ਤਾਰਾ ਸਿੰਘ ਜੀ ਤੁਹਾਡੇ ਨਾਲ ਮੱਥਾ ਮਾਰਨ ਨੂੰ ਦਿਲ ਤਾਂ ਨਹੀਂ ਕਰਦਾ ਪਰ ਕੀ ਕਰੀਏ ਅੰਦਰਲੀ ਅਵਾਜ਼ ਟਿਕਣ ਵੀ ਨਹੀਂ ਦੇਂਦੀ.ਕਿਸੇ ਵੇਲੇ ਪਾਸ਼ ਨੇ ਲਿਖਿਆ ਸੀ:
ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ,
ਜਦੋਂ ਤਲਵਾਰ ਨਾ ਹੋਈ,
ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ,
ਲੜਨ ਦੀ ਜਾਚ ਨਾ ਹੋਈ,
ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ…
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲ਼ੜ ਕੇ ਮਰ ਚੁਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ….
ਤੇ ਅਸੀਂ ਲੜਾਂਗੇ ਸਾਥੀ…
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁੱਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤਕ ਲੜੇ ਕਿਉਂ ਨਹੀਂ
ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲ਼ੜ ਕੇ ਮਰ ਚੁਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ….
ਪਰ ਤੁਹਾਨੂੰ ਉਸਦੀ ਕਵਿਤਾ ਗਾਹਲਾਂ ਲੱਗਦੀ ਹੈ.ਪਾਸ਼ ਨੂੰ ਵੀ ਇਸਦਾ ਪਤਾ ਸੀ. ਪਾਸ਼ ਨੇ ਤਾਂ ਉਦੋਂ ਹੀ ਆਖਿਆ ਸੀ ਅਤੇ ਤੁਹਾਡੇ ਵਰਗੀਆਂ ਲਈ ਹੀ ਆਖਿਆ ਸੀ...
“ਸ਼ਬਦ ਜੋ ਰਾਜੇ ਦੀ ਘਾਟੀ ‘ਚ ਨੱਚਦੇ ਹਨ
ਜੋ ਮਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਜਨ
ਜੋ ਮੇਜ਼ਾਂ ਉਤੇ ਟੈਨਿਸ ਵਾਂਗ ਰਿੜਦੇ ਹਨ
ਜੋ ਮੰਚਾਂ ਦੀ ਕਲਰ-ਭੌਂ ਤੇ ੳਗਿਦੇ ਹਨ-ਕਵਿਤਾ ਨਹੀਂ ਹੁੰਦੇ”.
ਜੋ ਮਸ਼ੂਕ ਦੀ ਧੁੰਨੀ ਦਾ ਖੇਤਰਫਲ ਮਿਣਦੇ ਜਨ
ਜੋ ਮੇਜ਼ਾਂ ਉਤੇ ਟੈਨਿਸ ਵਾਂਗ ਰਿੜਦੇ ਹਨ
ਜੋ ਮੰਚਾਂ ਦੀ ਕਲਰ-ਭੌਂ ਤੇ ੳਗਿਦੇ ਹਨ-ਕਵਿਤਾ ਨਹੀਂ ਹੁੰਦੇ”.
----
“ਤੁਸੀਂ ਚਾਹੁੰਦੇ ਹੋ
ਅਸੀ ਮਹਿਕਦਾਰ ਸ਼ੈਲੀ ‘ਚ ਲਿਖਿਏ, ਫੁੱਲਾਂ ਦਾ ਗੀਤ
