Tuesday, August 17, 2010

ਖਬਰਾਂ ਦਾ ਰੰਗ

ਆਰਥਿਕ ਤਰੱਕੀ ਦਾ ਦੂਸਰਾ ਨਾਮ ਵਿਜੇ ਮਾਲਿਆ ਵੀ ਹੈ. ਕਾਰੋਬਾਰ ਅਤੇ ਰਾਜਨੀਤੀ ਵਿੱਚ ਚੰਗਾ ਨਾਮ ਕਮਾਉਣ ਵਾਲੇ ਮਾਲਿਆ ਦਾ ਜਨਮ 18 ਦਿਸੰਬਰ 1955 ਨੂੰ ਹੋਇਆ ਸੀ. ਇਸ ਵੇਲੇ ਇੱਕ ਸਫਲ ਵਪਾਰੀ ਅਤੇ ਸਫਲ ਸੰਸਦ ਮੈਂਬਰ ਵਜੋਂ ਜਾਣੇ ਜਾਂਦੇ ਵਿਜੇ ਮਾਲਿਆ ਨੇ 2005 ਵਿੱਚ  ਕਿੰਗ ਫਿਸ਼ਰ ਏਅਰ ਲਾਈਨਜ਼ ਦੀ ਸਥਾਪਨਾ ਕੀਤੀ ਜੋ ਕਿ ਇਸ ਵੇਲੇ ਘਟੋਘੱਟ 32 ਸ਼ਹਿਰਾਂ ਨੂੰ ਆਪਸ ਵਿੱਚ ਜੋੜਦੀ ਹੈ. ਫਿਰ 2007 ਵਿੱਚ ਸਕਾਚ ਵਿਸਕੀ ਬਣਾਉਣ ਵਾਲੀ ਕੰਪਨੀ ਵਾਈਟ ਐਂਡ ਮੈਕੇ ਦਾ ਟੇਕ ਓਵਰ ਕਰ ਲਿਆ. ਇਸ ਮਕਸਦ ਲਈ 595 ਲੱਖ ਪੋਂਡ ਖਰਚ ਕੀਤੇ ਗਏ. ਭਾਰਤੀ ਕਰੰਸੀ ਵਿੱਚ ਇਹ ਰਕਮ 4,819 ਕਰੋੜ ਰੁਪਏ ਬਣਦੀ ਹੈ. ਕਰਨਾਟਕ ਦੇ ਬੰਤਵਾਲ ਸ਼ਹਿਰ ਨਾਲ ਸੰਬੰਧਿਤ ਇਸ ਨਾਮੀਗਿਰਾਮੀ ਸ਼ਖਸੀਅਤ ਨੂੰ ਚੁਨੌਤੀ ਹੈ ਪਾਕਿਸਤਾਨੀ ਹੈਕਰਾਂ ਨੇ. ਜਦੋਂ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ਤੇ ਦੇਸ਼ ਭਰ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਉਦੋਂ ਪਾਕਿਸਤਾਨੀ ਸਾਇਬਰ ਆਰਮੀ ਨੇ ਵਿਜੇ ਮਾਲਿਆ ਦੀ ਸਾਇਟ ਉੱਤੇ ਪਾਕਿਸਤਾਨੀ ਝੰਡਾ ਲਹਿਰਾਇਆ ਹੋਇਆ ਸੀ ਅਤੇ ਅਤੇ ਧਮਕੀਆਂ ਦਿੱਤੀਆਂ ਹੋਈਆਂ ਸਨ. ਤੁਸੀਂ ਇਹ ਖਬਰ ਪੜ੍ਹਨ ਲਈ ਏਥੇ ਵੀ ਕਲਿੱਕ ਕਰ ਸਕਦੇ ਹੋ ਅਤੇ ਇਸ ਖਬਰ ਨਾਲ ਛਪੀ ਅਖਬਾਰੀ ਕਤਰਨ ਦੀ ਤਸਵੀਰ ਤੇ ਕਲਿੱਕ ਕਰਕੇ ਵੀ. ਹਿੰਦੀ ਮੀਡੀਆ ਨੇ ਵੀ ਇਸ ਨੂੰ ਕਾਫੀ ਪ੍ਰਮੁੱਖਤਾ ਨਾਲ ਛਪਿਆ ਹੈ. 


ਕਈ ਦਹਾਕੇ ਪਹਿਲਾਂ ਮਨੋਜ ਕੁਮਾਰ ਅਤੇ ਨੂਤਨ ਦੀ ਫਿਲਮ ਯਾਦਗਾਰ ਵਿੱਚ ਮਹਿੰਦਰ ਕਪੂਰ ਨੇ ਇੱਕ ਗੀਤ ਗਾਇਆ ਸੀ..ਇੱਕ ਤਾਰਾ ਬੋਲੇ,ਸੁਣ ਸੁਣ, ਕਿਆ ਕਹੇ ਯੇ ਤੁਮਸੇ, ਸੁਣ ਸੁਣ...ਇਸ ਵਿੱਚ ਇੱਕ ਥਾਂ ਕਿਹਾ ਜਾਂਦਾ ਹੈ...ਯੇ ਫੈਸ਼ਨ ਹੱਡ ਸੇ ਬੜਤਾ ਗਿਆ ਔਰ ਕੱਪੜਾ ਤਨ ਸੇ ਘੱਟਾ ਗਿਆ ਤੋ ਫਿਰ ਉਸਕੇ ਬਾਅਦ....ਇੱਕ ਤਾਰਾ ਬੋਲੇ...ਪਰ ਇਸ ਗੀਤ ਦਾ ਵੀ ਕੋਈ ਅਸਰ ਨਾ ਹੋਇਆ ਅਤੇ ਫੈਸ਼ਨ ਲਗਾਤਾਰ ਤਨ ਦੇ ਕਪੜਿਆਂ ਨੂੰ ਛੋਟਾ ਕਰਦਾ ਰਿਹਾ. ਤੁਸੀਂ ਗੋਰਿਆਂ ਨੂੰ ਜਿੰਨਾ ਮਰਜ਼ੀ ਭੰਡ ਲਓ. ਉਹਨਾਂ ਦੇ ਘੱਟ ਕਪੜਿਆਂ ਅਤੇ ਖੁੱਲੇ ਡੁੱਲੇ ਰਹਿਣ ਸਹਿਣ ਕਾਰਣ ਉਹਨਾਂ ਨੂੰ ਜਿੰਨਾ ਮਰਜ਼ੀ ਮਾੜਾ ਚੰਗਾ ਆਖ ਲਓ ਪਰ ਹੁਣ ਇੱਕ ਸਰਵੇਖਣ ਦੀ ਰਿਪੋਰਟ ਨੇ ਦੱਸਿਆ ਹੈ ਕਿ ਗੋਰੇ ਵੀ ਸ਼ਰਮ ਅਤੇ ਸਲੀਕੇ ਦੇ ਮਾਮਲੇ ਚ ਘੱਟ ਨਹੀਂ ਹੁੰਦੇ. ਹੁਣ ਸਾਡੇ ਦੇਸ਼ ਵਿੱਚ ਭਾਵੇਂ ਪੱਛਮੀ ਸਭਿਆਚਾਰ ਭਾਰੂ ਹੋ ਗਿਆ ਹੈ ਪਰ ਉਹਨਾਂ ਦੇ ਸਰਕਲ ਵਿੱਚ ਕਪੜਿਆਂ ਵੱਲ ਧਿਆਨ ਦੇਣ ਦਾ ਰੁਝਾਣ ਵਧ ਰਿਹਾ ਹੈ ਇਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਇਹ ਅਸੂਲ ਸਿਰਫ ਆਪਣੀਆਂ ਗਰਲਜ਼ ਫ੍ਰੈਂਡਜ਼ ਤੇ ਹੀ ਲਾਗੂ ਹੁੰਦਾ ਹੈ. ਜੇ ਤੁਹਾਨੂੰ ਨਹੀਂ ਯਕੀਨ ਤਾਂ ਕਲਿੱਕ ਕਰੋ ਅਤੇ ਪੜ੍ਹੋ ਇਸ ਖਬਰ ਨੂੰ ਪੂਰੇ ਵਿਸਥਾਰ ਨਾਲ. ਉਂਝ ਤੁਸੀਂ ਨਾਲ ਦਿੱਤੀ ਏਸੇ ਖਬਰ ਦੀ ਕਟਿੰਗ ਤੇ ਵੀ ਕਲਿੱਕ ਕਰ ਸਕਦੇ ਹੋ.  -ਰੈਕਟਰ ਕਥੂਰੀਆ                                                                                            

No comments: