Thursday, July 08, 2010

ਮੇਰਾ ਸ਼ਹਿਰ ਦੇਖ!!!




 ਆਂਧਰਾ ਪ੍ਰਦੇਸ਼ ਵਿੱਚ ਇਕ ਫਰੀ ਲਾਂਸ ਪੱਤਰਕਾਰ ਹੇਮ ਚੰਦਰ ਪਾਂਡੇ ਨੂੰ ਮਾਰ ਦਿੱਤਾ ਗਿਆ ਕਿਹਾ ਗਿਆ ਕਿ ਉਹ ਇੱਕ ਪ੍ਰਮੁੱਖ ਮਾਓਵਾਦੀ ਆਜ਼ਾਦ   ਦਾ ਸਾਥੀ ਸੀ ਅਤੇ ਚਾਰ ਘੰਟਿਆਂ ਤੱਕ ਚੱਲੇ ਮੁਕਾਬਲੇ ਚ ਮਾਰਿਆ ਗਿਆ ਜਿਹਨਾਂ ਪ੍ਰਮੁੱਖ ਅਖਬਾਰਾਂ ਲਈ ਉਹ ਕੰਮ ਕਰਦਾ ਸੀ ਉਹਨਾਂ ਵਿਚੋਂ ਵੀ ਇੱਕ ਪ੍ਰਸਿੱਧ ਅਖਬਾਰ ਨੇ ਸਚਾਈ ਤੋਂ ਮੂੰਹ  ਮੋੜਦਿਆਂ ਇਹ ਆਖਿਆ ਕਿ ਉਹ ਤਾਂ ਸਾਡਾ ਪੱਤਰਕਾਰ ਹੀ ਨਹੀਂ  ਸੀ ਫਰੀ ਲਾਂਸ ਪੱਤਰਕਾਰ ਹੇਮ ਚੰਦਰ ਪਾਂਡੇ ਦੀ ਪਤਨੀ ਬਬੀਤਾ ਪਾਂਡੇ  ਅਤੇ ਭਰਾ ਮਹੇਸ਼ ਪਾਂਡੇ ਨੇ ਇਸ ਸੰਬੰਧੀ  ਸਬਿਤਾ ਇੰਦਰਾ ਰੈਡੀ ਨਾਲ ਮੁਲਾਕਾਤ ਵੀ ਕੀਤੀ ਅਤੇ ਹੇਮ ਪਾਂਡੇ ਦੀਆਂ ਲਿਖਤਾਂ ਦੇ ਬਹੁਤ ਸਾਰੇ ਸਬੂਤ ਵੀ ਦਿੱਤੇ ਮੈਂ ਸੋਚ ਰਿਹਾਂ ਸਾਂ ਕਿ ਇੱਕ ਪੱਤਰਕਾਰ ਦੇ ਵਹਿਸ਼ੀਆਨਾ ਕਤਲ ਤੇ ਉਹ ਹੰਗਾਮਾ ਕਿਓਂ  ਨਹੀਂ ਹੋਇਆ ਜੋ ਹੋਣਾ ਚਾਹੀਦਾ ਸੀ ਏਸੇ ਦੌਰਾਨ ਮੈਂ ਇੱਕ ਕਵਿਤਾ ਦੇਖੀ ਹਰਮੀਤ  ਵਿਦਿਆਰਥੀ ਦੀ। ਅਜੋਕੇ ਸਮੇਂ ਦਾ ਇੱਕ ਹੋਰ ਸੱਚ ਬੋਲਣ ਵਿੱਚ ਹਰਮੀਤ ਵਿਦਿਆਰਥੀ ਇਕ ਵਾਰ ਫੇਰ ਬਾਜ਼ੀ ਮਾਰ ਗਿਆ ਹੈ ਹਰ ਵਾਰ ਦੀ ਤਰਾਂ ਇਸ ਵਾਰ ਵੀ ਉਸ ਆਪਣੇ ਸਲੀਕੇ ਵਾਲੇ ਰਵਾਇਤੀ ਅੰਦਾਜ਼ ਵਿੱਚ ਇਹੋ ਜਿਹੀ ਕਈ ਮਾਮਲਿਆਂ ਤੇ ਧਾਰਨ ਹੋਣ  ਵਾਲੀ ਸਾਜ਼ਿਸ਼ੀ ਅਤੇ ਮੁਜਰਮਾਨਾ ਖ਼ਾਮੌਸ਼ੀ ਦੇ ਭੇਦ ਬਹੁਤ ਹੀ ਖੂਬਸੂਰਤ ਸ਼ਬਦਾਂ ਨਾਲ ਖੋਹਲੇ  ਹਨ  ਏਸੇ ਦੌਰਾਨ ਪੱਤਰਕਾਰਾਂ ਨੇ ਇੱਕ ਵਿਸ਼ੇਸ਼ ਮੀਟਿੰਗ ਵੀ ਕੀਤੀ ਜਿਸ ਵਿੱਚ ਹੇਮ ਚੰਦਰ ਪਾਂਡੇ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਪੁਲਸੀਆ ਅੰਦਾਜ਼ ਨੂੰ ਵੀ ਲੰਮੇ ਹੱਥੀਂ ਲਿਆ ਗਿਆ  ਇਸ ਮੀਟਿੰਗ ਵਿੱਚ ਕਈ  ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ                                                                   
                                                                           
