ਜਦੋਂ ਹਨੇਰੀਆਂ ਆਉਂਦੀਆਂ ਹਨ, ਤੂਫਾਨ ਆਉਂਦੇ ਹਨ ਉਦੋਂ ਵੱਡੇ ਵੱਡੇ ਦਰਖਤ ਵੀ ਉਖੜ ਜਾਂਦੇ ਹਨ. ਕਮਜ਼ੋਰ ਛੱਤਾਂ ਵੀ ਉੱਡ ਜਾਂਦੀਆਂ ਹਨ ਪਰ ਇਹਨਾਂ ਮੂੰਹ-ਜ਼ੋਰ ਹਵਾਵਾਂ ਅੱਗੇ ਪਹਾੜ ਅਡੋਲ ਖੜੇ ਰਹਿੰਦੇ ਹਨ. ਹੁਣ ਜਦੋਂ ਕਿ ਦੁਨੀਆ ਵਿੱਚ ਸਵਾਰਥ ਦੇ ਨਾਲ ਨਾਲ ਅਸ਼ਲੀਲਤਾ ਦੀ ਹਨੇਰੀ ਵੀ ਚੱਲ ਰਹੀ ਹੈ ਤਾਂ ਕਈ ਵਾਰ ਇਹੀ ਜਾਪਦਾ ਹੈ ਕਿ ਬਸ ਧਰਮ ਕਰਮ ਸਭ ਖਤਮ. ਸੋਸ਼ਲ ਸਾਈਟਾਂ ਤੇ ਆਉਂਦੀਆਂ ਤਸਵੀਰਾਂ ਦੇਖ ਕੇ ਅੱਜ ਦੀ ਹਾਲਤ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ ਪਰ ਇਹਨਾਂ ਤੁਫਾਨਾਂ ਸਾਹਮਣੇ ਚਿਰਾਗ ਜਗਾਉਣ ਦੀ ਹਿੰਮਤ ਕਰਨ ਵਾਲੇ ਵੀ ਮੌਜੂਦ ਹਨ. ਏਸ ਕਲਿਯੁਗ ਵਿੱਚ ਵੀ ਪਰਮ ਪਿਤਾ ਪ੍ਰਮਾਤਮਾ ਦਾ ਨਾਮ ਜਪਣ ਅਤੇ ਜਪਾਉਣ ਵਾਲੇ ਵਿਲੱਖਣ ਲੋਕ ਸਰਗਰਮ ਹਨ. ਇਸਦੀ ਇੱਕ ਨਵੀਂ ਮਿਸਾਲ ਮਿਲੀ ਗੁਰਮਤਿ ਗਿਆਨ ਗਰੁੱਪ ਨੂੰ ਦੇਖ ਕੇ. ਵਹਿਮਾਂ-ਭਰਮਾਂ ਦੇ ਹਨੇਰਿਆਂ ਨੂੰ ਦੂਰ ਕਰਨ ਅਤੇ ਦੁੱਖਾਂ ਸੰਤਾਪਾਂ ਵਾਲੇ ਮਾਹੌਲ ਵਿੱਚ ਸੀਤਲਤਾ ਪ੍ਰਦਾਨ ਕਰਨ ਲਈ ਕੇਵਲ ਗੁਰਬਾਣੀ ਆ ਆਸਰਾ ਹੀ ਕਾਰਗਰ ਸਾਬਿਤ ਹੋ ਸਕਦਾ ਹੈ. ਗੁਰਬਾਣੀ ਕੀਰਤਨ ਦੇ ਰਸ ਦੀ ਵਰਖਾ ਕਰਨ ਵਾਲੇ ਇਸ ਗਰੁੱਪ ਦੀ ਸੰਚਾਲਿਕਾ ਗੁਰਪ੍ਰੀਤ ਕੌਰ ਖੁਦ ਵੀ ਇਸ ਗਾਇਨ ਦੀ ਸਿਖਲਾਈ ਦੇਂਦੀ ਹੈ. ਇਸ ਗਰੁੱਪ ਵਿੱਚ ਕੀਰਤ ਕੌਰ ਅਤੇ ਜਪਜੀਤ ਕੌਰ ਵੀ ਸਰਗਰਮ ਹਨ. ਕੌਰ ਸ਼ਬਦ ਪ੍ਰਤੀ ਬਹੁਤ ਹੀ ਮਾਣ ਮਹਿਸੂਸ ਕਰਨ ਵਾਲੇ ਇਸ ਗਰੁੱਪ ਵੱਲੋਂ ਗੁਰਮਤਿ ਸੰਗੀਤ ਦੇ ਨਾਲ ਨਾਲ ਭਰਤੀ ਕਲਾਸੀਕਲ ਸੰਗੀਤ ਦੀਆਂ ਬਰੀਕੀਆਂ ਵੀ ਸਿਖਾਈਆਂ ਜਾਂਦੀਆਂ ਹਨ. ਗੁਰਪ੍ਰੀਤ ਕੌਰ ਦੇ ਦੋ ਬੇਟੇ ਜੱਸੀ ਸਿੰਘ , ਡਾਕਟਰ ਗੁਰਕੀਰਤ ਸਿੰਘ ਅਤੇ ਪਤੀ ਮਨਬੀਰ ਸਿੰਘ ਵੀ ਗੁਰਮਤਿ ਪ੍ਰਤੀ ਪੂਰੀ ਤਰਾਂ ਸਮਰਪਿਤ ਹਨ. ਜ਼ਿਕਰਯੋਗ ਹੈ ਕਿ ਜੱਸੀ ਸਿੰਘ ਦਾ ਪੂਰਾ ਨਾਮ ਹੈ ਜਸਕੀਰਤ ਸਿੰਘ.
ਇਸ ਗਰੁੱਪ ਦੇ ਉਪਰਾਲਿਆਂ ਵਿੱਚ ਸਰਨੀ ਆਇਆ ਇੱਕ ਨਵੀਂ ਸੀਡੀ ਹੈ ਜਿਸ ਵਿੱਚ ਛੇ ਸ਼ਬਦ ਹਨ. ਗੁਰਪ੍ਰੀਤ ਕੌਰ ਦੀ ਇਸ ਸੀਡੀ ਵਿੱਚ ਪਹਿਲਾ ਸ਼ਬਦ ਹੈ ਤਉ ਮੈਂ ਸਰਨੀ ਆਇਆ...ਦੂਸਰਾ ਸ਼ਬਦ ਹੈ.... : ਅਬ ਹਮ ਚਲੀ ਠਾਕੁਰ ਪਹਿ ਹਾਰਿ..ਤੀ ਸਰਾ ਸ਼ਬਦ ਹੈ....: ਅਉਖੀ ਘੜੀ ਨ ਦੇਖਣ ਦੇਈ ਅਪਨਾ ਬਿ ਰਦੁ ਸਮਾਲੇ. ਏਸੇ ਤਰਾਂ ਚੌਥਾ ਸ਼ਬਦ ਹੈ...: ਪ੍ਰਭੁ ਮੇਰੋ ਇਤ ਉਤ ਸਦਾ ਸਹਾਈ. ਪੰਜਵਾਂ ਸ਼ਬਦ ਹੈ...: ਜਾ ਤੂ ਮੇਰੈ ਵਲਿ ਹੈ ਤਾ ਕਿ ਆ ਮੁਹਛੰਦਾ ਅਤੇ ਛੇਵਾਂ ਸ਼ਬਦ ਹੈ.....: ਤੁਝ ਬਿਨੁ ਅਵਰੁ ਨਾਹੀ ਮੈ ਦੂਜਾ ਤੂੰ ਮੇਰੇ ਮਨ ਮਾਹੀ....ਇਸ ਗਰੁੱਪ ਦਾ ਕੇਂਦਰੀ ਦਫਤਰ ਪੰਜਾਬੀ ਬਾਗ, ਜਵੱਦੀ ਲੁਧਿਆਣਾ ਵਿੱਚ ਹੈ. ਮੇਲ ਸੰਪਰਕ ਹੈ.....: gurpreetkaurmail@gma
il.com / manbirsingh@khalsa.c
No comments:
Post a Comment