Friday, November 12, 2010

.....ਤੇ ਹੁਣ ਇੱਕ ਨਵੀਂ ਖੋਜ


ਗੱਲ ਸੀ ਕਮਿਊਨਿਸਟ ਲਹਿਰ ਦਾ ਮਜ਼ਾਕ ਉਡਾਉਣ 

ਵਾਲੀਆਂ

 ਲਿਖਤਾਂ ਦੀ. ਜਿੱਥੇ ਇੱਕ ਪਾਸੇ ਸਾਡੇ ਸਰਗਰਮ ਮਿੱਤਰ ਚਰਨਜੀਤ ਸਿੰਘ ਤੇਜਾ ਨੇ ਖੁੱਲ ਕੇ ਇਹ ਗੱਲ ਕਬੂਲ ਕੀਤੀ ਹੈ ਕਿ ਉਹ ਸ਼ੁਗਲ ਕਰਨ ਲਈ ਵੀ ਆਉਂਦੇ ਹਨ. ਉਥੇ ਉਹਨਾਂ ਏਥੋਂ ਤੱਕ ਵੀ ਆਖ ਦਿੱਤਾ ਕਿ ਜਨਾਬ ਤੁਸੀਂ ਸਾਰੇ ਈ ਫੇਸਬੁੱਕ ਤੇ ਸ਼ੁਗਲ ਕਰਨ ਲਈ ਹੀ ਆਉਂਦੇ ਹੋ. ਉਹਨਾਂ ਇਹ ਵੀ ਕਿਹਾ ਕਿ ਕੁਝ ਲੋਕ ਸਿੱਖ ਗੁਰੂਆਂ ਦੇ ਚੁਟਕਲੇ ਬਣਾ ਕੇ ਸ਼ੁਗਲ ਕਰਦੇ ਹਨ ਮੈਂ  "ਕਾਮਰੇਟਾਂ"  ਤੇ ਬਣਾ ਦਿੱਤਾ.....ਹਾਲਾਂਕਿ ਸਭ ਨੂੰ ਪਤਾ ਹੈ ਕਿ ਸਿੱਖ ਕੌਮ ਅਤੇ ਸਿੱਖ ਗੁਰੂਆਂ ਬਾਰੇ ਚੁਟਕਲੇ ਬਣਾਉਣ ਅਤੇ 12 ਵਜੇ ਵਾਲਾ ਸਮਾਂ ਗਿਨਾਉਣ ਦੇ ਮਾਮਲੇ ਵਿੱਚ  ਕੌਣ ਬਦਨਾਮ ਹੈ ਖੈਰ ਏਸੇ ਪੋਸਟ ਬਾਰੇ ਹੀ ਅੰਗ੍ਰੇਜ਼ ਸਿੰਘ ਨੇ ਆਪਣੀ ਟਿੱਪਣੀ ਭੇਜੀ ਕਿ ਵਿਚਾਰਾਂ ਦਾ ਵਟਾਂਦਰਾ ਉਥੇ ਹੀ ਹੋ ਸਕਦਾ ਹੈ ਜਿੱਥੇ ਕੋਈ ਈਮਾਨਦਾਰੀ ਨਾਲ ਗੱਲ ਨੂੰ ਅੱਗੇ ਤੋਰ ਰਿਹਾ ਹੋਵੇ. ਮਸਖਰਿਆਂ ਨਾਲ ਤਾਂ ਮਸਖਰੀਆਂ ਹੀ ਕੀਤੀਆਂ ਜਾ ਸਕਦੀਆਂ ਹਨ. ਮੰਨਿਆ ਕਿ ਜ਼ਿੰਦਗੀ ਚ ਸ਼ੁਗਲ ਵੀ ਜ਼ਰੂਰੀ ਹੈ ਪਰ ਹਰ ਥਾਂ ਵੀ ਸ਼ੁਗਲ ਨਹੀਂ ਕੀਤਾ ਜਾ ਸਕਦਾ.  ਹੈ ਕਿ ਨਹੀਂ..??? ਕਿਸੇ ਰੋਟੀ ਤੋਂ ਆਤੁਰ ਬੰਦੇ ਨੂੰ ਜਾ ਕੇ ਪੁਛੋ ਸ਼ੁਗਲ ਦੇ ਅਰਥ......!