ਮੈਂ ਫ਼ਿਜ਼ਾ ਵੱਲ ਵੇਖਦਾ  
ਅਕਸਰ ਖ਼ਾਮੋਸ਼ ਹੋ ਜਾਂਦਾ ਹਾਂ
ਇਨਕਲਾਬ ਦਾ ਹੋਕਾ ਦੇਣ ਵਾਲੇ
ਸ਼ਬਦਾਂ ਦੀ ਅਜੋਕੀ ਚੁੱਪ
ਮੈਨੂੰ ਤੋਡ਼ਦੀ ਹੈ

ਕਾਫ਼ੀ ਹਾਊਸ ਦੇ ਇੱਕ ਕੋਨੇ ‘ਚ
ਧੀਮੀ ਸੁਰ ‘ਚ ਚਲਦੀ ਬਹਿਸ
ਮੈਨੂੰ ਹਤਾਸ਼ ਕਰਦੀ ਹੈ

ਮੈਂ ਵੀ ਕਦੇ
ਸ਼ਬਦਾਂ ‘ਚ ਲਲਕਾਰ ਭਰਨੀ ਲੋਚਦਾ ਸਾਂ
‘ ਰੌਸ਼ਨ ਸੁਬਹ ’ ਦੀ
ਖੁਸ਼ਆਮਦੀਦ ਦਾ ਖਾਬ ਬੁਣਿਆਸੀ
ਮੈਂ ਵੀ ਚਾਹਿਆ ਸੀ---
ਮੇਰਾ ਸ਼ਹਿਰ ਦੇਖ
ਫਿਰ ਕੋਈ ਰਵਿਦਾਸ ਕਹੇ
’’ ਬੇਗਮਪੁਰਾ ਸਹਰ ਕੋ ਨਾਓ ’’

ਪਰ ਮੈਂ
ਰੋਟੀ ਦੇ ਜੰਗਲ ਚ
ਗੁਆਚ ਗਿਆ
ਮੇਰੇ ਹਮਸਫਰ ਘਰਾਂ ਨਾਲ ਪਰਚ ਗਏ
ਸਾਡੇ ਜ਼ਿਹਨ ਚ ਮਘਣ ਵਾਲੀ
ਖਾਹਿਸ਼ਾਂ ਦੀ ਅੱਗ ਬੁਝਾ ਗਿਆ
ਤਲਖ਼ ਹਕੀਕਤਾਂ ਦਾ ਪਾਣੀ

ਜ਼ਰਾ ਵੀ ਆਵਾਜ਼ ਬੰਦ ਕਰਨ ਲੱਗਿਆਂ
ਅਸੀਂ ਵੇਖ ਲੈਂਦੇ ਹਾਂ
ਆਪਣੇ ਵਾਰਸਾਂ ਦਾ ਅਸੁਰੱਖਿਅਤ ਭਵਿੱਖ
ਆਪਣੇ ਲਈ ਸੱਤਾ ਦਾ ਕਹਿਰ
ਤੇ ਚੁੱਪ ਚਾਪ ਸਵਿਕਾਰ ਲੈਂਦੇ ਹਾਂ
ਝੂਠ ਨੂੰ
ਪਰੰਪਰਾ ਨੂੰ
ਸੱਤਾ ਤੇ ਸਥਾਪਤੀ ਨੂੰ

ਅਸੀਂ ਬੰਦ ਕਮਰਿਆਂ ਚ ਬੈਠਕੇ
ਸਿਰਫ ਬਹਿਸ ਕਰਨ ਵਾਲੇ
ਨਿਪੁੰਸਕ ਬੁੱਧੀਜੀਵੀ

ਹਾਲੇ ਵੀ ਸਾਡੀਆਂ ਰਾਤਾਂ ਚ
ਇੱਕ ਵਿਸ਼ਾਲ ਜਨ ਸਮੂਹ
ਚਿੰਘਾਡ਼ਦਾ ਹੈ
ਸਾਡੇ ਸੁੱਤੇ ਜ਼ਿਹਨ ਨੂੰ
ਠਕੋਰਦਾ ਹੈ

ਪਰ ਅਸੀਂ ............
ਅਸੀਂ ਫਿਰ ਪਾਸਾ ਪਰਤ ਕੇ
ਸੌਂ ਜਾਣ ਦੇ ਆਦੀ ਹੋ ਗਏ ਹਾਂ 
 ਗੱਲ ਇੱਕ ਨਵੀਂ ਅਧੂਰੀ ਗਜ਼ਲ ਦੀ 






ਰੀਦ  ਜੀ ਆਖਦੇ ਨੇ ਫਰੀਦਾ ਖਿੰਥੜ ਮੇਖਾ ਅਗਵੀਆ ਜਿੰਦੁ ਨ ਕਾਈ ਮੇਖ ਵਾਰੀ ਆਪੋ ਆਪਣੀ ਚਲੇ ਮਸਾਇਕ ਸੇਖ ਪਰ ਜਦੋਂ ਇਸ ਹਕੀਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਵੱਡੇ  ਵੱਡੇ ਡੋਲ  ਜਾਂਦੇ ਹਨ ਲੇਕਿਨ ਸਾਡੇ ਇੱਕ ਹਰਮਨ ਪਿਆਰੇ ਪੱਤਰਕਾਰ ਅਤੇ ਪੁਰਾਣੇ ਮਿੱਤਰ ਡਾਕਟਰ  ਲਾਲ ਇੱਕ ਵਾਰ  ਫੇਰ  ਅਡੋਲ ਸਾਬਿਤ ਹੋਏ ਹਨ ੳਹ ਉਤੋੜਿੱਤੀ ਵਾਪਰੀਆਂ ਇਹਨਾਂ ਘਟਨਾਵਾਂ ਬਾਰੇ ਦਸਦੇ ਹਨ ਦੋਸਤੋ ਅਸਲ ਵਿਚ ਪਿਛਲੇ ੨ ਹਫਤੇ ਕੁਝ ਖਾਸ ਸਨ ਪਹਿਲਾਂ ਮੇਰੀ ਬੇਟੀ ਦੀ ਮਾਂ - ਮੇਰੀ ਕੁੜਮਣੀ ਵਿਚਾਰੀ ਅਚਾਨਕ ਬੀਮਾਰ ਹੋਈ ਤੇ ਦੇਖਦਿਆਂ ਦੇਖਦਿਆਂ ਚਲ ਵਸੀ , ਉਸੇ ਦਿਨ ਦੁਪਹਿਰ ਬਾਅਦ ਜਦੋਂ ਅਜੇ ਉਸਦੇ ਅੰਤਿਮ ਸੰਸਕਾਰ ਵਿਚ ਸ਼ਾਮਿਲ ਹੀ ਸਾਂ ਕਿ ਖਬਰ ਮਿਲੀ ਕਿ ਇਕ ਬਹੁਤ ਖਾਸ ਦੋਸਤ ਜੋ ਕਈ ਦਿਨਾ ਤੋਂ ਬੀਮਾਰ ਤਾਂ ਸੀ ਪਰ ਇਹ ਲਗਦਾ ਈ ਨਹੀ ਸੀ ਕਿ ਉਸਦਾ ਅੰਤਿਮ ਵੇਲਾ ਆ ਗਿਆ ਹੈ ਤੁਰ ਗਿਆ ਓਹਨਾ ਰਾਹਾਂ ਤੇ ਜਿੰਨਾ ਰਾਹਾਂ ਦੀ ਸ਼ਾਇਦ ਕਿਸੇ ਨੂੰ ਸਾਰ ਨਹੀ .............. ਅੱਜ ਦੁਪਿਹਰੇ ਮੇਰੇ ਵੱਡੇ ਭਰਾ ਦਾ ਜਵਾਈ ਅਚਾਨਕ ਘਰ ਰੋਟੀ ਖਾਣ ਆਇਆ ਖੜਾ ਖੜਾ ਡਿੱਗਾ ਤੇ ਫੇਰ ਨਹੀ ਉਠਿਆ . ਉਸਦਾ ਅੰਤਿਮ ਸੰਸਕਾਰ ਕਰ ਕੇ ਪਰਤਿਆ ਹਾਂ ...... ਸਵੇਰੇ ਫੁੱਲ ਚੁਗਨ ਜਾਣਾ ਹੈ ਤੇ ਆਕੇ ਆਪਣਾ ਕਾਲਮ " ਸਰਗੋਸ਼ੀਆਂ " ਵੀ ਲਿਖਣਾ ਹੈ ........... ਜ਼ਿੰਦਗੀ ਕਿਸੇ ਲਈ ਰੁਕਦੀ ਨਹੀ .........ਪਰਸੋੰ ਦੋਸਤ ਦਾ ਭੋਗ ਵੀ ਹੈ .......... ਮੈਨੂੰ ਨਹੀ ਪਤਾ ਮੇਰੇ ਮਨ ਦੀ ਕੀ ਅਵਸਥਾ ਹੈ ..... ਰਾਤੀ ੧੦ ਵਾਜੇ ਵਾਪਿਸ ਆਇਆ ਹਾਂ ਤੇ ਫੇਸ ਬੁਕ ਖੋਲ ਬੈਠਾ ਹਾਂ ਕੁਝ ਦਿਨ ਪਹਿਲਾਂ ਲਿਖੀ ਇੱਕ ਗ਼ਜ਼ਲl ਯਾਦ ਆ ਰਹੀ ਸੋ ਇਥੇ ਸਾਂਝੀ ਕਰਨ ਲਈ ਪਾ ਦਿੱਤੀ ਅਜੇ ਪੂਰੀ ਨਹੀ ਹੈ ਮਤਲਾ ਵੀ ਨਹੀ ਹੈ ਕੁਝ ਸ਼ਿਅਰ ਠੀਕ ਕਰਨੇ ਹਨ ਕੁਝ ਕਟਨੇ ਹਨ ਕੁਝ ਨਵੇਂ ਲਿਖਣੇ ਪਰ ਇਸ ਵੇਲੇ ਜਿਵੇਂ ਹੈ ਉਵੇਂ ਹਾਜ਼ਿਰ ਹੈ    
ਜੋ ਬੰਦਾ ਖੁਦਾ ਦੀ ਰਜ਼ਾ ਵਿਚ ਰਹੇ 
ਸਦਾ ਓਹ ਭਲਾ ਸਭਦਾ ਕਰਦਾ ਰਹੇ 
ਕਿਸੇ ਨੂੰ ਕਦੋਂ , ਕੀ , 'ਤੇ ਕਿੰਨਾ ਮਿਲੇ .
ਇਹ ਉਸਨੂੰ ਪਤੈ ਓਹ ਹੀ ਦੇਂਦਾ ਰਹੇ .
ਕਦੇ ਪਾਪ ਤੇ ਪੁੰਨ ਕਦੇ ਹੈ ਖੁਦਾ 
ਕਿ ਬੰਦਾ ਵਿਚਾਰਾ ਤੇ ਡਰਿਆ ਰਹੇ .
ਮੇਰੀ ਅੱਖੇ ਪਾਣੀ ਨਹੀ ਜੀ ਨਹੀ ,
ਤੁਹਾਨੂੰ ਭੁਲੇਖਾ ਹੀ ਪੈਂਦਾ ਰਹੇ 
ਮੈਂ ਤੇਰਾ ਹਾਂ ਮੈਨੂੰ ਸੀ ਉਸਨੇ ਕਿਹਾ ,
ਮੇਰਾ ਜੀ ਕਰੇ ਓਹ ਇਹ ਕਹਿੰਦਾ ਰਹੇ 
ਇਹ ਫੁੱਲਾਂ ਦੇ ਚਿਹਰੇ ਪਸੀਨਾ ਹੈ ਕਿਓਂ ?
ਇਹ ਬਾਗਾਂ ਚ ਅਜਕਲ ਕੀ ਹੁੰਦਾ ਰਹੇ .
ਜੇ ਨਿਰਵੈਰ ਹੈ ਤੇ ਹੈ ਮਾਫ਼ੀ ਦਿਹੰਦ ,
ਤਾਂ ਬੰਦਾ ਖੁਦਾ ਤੋਂ ਕਿਓਂ ਡਰਿਆ ਰਹੇ


ਪੰਜਾਬੀ  ਦੀ 
ਗੱਲ




ਤੇ ਅਖੀਰ ਵਿੱਚ ਗੱਲ ਇੱਕ ਅਜਿਹੀ ਕਮਿਊਨਿਟੀ ਦੀ ਜੋ ਪੰਜਾਬੀ ਦੇ ਮਾਣ ਸਨਮਾਣ ਲਈ ਇੰਟਰਨੈਟ ਤੇ ਵੀ ਸਰਗਰਮ ਹੈ ਇਸ ਦਾ ਕਹਿਣਾ ਹੈ ਕਿ 
ਮਦਰਾਸੀ ਤਮਿਲ ਵਿਚ
ਕੇਰਲ ਦਾ ਵਾਸੀ ਕੇਰਾਲੀ ਵਿਚ
ਆਂਧਰਾ ਪ੍ਰਦੇਸ਼ ਦਾ ਵਾਸੀ ਕੱਨੜ ਵਿਚ
ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |
ਪਰ ਕਈ ਪੰਜਾਬੀਆਂ ਨੂੰ ਪੰਜਾਬੀ ਵਿਚ ਵਿਚਰਨ ਵਿਚ ਸ਼ਰਮ ਮਹਿਸੂਸ ਹੁੰਦੀ ਹੈ ਅਤੇ
ਉਹ ਹੋਰ ਦੂਜੀਆ ਭਾਸ਼ਾਵਾਂ (english, hindi, french ਆਦਿ ) ਵਿਚ ਵਿਚਰ ਕੇ ਇੱਕ ਅਨੋਖਾ ਮਾਣ ਮਹਿਸੂਸ ਕਰਦੇ ਹਨ !!


ਆਓ ਸਾਰੇ ਪੰਜਾਬੀ ਵਿਚ ਲਿਖੀਏ |

ਪੰਜਾਬੀਏ ਜ਼ਬਾਨੇ, ਨੀ ਰਕਾਨੇ ਮੇਰੇ ਦੇਸ਼ ਦੀਏ,...

-> ਪੰਜਾਬੀ ਦੁਨੀਆਂ ਵਿਚ

ਜਪਾਨ ਦਾ ਵਾਸੀ ਜਪਾਨੀ ਵਿਚ
ਰੂਸ ਦਾ ਵਾਸੀ ਰਸ਼ੀਅਨ ਵਿਚ
ਫਰਾਂਸ ਦਾ ਵਾਸੀ ਫਰੈਂਚ ਵਿਚ
ਇੰਗਲੈਂਡ ਦਾ ਵਾਸੀ ਅੰਗਰੇਜੀ ਵਿਚ

ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |


-> ਦੱਖਣੀ ਭਾਰਤ ਵਿਚ

ਮਦਰਾਸੀ ਤਮਿਲ ਵਿਚ
ਕੇਰਲ ਦਾ ਵਾਸੀ ਕੇਰਾਲੀ ਵਿਚ
ਆਂਧਰਾ ਪ੍ਰਦੇਸ਼ ਦਾ ਵਾਸੀ ਕੱਨੜ ਵਿਚ

ਵਿਚਰਦਾ ਹੋਇਆ ਮਾਣ ਮਹਿਸੂਸ ਕਰਦਾ ਹੈ |


ਪਰ ਕਈ ਪੰਜਾਬੀਆਂ ਨੂੰ ਪੰਜਾਬੀ ਵਿਚ ਵਿਚਰਨ ਵਿਚ ਸ਼ਰਮ ਮਹਿਸੂਸ ਹੁੰਦੀ ਹੈ ਅਤੇ

ਉਹ ਹੋਰ ਦੂਜੀਆ ਭਾਸ਼ਾਵਾਂ (english, hindi, french ਆਦਿ ) ਵਿਚ ਵਿਚਰ ਕੇ ਇੱਕ ਅਨੋਖਾ ਮਾਣ ਮਹਿਸੂਸ ਕਰਦੇ ਹਨ !!

->

ਸੋ ਆਓ ਪੰਜਾਬੀਓ ,

ਆਪਾਂ ਸਾਰੇ

ਪੰਜਾਬੀ ਵਿਚ ਬੋਲੀਏ,

ਪੰਜਾਬੀ ਵਿਚ ਪੜ੍ਹੀਏ ,

ਪੰਜਾਬੀ ਵਿਚ ਲਿਖੀਏ,

ਅਤੇ

ਪੰਜਾਬੀ ਵਿਚ ਹੀ 'ਸੋਚੀਏ ' !


                      

1 comment:

Anonymous said...

Mainun personally eh artical bahut acha lagia .
Pehlan ta patrkaar vali gal, jo k mann vich ik roh paida kar gai k akhir kyo ?
Dooji lall sir naal vapri ghtna ...
bilkul sahi zindagi kisi lai nahin rukdai ..

ate akhir vich punjbai vich likhan, padahn, sunan, sochan ate samjhan di guhar nu pesh karan da dhang dil nu moh gea ..

10/10