Saturday, November 13, 2010

ਅਦਬੀ ਖਿਆਨਤ ਰੋਕਣ ਲਈ ਕੀ ਕੀਤਾ ਜਾਵੇ...?

ਜਦੋਂ ਕੋਈ ਗੀਤ ਜਾਂ ਗਜ਼ਲ ਲਿਖਦਾ ਹੈ ਤਾਂ ਬਸ ਇਹ ਸਮਝੋ ਕਿ ਉਸ ਰਚਨਾ ਵਿੱਚ ਉਸਦੀ ਅੰਤਰ ਆਤਮਾ ਲੁਕੀ ਹੁੰਦੀ ਹੈ . ਇਹਨਾਂ ਸੋਹਣੇ ਸੋਹਣੇ ਸ਼ਬਦਾਂ ਨੂੰ ਜਦੋਂ ਕਿਸੇ ਸੁਰੀਲੇ ਗਾਇਕ ਦੀ ਆਵਾਜ਼  ਮਿਲਦੀ ਹੈ ਤਾਂ ਰਚਨਾ ਵਿੱਚ ਇੱਕ ਹੋਰ ਨਵੀਂ ਜਾਨ ਪੈ ਜਾਂਦੀ ਹੈ.ਖਿਆਲਾਂ ਅਤੇ ਸੁਰਾਂ ਦੀ ਸਾਂਝੀ ਪੇਸ਼ਕਾਰੀ ਉਸ ਰਚਨਾ ਨੂੰ  ਅਮਰ ਬਣਾ ਦੇਂਦੀ ਹੈ. ਕਵੀ ਅਤੇ ਗਾਇਕ ਇੱਕ ਮਿੱਕ ਹੋ ਜਾਂਦੇ ਹਨ. ਕਿਸੇ ਇੱਕ ਨੂੰ ਵੀ ਮਨਫੀ ਕਰ ਦੇਈਏ ਤਾਂ ਉਸ ਮੁੜਕੇ ਉਸ ਰਚਨਾ ਨਾਲ ਕਦੇ ਵੀ ਉਹੋ ਜਿਹੀ ਗੱਲ ਨਹੀਂ ਬਣਦੀ. ਇਸ ਆਪਸੀ ਸੰਬੰਧ ਨੂੰ ਮਜ਼ਬੂਤ ਕਰਨ ਦੀ ਲੋੜ ਹਮੇਸ਼ਾਂ ਦੀ ਤਰਾਂ ਹੁਣ ਵੀ ਮੌਜੂਦ ਹੈ ਪਰ ਇੱਕ ਨਵੀਂ ਖਬਰ ਆਈ ਹੈ ਜਿਸ ਨਾਲ ਇਸ ਭਾਵਨਾ ਨੂੰ ਧੱਕਾ ਲੱਗਿਆ ਹੈ. ਪੰਜਾਬੀ ਸਾਹਿਤ ਵਿੱਚ ਸਰਗਰਮੀ ਨਾਲ ਯੋਗਦਾਨ ਪਾ ਰਹੇ ਜਤਿੰਦਰ ਲਸਾੜਾ ਨੇ ਆਪਣੀ ਸ਼ਿਕਾਇਤ ਸਭ ਦੇ ਸਾਹਮਣੇ ਰਖਦਿਆਂ ਦਸਿਆ ਹੈ ਕਿ ਉਹਨਾਂ ਦੀਆਂ ਰਚਨਾਵਾਂ ਕਿਸੇ ਨੇ ਤੋੜ ਮਰੋੜ ਕੇ ਆਪਣੀ ਵਾਲ ਤੇ ਪਾ ਲਈਆਂ ਹਨ. ਉਹਨਂ ਦੀਆਂ ਰਚਨਾਵਾਂ ਦੇ ਨਾਲ ਨਾਲ ਡਾਕਟਰ ਸੁਸ਼ੀਲ ਰਹੇਜਾ ਅਤੇ ਜਸਵਿੰਦਰ ਸਿੰਘ ਜੀ ਦੀਆਂ ਲਿਖਤਾਂ ਨਾਲ ਵੀ ਇਹੀ ਕੁਝ ਹੋਇਆ. ਜੋ ਕੁਝ ਜਤਿੰਦਰ ਲਸਾੜਾ ਨੇ ਇਸ ਬਾਰੇ ਲਿਖਿਆ ਉਹ ਇਸ ਤਰਾਂ ਹੈ.
ਸੁਹਿਰਦ ਦੋਸਤੋ, ਗੁਰਮਿੰਦਰ ਗੁਰੀ ਨਾਮ ਦਾ ਸਕਸ਼ ਸਾਡੀਆ ਰਚਨਾਵਾਂ ਆਪਣੀ Wall ਉੁਪਰ ਪਾ ਕੇ ਵਾਹ ਵਾਹ ਖੱਟ ਰਿਹਾ ਹੈ...ਕੁਝ ਰਚਨਾਵਾਂ ਵਿੱਚ ਕੱਟ ਵੱਢ ਕਰਕੇ ਆਪਣਾ ਨਾਂ ਵੀ ਪਾਈ ਜਾ ਰਿਹਾ ਹੈ । ਇਹ ਗੱਲ ਸ਼ਮੀ ਜਲੰਧਰੀ ਭਾਜੀ ਨੇ ਨੋਟਿਸ ਵਿੱਚ ਲਿਆਂਦੀ ਹੈ ਪਹਿਲਾਂ ਸ਼ਮੀ ਭਾਜੀ ਉਸਨੂੰ ਵਰਜ਼ ਚੁੱਕੇ ਹਨ ਪਰ ਉਸਦੇ ਵਾਲਾਂ 'ਚ ਜੂੰ ਤੱਕ ਨਹੀਂ ਰੇਂਗੀ...ਮੈਂ ਵੀ ਕਈ ਮੈਸਜ਼ ਕਰ ਚੁਕਿਆ ਹਾਂ ਪਰ ... ਸਾਨੂੰ ਕੋਈ ਇਤਰਾਜ਼  ਨਹੀਂ ਹੈ ਕੋਈ ਵੀ ਸਭਿਅਕ ਢੰਗ ਨਾਲ ਸਾਡੀਆਂ ਰਚਨਾਵਾਂ ਵਰਤ ਸਕਦੇ ਹਨ ਪਰ ਨਾਲ ਲੇਖਕ ਦਾ ਨਾਂ ਲਗਾਕੇ ਅਤੇ ਬਿਨ੍ਹਾ ਕੱਟ ਵੱਢ ਕੀਤੇ । ਇਹ ਤੁਹਾਡੇ ਨੋਟਿਸ ਵਿੱਚ ਲਿਆਉਂਣੀ ਚਾਹੁੰਦਾ ਸੀ...ਕੁਝ ਦੋਸਤ ਮੇਰੀ ਲਿਸਟ ਵਿੱਚ ਹਨ ਜੋ ਉਸਦੇ ਵੀ ਦੋਸਤ ਹਨ (Sakhi Kaur, Satvir Batth, Gurnam Singh Shergill), ਉਹਨਾ ਦੋਸਤਾਂ ਨੂੰ ਬੇਨਤੀ ਹੈ ਕਿ ਇਹ ਉੁਸਦੀ Wall ਉਪਰ ਪੇਸਟ ਕਰ ਦੇਣ ਤਾਂ ਜੋ ਉਸਦੇ ਦੋਸਤਾਂ ਨੂੰ ਵੀ ਪਤਾ ਲੱਗ ਸਕੇ...ਆਦਰ ਅਤੇ ਧੰਨਵਾਦ ਸਹਿਤ - ਜਤਿੰਦਰ ਲਸਾੜਾ

NOTE: ਇਹ ਲਿੰਕ ਗੁਰੀ ਸਾਹਿਬ ਨੂੰ ਵੀ ਭੇਜ ਦਿੱਤਾ ਗਿਆ ਹੈ...ਅਤੇ ਬੇਨਤੀ ਕੀਤੀ ਹੈ ਕਿ ਉਹ ਜਦੋਂ ਕੋਈ ਰਚਨਾ ਕਾਪੀ ਕਰਨ ਨਾਲ ਲੇਖਕ ਦਾ ਨਾਮ ਵੀ ਪਾ ਦਿਆ ਕਰਨ । ਜੋ ਰਚਨਾਵਾਂ ਸਾਡੀਆਂ ਪਾਈਆਂ ਹਨ ਉਹਨਾਂ ਨੂੰ ਦੁਵਾਰਾ ਆਪਣੀ ਵਾਲ ਉੱਪਰ  ਸਹੀ ਨਾਵਾਂ ਸਮੇਤ ਪਾਉਣ, ਇਹ ਕਰਨ 'ਤੇ ਇਹ Link ਮਿਟਾ ਦਿੱਤਾ ਜਾਵੇਗਾ ।

ਹੇਠਾਂ ਕੁਝ ਕੁ ਮੇਰੀਆ ਅਤੇ ਡਾ. ਸੁਸ਼ੀਲ ਰਹੇਜਾ ਹੁਰਾਂ ਦੀਆਂ ਰਚਨਾਵਾਂ ਦੇ ਰਿਹਾ ਹਾਂ ਜੋ ਅੱਜ (Nov 10-2010) ਹੀ Copy ਕੀਤੀਆਂ ਹਨ ਗੁਰਵਿੰਦਰ ਗੁਰੀ ਦੀ Wall ਤੋਂ । ਗੁਰਵਿੰਦਰ ਗੁਰੀ ਪੇਸ਼ੇ ਵਜੋਂ ਗਾਇਕ ਹੈ । ਹੇਠਾਂ ਵਾਲੇ ਲਿੰਕ 'ਤੇ Click ਕਰਕੇ ਉਸਦੀ Wall 'ਤੇ ਜਾਇਆ ਜਾ ਸਕਦਾ ਹੈ:


ਦੂਜੇ ਪਾਸੇ ਗੁਰਮਿੰਦਰ ਗੁਰੀ ਨੇ ਜਤਿੰਦਰ ਲਸਾੜਾ ਤੇ ਦੋਸ਼ ਲਾਇਆ ਹੈ ਕਿ ਅਸਲ ਵਿੱਚ ਮੈਂ ਨਹੀਂ ਖੁਦ ਲਸਾੜਾ ਵੱਲੋਂ ਗੁਰਦਾਸ ਮਾਨ ਦੇ ਗੀਤ ਦੀ ਚੋਰੀ ਕੀਤੀ ਗਈ ਹੈ. ਉਹਨਾਂ ਕਿਹਾ,"ਜਤਿੰਦਰ ਸਿੰਘ ਲਸਰਾ ਲੋਕਾ ਨੂੰ ਦਸ ਰਿਹਾ ਹੈ ਕਿ ਰਾਈਟਰ ਉਸ ਦੀਆ ਲਾਈਨਾ ਚੋਰੀ ਕਰ ਰਹੇ ਨੇ,ਪਰ ਉਹ ਆਪ ਖੁਦ ਗੁਰਦਾਸ ਮਾਨ ਦੇ ਗੀਤ ਨੂੰ ਤੌੜ ਮਰੌੜ ਕੇ ਲਿਖ ਰਿਹਆਿ ਹੈ....ਬਚਪਨ ਚਲਾ ਗਿਆ ਜੁਆਨੀ ਚਲੀ ਗਈ,ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਚਲੀ ਗਈ,ਜਤਿੰਦਰ ਸਿੰਘ ਲਸਰਾ ਨੇ ਲਿਖਆਿ...ਹੁਣ ਜਵਾਨੀ ਗਈ ਦੇਖਦੇ ਦੇਖਦੇ, 
ਪਹਿਲਾਂ ਬਚਪਨ ਗਿਆ ਦੇਖਦੇ ਦੇਖਦੇ ਤਸੀ ਆਪ ਹੀ ਦੱਸੋ ਜਤਿੰਦਰ ਸਿੰਘ ਲਸਰਾ ਨੇ ਤੋੜ ਕੇ ਲਿਖ..."

ਇਸ ਦੋਸ਼ ਦਾ ਜੁਆਬ ਦੇਂਦਿਆਂ ਜਤਿੰਦਰ ਲਸਾੜਾ ਨੇ ਸਪਸ਼ਟ ਕੀਤਾ ਹੈ ਕਿ  ‎"ਮੇਰੀ ਗ਼ਜ਼ਲ ਦੇ ਸ਼ਿਅਰਾਂ ਨੂੰ ਅਰਥਾਂ ਨੇ ਖਾ ਲਿਆ..."
ਗੁਰਦਾਸ ਮਾਨ ਸਾਹਿਬ ਲਿਖਦੇ ਹਨ,"ਬਚਪਨ ਚਲਾ ਗਿਆ 'ਤੇ ਜਵਾਨੀ ਚਲੀ ਗਈ..."
ਮੈਂ ਕਹਿ ਰਿਹਾ ਹਾਂ, "ਹੁਣ ਜਵਾਨੀ ਗਈ ਦੇਖਦੇ ਦੇਖਦੇ, ਪਹਿਲਾਂ ਬਚਪਨ ਗਿਆ ਦੇਖਦੇ ਦੇਖਦੇ"
ਦੋਹਾਂ ਦੇ ਅਰਥ ਵੀ ਵੱਖ ਹਨ...ਮਾਨ ਸਾਹਿਬ ਕਹਿ ਰਹੇ ਹਨ...ਬਚਪਨ ਅਤੇ ਜਵਾਨੀ ਚਲੀ ਗਈ...
ਅਤੇ ਮੈਂ ਕਹਿ ਰਿਹਾ ਹਾਂ ਸਭ ਕੁਝ ਦੇਖਦੇ ਦੇਖਦੇ ਹੋ ਗਿਆ...
ਪੂਰੀ ਰਚਨਾ ਨੂੰ ਗੌਰ ਨਾਲ ਪੜ੍ਹੋ...
ਇਹ ਦਿਲ ਲਸਾੜੇ ਦਾ ਹੈ, ਜ਼ਰਾ ਰੀਝ ਨਾਲ ਪੜ੍ਹਨਾ,
ਇੱਕੋ ਸਾਹ ਨਹੀਂ ਪੜ੍ਹੀਦਾ, ਏਦਾਂ ਨਹੀਂ ਕਰੀਦਾ...........ਜਤਿੰਦਰ ਲਸਾੜਾ
ਹੁਣ ਜਵਾਨੀ ਗਈ ਦੇਖਦੇ ਦੇਖਦੇ, ਪਹਿਲਾਂ ਬਚਪਨ ਗਿਆ ਦੇਖਦੇ ਦੇਖਦੇ ।
ਜੋ ਸੀ ਕੁਝ ਨਾ ਰਿਹਾ ਜੋ ਹੈ ਰਹਿਣਾ ਨਹੀਂ, ਕੀ ਦਾ ਕੀ ਹੋ ਗਿਆ ਦੇਖਦੇ ਦੇਖਦੇ ।
ਦੇਖਕੇ ਓੁਸ ਨੂੰ ਦਿਲ ਮੇਰਾ ਵੇਹਿੰਦਾ ਰਿਹਾ, ਫਿਰ ਮੇਰਾ ਦਿਲ ਗਿਆ ਦੇਖਦੇ ਦੇਖਦੇ ।
ਇਹ ਤਾਂ ਸੱਚ ਹੈ ਮਨੁੱਖ ਬਣ ਨਾ ਸਕਿਆ ਮਨੁੱਖ, ਊਂਝ ਖੁਦਾ ਹੋ ਗਿਆ ਦੇਖਦੇ ਦੇਖਦੇ ।
ਜ਼ਿੰਦਗੀ ਕੀ ਹੈ ਬੱਸ ਮੁੱਠ ਹੈ ਇੱਕ ਰੇਤ ਦੀ, ਸਾਰੇ ਕਿਰ ਜਾਣੇ ਸਾਹ ਦੇਖਦੇ ਦੇਖਦੇ ।
 
ਤੁਹਾਡੇ ਵਿਚਾਰ ਮੁਤਾਬਿਕ ਇਸ ਰੁਝਾਨ ਦੀ ਰੋਕਥਾਮ ਅਤੇ ਇਸ ਮੌਜੂਦਾ ਮਸਲੇ ਦਾ ਹਲ ਕਿ ਹੋਣਾ ਚਾਹੀਦਾ ਹੈ.....---ਰੈਕਟਰ ਕਥੂਰੀਆ
 

3 comments:

Tarlok Judge said...

ਇੱਕ ਨੀਤੀ ਬਣਾ ਕੇ ਘਟੋ ਘਟ ਫੇਸ ਬੁਕ ਤੇ ਤਾਂ ਅਜਿਹੇ ਅਨਸਰਾਂ ਨਾਲ ਕਰਾਰੇ ਹਥੀਂ ਨਿੱਬੜਿਆ ਜਾਣਾ ਚਾਹਿਦਾ ਹੈ | ਫੇਸ ਬੁਕ ਤੋਂ ਬਾਹਰ ਸਾਹਿਤਕ ਚੋਰੀ ਦੀ ਰੋਕ ਥਾਮ ਲਈ ਕਾਪੀ ਰਾਈਟ ਐਕਟ ਅਤੇ ਫੌਜਦਾਰੀ ਕਾਨੂਨ ਅਧੀਨ ਸਜ਼ਾ ਦਾ ਪ੍ਰਬੰਧ ਹੈ | ਆਓ ਇੱਕਮੁਠ ਹੋਵੋ ਤੇ ਇਹ ਚੋਰੀ ਤੇ ਸੀਨਾ ਜੋਰੀ ਦੇ ਖਿਲਾਫ਼ ਲੜਿਆ ਜਾਵੇ |

Jatinder Lasara ( ਜਤਿੰਦਰ ਲਸਾੜਾ ) said...

ਕਥੂਰੀਆ ਸਾਹਿਬ, ਤੁਹਾਡੀ ਸੱਚੀ ਸੋਚ ਨੂੰ ਸਲਾਮ...!!!
------------------------------------
ਸੱਚ ਦੇ ਸੰਗਰਾਮ ਨੇ ਹਰਨਾ ਨਹੀਂ ਹੈ ਦੋਸਤੋ ।
ਸਿਦਕ ਸਾਡੇ ਨੇ ਕਦੇ ਮਰਨਾ ਨਹੀਂ ਹੈ ਦੋਸਤੋ ।
ਪੈਰ ਕੰਡਿਆਂ 'ਤੇ ਵੀ ਤੁਰਦੇ ਰਹਿਣਗੇ,
ਰਾਜ਼ੀਨਾਵਾ ਵਕਤ ਨਾਲ ਕਰਨਾ ਨਹੀਂ ਹੈ ਦੋਸਤੋ ।
ਕਤਲ ਹੋਣਾ ਨਹੀਂ ਪਵਿੱਤਰ ਸੋਚ ਨੇ,
ਕੂੜ ਦਾ ਬੇੜਾ ਕਦੇ ਤਰਨਾ ਨਹੀਂ ਹੈ ਦੋਸਤੋ.......ਮਰਹੂਮ ਲੋਕ ਸ਼ਾਇਰ ਜੈਮਲ ਪੱਡਾ
- ਜਤਿੰਦਰ ਲਸਾੜਾ (Jatinder Lasara)

Unknown said...

I do agree with Mr. Tarlok Judge we must unite under one group & take appropriate action...

Gurinder Guri must be punished.