Tuesday, June 08, 2010

ਇੰਟਰਨੈਟ ਤੇ ਇਹਨੀਂ ਦਿਨੀਂ

ਹੁਣ ਵੀ ਇਹ ਰਿਵਾਜ ਆਮ ਹੈ. ਪੰਜਾਬੀ ਅਤੇ ਸਿੱਖ ਘਰਾਂ ਵਿੱਚ ਅੰਗ੍ਰੇਜ਼ੀ ਜਾਂ ਹਿੰਦੀ ਬੋਲਣਾ ਜ਼ਰੂਰੀ ਸਮਝਿਆ ਜਾਂਦਾ ਹੈ. ਮਾਂ ਬੋਲੀ ਪੰਜਾਬੀ ਵਿੱਚ ਗੱਲ ਕਰਦਿਆਂ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ.ਕੁਝ ਬਹੁਤਾ ਪੜ੍ਹੇ ਲਿਖੇ ਲੋਕਾਂ ਨੂੰ ਇਸ ਵਿੱਚ ਕੋਈ ਬੁਰਾਈ ਵੀ ਨਜ਼ਰ ਨਹੀਂ ਆਉਂਦੀ. ਓਹ ਪੰਜਾਬੀ ਨੂੰ ਦੁਨੀਆ ਦੇ ਹਾਣ ਦੀ ਨਹੀਂ ਸਮਝਦੇ. ਮਾਂ ਬੋਲੀ ਨਾਲ ਦੂਰੀਆਂ ਪੈਦਾ ਕਰਨ ਵਾਲਿਆਂ ਵੱਲੋਂ ਰਚੀਆਂ ਗਈਆਂ ਇਹ ਖਤਰਨਾਕ ਸਾਜ਼ਿਸ਼ਾਂ ਉਹਨਾਂ ਨੂੰ ਅਜੇ ਵੀ ਨਜ਼ਰ ਨਹੀਂ ਆਉਂਦੀਆਂ. ਇਸ ਸਾਜ਼ਿਸ਼ ਅਧੀਨ ਪੂਰੇ ਦੇ ਪੂਰੇ ਸਭਿਆਚਾਰ ਅਤੇ ਰੀਤੀ ਰਿਵਾਜਾਂ ਨੂੰ ਜੜ੍ਹੋਂ ਪੁੱਟ ਸੁੱਟਣ ਦੇ ਇਰਾਦੇ ਲਗਾਤਾਰ ਕਾਮਯਾਬ ਹੁੰਦੇ ਜਾ ਰਹੇ ਨੇ. ਇਹ ਕੁਝ ਸਿਰਫ ਪੰਜਾਬੀ ਨਾਲ ਨਹੀਂ ਹੋਰਨਾਂ ਬੋਲੀਆਂ ਨਾਲ ਵੀ ਹੋ ਰਿਹਾ ਹੈ. ਇਸ ਵਾਰ ਇਸ ਦੀ ਹੂਕ ਉਠੀ ਹੈ ਜ਼ਰਨਗਾਰ ਸਈਦ ਦੇ ਦਿਲ ਵਿਚੋਂ ਜਿਸ ਨੇ ਤੜਪ ਕੇ ਆਖਿਆ ਹੈ ਹਾਂ ਮੈਂ ਪੰਜਾਬੀ ਆਂ....ਇਸ ਆਵਾਜ਼ ਨੂੰ ਬੁਲੰਦ ਕੀਤਾ ਹੈ ਸਾਂਝਾ ਪੰਜਾਬ ਨੇ. ਇਸ ਨੂੰ ਨੂੰ ਪੂਰਾ ਪੜ੍ਹੋ ਆਪ ਵੀ ਅਤੇ ਹੋਰਨਾਂ ਨੂੰ ਵੀ ਪੜ੍ਹੋ.ਇਸ ਆਵਾਜ਼ ਨੂੰ ਹੋਰ ਬੁਲੰਦ ਕਰਨਾ ਆਪਣਾ ਸਾਰਿਆਂ ਦਾ ਫਰਜ਼ ਹੈ. ਪੂਰਾ ਪੜ੍ਹਨ ਲਈ ਇਥੇ ਕਲਿੱਕ ਕਰੋ ਅਤੇ ਇਹ ਜ਼ਰੂਰ ਦਸਣਾ ਕਿ ਤੁਸੀਂ ਹੁਣ ਇਸ ਬਾਰੇ ਕੀ ਸੋਚਦੇ ਹੋ...?
     ਫੇਸਬੁਕ ਬੜੀ ਤੇਜ਼ੀ ਨਾਲ ਗੰਭੀਰ ਵਿਚਾਰ ਵਟਾਂਦਰੇ ਦਾ ਮੰਚ ਵੀ ਬਣਦੀ ਜਾ ਰਹੀ ਹੈ. ਇਸ ਵਾਰ ਮਿੰਟੂ ਮੰਡ ਨੇ ਕਿਹਾ ਹੈ ਕਿ ਮੈਂ ਕੋਈ ਖਾਲਿਸਤਾਨੀ ਨਹੀਂ..ਮੈਂ ਇੱਕ ਸਿੱਖ  ਹਾਂ  ਅਤੇ ਕਿਸੇ ਵੀ ਹਾਲਤ ਵਿੱਚ ਸ੍ਰੀ ਹਰਮੰਦਿਰ ਸਾਹਿਬ ਤੇ ਹੋਈ ਬੰਬ ਬਾਰੀ ਨੂੰ ਚੰਗਾ ਨਹੀਂ ਆਖ ਸਕਦੀ. ਇਸ ਦੇ ਪ੍ਰਤੀਕਰਮ ਵਿੱਚ ਟਿੱਪਣੀਆਂ  ਦਾ ਹੜ੍ਹ ਜਿਹਾ ਹੀ ਆ ਗਿਆ ਹੈ. ਵਿਚਾਰਾਂ ਦੇ ਇਸ ਗੁਲਦਸ੍ਤੇ ਨੂੰ ਜ਼ਰੂਰ ਪੜ੍ਹੋ ਅਤੇ ਜੇ ਤੁਸੀਂ ਵੀ ਕੁਝ ਕਹਿਣਾ ਚਾਹੁੰਦੇ ਹੋ ਤਾਂ ਫਿਰ ਦੇਰ ਨਾ ਕਰੋ. ਇਸ ਨੂੰ ਪੜ੍ਹਨ ਲਈ ਇਥੇ ਕਲਿੱਕ ਕਰੋ ਤੇ ਦੱਸੋ ਕਿਹੋ ਜਿਹਾ ਲੱਗਿਆ ਇਹ ਵਿਚਾਰ ਵਟਾਂਦਰਾ.....? 
     ਇੱਸੇ ਤਰਾਂ ਉਘੇ ਪੱਤਰਕਾਰ ਹਰਜਿੰਦਰ ਸਿੰਘ ਲਾਲ ਨੇ ਇੱਕ ਵਾਰ ਫੇਰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਇਆ ਹੈ ਇੱਕ ਨਵੀਂ ਬਹਿਸ ਸ਼ੁਰੂ ਕਰਕੇ. ਉਹਨਾਂ ਕਿਹਾ ਹੈ,"ਦੋਸਤੋ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਲਈ ਵੋਟਾਂ ਬਣਨ ਦਾ ਕੰਮ ਸ਼ੁਰੂ ਹੋ ਗਇਆ ਹੈ .............ਕਿਰਪਾ ਕਰਕੀ ਸਾਰੇ ਸਿਖ ਵੋਟਾਂ ਜਰੂਰ ਬਣਾਉਣ ਤੇ ਇਕ ਪ੍ਰਣ ਜਰੂਰ ਕਰਨ ਕੇ ਸਿਖ ਧਰਮ ਸਰਵਉਚ ਮੰਨੀ ਜਾਂਦੀ ਇਸ ਸੰਸਥਾ ਦੇ ਵਿਚ ਜਿੰਨੇ ਵੀ ਗ਼ਲਤ ਕਿਸਮ ਦੇ ਧਰਮ ਦੇ ਦੋਖੀ ਤੇ ਇਸਨੂੰ ਰਾਜਨੀਤੀ ਵਿਚ ਅਗਲੀ ਮੰਜਿਲ ਵਾਸਤੇ ਪੌੜੀ ਸਮਝਦੇ ਹਨ ਓਹ ਹਾਰਨ ਇਕੋ ਬੇਨਤੀ ਹੈ ਹਰ ਚੰਗਾ ਸਿਖ ਆਪਣੀ ਵੋਟ ਜਰੂਰ ਬਣਵਾਏ ਅਤੇ ਬਿਨਾ ਇਹ ਦੇਖਿਆਂ ਕੇ ਉਮੀਦਵਾਰ ਕਿਸ ਪਾਰਟੀ ਦਾ ਹੈ ਇਹ ਦੇਖ ਕੇ ਵੋਟ ਪਾਏ ਕਿ ਹਲਕੇ ਵਿਚ ਖੜੇ ਉਮੀਦਵਾਰਾਂ ਵਿਚੋਂ ਸਭ ਤੋਂ ਚੰਗੀ ਦਿਖ ਭਾਵ ਸਭ ਤੋਂ ਵਧ ਧਾਰਮਿਕ ਕੌਣ ਹੈ ਤੇ ਜੁਰਤ ਕਿਸ ਵਿਚ ਹੈ ਓਥੇ ਜਾ ਕੇ ਬੋਲਣ ਦੀ ਆਪਣੀ ਠੀਕ ਗੱਲ ਕਹਿਣ ਤੇ ਉਸ ਲਈ ਅੜਨ ਦੀ .... ਇਹ ਹੋਰ ਵੀ ਚੰਗਾ ਹੋਵੇ ਜੇ ਲੋਕ ਚੰਗੇ ਲੋਕਾਂ ਨੂੰ ਜੋ ਐਸ ਜੀ ਪੀ ਸੀ ਚੋਣ ਲੜਨ ਲਈ ਤਿਆਰ ਨਹੀ ਨੂੰ ਮਨਾ ਕੇ ਚੋਣ ਲੜਨ ਲਈ ਅੱਗੇ ਲੈਕੇ ਆਉਣ ਅਤੇ ਓਹਨਾ ਦੀ ਜਿਤ ਲਈ ਹਲਕੇ ਦੇ 400/500 ਲੋਕਾਂ ਦੀ ਸਥਾਨਕ ਕਮੇਟੀ ਬਣਾ ਕੇ ਖੁਦ ਲੜਨ ਤਾਂ ਜੋ ਸ਼੍ਰੋਮਣੀ ਕਮੇਟੀ ਪਾਰਟੀ ਰਾਜਨੀਤੀ ਦੀ ਬਜਾਏ ਧਰਮ ਦੀ ਗੱਲ ਨੂੰ ਪਹਿਲ ਦੇਣ ਦੇ ਕ਼ਾਬਿਲ ਹੋ ਸਕੇ ..." ਜੇ ਤੁਸੀਂ ਅਜੇ ਤੱਕ ਇਸ ਬਾਰੇ ਕੁਝ ਨਹੀਂ ਕਿਹਾ ਤਾਂ ਫਿਰ ਜਲਦੀ ਕਰੋ.ਕੁਝ ਕਹੋ ਜੋ ਤੁਹਾਨੂੰ ਠੀਕ ਲਗਦਾ ਹੈ.ਇਸ ਨੂੰ ਪੜ੍ਹਨ ਲਈ ਇਥੇ ਕਲਿੱਕ ਕਰੋ ਤੇ ਦੱਸੋ ਕਿਹੋ ਜਿਹਾ ਲੱਗਿਆ ਇਹ ਵਿਚਾਰ ਵਟਾਂਦਰਾ.
     ਤੇ ਅਖੀਰ ਵਿੱਚ ਇਕ ਟਿੱਪਣੀ ਡਾਕਟਰ ਸੁਸ਼ੀਲ ਰਹੇਜਾ ਜੀ ਦੀ ਜੋ ਉਹਨਾਂ ਤਿੰਨ ਜੂਨ 2010  ਨੂੰ ਰਾਤੀਂ ਦਸ ਵਜ ਕੇ 36 ਮਿਨਟਾਂ ਤੇ ਦਰਜ ਕਰਾਈ. ਟਿੱਪਣੀ ਸੀ, "ਪਿਆਰੇ ਕਰਮ...ਮੇਰੀ ਜਗ੍ਹਾਂ ਤੇ ਪਤਾ ਨਹੀਂ ਕਿਹੜੇ ਕਿਹੜੇ ਜੱਜ ਲੱਗੇ ਹੋਏ ਨੇ...ਜੇਕਰ ਤੁਸੀ ਕਹੋ ਤਾਂ ਤੁਹਾਨੂੰ Haryana Public Service Commission ਦਾ ਮੁਆਫ਼ੀਨਾਮਾ ਦਿਖਾ ਸਕਦਾ ਹਾਂ . P.P.S.C te H.P.S.C ਦੇ ਸਾਰੇ ਮੈਬੰਰ ਤੇ ਪ੍ਰਧਾਨ ਚਵਲ ਨੇ ।ਮੈਂ ਤਿੰਨ ਵਾਰ ਜੱਜ ਦੇ ਇਮਤਿਹਾਨ ਪਾਸ ਕੀਤੇ ਨੇ ਚਿੰਤਾਂ ਨਾ ਕਰੋ । ਇਹ ਠੱਗਾ ਦਾ ਮੁਲਕ ਹੈ ।" ਇਸ ਬਾਰੇ ਉਸੇ ਦਿਨ ਹੀ ਦੂਜੀ ਟਿੱਪਣੀ ਵਿੱਚ ਉਹਨਾਂ ਕਿਹਾ....ਤੇ ਤੁਹਾਡੇ ਨਾਲ ਉਹ ਰਿਟਾਂ ਵੀ ਸਾਂਝੀਆ ਕਰ ਸਕਦਾ ਹਾਂ...ਜਿਸਤੇ ਤੁਸੀ ਹੱਸ ਸਕਦੇ ਹੋ। ਮੈਂ ਜਾਣਦਾ ਮੈਨੂੰ ਇਹ ਗੱਲ ਕਹਿਣ ਦੀ ਸਜ਼ਾ ਵੀ ਹੋ ਸਕਦੀ ਹੈ । ਮੈਨੂੰ ਸੱਚ ਬੋਲਣ ਤੋਂ ਡਰ ਨਹੀਂ ਲੱਗਦਾ । ਮੈਨੂੰ ਚਾਰ ਕੁ ਮੋਢੇ ਦੇਣ ਲਈ ਖੱਸੀ ਬੰਦਿਆਂ ਦੀ ਵੀ ਜ਼ਰੂਰਤ ਨਹੀਂ....ਇਸੇ ਮਾਮਲੇ ਬਾਰੇ ਆਪਣੀ ਤੀਜੀ ਟਿੱਪਣੀ ਵਿੱਚ ਉਹਨਾਂ ਨੇ ਸੱਚ ਬੋਲਣ ਦੀ ਸਿਖਰ ਛੋਹ ਲਈ....ਵੱਧ ਤੋਂ ਵੱਧ ਕੀ ਹੈ । ਤੁਹਾਡੀ ਲਾਸ਼ ਗੱਟਰ ਵਿੱਚ ਰੁੜ ਜਾਵੇਗੀ । ਤੇ ਸੱਚ ਦੇ ਸਾਹਮਣੇ ਇਹ ਕੀਮਤ ਬਹੁਤ ਨਿਗੁਣੀ ਹੈ ।.....ਕਾਸ਼ ਸੱਤਾ ਤੇ ਕਾਬਜ਼ ਲੋਕ ਇਸਦਾ ਦਸਵਾਂ ਹਿੱਸਾ ਸੱਚ ਬੋਲਣ ਦੀ ਹਿੰਮਤ ਵੀ ਕਰ ਲੈਣ ਤਾਂ ਦੇਸ਼ ਦਾ ਨਕਸ਼ਾ ਬਦਲ ਜਾਵੇ. ਤੇ ਹੁਣ ਪੜ੍ਹੋ ਕਰਮ ਵਕੀਲ  ਹੁਰਾਂ ਦੀ ਉਹ ਕਵਿਤਾ ਜਿਸਨੂੰ ਏਨੀਆਂ ਸੱਚੀਆਂ ਸੁੱਚੀਆਂ ਟਿੱਪਣੀਆਂ ਨਸੀਬ ਹੋਈਆਂ. 


ਨੌਕਰੀ ਦੀ ਤਲਾਸ਼

ਰੋਜ਼ਗਾਰ ਦਫਤਰ ਦੇ ਚੱਕਰ ਕੱਟਦੇ
ਮੇਰੇ ਪੈਰ ਬੰਤੀ ਝਿਊਰੀ ਦੀ
ਇਕਲੋਤੀ ਚੱਪਲ ਵਾਂਗ ਘਸ ਗਏ
ਪਰ ਨੌਕਰੀ ਕੋਹੇਨੂਰ ਬਣ
ਮੈਂਨੂੰ ਚਿੜਾਉਂਦੀ ਰਹੀ
ਮੈਂ ਦਾਦਾ ਜੀ ਦੀ ਉਮਰ ਜਿੰਨੀਆਂ  
ਲਾਇਨਾਂ 'ਚ ਲੱਗਿਆ
ਪਰ ਨੌਕਰੀ
ਨੀਲੀ, ਪੀਲੀ ਜਾਂ ਚਿੱਟੀ
ਝੰਡੀ ਵਾਲੇ ਲੈ ਗਏ।
ਅੱਜ ਜਦੋਂ ਸੁਣਦਾ ਹਾਂ
ਪੰਦਰਾਂ ਅਗਸਤ
ਜਾਂ ਛੱਬੀ ਜਨਵਰੀ ਦੇ ਭਾਸ਼ਨ
ਨੇਤਾ ਬੋਲਦੇ ਨੇ
ਫਰੇਬ ਕਰਦੇ ਨੇ
ਸੁਕੇ ਸਿਆੜਾਂ ਨੂੰ
ਹਰਿਆਵਲ ਦਸਦੇ ਨੇ
ਨੌਜਵਾਨਾਂ ਨੂੰ ਦੇਸ਼ ਦਾ ਭਵਿੱਖ ਦਸਕੇ
ਜ਼ਹਿਰ ਘੋਲਦੇ ਨੇ
ਚਿੱਤ ਕਰਦੈ ...ਹਨੂੰਮਾਨ ਬਣ ਜਾਵਾਂ
ਆਪਣੀ ਪੂੰਛ ਨੂੰ ਲਾ ਕੇ ਅੱਗ
ਸਾੜ ਦੇਵਾਂ ਹਾਕਮ ਦੀ ਲੰਕਾ
ਪਰ...ਹਾਲੀ ਮੇਰੇ ਪੂੰਛ ਨਹੀਂ ਉਗੀ
ਮੇਰੇ ਪੂੰਛ ਕਦ ਉਗੇਗੀ...?
(1985 'ਚ ਲਿਖੀ ਕਵਿਤਾ)


ਤੁਹਾਨੂੰ ਇਹ ਪੇਸ਼ਕਾਰੀ ਕਿਹੋ ਜਿਹੀ ਲੱਗੀ ਇਸ ਬਾਰੇ ਤੁਹਾਡੇ ਵਿਚਾਰਾਂ ਦੀ ਉਡੀਕ ਰਹੇਗੀ.  --ਰੈਕਟਰ ਕਥੂਰੀਆ 
   

1 comment:

Meet said...

Punjab Engg. College, Chd's management has suspended 5 students and fined another student (all members of Revolutionary Youth Association, Punjab) of Rs. 20,000 for thr leading role in organising and leading the struggle of Mess Workers for thr basic rights! RYA gives call to all to stand against this dictatorship of insensitive n inhuman Management taking illegal decisions!
The Mess Workers are serving the institute from long time. Many young boys are thr who have spend all thr childhod in PEC only and many old workers who are working from last 30 years. Still thr is no labour laws for them. No separate quaters for families, no medical or education facilities for thr kids, no job security. RYA Student Committee in PEC started teaching thr kids in free time n in this interactions thy came to know bout conditions of workers. They took up this issue and organised the workers to form a union. Thn a demand notice was sent to Management but as expected was rejected. Thn students n workers marched through PEC to Labour Court to submit thr case. When the workers returned back, PEC was by by thn converted into Police Head-quaters. RYA PEC team's key member and Sectt. of Mess Worker Union were arrested and crime was going to labour court. Students & Workers marched to Police Station got arrested student and leaders released. Management refused to take workers back. This went on for 6 days. Students boycotted the food brought by management in support of Workers. Famous High Court Adv Rajwinder Bians came out to help students and workers and Management was forced to take Workers back. Thn came 23rd March- Shaheedi Diwas of Bhagat Singh, Rajguru n Sukhdev. Mess Workers decided to celebrate it with help of students. Workers went to management for taking permission to celebrate in Auditorium and management's reply was 'Auditorium is Institute members and workers r not part of Institute'. So it was decided to celebrate the day in Worker Houses. Management called 5 gypsies full of Police to stop this function. Notices were issued to all tht nobody should participate.Entry was banned even for Media persons. But nothing was enough to stop students and workers and the Martyrdom day was celebrated.
Now the management has come up with this attempt to break student-worker unity. We request all to come forward and support our movement!!