ਕਲਮਾਂ ਵਾਲਿਆਂ ਦਾ ਕੁਝ ਕੁ ਹਿੱਸਾ ਮਨਪ੍ਰੀਤ ਸਿੰਘ ਬਾਦਲ ਤੋਂ ਬਹੁਤ ਹੀ ਆਸਵੰਦ ਹੈ. ਜਦਕਿ ਦੂਜੇ ਪਾਸੇ ਬਹੁਤ ਸਾਰੇ ਬੁਧੀਜੀਵੀ ਮਹਿਸੂਸ ਕਰ ਰਹੇ ਹਾਂ ਕਿ ਇਹ ਆਸ ਨਿਰਾਸ਼ ਕਰਨ ਵਾਲੀ ਹੈ ਕਿਓਂਕਿ ਜਿਸ ਚੌਖਟੇ ਵਿੱਚ ਇਹ ਸਭ ਕੁਝ ਘਟ ਰਿਹਾ ਹੈ ਉਹ ਢਾਂਚਾ ਹੀ ਖਰਾਬ ਹੈ. ਕਈ ਗੈਰ ਅਕਾਲੀ ਵੀ ਮਹਿਸੂਸ ਕਰਦੇ ਹਨ ਕਿ ਮਨਪ੍ਰੀਤ ਸਿੰਘ ਬਾਦਲ ਚਾਹ ਕੇ ਵੀ ਕੁਝ ਨਹੀਂ ਕਰ ਸਕੇਗਾ. ਇਸ ਸਬੰਧੀ ਉਹਨਾਂ ਦੀਆਂ ਦਲੀਲਾਂ ਵਿੱਚ ਵੀ ਵਜ਼ਨ ਹੈ. ਪੰਜਾਬ ਨਾਲ ਲਗਾਤਾਰ ਹੋਏ ਵਿਤਕਰੇ ਇਸ ਗੱਲ ਦੀ ਸ਼ਾਹਦੀ ਵੀ ਭਰਦੇ ਹਨ. ਪਰ ਇਹ ਗੱਲ ਵੀ ਇੱਕ ਹਕੀਕਤ ਹੈ ਕਿ ਭੰਬਲਭੂਸੇ ਵਿੱਚ ਪਏ ਲੋਕਾਂ ਲਈ ਮਨਪ੍ਰੀਤ ਬਾਦਲ ਇੱਕ ਨਵੇਂ ਕ੍ਰਾਂਤੀਕਾਰੀ ਬਦਲ ਵਜੋਂ ਉਭਰ ਕੇ ਸਾਹਮਣੇ ਆਇਆ ਹੈ. ਹੁਣ 14 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਹੋਣ ਵਾਲਾ ਇਕਠ ਕੀ ਦਸਦਾ ਹੈ ਇਸਦੀ ਚਰਚਾ ਤਾਂ ਫਿਰ ਕਿਸੇ ਵੇਲੇ ਪਰ ਫਿਲਹਾਲ ਸੰਖੇਪ ਜਿਹਾ ਜ਼ਿਕਰ ਮੀਡੀਆ ਦੇ ਉਸ ਹਿੱਸੇ ਦਾ ਜਿਸਨੇ ਮਨਪ੍ਰੀਤ ਸਿੰਘ ਬਾਦਲ ਨੂੰ ਉਚੇਚੀ ਥਾਂ ਦਿੱਤੀ ਹੈ.
ਸਥਾਨਕ ਪਧਰ ਦੀਆਂ ਅਖਬਾਰਾਂ ਤੋਂ ਲੈ ਕੇ ਵੱਡੀ ਪਧਰ ਦੇ ਸਮਾਚਾਰ ਪੱਤਰਾਂ ਨੇ ਇਸ ਨਾਲ ਸਬੰਧਤ ਖਬਰਾਂ ਨੂੰ ਥਾਂ ਦਿੱਤੀ ਹੈ.
ਪੰਜਾਬ ਦੇ ਨਾਲ ਵਿਦੇਸ਼ ਚੋਂ ਚੱਲ ਰਹੇ ਪੰਜਾਬੀ ਮੀਡੀਆ ਨੇ ਵੀ ਇਸ ਪਾਸੇ ਕਾਫੀ ਸਰਗਰਮੀ ਦਿਖਾਈ ਹੈ. ਮਨਪ੍ਰੀਤ ਸਿੰਘ ਬਾਦਲ ਦੇ ਸ਼ਾਇਰਾਨਾ ਅੰਦਾਜ਼, ਅੰਮ੍ਰਿਤ ਭੰਗ, ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਜਾ ਕੇ ਭੁੱਲ ਬਖਸ਼ਾਉਣ, ਟੀਵੀ ਚੈਨਲਾਂ ਨੂੰ ਮਿਲੇ ਇਸ਼ਤਿਹਾਰਾਂ ਅਤੇ ਹੋਰ ਮੁੱਦਿਆਂ ਨੂੰ ਪੰਜਾਬ ਪੋਸਟ ਨੇ ਵੀ ਮਹਤਵਪੂਰਣ ਢੰਗ ਨਾਲ ਪ੍ਰਕਾਸ਼ਿਤ ਕੀਤਾ ਹੈ. ਏਸੇ ਤਰਾਂ ਗੁਰਸ਼ਰਨਜੀਤ ਸਿੰਘ ਸ਼ੀਂਹ ਨੇ ਵੀ ਆਪਣੀ ਇੱਕ ਛੋਟੀ ਜਿਹੀ ਲਿਖਤ ਅਤੇ ਇੱਕ ਕਾਰਟੂਨ ਇਸ ਮਸਲੇ ਬਾਰੇ ਪੋਸਟ ਕੀਤੇ ਹਨ. ਏਸੇ ਤਰਾਂ ਤੇਜ਼ੀ ਨਾਲ ਉਭਰ ਰਹੇ ਪੰਜਾਬੀ ਅਖਬਾਰ ਪਹਿਰੇਦਾਰ ਨੇ ਵੀ ਇਕ ਲੰਮਾ ਚੌੜਾ ਲੇਖ ਪ੍ਰਕਾਸ਼ਿਤ ਕੀਤਾ ਹੈ ਜਿਸਦਾ ਸਿਰਲੇਖ ਹੈ. ਐਵੇਂ ਹੀ ਰਸਤਾ ਬਦਲ ਕੇ ਪੈਂਡਾ ਵਧਾ ਲਿਆ. ਕਰਮਜੀਤ ਸਿੰਘ ਹੁਰਾਂ ਦਾ ਇਹ ਲੇਖ ਕਈ ਤਥਾਂ ਅਤੇ ਦਲੀਲਾਂ ਦੀ ਗੱਲ ਵੀ ਕਰਦਾ ਹੈ. ਇਹ ਤਥ ਪੰਜਾਬ ਦੇ ਨਾਲ ਨਾਲ ਪੰਜਾਬ ਦੇ ਲੋਕਾਂ ਅਤੇ ਲੀਡਰਾਂ ਨਾਲ ਵੀ ਜੂਏ ਹੋਏ ਹਨ. ਇਸ ਵਿੱਚ ਅਨੰਦਪੁਰ ਮਤੇ ਦੀ ਗਲ ਵੀ ਹੈ. ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਦਾ ਵੀ ਹਵਾਲਾ ਹੈ, ਪੰਜਾਬ ਏ ਪਾਣੀਆਂ ਆ ਵੀ ਅਤੇ ਕਾਲੀ ਸੂਚੀ ਦਾ ਵੀ.
ਇਹ ਸਾਰੇ ਤਥ ਅਤੇ ਦਲੀਲਾਂ ਓਹ ਹਨ ਜਿਹੜੇ ਪੰਜਾਬ ਨਾਲ ਸਿਧੇ ਤੌਰ ਤੇ ਜੁੜੇ ਹੋਏ ਹਨ. ਇਹਨਾਂ ਸੁਆਲਾਂ ਦਾ ਜੁਆਬ ਵੀ ਲੋਕਾਂ ਨੇ ਮੰਗਣਾ ਹੈ. ਇਹ ਜੁਆਬ ਜਿੰਨੀ ਜਲਦੀ ਮਿਲਣਗੇ ਓਨਾ ਹੀ ਚੰਗਾ ਹੈ. ਇਸ ਵਿੱਚ ਹੋਈ ਦੇਰੀ ਮਨਪ੍ਰੀਤ ਸਿੰਘ ਬਾਦਲ ਦੇ ਰਾਜਨੀਤਕ ਕੈਰੀਅਰ ਉੱਤੇ ਮਾੜਾ ਅਸਰ ਪਾ ਸਕਦੀ ਹੈ. ਉਹਨਾਂ ਇਹ ਸੁਆਲ ਵੀ ਉਠਾਇਆ ਹੈ ਕਿ ਪੰਜਾਬ ਦੇ ਵੱਡੇ ਸਨਅਤਕਾਰ ਅਰਬਾਂ ਰੁਪਿਆਂ ਦੀ ਬਿਜਲੀ ਚੋਰੀ ਵੀ ਕਰਦੇ ਹਨ ਅਤੇ ਸਬਸਿਡੀਆਂ ਵੀ ਲੈਂਦੇ ਹਨ. ਉਹਨਾਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਕਣਕ ਅਤੇ ਝੌਨੇ ਦੀ ਲਗਾਤਾਰ ਖੇਤੀ ਕਾਰਣ ਧਰਤੀ ਚੋਂ ਖੁਰਾਕੀ ਤੱਤ ਲਗਾਤਾਰ ਅਲੋਪ ਹੁੰਦੇ ਜਾ ਰਹੇ ਹਨ ਅਤੇ ਓਹ ਦਿਨ ਦੂਰ ਨਹੀਂ ਜਦੋਂ ਪੰਜਾਬ ਇੱਕ ਬੰਜਰ ਧਰਤੀ ਬਣ ਜਾਵੇਗਾ. ਕਿ ਮਨਪ੍ਰੀਤ ਨੂੰ ਇਹਨਾਂ ਹਕੀਕਤਾਂ ਦੀ ਖਬਰ ਨਹੀਂ ?
