Updated : 08 November 2010 at 06:50 PM
ਇਕ਼ਬਾਲ ਗਿੱਲ ਹੁਰਾਂ ਨੇ ਪੰਜਾਬ ਸਕਰੀਨ ਦੀ ਕਿਸੇ ਪਿਛਲੀ ਪੋਸਟ ਦੇ ਸਿਰਲੇਖ 'ਚ ਆਏ ਸ਼ਬਦ ਵਿਚਾਰਧਾਰਕ ਜੰਗ 'ਤੇ ਕਿੰਤੂ ਕੀਤਾ ਸੀ. ਉਹਨਾਂ ਦੀ ਦਲੀਲ ਵਿੱਚ ਵਜ਼ਨ ਵੀ ਸੀ. ਉਹਨਾਂ ਕਿਹਾ ਸੀ ਤੁਸੀਂ ਜੰਗ ਦੀ ਗੱਲ ਕਿਸ ਆਧਾਰ ਤੇ ਕਰ ਰਹੇ ਹੋ....., ਕੀ ਤੁਹਾਨੂੰ ਲਗਦਾ ਹੈ ਕਿ ਦੋਵੇਂ ਪਾਸੇ ਵਿਚਾਰ ਕਰਨ ਦੀ ਸਮਝ ਹੈ ? ਹਾਂ ਜੇਕਰ ਧਮਕੀਆਂ, ਗਾਲ੍ਹਾਂ ਦੇਣਾ ਵੀ ਵਿਚਾਰਕ ਜੰਗ ਵਿੱਚ ਸ਼ਾਮਿਲ ਹੁੰਦਾ ਹੈ ਤਾਂ ਤੁਸੀਂ ਬਿਲਕੁਲ ਸਹੀ ਹੋ |ਫਿਰ ਵੀ ਮੈਨੂੰ ਇਹ ਗੱਲ ਮਹਿਸੂਸ ਹੋਈ ਸੀ ਕਿ ਸ਼ਾਇਦ ਇਕ਼ਬਾਲ ਜੀ ਨੇ ਕਿਸੇ ਸੱਜਣ ਮਿੱਤਰ ਦੇ ਕੁਮੈਂਟ ਨੂੰ ਕੁਝ ਜ਼ਿਆਦਾ ਹੀ ਦਿਲ ਨਾਲ ਲਾ ਲਿਆ ਹੈ. ਸ਼ਾਇਦ ਇਹ ਗੱਲ ਮੈਨੂੰ ਭੁੱਲ ਭਲਾ ਵੀ ਗਈ ਹੁੰਦੀ ਪਰ ਸੋਮਵਾਰ ਅਠ ਨਵੰਬਰ 2010 ਨੂੰ ਤੜਕੇ ਤੜਕੇ ਇੱਕ ਅਜਿਹੇ ਕੁਮੈਂਟ ਦਾ ਹਵਾਲਾ ਵੀ ਮਿਲਿਆ ਜਿਸਨੂੰ ਪੜ੍ਹਕੇ ਸੋਚਣਾ ਪੈਂਦਾ ਹੈ ਕਿ ਕਿ ਕੀ ਅਸੀਂ ਅੱਜ ਵੀ ਤਰਕ ਦੇ ਯੁਗ ਵਿੱਚ ਹੀ ਜੀ ਰਹੇ ਹਾਂ ? ਕੀ ਇਹ ਉਹੀ ਸਿੱਖ ਪੰਥ ਹੈ ਜਿਸ ਦੀ ਅਰਦਾਸ ਵਿੱਚ ਰੋਜ਼ਾਨਾ ਸਰਬੱਤ ਦਾ ਭਲਾ ਮੰਗਿਆ ਜਾਂਦਾ ਹੈ. ਨੀਚਾਂ ਅੰਦਰ ਨੀਚ ਜਾਤਿ ਨੀਚੀ ਹੂ ਅਤਿ ਨੀਚ, ਨਾਨਕ ਤਿਨ ਕੇ ਸੰਗ, ਸਾਥਿ ਵਡਿਆ ਸਿਉ ਕਿਆ ਰੀਸ.... ਦਾ ਅਹਿਸਾਸ ਬਾਰ ਬਾਰ ਯਾਦ ਕਰਵਾਇਆ ਜਾਂਦਾ ਹੈ. ਬਾਰ ਬਾਰ ਇਹ ਗੱਲ ਦ੍ਰਿੜ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ... "ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈਂ ਨਹੀਂ ਮੋ ਸੇ ਗਰੀਬ ਕਰੋਰ ਪਰੇ।" ਮੁਰਦਾ ਕੌਮ ਵਿੱਚ ਨਵੀਂ ਜਾਨ ਪਾ ਕੇ ਚਿੜੀਆਂ ਤੋਂ ਬਾਜ਼ ਤੁੜਵਾਉਣ ਦੀ ਸਮਰਥਾ ਵਾਲੇ ਅਜਿਹੇ ਇਹਨਾਂ ਕ੍ਰਾਂਤੀਕਾਰੀ ਵਿਚਾਰਾਂ ਤੋਂ ਮੁਨਕਰ ਹੋਣ ਵਾਲੇ ਇਹ ਲੋਕ ਆਖਿਰ ਕੌਣ ਹਨ ? ਇਹ ਕਿਸਦੀ ਰਾਖੀ ਕਰ ਰਹੇ ਹਨ..? ਇਹ ਕਿਸ ਢਾਂਚੇ ਨੂੰ ਆਕਸੀਜ਼ਨ ਦੇ ਰਹੇ ਹਨ...?. ਜਸਵਿੰਦਰ ਸਿੰਘ ਸਿਉਣਾ ਦਾ ਕਤਲ ਜਾਂ ਇੰਦਰ ਸਿੰਘ ਘੱਗਾ ਤੇ ਹੋਇਆ ਹਮਲਾ ਇਹੀ ਸਾਬਿਤ ਕਰਦੇ ਨੇ ਕਿ ਅੱਜ ਦੇ ਇਸ ਸਭਿਅਕ ਆਖੇ ਜਾਂਦੇ ਯੁਗ ਵਿੱਚ ਵੀ ਉਹ ਭਾਸ਼ਾ ਬੋਲੀ ਜਾਂਦੀ ਹੈ ਜਿਸਨੂੰ ਪੜ੍ਹ ਸੁਣ ਕੇ ਸ਼ਰਮ ਆਉਂਦੀ ਹੈ. ਧਮਕੀਆਂ ਦਿੱਤੀਆਂ ਜਾਂਦੀਆਂ ਹਾਂ ਅਤੇ ਏਥੋਂ ਤੱਕ ਕਿਹਾ ਜਾਂਦਾ ਹੈ ਕਿ.....ਤਾਂ ਹੀ ਪਾਸ਼ ਦਾ ਕਤਲ ਹੋਇਆ ਸੀ. ਕਦੇ ਸ਼ਹੀਦ ਭਗਤ ਸਿੰਘ ਅਤੇ ਕਦੇ ਪਾਸ਼ ਨੂੰ ਛੁਟਿਆਉਣ ਵਾਲੇ ਇਹਨਾਂ ਲੋਕਾਂ ਦਾ ਰਿਮੋਟ ਆਖਿਰ ਕਿਸਦੇ ਹਥ ਵਿੱਚ ਹੈ ? ਜਿਸ ਟਿੱਪਣੀ ਦੀ ਫੋਟੋ ਸਾਨੂੰ ਪ੍ਰਾਪਤ ਹੋਈ ਹੈ ਉਸਦੇ ਨਾਲ ਇੱਕ ਸੁਆਲ ਵੀ ਕੀਤਾ ਗਿਆ ਹੈ ਕਿ ਕਿ ਤੁਸੀਂ ਇਸਨੂੰ ਵੀ ਪੰਜਾਬ ਸਕਰੀਨ ਵਿੱਚ ਛਾਪ ਸਕਦੇ ਹੋ....? ਸੁਆਲ ਨਾਜ਼ੁਕ ਹੈ. ਇਸਦਾ ਜਵਾਬ ਹਾਂ ਵਿੱਚ ਨਹੀਂ ਸੀ ਦਿੱਤਾ ਜਾ ਸਕਦਾ ਪਰ ਇਸ ਨੂੰ ਪਾਠਕਾਂ ਸਾਹਮਣੇ ਲਿਆਏ ਬਿਨਾ ਕੁਝ ਆਖਣਾ ਇੱਕ ਇਮਾਨਦਾਰੀ ਵਾਲੀ ਗੱਲ ਨਹੀਂ ਸੀ ਹੋਣੀ. ਇਸ ਲਈ ਨਾ ਚਾਹੁੰਦਿਆਂ ਹੋਇਆਂ ਵੀ ਅਸੀਂ ਉਸ ਕੁਮੈਂਟ ਨੂੰ ਉਸੇ ਤਰਾਂ ਪ੍ਰਕਾਸ਼ਿਤ ਕਰ ਰਹੇ ਹਾਂ ਜਿਸ ਤਰਾਂ ਇਹ ਸਾਨੂੰ ਮਿਲਿਆ. ਅੱਜ ਦੇ ਯੁਗ ਵਿੱਚ ਇਸ ਅੰਦਾਜ਼ ਦੇ ਸੰਵਾਦ ਬਾਰੇ ਤੁਸੀਂ ਕੁਝ ਕੀ ਆਖਣਾ ਚਾਹੁੰਦੇ ਹੋ....? ਆਪਣੇ ਵਿਚਾਰ ਜ਼ਰੂਰ ਭੇਜੋ. ਕੁਝ ਮਾਮਲਿਆਂ 'ਚ ਚੁੱਪ ਜ਼ਿਆਦਾ ਖਤਰਨਾਕ ਹੁੰਦੀ ਹੈ. ਬਿਲਕੁਲ ਓਸੇ ਤਰਾਂ ਜਵੇਂ ਇੱਕ ਸ਼ਾਇਰ ਨੇ ਬਿਆਨ ਕੀਤਾ ਸੀ ..ਲਮਹੋਂ ਨੇ ਖਤਾ ਕੀ ਥੀ...ਸਦੀਓਂ ਨੇ ਸਜ਼ਾ ਪਾਈ.... -- ਰੈਕਟਰ ਕਥੂਰੀਆ
Jagroop Sandhu also commented on Charanjeet Singh Teja's note
6 comments:
Sharam auni chahidi hai eho jeha gand likhan wale,,Sikh Tan Ki Oh Insaan kahun de v layak nahi,,,Je Kade Is Bande ne Gurbani Padhi Suni hundi han tan ehda nah likhda eh,,,
bari dukhdaik ghatna ha.
22ji examplan deniyan baani diyan.. rabb te tuhaanu beleive ni??? had he ea.. stand tan clear krro??? jad tusi rabb nu he ni mande fer baani diyan examples den di ki tuk ea tuhaadi... naale jehda nafrat da beej aap ji bo rahe ho naa.. eh bhut galt hai....
ਬੜੀ ਹੀ ਮੰਦਭਾਗੀ ਘਟਨਾ ਹੈ, ਇਸਦੀ ਪੁਰਜ਼ੋਰ ਨਿੰਦਾ ਹੋਣੀ ਚਾਹੀਦੀ ਹੈ । ਧਮਕੀਆਂ ਜਾਂ ਗਾਲਾਂ ਜਿਹੀ ਭਾਸ਼ਾ ਇਨਸਾਨਾਂ ਦੀ ਨਹੀਂ ਹੋ ਸਕਦੀ...ਸਿੱਖ ਧਰਮ ਦਾ ਹਮਦਰਦ ਬਾਕੀ ਜ਼ਾਤਾਂ ਨੂੰ ਨੀਵਾਂ ਕਹੇ...ਕਿੰਨੀ ਸੌੜੀ ਸੋਚ ਹੈ...ਗੁਰੂ ਗੋਬਿੰਦ ਸਿੰਘ ਨੇ ਖਾਲਸਾ ਤਾਂ ਸਜ਼ਾਇਆ ਹੀ ਨੀਵੀਆਂ ਜ਼ਾਤਾਂ 'ਚੋਂ ਸੀ...ਗਲਤੀਆਂ ਦੋਹਾਂ ਪਾਸਿਆਂ ਤੋਂ ਹੋ ਰਹੀਆਂ ਹਨ, ਕੁੱਝ ਬੇਲੋੜੇ ਅਤੇ ਬੇਬੁਨਿਆਦ ਸਵਾਲ ਕਿਸੇ ਖਾਸ ਮੰਤਵ ਦੇ ਨਾਲ ਪੁੱਛੇ ਜਾਂਦੇ ਹਨ...ਲੋੜ ਹੈ ਇੱਕ ਦੂਜੇ ਦੀਆਂ ਭਾਵਨਾਵਾਂ ਅਤੇ ਗਹਿਰਾਈਆਂ ਨੂੰ ਜਾਨਣ ਦੀ...ਇਹ ਉਦੋਂ ਹੀ ਹੋ ਸਕਦਾ ਹੈ ਜੇ ਕਰ ਅਸੀਂ ਸਾਰੇ ਆਪਣੇ ਧਰਮਾਂ, ਜ਼ਾਤਾਂ, ਬਿਰਾਦਰੀਆਂ ਜਾਂ ਰਾਜਨੀਤਕ ਅਤੇ ਸਮਾਜਿਕ ਬੰਧਨਾਂ ਦੇ ਬਸਤਰ ਉਤਾਰ ਕੇ ਗੱਲ ਕਰੀਏ ... ਮੈਂ ਅਨੇਕਾਂ ਬਹਿਸਾਂ ਦਾ ਇਹੀ ਸਿਟਾ ਕੱਢਿਆ ਹੈ ਕਿ ਜਦੋਂ ਤੱਕ ਅਸੀਂ ਕਿਸੇ ਵੀ ਵਿਚਾਰਧਾਰਾ ਨਾਲ ਕੱਟੜਤਾ ਨਾਲ ਜੁੜੇ ਹਾਂ ਤਾਂ ਉੁਸਾਰੂ ਬਹਿਸ ਦੀ ਆਸ ਰੱਖਣੀ ਫਜ਼ੂਲ ਹੈ । ਆਮ ਬਹਿਸਾਂ ਵਿੱਚ ਧਰਮ ਜਾਂ ਵਿਚਾਰਧਾਰਕ ਕੱਟੜਤਾ ਹੀ ਸਾਹਮਣੇ ਆਉਂਦੀ ਹੈ...ਮੈਂ ਸਪਸ਼ਟ ਕਰ ਦੇਵਾਂ ਕਿ ਮੈਂ ਧਾਰਮਿਕ ਨਹੀਂ ਹਾਂ ਪਰ ਹਰ ਧਰਮ ਦੀ ਬਰਾਬਰ ਕਦਰ ਕਰਦਾ ਹਾਂ, ਕਦੇ ਵੀ ਧਰਮ ਬੁਰਾ ਨਹੀਂ ਹੁੰਦਾ, ਬੁਰੇ ਹੁੰਦੇ ਹਨ ਲੋਕ ਜਾਂ ਧਰਮ ਨਾਲ ਗਲਤ ਜੁੜੀਆਂ ਧਾਰਨਾਵਾਂ...ਮੇਰੇ ਮੁਤਾਬਿਕ ਇੱਕ ਧਾਰਮਿਕ ਬੰਦਾ ਵੀ ਖੱਬੀ ਸੋਚ ਵਾਲਾ ਹੋ ਸਕਦਾ ਹੈ ਜਾਂ ਇਸਦੇ ਉਲਟ ਖੱਬੀ ਸੋਚ ਵਾਲਾ ਮਨੁਖ ਵੀ ਧਾਰਮਿਕ ਹੋ ਸਕਦਾ ਹੈ...ਪਰ ਆਪਣੀ ਸਾਰੀ ਬਹਿਸ ਦਾ ਮੁੱਖ ਵਿਸ਼ਾ ਹੀ ਇੱਕ ਦੂਜੇ ਨੂੰ ਨਿੰਦਣ ਦਾ ਹੀ ਹੁੰਦਾ ਹੈ । ਆਓ ਸਭ ਇਮਾਨਦਾਰੀ ਨਾਲ ਇੱਕ ਦੂਜੇ ਦੀਆਂ ਚੰਗੀਆਂ ਗੱਲਾਂ ਨੂੰ ਬੇਝਿਜਕ ਹੋ ਅਪਣਾਈਏ ਅਤੇ ਬੁਰਾਈ ਅਤੇ ਬੇਇਨਸਾਫੀ ਦੇ ਵਿਰੁੱਧ ਇੱਕਜੁਠ ਹੋਈਏ...ਸਵਾਲ ਵੀ ਇਸ ਤਰਾਂ ਨਾ ਕਰੀਏ ਕਿ ਕਿਸੇ ਖਾਸ ਗਰੁੱਪ ਲਈ ਚੈਲਿੰਜ ਖੜਾ ਕਰੀਏ...ਜੇ ਸਵਾਲਾਂ ਪ੍ਰਤੀ ਇਮਾਨਦਾਰ ਹੋਵਾਂਗੇ ਤਾਂ ਯਕੀਨਨ ਹੀ ਜਵਾਬ ਵੀ ਸੱਚੇ ਅਤੇ ਇਮਾਨਦਾਰ ਹੀ ਮਿਲਣਗੇ ।
ik sikh te muho kudiya layi eho jehe vichaar padke bahut gussa aa riha hai. kisi v sikh nu eho jiha gallan nahi karni chaahundiya jo saari sikh kaum di ijjat te watta laave. Guru Gobind singh ji de time te v jad dusmana nu maaran to baad guru de sikh uhna di maava behna nu v apniya maava behna vaang ijaat te ibaadat naal uhna de ghar pahuchaunde san. eh hai sikhi.
Sharam auni chahidi a jagroop nu.. Eh insaan ta hai hi ni!!
Post a Comment