ਸ਼ੁੱਕੇ ਸਲਵਾੜ ਚੌਂ ਲੱਭਦੇ ਹੋ, ਬਹਾਰ ਦੀ ਰੂਹ-
ਕਿੰਨੀ ਗਲਤ ਥਾਂ ਤੇ ਆ ਗਏ ਹੋ ਤੁਸੀਂ”।
ਅਸੀ ਮਹਿਕਦਾਰ ਸ਼ੈਲੀ ‘ਚ ਲਿਖਿਏ, ਫੁੱਲਾਂ ਦਾ ਗੀਤ
ਸ਼ੁੱਕੇ ਸਲਵਾੜ ਚੌਂ ਲੱਭਦੇ ਹੋ, ਬਹਾਰ ਦੀ ਰੂਹ-
ਕਿੰਨੀ ਗਲਤ ਥਾਂ ਤੇ ਆ ਗਏ ਹੋ ਤੁਸੀਂ”।
ਪਾਸ਼ ਨੇ ਸਮਝਾਇਆ ਸੀ:
“ਸਮਾਂ ਸੁਤੰਤਰ ਤੌਰ ਤੇ ਕੋਈ ਸ਼ੈਅ ਨਹੀਂ
ਸਮੇਂ ਨੂੰ ਅਰਥ ਦੇਣ ਲਈ
ਪਲ ਜੀਵੇ ਜਾਂਦੇ ਹਨ, ਵਰ੍ਹੇ ਬਿਤਾਏ ਜਾਂਦੇ ਹਨ”।
ਪਲ ਜੀਵੇ ਜਾਂਦੇ ਹਨ, ਵਰ੍ਹੇ ਬਿਤਾਏ ਜਾਂਦੇ ਹਨ”।
ਨਾਭੇ ਦੀ ਰਾਜਿੰਦਰ ਕੌਰ ਪਾਸ਼ ਦੀ ਕਵਿਤਾ ਬਾਰੇ ਗੱਲ ਕਰਦਿਆਂ ਆਖਦੀ ਹੈ...:
ਪਾਸ਼ ਪੰਜਾਬੀ ਸਾਹਿਤ ਵਿਚ ਨਿਵੇਕਲੀ ਪਹਿਚਾਣ ਵਾਲਾ ਇਨਕਲਾਬੀ ਕਵੀ ਹੈ। ਜਿਸ ਨੇ ਰਾਜਸੀ, ਸਮਾਜੀ ਤੇ ਸਰਮਾਏਦਾਰੀ ਢਾਂਚੇ ਦੇ ਪਰਸਪਰ ਵਿਰੋਧ ਵਿਚੌਂ ਉਪਜੀ ਮਿਹਨਤਕਸ਼ ਵਰਗ ਦੀ ਤਰਾਸਗੀ, ਸਮਾਜਿਕ ਸ਼ੋਸਣ ਤੇ ਮਜ਼ਬੂਰਨ ਸਮੀਕਰਣ ਚੌਂ ਇਨਕਲਾਬੀ ਕਵਿਤਾ ਦੀ ਸਿਰਜਣਾ ਕੀਤੀ ਹੈ। ਇਹ ਉਸ ਦੇ ਸਵੈ-ਹੰਡ੍ਹਾਈ ਮਾਨਸਿਕ ਦਸ਼ਾ ਦਾ ਸਬੂਤ ਹੈ।ਹਿੰਦੋਸਤਾਨ ਦੀਆਂ ਖੇਤਰੀ ਭਾਸ਼ਾਵਾਂ ਵਿਚ ਤੇ ਅੰਗਰੇਜੀ ਵਿਚ ਵੀ ਪਾਸ਼ ਦੇ ਸੰਕਲਣਾਂ ਦਾ ਅਨੁਵਾਦ ਹੋਇਆ ਹੈ।ਕਿਉਂਕੀ ਦੇਸ਼ ਦਾ ਹਰ ਸੂਬਾ ਮਹਿਜ਼ ਇਕ ਅੰਦਰੂਨੀ ਅੱਗ ਵਿਚ ਸੜ ਰਿਹਾ ਹੈ।ਉਹ ਅੱਗ ਭਾਂਵੇ ਜਾਤੀ ਨਾ-ਬਰਾਬਰੀ ਦੀ ਜਾਂ ਧਾਰਮਿਕ ਨਾ ਬਰਾਬਰੀ ਦੀ ਹੈ। ਇਸ ਤੋਂ ਇਲਾਵਾ ਸਰਮਾਏਦਾਰੀ ਦੌਰ ਵਿਚ ਕਦਰਾਂ ਕੀਮਤਾਂ, ਰਾਜਸੀ ਕਲਾ ਕਿਰਤੀਆਂ ਕਿਸ ਤਰਾਂ ਅਵਾਮੀ ਸੋਚ ਤੇ ਪੱਥਰ ਰੱਖਦੀਆਂ ਹਨ ਇਹ ਤਾਂ ਯਥਾਰਥ ਵਿਚ ਇਕ ਇਨਸਾਨੀ ਘੋਲ ਹੈ ਜਿਹੜਾ ਹਰ ਸ਼ੰਵੇਦਨਾਸ਼ੀਲ ਵਿਆਕਤੀ ਇਸ ਨੂੰ ਮੁੱਦਾ ਬਣਾਂਉਦਾ ਹੈ। ਪਾਸ਼ ਦੇ ਵਿਚਾਰ ਮੋਲਿਕ ਤੇ ਭਾਸ਼ਕ ਰੂਪ ਵਿਚ ਸਿੱਧੇ ਤੇ ਯਥਾਰਥਵਾਦੀ ਨੇ। ਇਨਕਲਾਬੀ ਸੁਰ ਵਾਲਾ ਪਾਸ਼ ਨਾ ਸ਼ਹਿਨਾਈ ਗਾ ਸਕਦਾ ਹੈ ਤੇ ਨਾ ਹੀ ਦਰਬਾਰੀ ਰਾਗ। ਉਸ ਦਾ ਰਾਗ ਤਾਂ ਉਸ ਦੀ ਅੰਦਰ ਸਮੋਈ ਹੱਕਾਂ ਨੂੰ ਹਾਂਸਲ ਕਰਨ ਵਾਲੀ ਰਾਜਨੀਤਕ ਚੇਤਨਾ ਹੈ ਜਿਸ ਤੇ ਉਹ ਖਰਾ ਉਤਰਦਾ ਹੈ।ਕਵਿਤਾ ਵਿਚ ਉਹ ਸੁਪਨਿਆਂ ਨੂੰ ਜ਼ਿਊਦਾ ਰੱਖਣ ਦਾ ਹੌਸਲਾ ਤੇ ਨਾ ਰੱਖਣ ਤੇ ਪਾਰਦਾਸ਼ਿਕ ਰੂਪ ਵਿਚ ਇਨਸਾਨੀ ਚੇਤਨਤਾ ਦੀ ਮੌਤ ਵੀ ਕਹਿੰਦਾ ਹੈ। ਪੁਲਸ ਦੀ ਕੁਟ ਚੌਂ ਵਗੇ ਲਹੂ ਤੇ ਡੈਮੋਕਰੇਸੀ ਦੇ ਨਾਂ ਤੇ ਸਰਮਾਏਦਾਰੀ ਸਮਾਜ ਵੱਲੋਂ ਲੋਕਾਂ ਦੀ ਲੁੱਟ ਉਸ ਦੀ ਕਵਿਤਾ ਦਾ ਪ੍ਰਤੀਬਿੰਬਕ ਦ੍ਰਿਸ਼ਟੀਮਾਨ ਹੈ। ਪਿੰਡ ਦੇ ਖੁੰਡਾਂ ਤੇ ਬੈਠੇ ਨੌਜਵਾਨ ਰਾਜਸੀ ਸੂਝ ਤੋ ਅਚੇਤ ਉਸ ਦੀ ਕਵਿਤਾ ਦੇ ਪਾਤਰ ਹਨ। ਕਾਰਖਾਨਿਆਂ ਦੇ ਮਜ਼ਦੂਰ ਆਪਣੇ ਹੱਕਾਂ ਦੀ ਅਵਾਜ਼ ਬੁਲੰਦ ਕਰਨ ਵਾਲੇ ਉਸ ਦੀ ਕਵਿਤਾ ਦੇ ਨਾਇਕ ਹਨ।1984 ਤੋਂ ਪਹਿਲਾਂ ਤੇ ਬਾਅਦ ਵਾਲੇ ਹਾਲਾਤਾਂ ਵਿਚ ਉਸਦੀ ਕਵਿਤਾ ਦੀ ਸੁਰ ਤਿੱਖੀ ਹੈ।ਇਸੇ ਕਰਕੇ ਪਾਸ਼ ਸਾਡੇ ਵਿਚਕਾਰ ਨਹੀ ਹੈ। ਪਰ ਉਸਦੀ ਕਵਿਤਾ ਹੈ ਜਿਹੜੀ ਸਾਡੀ ਪਰੇਰਨਾ ਹੈ, ਸੱਚ ਹੈ, ਸਮੇਂ ਦੀ ਬਿਆਨਗੀ ਕਰਦੀ ਹੈ।ਪਾਸ਼ ਦੀ ਕਵਿਤਾ ਆਪਣੇ ਸਮੇਂ ਦਾ ਇਤਹਾਸ ਦੱਸਦੀ ਹੈ ਤੇ ਪੰਜਾਬੀ ਜਗਤ ਵਿਚ ਬਹੁਤ ਪ੍ਰਸਿੱਧ ਹੋਈ ਹੈ।ਮੂਲ ਰੂਪ ਵਿਚ ਪੰਜਾਬੀ ਕਵਿਤਾ ਸੰਘਰਸ਼ ਦੀ ਕਵਿਤਾ ਹੈ। ਕਿਉਂਕੀ ਪੰਜਾਬ ਹਮੇਸ਼ਾ ਸ਼ੰਘਰਸ਼ ਵਿਚ ਰਿਹਾ ਹੈ।ਇਸੇ ਕਰਕੇ ਪਾਸ਼ ੳੇਸੇ ਟਹਿਣੀ ਤੇ ਇਕ ਪ੍ਰਮੁੱਖ ਕਵੀ ਹੈ।ਨਕਸਲਾਈਟ ਲਹਿਰ ਨਾਲ ਜੁੜਿਆ ਪਾਸ਼ ਆਪਣੇ ਅੰਦਰਲਾ ਰੋਹ ਕਵਿਤਾ ਦੇ ਜ਼ਰੀਏ ਸਹਿਜੇ ਹੀ ਬਾਹਰ ਕੱਢਦਾ ਹੈ।ਉਸ ਦੀ ਕਵਿਤਾ ਦੀ ਸ਼ਬਦਾਵਲੀ ਤੇ ਬਿੰਬ ਯਥਾਰਥ ਵਿਚ ਗੁਜ਼ਰ ਰਹੀ ਮਾਨਸਿਕ ਦਸ਼ਾ ਦਾ ਪ੍ਰਤੀਕ ਨੇ।ਉਹ ਸੁਚੇਤ ਤੇ ਸੰਵੇਦਨਸ਼ੀਲ ਕਵੀ ਤਾਂ ਹੈ ਹੀ ਹੈ ਪਰ ਵਿਚਾਰਧਾਰਕ ਤੌਰ ਤੇ ਵੀ ਪ੍ਰਤੀਵੱਧ ਹੈ।ਉਸ ਦੀ ਸ਼ੰਵੇਦਨਸ਼ੀਲਤਾ ਢਾਂਚੇ ਗ੍ਰਸਤ ਰਾਜਨੀਤੀ ਤੇ ਸਮੇਂ ਦੇ ਨਾਲ ਰੱਜਵਾਂ ਸਾਹਿਤਕ ਸੰਵਾਦ ਰਚਾਉਂਦੀ ਹੈ। ਨਕਸਲਾਈਟ ਲਹਿਰ ਨਾਲ ਸਬੰਧਤ ਹੋਰ ਪ੍ਰਮੁੱਖ ਕਵੀਆਂ ਵਿਚੌਂ ਉਸਦੀ ਕਵਿਤਾ ਵਿਲੱਖਣਤਾ ਵਾਲੀ ਹੈ। ਇਸੇ ਕਰਕੇ ਪੰਜਾਬੀ ਜਗਤ ਵਿਚ ਪਾਸ਼ ਦਾ ਇਕ ਅਹਿਮ ਸਥਾਨ ਹੈ। 9 ਸਤੰਬਰ 1950 ਨੂੰ ਜਨਮਿਆਂ ਪਾਸ਼ ਹੱਤਿਆਰਿਆਂ ਵੱਲੋਂ 23 ਮਾਰਚ 1988 ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ।
ਪਾਸ਼ ਨੇ ਸਾਵਧਾਨ ਕੀਤਾ ਸੀ :
“ਸਭ ਤੋਂ ਖਤਰਨਾਕ ਹੁੰਦਾ ਹੈ
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ”।
ਮੁਰਦਾ ਸ਼ਾਂਤੀ ਨਾਲ ਭਰ ਜਾਣਾ
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ
ਸਭ ਤੋਂ ਖਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ”।
ਪਾਸ਼ ਨੇ ਇਹ ਵੀ ਕਿਹਾ ਸੀ.....ਸੁਣੋ
ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ
ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ ਦੀ ਫਰਮਾਇਸ਼ ਸੁਣੋ
ਮੇਰੀ ਬੱਚੀ ਦੀ ਹਰ ਮੰਗ ਸੁਣੋ
ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ
ਮੇਰੇ ਖੰਘਣ ਦੀ ਮਿਰਦੰਗ ਸੁਣੋ
ਮੇਰੀ ਟਾਕੀਆ ਭਰੀ ਪਤਲੂਣ ਦਾ ਹਾਉਕਾ ਸਰਦ ਸੁਣੋ
ਮੇਰੇ ਪੈਰ ਦੀ ਪਾਟੀ ਜੁੱਤੀ ਚੋਂ
ਮੇਰੇ ਪਾਟੇ ਦਿਲ ਦਾ ਦਰਦ ਸੁਣੋ
ਮੇਰੀ ਬਿਨਾਂ ਸ਼ਬਦ ਅਵਾਜ਼ ਸੁਣੋ
ਮੇਰੇ ਬੋਲਣ ਦਾ ਅੰਦਾਜ਼ ਸੁਣੋ
ਮੇਰੇ ਗਜ਼ਬ ਦਾ ਜ਼ਰਾ ਕਿਆਸ ਕਰੋ
ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ
ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ ਵਹਿਸ਼ਤ ਦਾ ਹੁਣ ਰਾਗ ਸੁਣੋ
ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ
ਪੜਿਆ ਲਿਖਿਆ ਗੀਤ ਸੁਣੋ
ਤੁਸੀਂ ਗਲਤ ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ ਸਾਡੀ ਨੀਤ ਸੁਣੋ
ਸਾਡੇ ਚੁੱਲ੍ਹੇ ਦਾ ਸੰਗੀਤ ਸੁਣੋ
ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ ਦੀ ਫਰਮਾਇਸ਼ ਸੁਣੋ
ਮੇਰੀ ਬੱਚੀ ਦੀ ਹਰ ਮੰਗ ਸੁਣੋ
ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ
ਮੇਰੇ ਖੰਘਣ ਦੀ ਮਿਰਦੰਗ ਸੁਣੋ
ਮੇਰੀ ਟਾਕੀਆ ਭਰੀ ਪਤਲੂਣ ਦਾ ਹਾਉਕਾ ਸਰਦ ਸੁਣੋ
ਮੇਰੇ ਪੈਰ ਦੀ ਪਾਟੀ ਜੁੱਤੀ ਚੋਂ
ਮੇਰੇ ਪਾਟੇ ਦਿਲ ਦਾ ਦਰਦ ਸੁਣੋ
ਮੇਰੀ ਬਿਨਾਂ ਸ਼ਬਦ ਅਵਾਜ਼ ਸੁਣੋ
ਮੇਰੇ ਬੋਲਣ ਦਾ ਅੰਦਾਜ਼ ਸੁਣੋ
ਮੇਰੇ ਗਜ਼ਬ ਦਾ ਜ਼ਰਾ ਕਿਆਸ ਕਰੋ
ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ
ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ ਵਹਿਸ਼ਤ ਦਾ ਹੁਣ ਰਾਗ ਸੁਣੋ
ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ
ਪੜਿਆ ਲਿਖਿਆ ਗੀਤ ਸੁਣੋ
ਤੁਸੀਂ ਗਲਤ ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ ਸਾਡੀ ਨੀਤ ਸੁਣੋ
ਇਸ ਨੀਤ ਦੇ ਨਾਲ ਚਰਚਾ ਕੁਝ ਉਹਨਾਂ ਟਿਪਣੀਆਂ ਦੀ ਜਿਹਨਾਂ ਨੇ ਦਸਿਆ ਹੈ ਕਿ ਓਹ ਪਾਸ਼ ਨੂੰ ਅੱਜ ਵੀ ਪਿਆਰ ਕਰਦੇ ਹਨ. Amardeep Gill ਅਮਰਦੀਪ ਗਿੱਲ ਹੁਰਾਂ ਨੇ ਕਿਹਾ
ਤਾਰਾ ਸਿੰਘ ਕਿਸ ਕਲਾਸ ਦਾ ਕਵੀ ਹੈ ਇਹ ਵੇਖੋ ਦੋਸਤੋ.. ਉੱਸਦੀ ਕਲਾਸ ਹੋਰ ਹੈ...ਓਹ ਇੰਝ ਹੇ ਬੋਲੇਗਾ.. ਅਸੀਂ ਕੇਹੜਾ ਉਸ ਨੂੰ ਖੰਡ ਪਾਉਣੇ ਹਾਂ.. ਇਹ ਕਲਾਸ ਸਟਰਗਲ ਹੈ ਸਿਧੀ...ਗਾਲਾਂ ਵੀ ਕਵਿਤਾ ਹੋ ਸਕਦੀਆਂ ਨੇ.. ਤਾਰਾ ਸਿੰਘ ਲਈ ਕਵਿਤਾ ਦੇ ਅਰਥ ਕੁਝ ਹੋਰ ਨੇ..ਕਿਓਂ ਕਿ ਉਸ ਦੀ ਕਲਾਸ ਹੋਰ ਹੈ..ਪਾਸ਼ ਸਾਡਾ ਸ਼ਾਇਰ ਹੈ ਤਾਰਾ ਸਿੰਘ ਦੀ ਕਲਾਸ ਦਾ ਨਹੀਂ.
ਏਸੇ ਤਰਾਂ
Gurnam Singh Shergill ਜੀ ਨੇ ਕਿਹਾ ਜਿਸ ਨੂੰ ਲੋਕੀ ਮਹਾਨ ਲੇਖਕ ਐਕ੍ਨੋਲੈਜ ਕਰ ਚੁਕੇ ਹਨ ਉਸ ਖਿਲਾਫ਼ ਕੋਈ ਗਲl ਨਹੀਂ ਸੁਣੀ ਜਾ ਸਕਦੀ.
Sukhdeep Singh ਨੇ ਵੀ ਕਿਹਾ:ਸ਼੍ਰੀਮਾਨ ਤਾਰਾ ਸਿੰਘ ਜੀ,
ਗੱਲ ਅਮੀਰ ਯਾ ਗਰੀਬ ਦੇ ਗੁਣਾਂ ਦੀ ਨਹੀਂ,ਪਾਸ਼ ਨੇ ਬਾਤ ਉਹਨਾ ਨਾਇਨਸਾਫੀਆਂ ਦੀ ਪਾਈ ਹੈ, ਜਿੰਨਾ ਕਰਕੇ ਉੁਹ ਆਪਣੀ ਮਿਹਨਤ ਦੇ ਮੁੱਲ ਤੋਂ ਵੀ ਵਾਂਝੇ ਰਹਿ ਜਾਂਦੇ ਹਨ।ਤੇ ਜੇ ਕਦੇ ਪਾਲਸ਼ੂ-ਪੁਰਸਕਾਰ ਵਿਕ੍ਰੇਤਾਵਾਂ ਤੋ ਵਿਹਲ ਮਿਲੇ ਤਾਂ ਜਰਾ ਇਹ ਵੀ ਪੜ ਲੈਣਾ ਕਿ ਕਮਿਉਨਿਜਮ ਇੱਕ ਪੂਰਾ ਵਿਗਿਆਨਕ ਢਾਂਚਾ ਹੈ,ਤੇ ਜੇ ਤੁਹਾਨੂੰ ਸੁਪਨੇ ਨੂੰ ਜਿਉਂਦਾ ਰੱਖਣ ਵਾਲੀਆਂ ਰਚਨਾਵਾਂ ਗਾਲ੍ਹਾਂ ਲੱਗਦੀਆਂ ਨੇ ਤਾਂ ਤੁਸੀ ਕਿਰਪਾ ਕਰਕੇ ਇਨਕਲਾਬੀ ਲੇਖਕਾਂ ਨੂੰ ਪੜਨਾ ਛੱਡ ਦਿਉ, ਕਿਉਂ ਕਿ ਤੁਹਾਡਾ ਕਮਜੋਰ ਦਿਲ ਤੂਫਾਨੀ ਸ਼ਬਦਾਂ ਦੀ ਮਾਰ ਨਹੀ ਸਹਿ ਸਕਦਾ,
ਪਾਸ਼ ਲਈ
"ਤੂੰ ਮਘਦਾ ਰਹੀਂ ਵੇ ਸੂਰਜ਼ਾ, ਕੰਮੀਆਂ ਦੇ ਵਿਹੜੇ"
ਪਾਸ਼ ਲਈ
"ਤੂੰ ਮਘਦਾ ਰਹੀਂ ਵੇ ਸੂਰਜ਼ਾ, ਕੰਮੀਆਂ ਦੇ ਵਿਹੜੇ"
Yadwinder Karfew ਹੁਰਾਂ ਨੇ ਆਖਿਆ:
ਤਾਰਾ ਸਿੰਘ ਸਹੀ ਬੋਲ ਰਿਹਾ ਹੈ।ਦੁਨੀਆਂ ਦਾ ਇਤਿਹਾਸ ਸਹੀ ਅਰਥਾਂ 'ਚ ਆਰਥਕਤਾ ਦਾ ਇਤਿਹਾਸ ਹੈ।ਜੇ ਅਮੀਰਾਂ ਕੋਲ ਗੁਣ ਨਾ ਹੁੰਦੇ ਤਾਂ ਪੀੜ੍ਹੀ ਦਰ ਪੀੜ੍ਹੀ ਆਰਥਿਕ ਤੇ ਸਮਾਜਿਕ ਦਾਬਾ ਰੱਖਣਾ ਮੁਸ਼ਕਿਲ ਸੀ।""ਮਨੁੱਖ ਤਾਂ ਮਨੁੱਖ ਹੁੰਦੈ".....ਸ਼੍ਰੋਮਣੀ ਲੇਖਕ ਸਾਹਿਬ ਮਨੁੱਖ ਸਮਾਜਿਕ ਹਾਲਤਾਂ ਕਾਰਨ ਮਨੁੱਖ ਹੁੰਦੈ..ਤੇ ਇਹ ਸਮਾਜਿਕ ਹਾਲਤਾਂ ਆਰਥਿਕਤਾ ਤੋਂ ਤਹਿ ਹੁੰਦੀਆਂ ਹਨ।ਸਾਹਿਤ 'ਚ ਅਮੀਰ ਨਾਲ ਨਫਤਰ ਕੋਈ ਨਿੱਜੀ ਨਹੀਂ ,ਸਗੋਂ ਉਸ ਸਮਾਜਿਕ ਤੇ ਆਰਥਿਕ ਢਾਂਚੇ ਖਿਲਾਫ ਹੈ ਜੋ ਮਨੁੱਖਤਾ ਵਿਰੋਧੀ ਹੈ।ਨਿੱਜੀ ਤੌਰ 'ਤੇ ਬਹੁਤ ਸਾਰੇ ਅਮੀਰ ਲੋਕਾਂ ਦਾ ਇਤਿਹਾਸ 'ਚ ਸ਼ਾਨਦਾਰ ਯੋਗਦਾਨ ਹੈ,ਜੋ ਉਸੇ ਸਮਾਜਿਕ ਤੇ ਆਰਥਿਕ ਤੇ ਸਿਆਸੀ ਢਾਂਚੇ ਨੂੰ ਢਾਹੁਣ ਲਈ ਲੜਦੇ ਰਹੇ ਹਨ।"ਸਾਹਿਤ" ਪੈਦਾ ਹੋਣ ਬਾਰੇ ਤੁਸੀਂ ਐਂਵੈ ਗੱਲ ਕਰ ਰਹੇ ਹੋਂ ,ਜਿਵੇਂ ਉਹ ਕੋਈ ਗੈਰ ਸਮਾਜਿਕ ਵਰਤਾਰਾ ਹੈ।ਮੈਂ ਮੰਨਦਾ ਹਾਂ ਕਿ ਨਾਅਰੇ ਸਾਹਿਤ ਨਹੀਂ ਹੁੰਦੇ ਤੇ ਗੁਣਾਤਮਿਕ ਪੱਖੋਂ ਸਾਹਿਤ ਦਾ ਵਿਕਾਸ ਲੇਖਕਾਂ ਦੀ ਜ਼ਿੰਮਵਾਰੀ ਹੁੰਦੀ ਹੈ,ਪਰ ਜਿਸ ਸਾਹਿਤ ਦਾ ਸਮਾਜਿਕ,ਸੱਭਿਆਚਾਰ ਤੇ ਕੋਈ ਸਿਆਸੀ ਪੱਖ ਨਹੀਂ ਹੁੰਦਾ,ਉਹ ਹਵਾ 'ਚ ਲਟਕਦੀ ਕਿਸੇ ਚੀਜ਼ ਵਰਗਾ ਹੁੰਦਾ ਹੈ।.........ਬਾਕੀ ਸਾਹਿਤ ਅਕਾਦਮੀਆਂ ਦੇ ਐਵਾਰਡ ਦੇਣ ਦਾ ਮਿਆਰ ਕਿਸੇ ਤੋਂ ਲੁਕਿਆ ਨਹੀਂ।
ਬਾਕੀ ਤੁਸੀਂ ਇਸ ਬਾਰੇ ਕਿ ਸੋਚਦੇ ਹੋ ਜ਼ਰੂਰ ਦੱਸਿਓ ਜੀ.--ਰੈਕਟਰ ਕਥੂਰੀਆ ----------------------------------------------
ਪੋਸਟ ਸਕ੍ਰਿਪਟ:ਜ਼ਰਾ ਮੇਰੇ ਵੱਲ ਦੇਖ,
ਮੈਂ ਚੱਪਲ ਦੀ ਟੁੱਟੀ ਹੋਈ ਬੱਧਰ ਵਿਚ ਪਿੰਨ ਫਸਾਈ ਫਿਰਦਾ ਹਾਂ- ਪੋਹ ਚੜ੍ਹਨ ਵਾਲਾ ਹੈ।
ਪਰ ਗੱਲ ਇਹ ਹੈ ਕਿ ਕੁਝ ਲੋਕ ਇਥੇ ਸਿਰਫ ਬੂਟ ਪਾਉਣ ਹੀ ਆਉਂਦੇ ਹਨ
ਅਤੇ ਉਹ ਏਨੇ ਪਾਉਂਦੇ ਹਨ, ਏਨੇ ਪਾਉਂਦੇ ਹਨ
ਕਿ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਨਿੱਗਰਤਾ ਬੂਟ ਹੀ ਬਣ ਜਾਂਦੇ ਹਨ।
ਇਨ੍ਹਾਂ ਬੂਟਾਂ ਦਾ ਵੀ ਇੱਕ ਅਜੀਬ ਫਲਸਫਾ ਹੈ।
ਇਹ ਆਦਮੀ ਨੂੰ ਡੂੰਮਣੇ ਦੀ ਮੱਖੀ ਵਾਂਗ ਚਿੰਬੜ ਜਾਂਦੇ ਹਨ ਅਤੇ ਬੱਸ ਆਪਣੇ ਜੋਗਾ ਹੀ ਕਰ ਲੈਂਦੇ ਹਨ।
ਬੰਦਾ ਸਾਰੀ ਉਮਰ ਖੁਸ਼ਫਹਿਮੀ ਵਿਚ ਰਹਿੰਦਾ ਹੈ ਕਿ ਬੂਟ ਤਾਂ ਕੇਵਲ ਉਸਦੀ ਮੁਢਲੀ ਲੋੜ ਹੈ।
ਹਾਲੇ ਅਸਲੀ ਦੌੜਾਂ ਤਾਂ ਉਸਨੇ ਬਾਦ ਵਿਚ ਹੀ ਲਾਉਣੀਆਂ ਹਨ।
ਪਰ ਆਦਮੀ ਅੰਦਰ ਜੂਝਣ ਦੀ ਉਤੇਜਨਾ ਦੀ ਉਮਰ ਏਨੀ ਘੱਟ ਹੁੰਦੀ ਹੈ ਕਿ ਜਦ ਤੱਕ ਉਹ ਬੂਟ ਹਾਸਲ ਕਰ ਲੈਂਦਾ ਹੈ, ਦੌੜ ਸਕਣ ਦਾ ਸਵਾਲ ਹੀ ਖਤਮ ਹੋ ਜਾਂਦਾ ਹੈ।
ਤੇ ਜਦ ਇਹ ਹੀ ਹੋਣੀ ਹੈ ਤਾਂ ਕਿਉਂ ਨਾ ਪਿੰਨਾਂ ਤੇ ਬੱਧਰਾਂ ਨੂੰ ਲੈ ਕੇ ਸਿੱਧਿਆਂ ਹੀ ਕੁੱਦਿਆ ਜਾਵੇ।
- ਪਾਸ਼
ਪਰ ਗੱਲ ਇਹ ਹੈ ਕਿ ਕੁਝ ਲੋਕ ਇਥੇ ਸਿਰਫ ਬੂਟ ਪਾਉਣ ਹੀ ਆਉਂਦੇ ਹਨ
ਅਤੇ ਉਹ ਏਨੇ ਪਾਉਂਦੇ ਹਨ, ਏਨੇ ਪਾਉਂਦੇ ਹਨ
ਕਿ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਨਿੱਗਰਤਾ ਬੂਟ ਹੀ ਬਣ ਜਾਂਦੇ ਹਨ।
ਇਨ੍ਹਾਂ ਬੂਟਾਂ ਦਾ ਵੀ ਇੱਕ ਅਜੀਬ ਫਲਸਫਾ ਹੈ।
ਇਹ ਆਦਮੀ ਨੂੰ ਡੂੰਮਣੇ ਦੀ ਮੱਖੀ ਵਾਂਗ ਚਿੰਬੜ ਜਾਂਦੇ ਹਨ ਅਤੇ ਬੱਸ ਆਪਣੇ ਜੋਗਾ ਹੀ ਕਰ ਲੈਂਦੇ ਹਨ।
ਬੰਦਾ ਸਾਰੀ ਉਮਰ ਖੁਸ਼ਫਹਿਮੀ ਵਿਚ ਰਹਿੰਦਾ ਹੈ ਕਿ ਬੂਟ ਤਾਂ ਕੇਵਲ ਉਸਦੀ ਮੁਢਲੀ ਲੋੜ ਹੈ।
ਹਾਲੇ ਅਸਲੀ ਦੌੜਾਂ ਤਾਂ ਉਸਨੇ ਬਾਦ ਵਿਚ ਹੀ ਲਾਉਣੀਆਂ ਹਨ।
ਪਰ ਆਦਮੀ ਅੰਦਰ ਜੂਝਣ ਦੀ ਉਤੇਜਨਾ ਦੀ ਉਮਰ ਏਨੀ ਘੱਟ ਹੁੰਦੀ ਹੈ ਕਿ ਜਦ ਤੱਕ ਉਹ ਬੂਟ ਹਾਸਲ ਕਰ ਲੈਂਦਾ ਹੈ, ਦੌੜ ਸਕਣ ਦਾ ਸਵਾਲ ਹੀ ਖਤਮ ਹੋ ਜਾਂਦਾ ਹੈ।
ਤੇ ਜਦ ਇਹ ਹੀ ਹੋਣੀ ਹੈ ਤਾਂ ਕਿਉਂ ਨਾ ਪਿੰਨਾਂ ਤੇ ਬੱਧਰਾਂ ਨੂੰ ਲੈ ਕੇ ਸਿੱਧਿਆਂ ਹੀ ਕੁੱਦਿਆ ਜਾਵੇ।
- ਪਾਸ਼
__________________
No comments:
Post a Comment