ਉਹਨਾਂ ਇਹ ਨੁਕਤਾ ਵੀ ਉਠਾਇਆ ਕਿ ਕੇਂਦਰ ਖੁਦ ਵੀ ਕਈ ਖੇਤਰਾਂ ਵਿੱਚ ਸਬਸਿਡੀਆਂ ਦੇਂਦਾ ਹੈ ਪਰ ਮਨਪ੍ਰੀਤ ਬਾਦਲ ਨੂੰ ਨੂੰ ਸਿਰਫ ਖੇਤੀਬਾੜੀ ਖੇਤਰ ਨੂੰ ਦਿੱਤੀਆਂ ਜਾਂਦੀਆਂ ਸਬਸਿਡੀਆਂ ਹੀ ਕਿਓਂ ਚੁਭਦੀਆਂ ਹਨ. ਕਰਮਜੀਤ ਸਿੰਘ ਨੇ ਸਪਸ਼ਟ ਕਿਹਾ ਹੈ ਕਿ ਮਨਪ੍ਰੀਤ ਸਿੰਘ ਬਾਦਲ ਨੇ ਕਦੇ ਵੀ ਪੰਜਾਬ ਦੇ ਮਸਲਿਆਂ ਬਾਰੇ ਆਪਣੀ ਆਵਾਜ਼ ਬੁਲੰਦ ਨਹੀਂ ਕੀਤੀ.ਤੁਸੀਂ ਇਹ ਪੂਰੀ ਲਿਖਤ ਪੜ੍ਹ ਸਕਦੇ ਹੋ ਏਥੇ ਕਲਿੱਕ ਕਰਕੇ. ਅਖਬਾਰ ਖੁੱਲੀ ਸੋਚ ਨੇ ਮਨਪ੍ਰੀਤ ਸਿੰਘ ਬਾਦਲ ਨੂੰ ਆਪਣੀ ਮੁੱਖ ਖਬਰ ਬਣਾਉਂਦਿਆਂ ਸਿਰਲੇਖ ਦਿੱਤਾ ਹੈ ਤੇਰੀ ਮੁੱਠੀ ਮੇਂ ਬੰਦ ਤੂਫ਼ਾਨ ਹੈ. ਬੰਦ ਮੁੱਠੀ ਦਾ ਇਹ ਤੂਫ਼ਾਨ ਹੁਣ ਕਿਸ ਕਿਸ ਨੂੰ ਆਪਣੇ ਨਾਲ ਉਡਾਏਗਾ ਇਸਦਾ ਪਤਾ ਤਾਂ ਬੰਦ ਮੁੱਠੀ ਖੁੱਲਣ ਤੇ ਹੀ ਲੱਗ ਸਕੇਗਾ.ਏਸ ਮਸਲੇ ਨੂੰ ਸਾਡਾ ਚੈਨਲ ਨੇ ਵੀ ਉਠਾਇਆ ਹੈ ਅਤੇ ਅਪਨਾ ਨਿਊਜ਼ਪੇਪਰ ਨੇ ਵੀ. ਹੁਣ ਦੇਖਣਾ ਹੈ ਕਿ 14 ਨਵੰਬਰ ਦੀ ਰੈਲੀ ਮੌਕੇ ਮਨਪ੍ਰੀਤ ਬਾਦਲ ਦਾ ਜਾਦੂ ਕਿੰਨਾ ਕੁ ਚਲਦਾ ਹੈ ? ਸਾਨੂੰ ਇਸ ਬਾਰੇ ਤੁਹਾਡੇ ਵਿਚਾਰਾਂ ਦੀ ਵੀ ਉਡੀਕ ਰਹੇਗੀ. --ਰੈਕਟਰ ਕਥੂਰੀਆ
No comments:
Post a Comment