Saturday, November 06, 2010

ਖੱਬੇ ਪੱਖੀ ਧਿਰਾਂ ਅਤੇ ਸਿੱਖ ਪੰਥ ਦੇ ਸਮਰਥਕਾਂ ਦਰਮਿਆਨ ਵਿਚਾਰਧਾਰਕ ਜੰਗ ਫੇਰ ਤੇਜ਼

ਸੁਖਦੀਪ ਸਿੰਘ
ਆਪਣੇ ਆਪ ਨੂੰ ਸਿੱਖ ਪੰਥ ਦੇ ਸਮਰਥਕ ਸਮਝਣ ਵਾਲਿਆਂ ਅਤੇ ਖੱਬੀ ਧਿਰ ਦਰਮਿਆਨ ਇੱਕ ਵਾਰ ਫੇਰ ਵਿਚਾਰਧਾਰਕ ਭੇੜ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ.. ਇਸ ਗੱਲ ਦੇ ਆਸਾਰ ਫੇਸਬੁੱਕ ਤੇ ਕਈ ਦਿਨਾਂ ਤੋ ਹੀ ਨਜ਼ਰ ਆ ਰਹੇ ਹਨ. ਹੁਣ ਨਵੀਂ ਪੋਸਟ ਸਾਹਮਣੇ ਆਈ ਹੈ ਰਵਿੰਦਰ ਸਿੰਘ ਦੀ ਜਿਸਨੂੰ ਦੁਬਾਰਾ ਪੋਸਟ ਕਰਕੇ ਸਾਰਿਆਂ ਸਾਹਮਣੇ ਲਿਆਂਦਾ ਹੈ ਫੇਸਬੁੱਕ ਤੇ ਹੀ ਸਰਗਰਮ ਇੱਕ ਨੌਜਵਾਨ ਸੁਖਦੀਪ ਸਿੰਘ ਨੇ. ਸੱਤ ਅਕਤੂਬਰ 1987 ਨੂੰ ਜਨਮਿਆ ਸੁਖਦੀਪ ਸਿੰਘ ਮਲੌਟ ਦਾ ਵਸਨੀਕ ਹੈ. ਦਿਵਾਲੀ ਮੌਕੇ ਵੀ ਇਸ ਤਿਓਹਾਰ ਦੀ ਮੁਬਾਰਕ ਆਖਣ ਲੱਗਿਆਂ ਉਸਦਾ ਅੰਦਾਜ਼ ਬੜਾ ਹੀ ਸ਼ਾਇਰਾਨਾ ਅਤੇ ਲੋਕ ਪੱਖੀ ਹੈ. ਜੋ ਉਸਦੇ ਸ਼ਬਦਾਂ ਵਿਚੋਂ ਸਾਫ਼ ਝਲਕਦਾ ਹੈ. ਖੱਬੇ ਪੱਖੀ ਵਿਚਾਰਾਂ ਵਾਲੇ ਇਸ ਨੌਜਵਾਨ ਦਾ ਕਹਿਣਾ ਹੈ ਕਿ 

ਕਈ ਕਹਿੰਦੇ ਹਨ--
ਬੜਾ ਕੁਝ ਹੋਰ ਆਖਣ ਵਾਲਾ ਹੈ
ਬਹੁਤ ਕੁਝ ਅੱਗੇ ਤੈਅ ਕਰਨ ਵਾਲਾ ਹੈ
ਜਿਵੇਂ ਗੱਲ ਸ਼ਬਦਾਂ ਨਾਲ ਨਹੀਂ ਕਹੀ ਜਾ ਸਕਦੀ        
ਜਿਵੇਂ ਵਾਟ ਕਦਮਾਂ ਨਾਲ ਨਹੀਂ ਮੁੱਕਦੀ
ਕਈ ਕਹਿੰਦੇ ਹਨ--
ਹੁਣ ਕਹਿਣ ਲਈ ਕੁਝ ਵੀ ਬਾਕੀ ਨਹੀਂ
ਤੈਅ ਕਰਨ ਵਾਲਾ ਕੁਝ ਵੀ ਬਚਿਆ ਨਹੀਂ
ਜਿਵੇਂ ਸ਼ਬਦ ਨਪੁੰਸਕ ਹੋ ਗਏ ਹੋਣ
ਤੇ ਮੈਂ ਕਹਿੰਦਾ ਹਾਂ
ਸਫ਼ਰ ਦੀ ਇਤਿਹਾਸ ਦੀ ਗੱਲ ਨਾ ਕਰੋ
ਮੈਨੂੰ ਅਗਲਾ ਕਦਮ ਧਰਨ ਲਈ ਜ਼ਮੀਨ ਦੇਵੋ
ਉਹ ਧਰਮ ਕਰਮ ਦੀ ਮੌਜੂਦਾ ਸਥਿਤੀ ਤੋਂ ਵੀ ਬੇਹੱਦ ਦੁਖੀ ਹੈ. ਉਹ ਬੜੇ ਹੀ ਸਪਸ਼ਟ ਸ਼ਬਦਾਂ ਵਿੱਚ ਆਖਦਾ ਹੈ 
ਰਵਿੰਦਰ ਸਿੰਘ
ਧਰਮ BUSINESS ਵੀ ਚੰਗਾ,
ਹਰ ਧਰਮ ਨੇ ਆਪਣੇ ਮਾਰਕੇ ਬਣਾ ਰੱਖੇ ਨੇ,
ਥਾਂ ਥਾਂ ਤੇ showroom ਖੁੱਲ ਚੁੱਕੇ ਨੇ,
ਵਧੀਆ ਤੋਂ ਵਧੀਆ ਸਜਾਏ ਜਾ ਰਹੇ ਨੇ,
ਹਰ ਕੋਈ ਦੂਜੇ ਤੋਂ ਵੱਧ ਕਮਾਉਣ ਦੀ ਧਾਕ ਵਿੱਚ ਹੈ,
ਕਿਸੇ ਨੂੰ ਭਾਵਨਾਵਾਂ ਨਾਲ ਤੇ ਕਿਸੇ ਨੂੰ ਬੰਦੂਕਾਂ ਤਲਵਾਰਾਂ ਨਾਲ ਗਾਹਕ ਬਣਾਇਆ ਜਾ ਰਿਹਾ ਹੈ,
ਹੁਣ ਦੇਖੋ ਕੀਹਦਾ ਰੱਬ ਵੱਧ ਵਿਕਦਾ.......

ਹੁਣ ਉਸਨੇ ਰਵਿੰਦਰ ਸਿੰਘ ਦੇ ਕੁਮੈਂਟ ਨੂੰ ਇੱਕ ਫੋਟੋ ਦੀ ਸ਼ਕਲ ਵਿੱਚ ਸਭ ਦੇ ਸਾਹਮਣੇ ਲਿਆਂਦਾ ਹੈ. ਰੂਪਨਗਰ ਦਾ ਰਹਿਣ ਵਾਲਾ ਬਹੁਜਨ ਸਮਾਜ ਪਾਰਟੀ ਦਾ ਹਮਾਇਤੀ ਹੈ. ਉਸਨੇ ਆਪਣੇ ਇਸ ਕੁਮੈਂਟ ਦੀ ਆਖਿਰੀ ਲੈਣ ਵਿੱਚ ਲਿਖਿਆ ਹੈ....ਇਹਨਾਂ ਕਰਤੂਤਾਂ ਕਰਕੇ ਹੀ ਪਾਸ਼ ਸਿੰਘਾਂ ਹਥੋਂ ਮਾਰਿਆ ਗਿਆ ਸੀ. ਉਸ ਕੁਮੈਂਟ  ਦੀ ਤਸਵੀਰ ਏਥੇ ਇਸ ਲਿਖਤ ਦੇ ਨਾਲ ਵੀ ਪ੍ਰਕਾਸ਼ਿਤ ਕੀਤੀ ਗਈ ਹੈ. ਇਸ ਕੁਮੈਂਟ ਤੇ ਜੋ ਟਿੱਪਣੀ ਕੀਤੀ ਗਈ ਉਸ ਵਿੱਚ ਕਿਹਾ ਗਿਆ ਕਿ 
ਰਵਿੰਦਰ ਸਿੰਘ ਨਾਂ ਦੇ ਕਿਸੇ ਸ਼ਖਸ ਦਾ ਕੁਮੈਂਟ ਪੜਿਆ,
ਅਖੋਤੀ ਕਾਮਰੇਡਾਂ ( ਕਮਿਊਨਿਸਟਾਂ) ਤੇ ਅਖੋਤੀ ਧਾਰਮਿਕ ਬੰਦਿਆਂ ਦੀ ਇੱਕੋ ਜਿਹੀ ਖੂਬੀ ਦਿਖੀ,
ਦੋਵੇਂ ਹੀ ਮੂਲ ਸਿਧਾਂਤ ਤੋਂ ਭੱਜੇ ਜਾਂਦੇ ਦਿਖੇ,
ਵਿਚਾਰਕ ਟਕਰਾਉ ਸਮੇਂ ਦੋਁਵੇਂ ਡਰੇ ਹੋਇ ਤੇ ਧਮਕੀਆਂ ਦਿੰਦੇ ਦਿਖੇ, ਬਜਾਇ ਸਾਰਥਿਕ ਜਵਾਬ ਦੇਣ ਦੇ,
ਪਾਸ਼ ਸਿੱਖਾਂ ਨੇ ਮਾਰਿਆ, ਸਿੱਖਾਂ ਨੁੰ ਹਿੰਦੂਆਂ ਨੇ, ਹਿੰਦੂ ਭਿੰਡਰਾਂਵਾਲੇ ਨੇ, ਭਿੰਡਰਾਂਵਾਲਾ ਹਿੰਦੂ ਇੰਦਰਾ ਗਾਂਧੀ ਨੇ, ਇੰਦਰਾ ਗਾਂਧੀ ਸਿੱਖਾਂ ਨੇ,
ਅਜੀਬ ਚੱਕਰ ਹੈ ਦੋਸਤੋ,
ਤੁਸੀ ਬੱਸ ਸਿਵਿਆਂ 'ਚ ਅੱਗ ਨਾ ਬੁਝਣ ਦਿਉ, ਚੁੱਲੇ ਦਾ ਕੀ ਹੈ, ਜਦੋਂ ਇਨਸਾਨ ਖਤਮ ਹੋ ਗਏ ਤੇ ਆਪੇ ਕੋਈ ਜਾਨਵਰ ਬਾਲ ਲਊ
 
ਇਸ ਬਾਰੇ ਪੂਰੀ ਬਹਿਸ ਪੜ੍ਹ ਕੇ ਜੇ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਤੁਹਾਡਾ ਪੰਜਾਬ ਸਕਰੀਨ ਵਿੱਚ ਵੀ ਸਵਾਗਤ ਹੈ. ਤੁਹਾਡੇ ਵਿਚਾਰਾਂ ਦੀ ਉਡੀਕ ਬਣੀ ਰਹੇਗੀ. --ਰੈਕਟਰ ਕਥੂਰੀਆ  

2 comments:

جسوندر سنگھ JASWINDER SINGH said...

ਵਿਚਾਰਾਂ ਦਾ ਵਖਰੇਵਾਂ ਹੋਣਾ ਆਮ ਗੱਲ ਹੈ ਪਰ ਇਸ ਨੂੰ ਧੂਹ ਘੜੀਸ ਕੇ ਫੜ ਲਉ ਮਾਰ ਲੋ ਤੱਕ ਲੈ ਜਾਣਾ ਸਿਆਣੀ ਸੋਚ ਨਹੀਂ
@ ਕਥੁਰੀਆਂ ਜੀ ਚਾਰ ਸ਼ਬਦ ਲਿਖ ਕੇ ਭੇਜੇ ਹਨ ਜੇ ਠੀਕ ਲੱਗੇ ਤਾਂ ਆਪਣੇ ਬਲੌਗ ਤੇ ਪੋਸਟ ਕਰ ਦੇਣੇ ਜੀ

Unknown said...

ਦਲੀਲਾਂ ਦਾ ਤਰਕ ਦਲੀਲਾਂ ਨਾਲ ਹੀ ਦਿੱਤਾ ਜਾ ਸਕਦਾ ਹੈ ਹੱਥਿਆਰਾਂ ਨਾਲ ਨਹੀਂ ਬਸ਼ਰਤੇ ਦਲੀਲ ਸੁਣਨ ਵਾਲਾ ਸ਼ਖਸ ਦਲੀਲ ਤੇ ਗੌਰ ਕਰਨਾ ਅਤੇ ਦਲੀਲ ਨੂੰ ਸਮਝਣਾ ਤੇ ਪਰਖਣਾ ਜਾਂਦਾ ਹੋਵੇ|

ਪਰ ਜੇ ਮੈਂ ਉੱਪਰ ਲਿਖੇ ਆਪਣੇ ਸ਼ਬਦਾਂ ਨੂੰ ਇੱਕ ਵਾਰ ਦੁਬਾਰਾ ਦੇਖਾਂ ਤਾਂ ਸ਼ਾਇਦ ਮੈਂ ਵੀ ਇਸਨੂੰ ਹਰੇਕ ਪੱਖ'ਤੇ ਲਾਗੂ ਨਾ ਕਰ ਸਕਾਂ| ਸ਼ਾਇਦ ਮੇਰੇ ਖਿਆਲ ਵਿੱਚ ਅਸੀਂ ਸਾਰੇ|