Wednesday, November 10, 2010

ਲਓ ਜੀ ਦੇਖੋ ਜ਼ਰਾ ਇਹਨਾਂ ਲੋਕਾਂ ਦਾ ਸ਼ੁਗਲ...ਉਹ ਵੀ ਰੂਟੀਨ ਵਿੱਚ...!

 ਕਮਿਊਨਿਸਟ ਲਹਿਰ ਵਿੱਚ ਪਹਿਲਾਂ ਵੀ ਕਈ ਮਿਸਾਲੀ ਕਾਮਰੇਡ ਮੌਜੂਦ ਸਨ ਅਤੇ ਹੁਣ ਵੀ ਮੌਜੂਦ ਹਨ ਜਿਹਨਾਂ ਦੀ ਇਜ਼ਤ ਉਹਨਾਂ ਦੇ ਦੁਸ਼ਮਣ ਵੀ ਕਰਦੇ ਹਨ. ਕਮਿਊਨਿਸਟ ਲਹਿਰ ਨੂੰ ਮਜ਼ਬੂਤ ਕਰਨ ਲਈ ਕਾਮਰੇਡਾਂ ਨੇ ਜ਼ਿੰਦਗੀਆਂ ਲਾਈਆਂ ਹਨ. ਸਿਧਾਂਤ ਨੂੰ ਪੂਰੇ ਧਿਆਨ ਨਾਲ ਪੜ੍ਹਿਆ ਹੈ ਅਤੇ ਉਸ ਸਿਧਾਂਤ ਉਤੇ ਅਮਲ ਵੀ ਕੀਤੇ ਹਨ. ਸਿਧਾਂਤ ਦੀ ਰੱਖਿਆ ਲਈ ਇਸ ਲਹਿਰ ਵਿੱਚ ਕਿਸੇ ਦਾ ਲਿਹਾਜ਼ ਨਹੀਂ ਕੀਤਾ ਜਾਂਦਾ. ਪਾਰਟੀ ਨੂੰ ਮਾਂ ਸਮਝਿਆ ਜਾਂਦਾ ਹੈ.ਕਮਿਊਨਿਸਟ ਲਹਿਰ ਨੂੰ ਸਮਝਣ ਲਈ ਇਸਦੇ ਨਾਲ ਇੱਕਮਿੱਕ ਹੋਣਾ ਪੈਂਦਾ ਹੈ ਬਿਲਕੁਲ ਉਵੇਂ ਜਿਵੇਂ ਸ਼ਮ੍ਹਾਂ ਨੂੰ ਦੇਖਣ ਲਈ ਪਰਵਾਨਾ ਨੇੜੇ ਹੁੰਦਾ ਹੈ ਅਤੇ  ਫਿਰ ਉਸ ਨਾਲ ਹੀ ਇੱਕ ਮਿੱਕ ਹੋ ਜਾਂਦਾ ਹੈ. ਕਿਨਾਰਿਆਂ ਤੇ ਬੈਠ ਕੇ ਲਹਿਰਾਂ ਗਿਣਨ ਵਾਲੇ ਸੌਦਾਗਰੀ  ਅਤੇ ਤਮਾਸ਼ਬੀਨੀ ਭਾਵੇਂ ਕਰ ਲੈਣ  ਪਰ ਓਹ ਇਸਦੇ ਤੱਤ ਸਾਰ ਨੂੰ ਕਦੇ ਨਹੀਂ ਸਮਝ ਸਕਦੇ. ਅਜਿਹੇ ਲੋਕ ਜੋ ਮੂੰਹ ਵਿੱਚ ਆਵੇ ਓਹ ਕਹੀ ਜਾਂਦੇ ਹਨ. ਇਸ ਵਿਗਾੜ ਦਾ ਨਵਾਂ ਨਮੂਨਾ ਨਜ਼ਰ ਆਇਆ ਹੈ ਇੱਕ ਨਵੀਂ ਪੋਸਟ ਤੇ. ਦੇਖੋ ਜ਼ਰਾ ਉਸਦੀ ਸ਼ੁਰੂਆਤ.

ਮੈਂ ਅਕਸਰ ਸੁਣਦਾ ਹਾਂ ਕਿ ਭਾਈ ਅਸਲੀ ਕਾਮਰੇਡ ਬਣਨਾ ਬਹੁਤ ਔਖਾ ...10 ਕੁ ਸਾਲ ਪਹਿਲਾਂ ਇਸ ਸ਼ਬਦ ਤੋਂ ਵਾਕਿਫ ਹੋਇਆ ਹੋਵਾਂਗਾ ਪਰ ਇਸ ਦੇ ਅਰਥ ਕੀ ਹੁੰਦੇ ਨੇ ਅੱਜ ਤਕ ਪਤਾ ਨਹੀਂ ਲੱਗਾ ......ਮੈਨੂੰ ਲਗਦਾ ਮੂਲ ਰੂਪ 'ਚ ਇਹ 'ਕਾਂ' ਤੋਂ ਵਿਕਸਤ ਹੋਇਆ ਹੋਵੇਗਾ ਤੇ ਵਿਗੜਦਾ ਵਿਗੜਦਾ ਇਹ ਕਾਵਾਂਰੌਲੀ ਬਣ ਜਾਵੇਗਾ..ਇਹ ਗੱਲ ਸੋਮਵਾਰ ਅਠ ਨਵੰਬਰ ਨੂੰ 11 ਵੱਜ ਕੇ ਪੰਜ ਮਿੰਟਾਂ ਤੇ ਲਿਖੀ ਗਈ ਚਰਨਜੀਤ ਸਿੰਘ ਤੇਜਾ ਵੱਲੋਂ.


ਪਰਮਿੰਦਰ ਐੱਸ ਰਾਇ  ਵੱਲੋਂ ਇਸਤੇ ਪਹਿਲਾ ਕੁਮੈਂਟ ਕੀਤਾ ਗਿਆ ਉੱਸੇ ਦਿਨ 11 ਵੱਜ ਕੇ 12 ਮਿੰਟਾਂ 'ਤੇ...ਲਓ ਉਸਦਾ ਅੰਦਾਜ਼ ਵੀ ਦੇਖੋਮੋਟੇ ਤੌਰ ਤੇ ਦੇਖੀਏ ਤਾਂ ਇਹ ਕੰਮ-ਰੇਹੜ( ਕੰਮ ਵਿਗਾੜ ) ਤੋ ਵਿਗੜਦਾ ਹੋਇਆ ਕਾਮਰੇਡ ਬਣਿਆ,,,,,,,,,,,,,,,,,,ਬਰੀਕੀ ਚ ਫੇਰ ਦੇਖਦੇ ਹਾਂ...........ਠੀਕ ਪੰਜਾਂ ਮਿੰਟਾਂ ਮਗਰੋਂ 11 ਵੱਜ ਕੇ ਸਤਰਾਂ ਮਿੰਟਾਂ ਤੇ ਪਰਮਿੰਦਰ ਐੱਸ ਰਾਇ  ਵੱਲੋਂ ਹੀ ਲਿਖਿਆ ਗਿਆ ..:ਭਾਵ ਕਿ ਜਿਥੇ ਕੋਈ ਕੰਮ ਬਣਦਾ ਹੋਵੇ, ਕੋਈ ਜਥੇਬੰਦੀ,ਜਾਂ ਲੋਕਾਂ ਦਾ ਇਕਠ ਇਕਮੁਠ ਹੋਵੇ ਅਤੇ ਸਰਕਾਰ ਕੁਝ ਮੰਗਾਂ ਮੰਨਣ ਦੇ ਬਿਲਕੁਲ ਨੇੜੇ ਹੋਵੇ....ਓਥੇ ਲਾਲ ਪੱਗਾਂ ਅਤੇ ਖਾਕੀ ਝੋਲੇ ਲੈਕੇ ਕੁਝ ਮੌਕਾ-ਪ੍ਰਸਤਾਂ ਦਾ ਪਹੁੰਚਣਾ ,ਕਾਵਾਂ ਰੌਲੀ ਪਾਉਣੀ ਅਤੇ ਬਣਿਆ ਕੰਮ ਵਿਗਾੜ ਦੇਣਾ....

ਸੱਤਾਂ ਮਿੰਟਾਂ ਮਗਰੋਂ ਹੀ 11  ਵੱਜ ਕੇ 24  ਮਿੰਟਾਂ ਤੇ ਪਰਮਿੰਦਰ ਰਾਇ  ਨੇ ਫਿਰ ਨਵਾਂ ਕੁਮੈਂਟ ਕੀਤਾ...: ਸਿਰ ਖਾਈ ਜਾਣਾ, ਕੰਮ ਕੋਈ ਸਿਰੇ ਨਾ ਚਾੜਨਾ,ਇਹ ਵੀ ਇਸੇ ਦਾ ਹੀ ਰੂਪ ਹੈ.......  ਉਦਾਹਰਨਾਂ ਕਿਸੇ ਖਾਸ ਲੇਖਕ ਦੀਆਂ ਕਿਤਾਬਾਂ ਚੋ ਦੇਣੀਆ ,ਪਰ ਅਮਲ ਉਸਤੇ ਆਪ ਵੀ ਨਾ ਕਰਨਾ.............ਬਸ ਲੋਕਾਂ  ਨੂੰ  ਪ੍ਰਭਾਵਿਤ ਕਰਨ ਲਈ,ਕੁਝ ਹੋਰ ਕਹਿਣਾ,ਪਰ ਅੰਦਰੋਂ ਕੁਝ ਹੋ ਹੋਣਾ................

ਫੇਰ 9 ਕੁ ਮਿੰਟ ਲੰਘ ਗਏ ਤਾਂ 11 ਵੱਜ ਕੇ ਤੇਤੀ ਮਿੰਟਾਂ ਤੇ ਤੇਜਾ ਜੀ ਨੇ ਕੁਮੈਂਟ ਕੀਤਾ.....:  ਭਾਜੀ ਲਾਲ ਪੱਗ ਦੀ ਸੁਣ ਲਉ : ਲਾਲ ਪੱਗ ਤਾਂ ਬਲੈਕਮੇਲਿੰਗ ਦੀ ਨਿਸ਼ਾਨੀ ਬਣ ਚੁੱਕੀ ਏ .....ਕਿਸੇ ਮੁਲਾਜਮ ਨੇ ਲਾਲ ਪੱਗ ਬੰਨੀ ਹੋਵੇ ਤੇ ਸਰਕਾਰੀ ਦਫਤਰ 'ਚ ਵੜ ਜਾਵੇ ਤਾਂ ਕਲਰਕਾਂ ਤੇ ਬਾਬੂਆਂ ਨੂੰ ਫਿਕਰ ਪੈ ਜਾਂਦਾ .........ਲੈ ਆ ਗਿਆ ਈ ਹਿਸੇਦਾਰ .......ਮਜ਼ਦੂਰਾਂ ਤੇ ਮਿੱਲ ਮਾਲਕਾਂ 'ਚ ਹੜਤਾਲਾਂ ਕਰਵਾਉਂਦੇ ਤੇ ਤੜਵਾਉਂਦੇ ਕਈ ਕਾਮਰੇਡ ਆਗੂ ਕੱਖ ਤੋਂ ਲੱਖ ਹੋ ਗਏ .........ਤੇਜਾ ਜੀ ਦੀ ਹਾਂ ਵਿੱਚ ਹਾਂ ਮਿਲਾਉਣ ਲਈ ਗਿਆਰਾਂ ਕੁ ਮਿੰਟਾਂ ਮਗਰੋਂ 11 ਵੱਜ ਕੇ 46 ਮਿੰਟਾਂ ਤੇ ਫਿਰ ਐਂਟਰੀ ਕੀਤੀ ਪਰਮਿੰਦਰ ਰਾਇ  ਨੇ ਤੇ ਫਰਮਾਇਆ...:  ਬਾਈ ਜੀ,ਇਹ ਕਾਮਰੇਡ ਬਣਦੇ ਹੀ ਇਸ ਕੰਮ ਲਈ ਹਨ....ਇਸੇ ਕਰਕੇ, ਸਿਖ ਧਰਮ ਪ੍ਰਤੀ ਆਪਣੀ ਨਫਰਤ ਦਾ ਪ੍ਰਗਟਾਵਾ ਕਰਕੇ ਆਪਣੀ ਵਫਾਦਾਰੀ (ਪੂਛ ਮਾਰਕੇ ) ਦਾ ਸਬੂਤ ਦਿੰਦੇ ਹਨ......

ਏਸੇ ਤਰਾਂ ਹੋ ਜਾਂਦੀ ਹੈ ਦੁਪਹਿਰ ਅਤੇ 12 ਵੱਜ ਕੇ 06 ਮਿੰਟਾਂ ਤੇ  ਇੱਕ ਨਵਾਂ ਚੇਹਰਾ ਆਉਂਦਾ ਹੈ ਰਾਜਬੀਰ ਕੌਰ ਤੇਜਾ ਦਾ. ਉਸ ਨੇ ਕਿਹਾ  ਚਰਨਜੀਤ ਵੀਰ ਜੀ leave this matter now.ਇਹ ਸੱਭ ਤੋਂ ਵਧੀਆ ਰਹੇਗਾ। ਸੱਮਸਿਆ ਇਹੀ ਹੈ ਇਕਬਾਲ ਵੀਰ ਜੀ ਤੇ ਹੋਰ ਕਾਮਰੇਡ ਵੀਰ ਇੱਕ ਜਾਤ ਤੋਂ ਜ਼ਿਆਦਾ ਨਹੀਂ ਸੋਚਦੇ। ਉਨ੍ਹਾਂ ਲਈ ਸਭ ਤੋਂ ਵੱਡੀ ਸੱਮਸਿਆ ਜਾਤ ਪਾਤ ਹੈ। ਪਰ ਜਦਕਿ ਸੱਭ ਤੋਂ ਵੱਡੀ ਸੱਮਸਿਆ ਗਰੀਵੀ, ਬੇਰੁਜ਼ਗਾਰੀ ਹੈ। ਜਿਸ ਦਿਨ ਗਰੀਬੀ ਬੇਰੁਜ਼ਗਾਰੀ ਖਤਮ ਹੋ ਗਈ ਉਸ ਦਿਨ ਜਾਤ ਪਾਤ ਆਪਣੇ ਆਪ ਖਤਮ ਹੋ ਜਾਣੀ। ਜੇ ਦੇਸ਼ ਦੇ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਕੁੜੀ ਇੱਕ ਅਮਰੀਕੀ ਗੋਰੇ ਨਾਲ ਵਿਆਹ ਕਰ ਸਕਦੀ ਹੈ ਜੋ ਉਸ ਦੀ ਜਾਤ ਦਾ ਨਹੀਂ ਤਾਂ ਹੋਰ ਕਿਉਂ ਨਹੀਂ। ਪਰ ਇਹੋ ਜਿਹਾ ਕਰਨ ਲਈ ਹਰ ਕਿਸੇ ਨੂੰ ਅਮ੍ਰਿਤ ਸਿੰਘ ਬਣਨਾ ਪਵੇਗਾ ਜੋ ਸਾਡੇ ਦੇਸ਼ ਦੀ ਹਰ ਕੁੜੀ ਨਹੀਂ ਬਣ ਸਕਦੀ।

ਚਾਰ ਕੁ ਮਿੰਟਾਂ ਮਗਰੋਂ ਹੀ 12 ਵੱਜ ਕੇ 10 ਮਿੰਟਾਂ ਤੇ ਇਸਦੇ ਜੁਆਬ ਵਿੱਚ  ਰੂਬਰੂ ਹੁੰਦੇ ਹਨ ਤੇਜਾ ਜੀ ਤੇ ਆਖਦੇ ਹਨ..... nahi ਮੈਂ ਤਾਂ ਉਦਾਂ ਈ ਸ਼ੁਗਲ ਕਰਦਾ ਸੀ ਰੁਟੀਨ 'ਚ........
ਇਹ ਪੜ੍ਹ ਸੁਣਕੇ ਰਾਜਬੀਰ ਕੌਰ ਤੇਜਾ ਇੱਕ ਵਾਰ ਫੇਰ ਆਉਂਦੀ ਹੈ ਅਤੇ ਕਹਿੰਦੀ ਹੈ.:ਫਿਰ ਸਹੀ ਹੈ ਲੱਗੇ ਰਹੋ...!

ਇਹ ਹਨ ਕੁਝ ਕੁ  ਟਿੱਪਣੀਆਂ  ਜੋ ਖੁਦ ਹੀ ਦਸਦੀਆਂ ਹਨ ਇਹਨਾਂ ਦਾ  ਅੰਦਾਜ਼-ਏ-ਬਿਆਨ, ਇਹਨਾਂ ਦੀ ਸੋਚ ਅਤੇ ਇਹਨਾਂ ਲੋਕਾਂ ਦੀ ਜ਼ੁੰਮੇਵਾਰੀ ਵਾਲਾ ਅਹਿਸਾਸ....: nahi ਮੈਂ ਤਾਂ ਉਦਾਂ ਈ ਸ਼ੁਗਲ ਕਰਦਾ ਸੀ ਰੁਟੀਨ 'ਚ........ਤੁਸੀਂ ਇਸ ਸ਼ੁਗਲ ਅਤੇ ਰੂਟੀਨ ਬਾਰੇ ਕੁਝ ਕਹਿਣਾ ਚਾਹੁੰਦੇ ਹੋ ਤਾਂ ਆਪਣੇ ਵਿਚਾਰ ਜ਼ਰੂਰ ਭੇਜੋ. ਵਿਚਾਰ ਭੇਜਣ ਲਈ ਪਤਾ ਹੈ..:punjabscreen@gmail.com. ਅਸੀਂ ਇਹਨਾਂ ਵਿਚਾਰਾਂ ਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕਰਾਂਗੇ. ਖਾਸ ਹਾਲਤਾਂ ਵਿੱਚ ਪਹਿਲਾਂ ਦਸੇ ਜਾਣ ਤੇ ਨਾਮ ਅਤੇ ਪਤਾ ਨਸ਼ਰ ਨਹੀਂ ਕੀਤਾ ਜਾਵੇਗਾ.--ਰੈਕਟਰ ਕਥੂਰੀਆ 

9 comments:

Unknown said...

change the domain name (punjab spectrum)to facebook spectrum,
It will suit with the topics,
bahut wadhia uprala hai ji eh aapda
lagge raho

ART ROOM said...

ਰੈਕਟਰ ਸਾਹਿਬ-ਫੇਬੁ ਉੱਤੇ ਨਿੱਕੀਆ ਨਿੱਕੀਆ ਬਾਰੀਕੀਆ ਨੂੰ ਪਕੜਣ ਲਈ ਸਲਾਮ ਕਰਦਾ ਹਾਂ...

Anonymous said...

84 ਦੇ ਦੰਗਿਆ ਵਿੱਚ ਕੇਸ ਨੂੰ ਵਾਪਿਸ ਲੈਣ ਤੇ ਰਿਸਵਤ ਦੀ ਪੇਸਕਸ ਕਰਾਉਣ ਵਾਲੇ ਪੂਰਨ ਗੁਰਸਿੱਖ ਕਾਂਗਰਸੀ ਹੰਸਪਾਲ ਬਾਰੇ ਤੁਹਾਡਾ ਕੀ ਖਿਆਲ ਹੈ। ਇਸ ਤੋਂ ਪਹਿਲਾ ਕਈ ਗੁਰਮੁਖ ਜੋ ਕਿ ਪ੍ਰਧਾਨਾ , ਸਕੱਤਰਾ ਦੇ ਆਹੁਦੇਆ ਤੇ ਹਨ, ਬਾਰੇ ਵੀ 84 ਦੇ ਕਾਤਲਾ ਨੂੰ ਬਚਾਉਣ ਤੇ ਗਵਾਹਾ ਨੁੰ ਮਕਰਾਉਣ ਬਾਰੇ ਦਲਾਲੀ ਦੀਆ ਕਈਆ ਖਬਰਾ ਆ ਚੁੱਕੀਆ ਹਨ। ਉਨਾ ਗੁਰਸਿੱਖਾ ਬਾਰੇ ਤੁਹਾਡਾ ਕੀ ਵਿਚਾਰ ਹੈ। ਕਦੇ ਲਿਖਣ ਦਾ ਜਿਗਰਾ ਕਰਨਾ ਜਿੰਨਾ ਲਈ 84 ਦਾ ਕਤਲੇਆਮ ਵਰਦਾਨ ਬਣਿਆ।

Anonymous said...

84 ਦੇ ਦੰਗਿਆ ਵਿੱਚ ਕੇਸ ਨੂੰ ਵਾਪਿਸ ਲੈਣ ਤੇ ਰਿਸਵਤ ਦੀ ਪੇਸਕਸ ਕਰਾਉਣ ਵਾਲੇ ਪੂਰਨ ਗੁਰਸਿੱਖ ਕਾਂਗਰਸੀ ਹੰਸਪਾਲ ਬਾਰੇ ਤੁਹਾਡਾ ਕੀ ਖਿਆਲ ਹੈ। ਇਸ ਤੋਂ ਪਹਿਲਾ ਕਈ ਗੁਰਮੁਖ ਜੋ ਕਿ ਪ੍ਰਧਾਨਾ , ਸਕੱਤਰਾ ਦੇ ਆਹੁਦੇਆ ਤੇ ਹਨ, ਬਾਰੇ ਵੀ 84 ਦੇ ਕਾਤਲਾ ਨੂੰ ਬਚਾਉਣ ਤੇ ਗਵਾਹਾ ਨੁੰ ਮਕਰਾਉਣ ਬਾਰੇ ਦਲਾਲੀ ਦੀਆ ਕਈਆ ਖਬਰਾ ਆ ਚੁੱਕੀਆ ਹਨ। ਉਨਾ ਗੁਰਸਿੱਖਾ ਬਾਰੇ ਤੁਹਾਡਾ ਕੀ ਵਿਚਾਰ ਹੈ। ਕਦੇ ਲਿਖਣ ਦਾ ਜਿਗਰਾ ਕਰਨਾ ਜਿੰਨਾ ਲਈ 84 ਦਾ ਕਤਲੇਆਮ ਵਰਦਾਨ ਬਣਿਆ।

Rector Kathuria said...

ਬੇਨਾਮੀ ਪਿਆਰਿਓ ਤੁਸੀਂ ਤਾਂ ਆਪਣਾ ਨਾਮ ਲਿਖਣ ਦਾ ਜਿਗਰਾ ਵੀ ਨਹੀਂ ਦਿਖਾਇਆ ....ਇਹ ਤਾਂ ਉਹੀ ਗੱਲ ਹੋਈ ਨਾ,,,ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ...ਉਂਝ ਵੀ ਤੁਸੀਂ ਆਪਣੇ ਵਿਚਾਰ ਸਹੀ ਅਤੇ ਸਬੰਧਿਤ ਲੇਖ ਨੂੰ ਛੱਡ ਕੇ ਇਥੇ ਪੋਸਟ ਕੀਤੇ ਹਨ...ਨਾਂ ਤਾਂ ਇਹ ਅੰਦਾਜ਼ ਸਹੀ ਹੈ ਅਤੇ ਨਾਂ ਹੀ ਗੰਭੀਰ......ਵਿਅਕਤੀ ਅੰਦਰ ਸਚ ਹੋਵੇ ਤਾਂ ਉਸਨੂੰ ਦਰ ਨਹੀਂ ਲੱਗਦਾ...ਜਿਸ ਨੂੰ ਦਰ ਲੱਗਦਾ ਹੈ ਉਸ ਦੇ ਪੱਲੇ ਸਚ ਨਹੀਂ ਹੁੰਦਾ...ਤੁਸੀਂ ਇਸ ਸਬੰਧ ਵਿੱਚ ਆਪਣੇ ਵਿਚਾਰ ਆਪਣੀ ਸ਼ਨਾਖਤ ਨਾਲ ਭੇਜੋ....ਜੇ ਤੁਸੀਂ ਚਾਹੋਂਗੇ ਤਾਂ ਉਸਨੂੰ ਗੁਪਤ ਰੱਖਿਆ ਜਾਵੇਗਾ...

Rector Kathuria said...

ਬੇਨਾਮੀ ਪਿਆਰੇ ਤੁਸੀਂ ਤਾਂ ਆਪਣਾ ਨਾਮ ਲਿਖਣ ਦਾ ਜਿਗਰਾ ਵੀ ਨਹੀਂ ਦਿਖਾਇਆ ....ਇਹ ਤਾਂ ਉਹੀ ਗੱਲ ਹੋਈ ਨਾ,,,ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ...ਉਂਝ ਵੀ ਤੁਸੀਂ ਆਪਣੇ ਵਿਚਾਰ ਸਹੀ ਅਤੇ ਸਬੰਧਿਤ ਲੇਖ ਨੂੰ ਛੱਡ ਕੇ ਇਥੇ ਪੋਸਟ ਕੀਤੇ ਹਨ...ਨਾਂ ਤਾਂ ਇਹ ਅੰਦਾਜ਼ ਸਹੀ ਹੈ ਅਤੇ ਨਾਂ ਹੀ ਗੰਭੀਰ......ਵਿਅਕਤੀ ਅੰਦਰ ਸਚ ਹੋਵੇ ਤਾਂ ਉਸਨੂੰ ਡਰ ਨਹੀਂ ਲੱਗਦਾ...ਜਿਸ ਨੂੰ ਡਰ ਲੱਗਦਾ ਹੈ ਉਸ ਦੇ ਪੱਲੇ ਸਚ ਨਹੀਂ ਹੁੰਦਾ...ਤੁਸੀਂ ਇਸ ਸਬੰਧ ਵਿੱਚ ਆਪਣੇ ਵਿਚਾਰ ਆਪਣੀ ਸ਼ਨਾਖਤ ਨਾਲ ਭੇਜੋ....ਜੇ ਤੁਸੀਂ ਚਾਹੋਂਗੇ ਤਾਂ ਉਸਨੂੰ ਗੁਪਤ ਰੱਖਿਆ ਜਾਵੇਗਾ...

Anonymous said...

ਅੱਛਾ ਕਾਮਰੇਡਾਂ ਦੀ ਕਰੱਪਨ ਤਾਂ ਦਿਸ ਪਈ। ਪਰ ਆਪਣੇ ਪੰਥ ਦਾ ਬੇੜਾ ਡੋਬਣ ਵਾਲੇ, ਦਲਾਲਾ ਤੇ ਇੱਕ ਕੁਰਸੀ ਲਈ ਇੱਕ ਮੋਰਚਾ ਲਾਉਣ ਵਾਲੇਆ ਤੇ ਸਿੱਖਾ ਨੂੰ ਬਲਦੀ ਦੇ ਬੁੱਥੇ ਸੁੱਟਣ ਵਾਲੀਆ ਪ੍ਰਤੀ ਤੁਹਾਡੀ ਸਾਜਿਸੀ ਚੁੱਪ ਹੈ। ਪਤਾ ਨਹੀ ਉਸ ਬਾਰੇ ਤੁਹਾਡਾ ਗਿਆਨ ਘੱਟ ਹੈ ਜਾਂ ਫਿਰ ਤੁਸੀ ਉਨਾ ਦੇ ਨੇੜੇ-ਤੇੜੇ ਹੋ। ਜੇ ਕਾਮਰੇਡ ਕਰੁਪਟ ਤੇ ਭ੍ਰਿਸਟ ਹਨ ਤੁਸੀ ਆਪ ਅੱਗੇ ਹੋ ਕੇ ਚੰਗਾ ਕਰ ਦਿਉ ਤੇ ਨਾਲੇ ਆਪਣੀ ਤੇ ਪੰਥ-ਪ੍ਰਸਤਾਂ ਦੀ ਪੇੜੀ ਹੇਠ ਸੋਟਾ ਫੇਰ ਲਉ।

Anonymous said...

ਅੱਛਾ ਕਾਮਰੇਡਾਂ ਦੀ ਕਰੱਪਨ ਤਾਂ ਦਿਸ ਪਈ। ਪਰ ਆਪਣੇ ਪੰਥ ਦਾ ਬੇੜਾ ਡੋਬਣ ਵਾਲੇ, ਦਲਾਲਾ ਤੇ ਇੱਕ ਕੁਰਸੀ ਲਈ ਇੱਕ ਮੋਰਚਾ ਲਾਉਣ ਵਾਲੇਆ ਤੇ ਸਿੱਖਾ ਨੂੰ ਬਲਦੀ ਦੇ ਬੁੱਥੇ ਸੁੱਟਣ ਵਾਲੀਆ ਪ੍ਰਤੀ ਤੁਹਾਡੀ ਸਾਜਿਸੀ ਚੁੱਪ ਹੈ। ਪਤਾ ਨਹੀ ਉਸ ਬਾਰੇ ਤੁਹਾਡਾ ਗਿਆਨ ਘੱਟ ਹੈ ਜਾਂ ਫਿਰ ਤੁਸੀ ਉਨਾ ਦੇ ਨੇੜੇ-ਤੇੜੇ ਹੋ। ਜੇ ਕਾਮਰੇਡ ਕਰੁਪਟ ਤੇ ਭ੍ਰਿਸਟ ਹਨ ਤੁਸੀ ਆਪ ਅੱਗੇ ਹੋ ਕੇ ਚੰਗਾ ਕਰ ਦਿਉ ਤੇ ਨਾਲੇ ਆਪਣੀ ਤੇ ਪੰਥ-ਪ੍ਰਸਤਾਂ ਦੀ ਪੇੜੀ ਹੇਠ ਸੋਟਾ ਫੇਰ ਲਉ।

Rector Kathuria said...

ਬੇਨਾਮੀ ਪਿਆਰੇ ...ਨ ਮੂੰਹ ਛੁਪਾ ਕੇ ਜੀਓ...ਔਰ ਨਾ ਸਰ ਝੁਕਾ ਕੇ ਜੀਓ.......ਭਗਤੀ ਕਰਿਆ ਕਰੋ ਜਾਂ ਇਸ ਨਾਲ ਸ਼ਕਤੀ ਮਿਲਦੀ ਹੈ....ਚੰਗੇ ਵਿਚਾਰਾਂ ਨਾਲ ਵੀ ਰਾਬਤਾ ਰੱਖੋ...ਇਸ ਨਾਲ ਵੀ ਹਿੰਮਤ ਮਿਲਦੀ ਹੈ....ਐਵੇਂ ਹਵਾ ਵਿੱਚ ਤਲਵਾਰਾਂ ਮਾਰਨ ਵਾਲਾ ਸੰਵਾਦ ਕਿਸੇ ਅਰਥ ਨਹੀਂ ਹੁੰਦਾ.......ਸਚੇ ਸੁਚੇ ਲੋਕ ਏਦਾਂ ਨਹੀਂ ਕਰਦੇ....!
ਭਵਿੱਖ ਵਿੱਚ ਤੁਹਾਦੇ੩ ਵਿਚਾਰ ਤੁਹਾਡੀ ਪਛਾਣ ਨਾਲ ਹੀ ਛਪ ਸਕਣਗੇ.....