Monday, November 01, 2010

ਜਾਨਵਰ ਆਦਮੀ ਸੇ ਜ਼ਿਆਦਾ ਵਫ਼ਾਦਾਰ ਹੈ

ਚਲੰਤ ਮਾਮਲਿਆਂ ਤੇ ਵਿਚਾਰਾਂ ਦਾ ਵਟਾਂਦਰਾ ਹੁੰਦਾ ਦੇਖਣਾ ਹੋਵੇ ਤਾਂ ਫੇਸਬੁਕ ਬੜੀ ਹੀ ਤੇਜ਼ੀ  ਨਾਲ ਇੱਕ ਸੁਤੰਤਰ ਅਤੇ ਨਿਰਪੱਖ ਮੰਚ ਵਜੋਂ ਉਭਰ ਰਹੀ ਹੈ. ਇਹ ਗੱਲ ਨਵੰਬਰ-1984 ਦੀ ਯਾਦ ਵਾਲੇ ਮਾਮਲੇ 'ਚ ਵੀ ਨਜ਼ਰ ਆਈ ਅਤੇ ਕੁਝ ਹੋਰ ਮਾਮਲਿਆਂ ਵਿੱਚ ਵੀ. ਨਵੰਬਰ-1984 ਦੇ  ਪੀੜਤਾਂ ਨੂੰ ਇਨਸਾਫ਼ ਵਿੱਚ ਹੋ ਰਹੀ ਦੇਰੀ ਦੇ ਮੁਦੇ ਨੂੰ ਉਠਾ ਕੇ ਇੱਕ ਤਥਾਂ ਭਰਪੂਰ ਕਿਤਾਬ ਲਿਖਣ ਵਾਲੇ ਪੱਤਰਕਾਰ ਜਰਨੈਲ ਸਿੰਘ ਨੇ ਇੱਕ ਵਾਰ ਫੇਰ ਆਪਣੇ ਅਨੋਖੇ ਅੰਦਾਜ਼-ਏ-ਬਿਆਨ ਨਾਲ ਇਸ ਮਾਮਲੇ ਨੂੰ ਉਠਾਇਆ ਹੈ. ਇਸ ਵਾਰ ਉਸਦਾ ਮੰਚ ਹੈ ਫੇਸਬੁਕ. ਜਰਨੈਲ ਸਿੰਘ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਕਹਾਣੀ ਹੈ ਕਿ ਇੱਕ ਸ਼ੇਰ ਵੀ ਉਸ ਔਰਤ ਨੂੰ ਪਹਿਚਾਣ ਜਾਂਦਾ ਹੈ ਜਿਸਨੇ ਕਿਸੇ ਵੇਲੇ ਉਸਦੀ ਜਾਨ ਬਚਾਈ ਸੀ.  ਜਦੋਂ ਇਹ ਔਰਤ ਇੱਕ ਦਿਨ ਅਚਾਨਕ ਹੀ ਚਿੜੀਆਘਰ ਪਹੁੰਚ ਕੇ ਉਸ ਸ਼ੇਰ ਦੇ ਪਿੰਜਰੇ ਸਾਹਮਣੇ ਜਾਂਦੀ ਹੈ ਤਾਂ ਉਹ ਸ਼ੇਰ ਵੀ ਉਸਨੂੰ ਪਹਿਚਾਣ ਜਾਂਦਾ ਹੈ. ਸ਼ੇਰ ਉਸ ਨਾਲ ਬੱਚਿਆਂ ਵਾਂਗ ਲਿਪਟ ਜਾਂਦਾ ਹੈ ਅਤੇ ਆਪਣੀ ਉਸ ਮਸੀਹਾ ਨੂੰ ਬਾਰ ਬਾਰ ਕਿਸ ਵੀ ਕਰਦਾ ਹੈ. ਸਾਰਾ ਸੀਨ ਦੇਖ ਕੇ ਮਨ ਬਹੁਤ ਹੀ ਭਾਵੁਕ ਹੋ ਜਾਂਦਾ ਹੈ. ਇਹਨਾਂ ਜਜ਼ਬਾਤੀ ਪਲਾਂ ਦੌਰਾਨ ਹੀ ਜਦੋਂ ਵਿਅਕਤੀ ਆਪਣੀ ਸਾਰੀ ਹੈਰਾਨੀ ਨੂੰ ਸਮੇਟ ਕੇ ਸਹਿਜ ਹੋਣ ਦੀ ਕੋਸ਼ਿਸ਼ ਕਰ ਰਿਹਾ ਹੁੰਦਾ ਹੈ ਤਾਂ ਉਸ  ਸਮੇਂ ਸਾਹਮਣੇ ਆਉਂਦਾ ਹੈ ਇਸ ਵੀਡੀਓ ਤੇ ਪਹੁੰਚੀਆਂ ਟਿੱਪਣੀਆਂ ਦਾ ਇੱਕ ਲੰਮਾ ਸਿਲਸਿਲਾ ਜਿਸ ਵਿੱਚ ਸਭ ਤੋਂ ਪਹਿਲੀ ਟਿੱਪਣੀ ਖੁਦ ਜਰਨੈਲ ਸਿੰਘ ਦੀ ਹੀ ਹੈ. ਟਿੱਪਣੀ ਵਿੱਚ ਲਿਖਿਆ ਗਿਆ ਹੈ....ਕਿ ਇਹ ਏਖਣਾ ਬਹੁਤ ਹੀ ਚੰਗਾ ਚੰਗਾ ਲੱਗਦਾ ਹੈ ਕਿ ਇੱਕ ਜਾਨਵਰ ਵੀ ਆਪਣੀ ਜਾਨ ਬਚਾਉਣ ਵਾਲੇ ਨੂੰ ਕਦੇ ਨਹੀਂ ਭੁੱਲਦਾ...ਪਰ ਜਦੋਂ ਸਿੱਖ ਆਪਣੇ ਇਤਿਹਾਸ ਵੱਲ ਨਜ਼ਰ ਮਾਰਦੇ ਹਨ ਤਾਂ ਉਹਨਾਂ ਦਾ ਦਿਲ ਦਰਦ ਨਾਲ ਭਰ ਜਾਂਦਾ ਹੈ ਕਿ ਉਹਨਾਂ  ਨੇ ਕੀ ਕੀਤਾ ਸੀ ਅਤੇ ਉਹਨਾਂ ਨੂੰ 1984 ਵਿੱਚ ਕੀ ਮਿਲਿਆ. ਪੂਰੀ ਵੀਡੀਓ ਦੇਖਣ ਲਈ ਤੁਸੀਂ ਏਥੇ ਵੀ ਕਲਿੱਕ ਕਰ ਸਕਦੇ ਹੋ. ਜੇ ਤੁਹਾਡੇ ਕੋਲ ਵੀ ਕੋਈ ਅਜਿਹੀ ਖਬਰ ਜਾਂ ਤਸਵੀਰ ਹੈ ਤਾਂ ਜ਼ਰੂਰ ਭੇਜੋ. ਉਸਨੂੰ ਤੁਹਾਡੇ ਨਾਮ ਨਾਲ ਪ੍ਰਕਾਸ਼ਿਤ ਕੀਤਾ ਜਾਏਗਾ.--ਰੈਕਟਰ ਕਥੂਰੀਆ  

No comments: