Sunday, July 11, 2010

ਕੌਮਾਂ ਜਿਉਂਦੀਆਂ ਨਾਲ ’ਕੁਰਬਾਨੀਆਂ’ ਦੇ


ਪਿਛਲੀ ਪੋਸਟ ਵਿਚ ਚਰਚਾ ਸੀ ਮੌਤ ਅਤੇ ਕਤਲੋਗਾਰਤ ਦੀ ਪਰ ਇਸ ਵਾਰ ਆਪਾਂ ਗੱਲ ਕਰਦੇ ਹਾਂ ਜ਼ਿੰਦਗੀ ਦੀ. ਬੜੇ ਹੀ ਹਲਕੇ ਫੁਲ ਅੰਦਾਜ਼ ਵਿੱਚ ਇੱਕ ਛੋਟੀ ਜਿਹੀ ਰਚਨਾ ਪੋਸਟ ਕੀਤੀ ਹੈ ਸਿੰਘ ਕੁਲਵਿੰਦਰ ਨੇ ਸਿੰਘ ਕੁਲਵਿੰਦਰ ਦੀ ਚਰਚਾ ਪਹਿਲਾਂ ਵੀ ਪੰਜਾਬ ਸਕਰੀਨ ਵਿੱਚ ਕੀਤੀ ਗਈ ਸੀ. ਇਸ ਵਾਰ ਪੇਸ਼ ਹੈ ਉਹਨਾਂ ਦਾ ਇੱਕ ਨਵਾਂ ਰੰਗ: ਜ਼ਿੰਦਗੀ ਚ ਜੇ ਕੁਝ ਬਣਨਾ ਹੈ ਤਾਂ ਤੁਹਾਡਾ ਨਿਸ਼ਾਨਾ ਹੋਣਾ ਚਾਹੀਦਾ ਹੈ ਬਸ 654321. ਹੈਰਾਨ ਹੋ ਗਏ ਨਾ! ਲਓ ਫਿਰ ਜ਼ਰਾ ਧਿਆਨ ਨਾਲ ਸਮਝੋ ਇਸ ਸਿਧੇ ਸਾਧੇ ਫਾਰਮੂਲੇ ਨੂੰ. 
6-ਦਾ ਮਤਲਬ ਹੈ ਛੇ ਅੰਕਾਂ ਵਾਲੀ ਵਧੀਆ ਜਹੀ ਤਨਖਾਹ ਹੋਵੇ
5-ਹਫਤੇ ਵਿਚ ਸਿਰਫ ਪੰਜ ਦਿਨ ਤੁਹਾਨੂੰ ਕੰਮ ਕਰਨਾ ਪਵੇ
4-ਚਾਰ ਪਹੀਆਂ ਵਾਲੀ ਕੋਈ ਸ਼ਾਨਦਾਰ ਗੱਡੀ ਵੀ ਤੁਹਾਡੇ ਕੋਲ ਹੋਵੇ
3-ਰਹਿਣ ਲਈ ਘਟੋਘਟ ਤਿੰਨਾ ਕਮਰਿਆਂ ਵਾਲਾ ਇੱਕ ਫਲੈਟ ਵੀ ਹੋਵੇ
 2-ਪਿਆਰੇ ਜਹੇ ਬੱਚੇ ਵੀ ਤੁਹਾਡੇ ਕੋਲ ਹੋਣ 
1-ਤੇ ਜ਼ਿੰਦਗੀ ਦੇ ਸਾਰੇ ਦੁੱਖਾਂ ਸੁੱਖਾਂ ਨੂੰ ਵੰਡਣ ਵਾਲ ਇੱਕ ਜੀਵਨ ਸਾਥੀ ਅਰਥਾਤ ਲਾਈਫ ਪਾਰਟਨਰ ਵੀ ਹੋਵੇ.
ਕਿਓਂ ਜੀ ਹੁਣ ਦੱਸੋ ਕਿਵੇਂ ਲੱਗਿਆ ਇਹ 654321 ਫਾਰਮੂਲਾ? 
ਤੇ ਹੁਣ ਦੇਖੋ ਉਸਦੀ ਇੱਕ ਕਵਿਤਾ
ਜਿਨ੍ਹਾਂ ਦੇ ਕਰਕੇ ਪੰਜਾਬਣ ਮੈਂ ਕਹਾਵਦੀ
ਮੰਗਦੀ ਹਾਂ ਖੈਰ ਉਹਨਾਂ ਪੰਜਾਂ ਦਰਿਆਵਾਂ ਦੀ
ਜਿੱਥੇ ਜਿੱਥੇ ਬਣੇ ਹੋਏ ਨੇ ਗੁਰੂ ਧਾਮ ਦੁਨੀਆਂ ਚ,
ਮੰਗਦੀ ਹਾਂ ਖੈਰ ਉਹਨਾਂ ਸਾਰੀਆਂ ਹੀ ਥਾਵਾਂ ਦੀ
ਜੋ ਮੈਨੂੰ ਹਰ ਵੇਲੇ ਗ਼ਲਤੀ ਤੋਂ ਰੋਕਦੀਆਂ
ਮੰਗਦੀ ਹਾਂ ਖੈਰ ਉਹਨਾਂ ਗਾਲਾਂ ਤੇ ਸਲਾਹਵਾਂ ਦੀ
ਜਿਨ੍ਹਾਂ ਨੇ ਅੱਜ ਤਾਈਂ ਪੰਜਾਬੀ ਨੂੰ ਸੰਭਾਲਿਆ
ਮੰਗਦੀ ਹਾਂ ਖੈਰ ਉਹਨਾਂ ਭੈਣਾਂ ਤੇ ਭਰਾਵਾਂ ਦੀ 
ਹੱਥ ਜੋੜ ਕੇ ਰੱਬ ਅੱਗੇ......
ਇੱਕ ਅਰਦਾਸ ਕਰਨ ਨੂੰ ਜੀਅ ਕੀਤਾ......
ਮਿਲ ਜੇ ਖੂਸ਼ੀ ਸਾਰੀ ਤੈਨੂੰ,....
ਜਿੰਦਗੀ ਭਰ ਨਾ ਦੁੱਖ ਆਵੇ ਕੋਈ,
ਮੇਰੇ ਹਿਸੇ ਦੇ ਵੀ ਸੁੱਖ ਤੇਰੇ ਲਈ ਮੰਗ ਲੇਣ ਨੂੰ ਜੀਅ ਕੀਤਾ.....
ਉਦਾਸੀਆਂ ਦਾ ਸਭ ਬਣਦੀਆਂ ਜੋ,.....
ਉਹ ਗੱਲਾਂ ਤੇਰੇ ਕੋਲ ਦੀ ਵੀ ਨਾ ਲੰਘਣ ,
ਓਹਨਾਂ ਸਾਰੀਆਂ ਗੱਲਾਂ ਨੂੰ ਘਰ ਅਪਣਾ ਦੱਸਣ ਦਾ ਜੀਅ ਕੀਤਾ....
ਅੱਜ ਫੇਰ ਤੇਰੇ ਲਈ ਕੁੱਝ ਮੰਗ ਲੇਣ ਨੂੰ ਜੀਅ ਕੀਤਾ......
.ਹੱਥ ਜੋੜ ਕੇ ਰੱਬ ਅੱਗੇ ਇੱਕ ਅਰਦਾਸ ਕਰਨ ਨੂੰ ਜੀਅ ਕੀਤਾ.... 
ਕਿਸੇ ਆਖਿਆ..,ਕੌਮਾਂ ਦੀ ਜ਼ਿੰਦਗੀ ਨੂੰ,
ਕਾਇਮ ਰੱਖਦੇ ਨੇਂ ’ਦਾਨ’ ਦਾਨੀਆਂ ਦੇ..
ਕਿਸੇ ’ਤਾਕਤ’ ਤਲਵਾਰ ਨੂੰ ਮੁੱਖ ਮੰਨਿਆਂ..
ਕਿਸੇ ’ਫ਼ਲਸਫ਼ੇ’ ਦੱਸੇ ਰੁਹਾਨੀਆਂ ਦੇ..
ਬੇਸ਼ੱਕ ਸਾਰੀਆਂ ਗੱਲਾਂ ਹੀ ਚੰਗੀਆਂ ਨੇਂ,
ਚੰਗੇ ਗੁਣ ਨੇਂ ਚੰਗੀਆਂ ਨਿਸ਼ਾਨੀਆਂ ਦੇ..
ਪਰ ਤੱਤ ਸਿਆਣਿਆਂ ਕੱਢ ਕਿਹਾ,
ਕਿ ਕੌਮਾਂ ਜਿਉਂਦੀਆਂ ਨਾਲ ’ਕੁਰਬਾਨੀਆਂ’ ਦੇ.
ਤੁਹਾਨੂੰ ਇਹ ਰਚਨਾ ਕਿਵੇਂ ਲੱਗੀ ਇਸ ਬਾਰੇ ਜ਼ਰੂਰ ਦਸਣਾ.....?---  ਰੈਕਟਰ ਕਥੂਰੀਆ 

No comments: