Thursday, July 29, 2010

ਗੱਲ ਪੰਜਾਬ ਦੀ

ਪੰਜਾਬ ਵਿੱਚ ਵਿਕਾਸ, ਸਭਿਆਚਾਰ, ਅਮਨ ਕਾਨੂੰਨ ਅਤੇ ਰਾਜਨੀਤੀ ਦੇ ਖੇਤਰ ਵਿੱਚ ਰਲੀਆਂ ਮਿਲੀਆਂ ਖਬਰਾਂ ਦਾ ਸਿਲਸਿਲਾ ਜਾਰੀ ਹੈ. ਜਿਥੇ ਅੰਮ੍ਰਿਤਸਰ ਵਿੱਚ ਕੁਝ ਹੋਰ ਖਾੜਕੂਆਂ ਨੂੰ ਗਿਰਫਤਾਰ ਕੀਤੇ ਜਾਣ ਦੀ ਖਬਰ ਨੂੰ ਮਹਤਵਪੂਰਣ ਥਾਂ ਦੇ ਕੇ ਪ੍ਰਕਾਸ਼ਿਤ ਕੀਤਾ ਗਿਆ ਹੈ ਓਥੇ ਗਰਮ ਖਿਆਲਾਂ ਵਾਲੇ ਲੋਕਤੰਤਰੀ ਆਗੂ ਸਿਮਰਨਜੀਤ ਸਿੰਘ ਮਾਨ ਨੇ ਵੀ ਇੱਕ ਵਾਰ ਫ਼ੇਰ ਖਾਲਿਸਤਾਨ ਦੇ ਨਾਅਰੇ ਨੂੰ ਹਵਾ ਦੇ ਕੇ ਆਪਣੀ ਹੋਂਦ ਦਾ ਅਹਿਸਾਸ ਕਰਾਇਆ ਹੈ. ਇਹਨਾਂ  ਸਾਰੀਆਂ ਸਰਗਰਮੀਆਂ ਦੀ ਕਵਰੇਜ ਦੇ ਨਾਲ ਅਖਬਾਰਾਂ ਵਿੱਚ ਇੱਕ ਇਸ਼ਤਿਹਾਰ ਨਜ਼ਰ ਆਇਆ ਹੈ ਨਰਾਇਣ ਸਿੰਘ ਦਾ. ਇਸ ਇਸ਼ਤਿਹਾਰ ਵਿੱਚ ਨਾਰਾਇਣ ਸਿੰਘ ਦੀ ਤਸਵੀਰ ਦੇ ਨਾਲ ਹੀ ਉਸ ਬਾਰੇ ਸਾਰਾ ਵੇਰਵਾ ਵੀ ਦਿੱਤਾ ਹੈ. ਜ਼ਿਕਰਯੋਗ ਹੈ ਕੀ ਜ਼ਿਕਰਯੋਗ ਹੈ ਕੀ ਉਸਦੇ ਖਿਲਾਫ਼ ਪੰਜਾਬ ਵਿੱਚ ਦਰਜਨ ਤੋਂ ਵਧ ਮਾਮਲੇ ਦਰਜ ਹਨ. ਇਹਨਾਂ ਮਾਮਲਿਆਂ ਵਿੱਚ ਬੁੜੈਲ ਜੇਲ੍ਹ ਤੋੜਣ ਵਰਗਾ ਗੰਭੀਰ ਮਾਮਲਾ ਵੀ ਸ਼ਾਮਿਲ ਹੈ.
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੁਣ ਸਿਰ ਤੇ ਹਨ. ਇਹਨਾਂ ਚੋਣਾਂ ਨੂੰ ਲੜਨ ਲਈ ਸਾਰੀਆਂ ਧਿਰਾਂ ਕਮਰ ਕੱਸੇ ਕਰ ਰਹੀਆਂ ਹਨ.  ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਵੱਲੋਂ ਇਹ ਚੋਣਾਂ ਖਾਲਿਸਤਾਨ ਦੇ ਮੁੱਦੇ ਤੇ ਲੜੀਆਂ ਜਾਣਗੀਆਂ. ਫਰੀਦਕੋਟ ਵਿੱਚ ਆਪਣੇ ਇੱਕ ਸਮਰਥਕ ਬਖਸ਼ੀਸ਼ ਸਿੰਘ ਦੇ ਘਰ ਇਹ ਐਲਾਨ ਕਰਦਿਆਂ ਸ੍ਰ. ਮਾਨ ਨੇ ਕਿਹਾ ਕਿ ਨੇ ਸਪਸ਼ਟ ਕਿਹਾ ਕਿ ਸਿੱਖਾਂ ਦੀ ਅਣਖ ਅਤੇ ਗੈਰਤ ਸਿਰਫ ਖਾਲਿਸਤਾਨ ਵਿੱਚ ਹੀ ਕਾਇਮ ਰਹਿ ਸਕਦੀ ਹੈ. ਉਹਨਾਂ ਇਹ ਵੀ ਕਿਹਾ ਕਿ ਐੱਸ ਜੀ ਪੀ ਸੀ ਚੋਣਾਂ ਲਈ ਪੰਜਾਬ ਵਿਚਲੇ 101 ਉਮੀਦਵਾਰਾਂ ਦੀ ਸੂਚੀ  ਜਾਰੀ ਕਰ ਦਿੱਤੀ ਗਈ ਹੈ ਅਤੇ ਹਰਿਆਣਾ ਵਿਚਲੇ ਉਮੀਦਵਾਰਾਂ ਦੀ ਗਿਣਤੀ ਜਲਦੀ ਹੀ ਜਾਰੀ ਕਰ ਦਿੱਤੀ ਜਾਏਗੀ.ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾਂ ਕਈ ਹੋਰ ਸੁਆਲਾਂ ਦੇ ਜੁਆਬ ਵੀ ਦਿੱਤੇ.
ਪੰਜਾਬ ਦੀ ਕਾਇਆ ਕਲਪ ਕਰਨ ਲਈ ਕੀਤੇ ਜਾ ਰਹੇ ਜਤਨਾਂ ਵਿੱਚੋਂ ਅੱਜ ਜਿਸ ਮੁਦੇ ਨੇ ਅਖਬਾਰਾਂ ਵਿੱਚ ਥਾਂ ਹਾਸਿਲ ਕੀਤੀ ਹੈ ਉਹ ਹੈ ਏਅਰ ਕੰਡੀਸ਼ੰਡ ਸਿਟੀ ਬਸਾਂ ਦਾ.  ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਨੇ ਹੁਣ ਸੂਬੇ ਵਿੱਚ ਏਅਰ ਕੰਡੀਸ਼ੰਡ ਸਿਟੀ ਬਸਾਂ ਚਲਾਉਣ ਦਾ ਐਲਾਨ ਕੀਤਾ ਹੈ. ਇਸ ਦੀ ਸ਼ੁਭ ਸ਼ੁਰੂਆਤ ਕੀਤੀ ਜਾ ਰਹੀ ਹੈ ਲੁਧਿਆਣਾ ਤੋਂ. ਲੁਧਿਆਣਾ ਵਿੱਚ ਮਿਲਣ ਵਾਲੀ ਸਫਲਤਾ ਹੀ ਤਹਿ ਕਰੇਗੀ ਕਿ ਇਸ ਤੋਂ ਬਾਅਦ ਅਗਲੀ ਵਾਰੀ ਕਿਹੜੇ ਕਿਹੜੇ ਸ਼ਹਿਰ ਦੀ ਆਉਂਦੀ ਹੈ. ਲੁਧਿਆਣਾ ਵਿੱਚ 32 ਕਰੋੜ ਰੁਪੈ ਦੀ ਲਾਗਤ ਨਾਲ ਪਾਈਆਂ ਜਾ ਰਹੀਆਂ ਇਹਨਾਂ 40 ਬਸਾਂ ਦੇ ਰੂਟ ਵਿੱਚ ਨਗਰ ਨਿਗਮ ਦੀਆਂ ਸੀਮਾਵਾਂ ਵਾਲਾ ਤਕਰੀਬਨ ਸਾਰਾ ਲੁਧਿਆਣਾ ਆ ਜਾਏਗਾ ਅਤੇ ਪੈਸੇ ਲੱਗਣਗੇ ਲੋਕਲ ਬਸ ਜਿੰਨੇ.ਕਿਰਾਇਆ ਆਮ ਅਤੇ ਮੌਜਾਂ ਏ ਸੀ ਬਸ ਦੀਆਂ.
ਇਸ ਪੋਸਟ ਦੇ ਅਖੀਰ ਵਿੱਚ ਚਰਚਾ ਕਰ ਰਹੇ ਹਾਂ ਚੰਡੀਗੜ੍ਹ ਤੋਂ ਪ੍ਰਕਾਸ਼ਿਤ ਇੱਕ ਖਬਰ ਦੀ. 
ਇਸ ਖਬਰ ਦੇ ਮੁਤਾਬਿਕ ਸਟੇਜ ਦੀ ਪ੍ਰਸਿਧ  ਆਰਟਿਸਟ ਨਾਦਿਰਾ ਬੱਬਰ ਨੇ ਕਿਹਾ ਹੈ ਕਿ ਨਾਟਕਾਂ ਨੂੰ ਦੇਖਣ ਦਿਖਾਉਣ ਲਈ ਮੁਫਤ ਦੇ ਪਾਸਾਂ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ. ਉਹਨਾਂ ਮੁਫਤ ਪਾਸ ਪ੍ਰਾਪਤ ਕਰਨ ਵਾਲੇ ਅੱਬਲ ਤਾਂ ਆਉਂਦੇ ਹੀ ਨਹੀਂ ਜੇ ਆਉਣ ਤਾਂ ਫੇਰ ਸਮੇਂ ਦੀ ਪ੍ਰਵਾਹ ਨਹੀਂ ਕਰਦੇ. ਨਤੀਜਾ ਇਹ ਹੁੰਦਾ ਹੈ ਮੂਹਰਲੀਆਂ ਵੀ ਆਈ ਪੀ ਸੀਟਾਂ ਆਮ ਤੌਰ ਤੇ ਖਾਲੀ ਪਾਈਆਂ ਰਹਿੰਦੀਆਂ ਹਨ. ਉਹਨਾਂ ਕਿਹਾ ਕਿ ਸਰਕਾਰ ਖੁਦ ਦਖਲ ਦੇ ਕੇ 25 ਤੋਂ 50 ਰੁਪਏ ਵਾਲੀਆਂ ਟਿਕਟਾਂ ਦੀ ਵਿਵਸਥਾ ਨੂੰ ਜ਼ਰੂਰੀ ਬਣਾਵੇ.ਤੁਹਾਨੂੰ ਇਹ ਪੋਸਟ ਕਿਹੋ ਜਿਹੀ ਲੱਗੀ..ਇਸ ਬਾਰੇ ਜ਼ਰੂਰ ਦੱਸਣਾ ਜੀ.  --ਰੈਕਟਰ ਕਥੂਰੀਆ    
  

No comments: