Wednesday, October 13, 2010

ਪੰਜਾਬ ਇੱਕ ਵਾਰ ਫਿਰ ਅਹਿਮ ਮੋੜ ਤੇ

ਕੇਂਦਰ ਸਰਕਾਰ ਵੱਲੋਂ ਕਰਜ਼ਾ ਮਾਫ਼ੀ ਬਾਰੇ ਕੀਤੀ ਪੇਸ਼ਕਸ਼ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਕਈ ਦਿਨਾਂ ਤੋਂ  ਅੰਦਰੂਨੀ ਜੰਗ ਚੱਲ ਰਹੀ ਸੀ. ਇਸ ਜੰਗ ਦੇ ਖੁੱਲ ਕੇ ਬਾਹਰ ਆ ਜਾਣ ਤੋਂ ਬਾਅਦ ਹੁਣ ਪੰਜਾਬ ਦੇ ਵਿੱਤ ਮੰਤਰੀ  ਮਨਪ੍ਰੀਤ ਸਿੰਘ ਬਾਦਲ ਨੂੰ  ਮੁਅੱਤਲ ਕਰ ਦਿੱਤਾ ਗਿਆ ਹੈ. ਦੇਰ ਸ਼ਾਮ ਨੂੰ ਇਸਦੀ ਖਬਰ ਟੀਵੀ ਚੈਨਲਾਂ ਨੇ ਬ੍ਰੇਕਿੰਗ ਨਿਊਜ਼ ਬਣਾ ਕੇ ਦਿੱਤੀ. ਪ੍ਰਮੁੱਖ ਪੰਜਾਬੀ ਅਖਬਾਰ ਪੰਜਾਬੀ ਟ੍ਰਿਬਿਊਨ ਨੇ ਵੀ ਰਾਤ ਨੂੰ ਇਸਦਾ ਪੂਰਾ ਵੇਰਵਾ ਆਪਣੇ ਇੰਟਰਨੈਟ ਐਡੀਸ਼ਨ ਵਿੱਚ ਪਾ ਦਿੱਤਾ ਸੀ. ਜ਼ਿਕਰਯੋਗ ਹੈ ਕਿ ਇਹ ਵਿਵਾਦ ਦੁਬਾਰਾ ਉਸ ਸਮੇਂ ਭਖਿਆ ਜਦੋਂ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੀ ਵਿੱਤੀ ਹਾਲਾਤ ਦੇ ਸੁਧਾਰ ਲਈ ਕੁਝ ਸੁਝਾਅ ਦਿੱਤੇ ਅਤੇ ਕਰਜ਼ਾ ਮੁਆਫੀ ਲਈ ਇੱਕ ਵਾਰ ਫੇਰ ਨਵੀਂ ਤਜਵੀਜ਼ ਵੀ ਰੱਖੀ. ਪੰਜਾਬੀ ਟ੍ਰਿਬਿਊਨ ਨੇ ਉਸ ਵੇਲੇ ਵੀ ਸਪਸ਼ਟ ਆਖਿਆ ਸੀ ਕਿ ਇਸ ਮੌਕੇ ਨੂੰ ਗੁਆਉਣਾ ਪੰਜਾਬ ਨੂੰ ਕਿਸੇ ਵੀ ਤਰਾਂ ਵਾਰਾ ਨਹੀਂ ਖਾਂਦਾ. ਅਖਬਾਰ ਨੇ ਸਾਫ਼ ਕਿਹਾ ਸੀ ਕਿ  ਪੰਜਾਬ ਦੀ ਸਿਆਸੀ ਲੀਡਰਸ਼ਿਪ ਕੋਲ ਇਸ ਵੇਲੇ ਮਾਰੂ ਲੋਕ-ਲੁਭਾਊ ਸਿਆਸਤ ਨੂੰ ਖ਼ਤਮ ਕਰਕੇ ਵਿੱਤੀ ਅਨੁਸ਼ਾਸਨ ਤੇ ਜ਼ਿੰਮੇਵਾਰੀ ਵਾਲੇ ਸ਼ਾਸਨ ਵੱਲ ਮੋੜਾ ਕੱਟਣ ਦਾ ਕਮਾਲ ਦਾ ਮੌਕਾ ਹੈ। ਇਸ ਦੇ ਬਦਲੇ ਪੇਸ਼ਕਸ਼ ਵੀ ਬਹੁਤ ਵੱਡੀ ਮਿਲ ਰਹੀ ਹੈ- 35,000 ਕਰੋੜ ਰੁਪਏ। ਸਿਆਸੀ ਪਾਰਟੀਆਂ ਕੋਲ ਇਕ ਮੌਕਾ ਹੈ ਕਿ ਉਹ ਰਾਜ ਦਾ ਕਰਜ਼ਾ ਅੱਧਾ ਕਰਕੇ ਨਵੇਂ ਸਿਰਿਓਂ ਆਗਾਜ਼ ਕਰਨ। ਇਹ ਇਕ ਇਤਿਹਾਸਕ ਮੌਕਾ ਹੈ।

ਪੰਜਾਬ ਦੀ ਵਰਤਮਾਨ ਆਰਥਿਕ ਸਥਿਤੀ ਬੜੀ ਤਰਸਯੋਗ ਹੈ। ਸੂਬਾ ਕਰਜ਼ੇ ਦੇ ਮੱਕੜ ਜਾਲ ‘ਚ ਫਸਦਾ ਜਾ ਰਿਹਾ ਹੈ, ਭਾਵ ਕਿ ਵਰਤਮਾਨ ਕਰਜ਼ਾ ਲਾਹੁਣ ਲਈ ਇਹਨੂੰ ਹੋਰ ਕਰਜ਼ਾ ਲੈਣਾ ਪੈਂਦਾ ਹੈ। ਕੋਈ ਵੀ ਹੋਰ ਢਿੱਲਮੱਠ ਇਸ ਨੂੰ ਕਰਜ਼ਾ ਡਿਫਾਲਟਰ ਬਣਾ ਸਕਦੀ ਹੈ, ਮੁਲਾਜ਼ਮਾਂ ਦੀਆਂ ਤਨਖਾਹਾਂ ਦਿੱਤੇ ਜਾਣ ‘ਚ ਵਿਘਨ ਪੈ ਸਕਦਾ ਹੈ ਤੇ ਅੰਤ ਨੂੰ ਵਿੱਤੀ ਟੁੱਟ-ਭੱਜ ਕਾਰਨ ਰਾਸ਼ਟਰਪਤੀ ਰਾਜ ਨੂੰ ਵਾਜਾਂ ਮਾਰਨ ਦੇ ਤੁੱਲ ਹੈ। ਬਹੁਤ ਕੁਝ ਦਾਅ ‘ਤੇ ਲੱਗਿਆ ਹੋਇਆ ਹੈ।ਉਸ ਵੇਲੇ ਵੀ ਜਦੋਂ ਸੂਬੇ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਦੀਆਂ ਤਜਵੀਜਾਂ ਨੂੰ ਗੈਰ ਵਿਵਹਾਰਿਕ ਸ਼ਰਤਾਂ ਆਖਿਆ ਸੀ ਉਦੋਂ ਕੇਂਦਰ ਸਰਕਾਰ ਦੀ ਪੇਸ਼ਕਸ਼ ਤੇ ਇੱਕ ਦਮ ਰੁਮਾਂਚਿਤ ਹੋ ਗਏ ਸਨ. ਇਸ ਲੰਮੇ ਲੇਖ ਵਿੱਚ ਤਥਾਂ ਅਤੇ ਅੰਕੜਿਆਂ ਨਾਲ ਕਾਫੀ ਕੁਝ ਦਸਿਆ ਗਿਆ ਹੈ ਜਿਸ ਨੂੰ ਤੁਸੀਂ ਏਥੇ ਕਲਿੱਕ ਕਰਕੇ ਪੂਰਾ ਪੜ੍ਹ ਸਕਦੇ ਹੋ.
ਹੁਣ ਜਦੋਂ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਲ ਇਸ ਮਕਸਦ ਦੀ ਚਿੱਠੀ ਸਮੇਤ ਹੋਰ ਦਸਤਾਵੇਜ਼ ਵੀ ਹਾਸਲ ਹੋ ਗਏ ਸਨ ਉਦੋਂ ਮਨਪ੍ਰੀਤ ਸਿੰਘ ਬਾਦਲ ਨੂੰ ਪਾਰਟੀ ਵਿੱਚੋਂ ਮੁਅੱਤਲ ਕਰ ਦਿੱਤਾ ਗਿਆ. 
ਇਸ ਸਾਰੇ ਮਸਲੇ ਬਾਰੇ ਪੰਜਾਬੀ ਦੀ ਹਰਮਨ ਪਿਆਰੀ ਅਖਬਾਰ ਜਗ ਬਾਣੀ  ਨੇ ਵੀ ਬਹੁਤ ਹੀ ਵਧੀਆ ਢੰਗ ਨਾਲ ਕਵਰੇਜ ਕੀਤੀ ਹੈ. ਜਗ ਬਾਣੀ ਨੇ ਬਹੁਤ ਹੀ ਮਹਤਵਪੂਰਣ ਢੰਗ ਨਾਲ ਛਾਪੀ ਇਸ ਖਬਰ ਵਿੱਚ ਜਿਥੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀਆਂ ਸਰਗਰਮੀਆਂ ਨੂੰ ਥਾਂ ਦਿੱਤੀ ਹੈ ਉਥੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਵਿੱਚ ਉਭਰੇ ਸੰਕਟ ਨੂੰ ਪਾਠਕਾਂ ਸਾਹਮਣੇ ਰੱਖਿਆ ਹੈ. ਹੁਣ ਦੇਖਣਾ ਇਹ ਹੈ ਕਿ ਸਮਾਂ ਕਿਸਦਾ ਸਾਥ ਦੇਂਦਾ ਹੈ. 
ਏਸੇ ਦੌਰਾਨ ਇਸ ਬਾਰੇ ਅੰਕ ਗਣਿਤ ਦਾ ਪੱਖ ਵੀ ਸਾਹਮਣੇ ਆਇਆ ਹੈ. ਜਗ ਬਾਣੀ ਵਿੱਚ ਹੀ ਇੱਕ ਰਿਪੋਰਟ ਪ੍ਰਕਾਸ਼ਿਤ ਹੋਈ ਹੈ ਜਿਸ ਵਿੱਚ 13 ਦੇ ਅੰਕ ਅਤੇ ਇਸਦੇ ਅਸਰ ਦੀ ਗੱਲ ਕੀਤੀ ਗਈ ਹੈ. ਇਸ ਖਬਰ ਮੁਤਾਬਿਕ 13 ਤਾਰੀਖ ਕਿਸੇ ਨਾ ਕਿਸੇ ਤਰਾਂ ਅਕਾਲੀ ਦਲ ਅਤੇ ਬਾਦਲ ਪਰਿਵਾਰ ਦੀਆਂ ਸਰਗਰਮੀਆਂ ਨੂੰ ਪ੍ਰਭਾਵਿਤ ਕਰਦੀ ਰਹੀ ਹੈ. ਕਈ ਵਾਰ ਇਸਦੇ ਸਿੱਟੇ ਚੰਗੇ ਵੀ ਨਿਕਲੇ ਅਤੇ ਕਈ ਵਾਰ ਮਾੜੇ ਵੀ. ਹੁਣ ਫੇਰ 13 ਤਾਰੀਖ ਹੈ 13 ਅਕਤੂਬਰ ਜਦੋਂ ਮੁਅੱਤਲ ਕੀਤੇ ਗਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਕੋਈ ਨਵਾਂ ਸਿਆਸੀ ਧਮਾਕਾ ਕਰ ਸਕਦੇ ਹਨ. ਇਸ ਵਾਰ ਇਹ ਤਾਰੀਖ ਕਿਸ ਤੇ ਕਿ ਅਸਰ ਪਾਉਂਦੀ ਹੈ..ਇਸਦਾ ਪਤਾ ਜਲਦੀ ਹੀ ਲੱਗਣ ਵਾਲਾ ਹੈ.....---ਰੈਕਟਰ ਕਥੂਰੀਆ 

2 comments:

Rector Kathuria said...

Kawaldeep on Facebooc:(Oct.13,2010 at 12:55)Akaali Dal hun Akalon-Khali dan banan di jee tod koshish ch hai!
Sari Akal dhakke de-de ke bahar kadhi ja rahi hai...."

Rector Kathuria said...

LokRaj on Facebook:(Oct.13,2010 at 12:00) Punjab's tragedy has always been this... whosoever tried to talk in states favor only, got expelled from his party( if the suggestion went against party calculations or gave more credit to the other party) or met with an 'accident' a la Captain Kanwaljit style. Akalis are going to lose next election anyway, but if they acept any favor from the congress govt at the centre, it wold be last nail in the coffin of their aspirations for the next elections.