਉੱਤੇ ਬਾਬਾ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ."
ਇਸ ਖਤਰਨਾਕ ਸਾਜਿਸ਼ ਬਾਰੇ ਉਹਨਾਂ ਇੱਕ ਹੋਰ ਪੋਸਟ ਵਿੱਚ ਲਿਖਿਆ.
ਦੋਸਤਾਂ ਲਈ ਕੁਝ ਹੋਰ ਅਹਿਮ ਜਾਣਕਾਰੀ :
ਐਲੀਟ ਸੈਕਸ ਲਾਈਫ :ਕੈਨੇਡਾ ਦੀ ਸੈਕਸ ਕਰਾਈਮ ਯੂਨਿਟ ਪੁਲਿਸ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ 'ਐਲੀਟ ਸੈਕਸ ਲਾਈਫ' ਵੈੱਬਸਾਈਟ ਉੱਤੇ 3-4 ਸਾਲ ਦੇ ਬੱਚਿਆਂ ਨਾਲ ਕੀਤੇ ਜਾ ਰਹੇ ਰੇਪ ਦਿਖਾਏ ਜਾਂਦੇ ਹਨ.
ਇਹ ਰੇਪ ਉਸ ਸਮੇਂ ਸੈਕਸ ਮਾਫੀਆ ਵੱਲੋਂ ਕੀਤੇ ਜਾ ਰਹੇ ਹੁੰਦੇ ਹਨ ਜਿਸ ਸਮੇਂ ਇਹ ਲਾਈਵ ਇੰਟਰਨੈੱਟ ਮੀਡੀਆ ਵਿੱਚ ਦਿਖਾਏ ਜਾ ਰਹੇ ਹੁੰਦੇ ਹਨ.
ਇਸ ਤਰ੍ਹਾਂ ਦੀ ਸੈਕਸ ਵੈੱਬਸਾਈਟ ਨਾਲ ਕਿਸੇ ਵੱਲੋਂ ਜਰਮਨੀ ਵਿੱਚ ਵਸਦੇ ਕਾਮਰੇਡ ਕੇਹਰ ਸ਼ਰੀਫ ਹੋਰਾਂ ਦਾ ਨਾਮ ਜੋੜਿਆ ਜਾ ਰਿਹਾ ਹੈ.
ਸੰਭਵ ਹੈ ਕਿ ਕੈਨੇਡਾ/ਅਮਰੀਕਾ/ਇੰਗਲੈਂਡ/ਇੰਡੀਆ/ਯੋਰਪ ਦੇ ਹੋਮੋਸੈਕਸੂਅਲ ਸਿੱਖਾਂ ਵੱਲੋਂ ਅਜਿਹੀਆਂ ਸੈਕਸ ਟਰੇਡ ਕਰਨ ਵਾਲੀਆਂ ਵੈੱਬਸਾਈਟਾਂ ਚਲਾਈਆਂ ਜਾ ਰਹੀਆਂ ਹੋਣ.
ਇਨ੍ਹਾਂ ਵਿੱਚ ਕੁਝ ਹੋਮੋਸੈਕਸੂਅਲ ਸਿੱਖ ਲੇਖਕ/ਪੰਜਾਬੀ ਮੀਡੀਆ ਨਾਲ ਸਬੰਧਤ ਉਹ ਲੋਕ ਵੀ ਹੋਣ ਜਿਨ੍ਹਾਂ ਨੂੰ ਏਡਜ਼ ਦੀ ਬੀਮਾਰੀ ਹੋ ਚੁੱਕੀ ਹੈ.
ਹੋਮੋਸੈਕਸੂਅਲ ਪਾਦਰੀ ਬੱਚਿਆਂ ਦੇ ਰੇਪ ਕਰਨ ਨੂੰ ਕਰਾਈਮ ਨਹੀਂ ਸਮਝਦੇ. ਇਸੇ ਲਈ ਕਈ ਹੋਮੋਸੈਕਸੂਅਲ ਗਿਰਜਿਆਂ ਵਿੱਚ ਬੱਚਿਆਂ ਦੇ ਰੇਪ ਸਭ ਦੇ ਸਾਹਮਣੇ ਹੀ ਕੀਤੇ ਜਾਂਦੇ ਹਨ.
ਵੈਨਕੂਵਰ, ਕੈਨੇਡਾ ਦੇ ਇਲਾਕੇ ਵਿੱਚ ਇੱਕ ਹੋਮੋਸੈਕਸੂਅਲ ਸਿੱਖ .........' ਜਾਂ ........... ਨਾਮ ਹੇਠ ਅਜਿਹਾ ਧੰਦਾ ਕਰਦਾ ਹੈ.
ਵਿੰਨੀਪੈੱਗ, ਕੈਨੇਡਾ ਦੇ ਇਲਾਕੇ ਵਿੱਚ ਇੱਕ ਹੋਮੋਸੈਕਸੂਅਲ ਸਿੱਖ ..........ਅਜਿਹੀਆਂ ਕਈ ਸੈਕਸ ਵੈੱਬਸਾਈਟਾਂ ਚਲਾ ਰਿਹਾ ਹੈ.
ਹੋਰ ਕਿੰਨ੍ਹੇ ਸਿੱਖ ਅਜਿਹੇ ਧੰਦੇ ਦੀ ਮਿਹਰਬਾਨੀ ਨਾਲ ਅਮੀਰ ਹੋਣ ਦੀ ਕੋਸ਼ਿਸ਼ ਵਿੱਚ ਹਨ ਉਸ ਬਾਰੇ ਕਦੀ ਫੇਰ ਗੱਲ ਕਰਾਂਗਾ.
ਸ਼ਾਇਦ ਅਜਿਹੇ ਹੋਮੋਸੈਕਸੂਅਲ ਸਿੱਖਾਂ ਦੀ ਮੱਦਦ ਕਰਨ ਲਈ ਹੀ ਕੈਨੇਡਾ ਸਥਿਤ ........(ਇੱਕ ਸਿੱਖ ਸੰਗਠਨ) ਨੇ ਵੀ ਹੋਮੋਸੈਕਸੂਅਲ ਸਿੱਖਾਂ ਦੀ ਹਿਮਾਇਤ ਕਰਨ ਦਾ ਐਲਾਨ ਕਰ ਦਿੱਤਾ ਹੈ."
ਤੁਸੀਂ ਇਸ ਸਭਕੁਝ ਬਾਰੇ ਕਿ ਸੋਚਦੇ ਹੋ.......ਬਾਰੇ ਆਪਣੇ ਵਿਚਾਰਾਂ ਤੋਂ ਜਾਣੂ ਜ਼ਰੂਰ ਕਰਾਉਣਾ.---ਰੈਕਟਰ ਕਥੂਰੀਆ
No comments:
Post a Comment