ਏਸੇ ਦੌਰਾਨ ਇੰਦਰਜੀਤ ਸਿੰਘ ਦੀ ਜੁਆਬੀ ਪੋਸਟ ਵੀ ਸਾਹਮਣੇ ਆਈ ਹੈ. ਇਸਦਾ ਸਿਰਲੇਖ ਹੈ ਹੁਣ ਤੈਨੂੰ ਟੱਕਰਾਂਗੇ  ਸੱਜਰੇ ਸ਼ਰੀਕ ਬਣ ਕੇ. ਇਸ ਪੋਸਟ ਵਿੱਚ ਤੇਜਾ ਜੀ ਵੱਲੋਂ ਵਰਤੇ ਕੁਝ "ਖੋਜਪੂਰਨ" ਸ਼ਬਦਾਂ ਦਾ "ਖੋਜਪੂਰਨ ਜੁਆਬ" ਦਿੱਤਾ ਗਿਆ ਹੈ. ਇਸ "ਖੋਜ ਦੀ ਡਿਗਰੀ" ਹੁਣ ਕਿਸ ਥਾਂ ਤੋਂ ਕਿਸ ਨੂੰ ਮਿਲਣੀ ਹੈ ਇਸਦਾ ਪਤਾ ਤਾਂ ਸਮਾਂ ਆਉਣ ਤੇ ਹੀ ਲੱਗ ਸਕੇਗਾ. ਇਸ ਪੋਸਟ ਵਿੱਚ ਲਿਖਿਆ ਹੈ," .....ਜੋ ਲੋਕ ਕਾਂਵਾਂ ਵਰਗੇ ਅਖੌਤੀ ਸਿਧਾਂਤਕਾਰਾਂ ਦੀਆਂ ਧੱਜੀਆਂ ਉਡਾਉਂਦੇ ਹਨ ਤੇ ਅਖੌਤੀ ਸਿਧਾਂਤਕਾਰਾਂ, ਉਨ੍ਹਾਂ ਦੀ ਸਮੁੱਚੀ ਫਿਲਾਸਫੀ ਨੂੰ ਉਹਨਾਂ ਦੇ ਰੁਤਬੇ ਸਮੇਤ ਕਾਂ ਦੀ ਗਰਦਨ ਮਰੋੜਨ ਵਾਂਗ ਮਰੋੜ ਕੇ ਕੂੜੇ ਵਾਲੇ ਡੱਬੇ ਵਿੱਚ ਸੁੱਟ ਦੇਣ ਵਾਲਿਆਂ ਨੂੰ  ਕਾਂ ਮਰੋੜਨ ਵਾਲੇ ਜਾਂ ਕਾਂ-ਮਰੋੜ ਕਿਹਾ ਜਾਣ ਲੱਗ ਪਿਆ ਸੀ ਤੇ ਹੋਲੀ ਹੋਲੀ ਸਮੇਂ ਨਾਲ ਇਹ ਸ਼ਬਦ ਵਿਗੜਦਾ ਵਿਗੜਦਾ ਕਾਮਰੇਡ ਬਣ ਗਿਆ. ਇਸਤੇ ਟਿੱਪਣੀ ਕਰਦੀਆਂ ਅਮਰਜੀਤ ਹਿਰਦੇ ਹਿਰਦੇ ਨੇ ਕਿਹਾ ਕਿ ਵਿਗੜ ਕੇ ਨਹੀਂ ਜੀ ਸੁਧਰ ਕੇ ਕਾਮਰੇਡ ਹੋ ਗਿਆ. ਏਸੇ ਦੌਰਾਨ ਯੂਵੀ ਨੇ ਬਹੁਤ ਹੀ ਪਤੇ ਦੀ ਗੱਲ ਲਿਖੀ ਹੈ. ਉਹਨਾਂ ਕਿਹਾ ਕਿ ਸ਼ਰੀਕੇਬਾਜ਼ੀ ਅਤੇ ਬਹਿਸ ਛਡੋ ਅਤੇ ਜ਼ਮੀਨੀ ਪਧਰ ਤੇ ਕੁਝ ਕਰੋ. ਉਹਨਾਂ ਕਿਹਾ ਕਿ ਬੀ ਐਡ ਅਤੇ ਈਟੀਟੀ   ਅਧਿਆਪਿਕਾਂ ਦੇ ਹੱਡਾਂ ਤੇ ਪੈਂਦੇ ਡੰਡਿਆਂ ਦਾ ਸੇਕ ਐਫ ਬੀ  ਤੇ ਬੈਠ ਕੇ ਮਹਿਸੂਸ ਨਹੀਂ ਹੋਣਾ. ਯੂਵੀ ਨੇ ਆਪਣੀ ਲੰਮੀ ਟਿੱਪਣੀ ਵਿੱਚ ਇਹ ਵੀ ਕਿਹਾ ਕਿ ਕਿਤਾਬਾਂ ਫਰੋਲ ਕੇ ਆਪਣੇ ਆਪ ਨੂੰ ਉਚ ਕੋਟੀ ਦਾ ਵਿਦਵਾਨ ਸਿਧ ਕਰਨ ਨਾਲੋਂ ਕਿਸੇ ਗਰੀਬ ਦੀ ਕੁੱਲੀ ਲਈ ਕੱਖ ਜੋੜੀਏ ਤਾਂ ਬੇਹਤਰ ਹੋਵੇਗਾ. ਤੁਸੀਂ ਇਸ ਸਭ ਕੁਝ ਬਾਰੇ ਕਿ ਕਹਿਣਾ ਚਾਹੁੰਦੇ ਹੋ.....? ਆਪਣੇ ਵਿਚਾਰ ਜ਼ਰੂਰ ਭੇਜੋ. ਤੁਸੀਂ ਆਪਣੇ ਵਿਚਾਰ ਇਸ ਪੋਸਟ ਦੇ ਹੇਠਾਂ ਕੋਮੈੰਟ੍ਸ ਤੇ ਕਲਿੱਕ ਕਰਕੇ ਵੀ ਭੇਜ ਸਕਦੇ ਹੋ ਅਤੇ  ਜੇ ਕੋਈ ਦਿੱਕਤ ਆਉਂਦੀ ਹੋਵੇ ਤਾਂ ਤੁਸੀਂ ਇਸ ਪਤੇ ਤੇ ਈਮੇਲ ਵੀ ਕਰ ਸਕਦੇ ਹੋ: punjabscreen@gmail.com  ਤੁਹਾਡੇ ਵਿਚਾਰਾਂ ਦੀ 

ਉਡੀਕ

 ਬਣੀ ਰਹੇਗੀ: --ਰੈਕਟਰ ਕਥੂਰੀਆ 

No comments: