Wednesday, June 30, 2010

ਪੁੱਤਾਂ ਬਿਨਾ ਭਾਂਵੇ ਸੁੰਨਾ ਲੱਗਦਾ ਜਹਾਨ ਏ, ਧੀਆਂ ਤੋਂ ਬਗੈਰ ਪਰ ਹੋਜੂ ਸੁੰਨਸਾਨ ਏ

ਜ਼ਰ ਨਿਗਾਰ ਸਈਦ ਦੀ ਚਰਚਾ ਪੰਜਾਬ ਸਕਰੀਨ ਵਿਚ ਪਹਿਲਾਂ ਵੀ ਕਿਸੇ ਪੋਸਟ ਵਿਚ ਕੀਤੀ ਗਈ ਸੀ ਕਿਓਂਕਿ ਉਹ ਪੰਜਾਬੀ ਨੂੰ ਦੀਵਾਨਗੀ ਦੀ ਹੱਦ ਤੱਕ ਪਿਆਰ ਕਰਦੀ ਹੈ      ਜਦੋਂ ਉਸਦੀ ਇਹ ਦੀਵਾਨਗੀ ਦੁਨੀਆ ਦੀ ਨਜ਼ਰ ਵਿਚ ਆਈ ਤਾਂ ਉਹ ਬਹੁਤ ਹੀ ਖੁਸ਼ ਵੀ ਸੀ ਅਤੇ ਹੈਰਾਨ ਵੀ  ਆਖਣ ਲੱਗੀ ''ਹੈਂ ?" ''ਮੇਰਾ ਲੇਖ ਛਪ ਗਿਆ?" ਇਹ
ਜਾਣ ਕੇ ਜਿੰਨੀ ਮੈਨੂੰ ਖ਼ੁਸ਼ੀ
ਹੋਈ ਉਸ ਤੋਂ ਵੱਧ ਹੈਰਾਨੀ ਇਸ
ਗੱਲ ਦੀ ਹੋਈ ਕਿ ਅਜੇ ਤੇ ਮੈਨੂੰ
ਲਿਖਣ ਦੀ ਜਾਚ ਵੀ ਨਹੀਂ ਤੇ ਇਹ ਛਪ
ਵੀ ਗਿਆ। ਫਿਰ ਮੇਰੀ ਖ਼ੁਸ਼ੀ ਦੀ
ਹੱਦ ਮੁੱਕ ਗਈ   ਉਸਦੀ  ਇਸ ਖੁਸ਼ੀ ਦਾ  ਪੂਰਾ ਵੇਰਵਾ ਤੁਸੀਂ ਵੀ ਪੜ੍ਹ ਸਕਦੇ ਹੋ ਬਸ ਏਥੇ ਕਲਿੱਕ ਕਰਕੇਤੁਹਾਨੂੰ ਉਸ ਦੀ ਇਹ ਲਿਖਤ ਕਿਹੋ ਜਿਹੀ ਲੱਗੀ ਜ਼ਰੂਰ ਦਸਣਾ ਤੁਹਾਡੇ  ਵਿਚਾਰਾਂ ਦੀ ਉਡੀਕ ਸਾਨੂੰ ਸਾਰਿਆਂ ਨੂੰ ਰਹੇਗੀ ਏਸੇ ਤਰਾਂ ਭਗਵਾਨ ਕ੍ਰਿਸ਼ਨ ਵਿਚ ਅਥਾਹ ਆਸਥਾ ਰੱਖਣ ਵਾਲੀ ਜਲੰਧਰ ਦੀ ਵਸਨੀਕ ਪੂਨਮ ਸ਼ਰਮਾ ਨੇ ਆਪਣੀਆਂ ਦੋ ਚਾਰ ਸਤਰਾਂ ਵਿੱਚ ਹੀ ਬਹੁਤ ਕੁੱਝ  ਆਖ ਦਿੱਤਾ ਹੈ ਏਨਾਕੁਝ ਕਿ ਜਿਵੇਂ ਕਿਸੇ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਹੋਵੇ ਲਓ ਤੁਸੀਂ ਵੀ ਪੜ੍ਹੋ ਹਲੂਣਾ ਦੇਣ  ਵਾਲੀਆਂ ਇਹ ਜਜ਼ਬਾਤੀ ਲਾਈਨਾਂ  ਧੀ..................ਦਿਲ ਵਿੱਚ ਡਰ ਹੋਵੇ, ਆਪਣੇ ਜੇ ਘਰ ਹੋਵੇ, ਹੁੰਦੀ ਦੂਸਰੇ ਦੀ ਇਜ਼ਤ ਹੈ ਕੀ ਰੱਬਾ ਮੇਰਿਆ... ਸਾਰਿਆਂ ਨੂੰ ਦੇਈਂ ਇੱਕ ਧੀ ਰੱਬਾ ਮੇਰਿਆ.. ਪੁੱਤਾਂ ਬਿਨਾ ਭਾਂਵੇ ਸੁੰਨਾ ਲੱਗਦਾ ਜਹਾਨ ਏ, ਧੀਆਂ ਤੋਂ ਬਗੈਰ ਪਰ ਹੋਜੂ ਸੁੰਨਸਾਨ ਏ, ਅੱਗੇ ਨੂੰ ਵਦਾਊ ਔਰਤ ਹੀ ਰੱਬਾ ਮੇਰਿਆ.. ਸਾਰਿਆਂ ਨੂੰ ਦੇਈਂ ਇੱਕ ਧੀ ਰੱਬਾ .ਮੇਰਿਆ.ਪੰਜਾਬੀ ਸਾਹਿਤ ਵਿੱਚ ਇੱਕ ਜਾਣਿਆ ਪਛਾਣਿਆ ਨਾਂਅ ਹੈ ਦਲੀਪ ਸਿੰਘ ਵਾਸਣ ਦਾ ਇਸ ਕਲਮ ਨੇ ਇੱਕ ਵਾਰ ਫੇਰ ਸੱਚ ਦੀ ਅਵਾਜ਼ ਬੁਲੰਦ ਕੀਤੀ ਹੈ ਸਾਂਝਾ ਪੰਜਾਬ ਦੇ ਮੰਚ ਤੋਂ ਬੜੇ ਹੀ ਥੋਹੜੇ ਜਿਹੇ ਸ਼ਬਦਾਂ ਵਿਚ: ਉਹ ਲੋਕ ਜੋ 1947 ਵਿਚ ਹਿੰਦੁਸਤਾਨ ਦੀ ਵੰਡ ਦੇ ਜ਼ਿੰਮੇਦਾਰ ਨੇ, ਉਨ੍ਹਾਂ ਇੱਕ ਬਹੁਤ ਵੱਡਾ ਗੁਨਾਹ, ਪਾਪ, ਇੱਕ ਜੁਰਮ ਤੇ ਬਹੁਤ ਵੱਡਾ ਜ਼ੁਲਮ ਕੀਤਾ। ਇਸ ਲਈ ਰੱਬ ਵੀ ਉਨ੍ਹਾਂ ਨੂੰ ਕਦੇ ਮੁਆਫ਼ ਨਹੀਂ ਕਰੇਗਾ ਕਿਉਂ ਜੇ ਅੱਠ ਲੱਖ ਬੰਦੇ ਕਤਲ ਹੋਏ, ਗਿਆਰਾਂ ਕਰੋੜ ਬੰਦਿਆਂ ਨੂੰ ਉੱਜੜ-ਪੁੱਜੜ ਕੇ ਅਣਜਾਣ ਥਾਵਾਂ ਵੱਲ ਜਾਣਾ ਪਿਆ ਤੇ ਸਭ ਤੋਂ ਮੰਦੀ ਗੱਲ ਇਹ ਹੋਈ ਕਿ ਉਨ੍ਹਾਂ ਲੋਕਾਂ ਇੱਡੇ ਵੱਡੇ ਦੁਖਾਂਤ ਦੀ ਵਾਪਰੀ ਦੀ ਕੋਈ ਜਾਣਕਾਰੀ ਇਕੱਠੀ ਨਹੀਂ ਕੀਤੀ ਤੇ ਤਾਰੀਖ਼ ਦੀਆਂ ਕਿਤਾਬਾਂ ਵਿਚ ਕੁਝ ਦਰਜ ਨਹੀਂ ਹੋਇਆ.

No comments: