ਪੰਜਾਬੀ ਗਜ਼ਲ ਦੀ ਯਾਤਰਾ ਨੂੰ ਜਿਹਨਾਂ ਸੁਭਾਗੇ ਕਲਮਕਾਰਾਂ ਨੇ ਬੜੀ ਹੀ ਨੇੜਿਓਂ ਹੋ ਕੇ ਦੇਖਿਆ ਉਹਨਾਂ ਵਿੱਚ ਇੱਕ ਫਖਰਯੋਗ ਨਾਮ ਤਰਲੋਕ ਸਿੰਘ ਜੱਜ ਹੁਰਾਂ ਦਾ ਵੀ ਹੈ. ਤਰਲੋਕ ਜੱਜ ਖੁਦ ਇਸ ਕਾਫ਼ਿਲੇ ਦੇ ਇਕ ਸਰਗਰਮ ਰਾਹੀ ਵਜੋਂ ਵਿਚਰੇ. ਜਿੰਦਗੀ ਦੀ ਗਰਦਿਸ਼ ਨੇ ਉਹਨਾਂ ਨੂੰ ਜੇਹੜੇ ਰੰਗ ਵੀ ਦਿਖਾਏ ਉਹਨਾਂ ਰੰਗਾਂ ਨੂੰ ਤਰਲੋਕ ਜੀ ਨੇ ਗਜ਼ਲਾਂ ਦੇ ਰੂਪ ਵਿੱਚ ਸਭ ਦੇ ਸਾਹਮਣੇ ਰੱਖ ਦਿੱਤਾ. ਪੰਜਾਬੀ ਗਜ਼ਲ ਦੇ ਜਨਮ ਅਤੇ ਇਸਦੀ ਪਰਵਰਿਸ਼ ਨੂੰ ਏਨਾ ਇੱਕ ਮਿੱਕ ਹੋ ਕੇ ਦੇਖਣ ਕਾਰਣ ਉਹ ਇੱਕ ਤਰਾਂ ਨਾਲ ਇਸਦਾ ਅਭਿੰਨ ਅੰਗ ਹੀ ਬਣ ਗਏ. ਅਖਬਾਰਾਂ ਅਤੇ ਰਸਾਲਿਆਂ ਦੇ ਨਾਲ ਰੇਡੀਓ-ਟੀਵੀ ਵਿਚ ਪੰਜਾਬੀ ਗਜ਼ਲ ਦੀ ਮਕਬੂਲੀਅਤ ਨੂੰ ਵੀ ਉਹਨਾਂ ਨੇ ਨੇੜਿਓਂ ਹੋ ਕੇ ਦੇਖਿਆ. ਫਿਰ ਇੱਕ ਦੌਰ ਅਜਿਹਾ ਵੀ ਆਇਆ ਜਦੋਂ ਪੰਜਾਬ ਦੀ ਧਰਤੀ ਤੇ ਗੋਲੀਆਂ ਅਤੇ ਬੰਬ ਧਮਾਕਿਆਂ ਦੀ ਹਨੇਰੀ ਝੁੱਲ ਪਈ....ਤਰਲੋਕ ਜੱਜ ਹੁਰਾਂ ਨੇ ਸਭ ਕੁਝ ਨੂੰ ਆਪਣੇ ਸ਼ਿਅਰਾਂ ਵਿੱਚ ਸੰਭਾਲਿਆ. ਹੁਣ ਉਹਨਾਂ ਨੇ ਇੱਕ ਗਜ਼ਲ ਬਾਰੇ ਇੱਕ ਵਿਸ਼ੇਸ਼ ਰਚਨਾ ਉਚੇਚੇ ਤੌਰ ਤੇ ਪੰਜਾਬ ਸਕਰੀਨ ਲਈ ਭੇਜੀ ਹੈ.ਤੁਹਾਨੂੰ ਇਹ ਰਚਨਾ ਕਿਹੋ ਜਿਹੀ ਲੱਗੀ ਇਸ ਬਾਰੇ ਜ਼ਰੂਰ ਦਸਣਾ.--ਰੈਕਟਰ ਕਥੂਰੀਆ
ਗਜ਼ਲ ਇੱਕ ਅਜਿਹੀ ਸਾਹਿਤ ਵਿਧਾ ਹੈ ਜੋ ਅਰਬੀ ਫ਼ਾਰਸੀ ਤੋਂ ਉਰਦੂ ਦੇ ਰਸਤੇ ਪੰਜਾਬੀ ਵਿਚ ਆਈ ਹੈ ਤੇ ਅਪਣਾ ਲਈ ਗਈ ਹੈ ਤੇ ਹੁਣ ਜ਼ਿਆਦਾਤਰ ਸ਼ਾਇਰ ਇਸ ਨੂੰ ਲਿਖਣ ਲਈ ਪੰਜਾਬੀ ਕਾਵਿ ਰੂਪਾਂ ਦੀ ਵਰਤੋਂ ਵੀ ਕਰਨ ਲੱਗ ਪਏ ਹਨ | ਉਂਝ ਗਜ਼ਲ ਲਿਖਣ ਲਈ ਜ਼ਿਆਦਾਤਰ ਅਰਬੀ ਫ਼ਾਰਸੀ ਦੇ ਕਾਵਿ ਪ੍ਰਬੰਧ ਅਰੂਜ਼ ਦੀਆਂ ਬਹਿਰਾਂ ਵਿਚ ਲਿਖੀ ਜਾਂਦੀ ਹੈ.
ਗਜ਼ਲ ਇੱਕ ਅਜਿਹੀ ਸਾਹਿਤ ਵਿਧਾ ਹੈ ਜੋ ਅਰਬੀ ਫ਼ਾਰਸੀ ਤੋਂ ਉਰਦੂ ਦੇ ਰਸਤੇ ਪੰਜਾਬੀ ਵਿਚ ਆਈ ਹੈ ਤੇ ਅਪਣਾ ਲਈ ਗਈ ਹੈ ਤੇ ਹੁਣ ਜ਼ਿਆਦਾਤਰ ਸ਼ਾਇਰ ਇਸ ਨੂੰ ਲਿਖਣ ਲਈ ਪੰਜਾਬੀ ਕਾਵਿ ਰੂਪਾਂ ਦੀ ਵਰਤੋਂ ਵੀ ਕਰਨ ਲੱਗ ਪਏ ਹਨ | ਉਂਝ ਗਜ਼ਲ ਲਿਖਣ ਲਈ ਜ਼ਿਆਦਾਤਰ ਅਰਬੀ ਫ਼ਾਰਸੀ ਦੇ ਕਾਵਿ ਪ੍ਰਬੰਧ ਅਰੂਜ਼ ਦੀਆਂ ਬਹਿਰਾਂ ਵਿਚ ਲਿਖੀ ਜਾਂਦੀ ਹੈ.
ਗਜ਼ਲ ਦੀ ਖੂਬੀ ਇਹ ਹੈ ਕਿ ਇਸ ਦਾ ਹਰ ਸ਼ੇਅਰ ਦੋ ਮਿਸਰਿਆਂ (ਲਾਈਨਾਂ ) ਦਾ ਹੁੰਦਾ ਹੈ ਤੇ ਹਰ ਸ਼ੇਅਰ ਆਪਣੇ ਆਪ ਵਿਚ ਇਕ ਪੂਰੀ ਕਵਿਤਾ ਦੀ ਹੈਸੀਅਤ ਰਖਦਾ ਹੈ | ਇੱਕ ਗਜ਼ਲ ਵਿਚ ਘਟ ਤੋਂ ਘਟ ਚਾਰ ਸ਼ੇਅਰ ਹੋ ਸਕਦੇ ਨੇ ਵਧ ਤੋਂ ਵਧ ਸ਼ੇਅਰਾਂ ਦੀ ਕੋਈ ਸੀਮਾ ਨਹੀਂ ਹੈ ਡਾ: ਆਤਮ ਹਮਰਾਹੀ ਹੁਰਾਂ ਨੇ ਇੱਕ ਸੌ ਇੱਕ ਸ਼ੇਅਰਾਂ ਦੀ ਗਜ਼ਲ ਵੀ ਲਿਖੀ ਹੈ ਜੀ | ਭਾਈ ਕਾਹਨ ਸਿੰਘ ਨਾਭਾ ਲਿਖਦੇ ਨੇ ਕਿ ਇਸ ਛੰਦ ਦੇ ਅਨੇਕ ਭੇਦ ਹਨ ਜਿਵੇਂ ਸਵੈਯਾ ਅਨੇਕ ਰੂਪ ਦਾ ਦੇਖੀਦਾ ਹੈ ਉਸੇ ਤਰਾਂ ਹੀ ਗਜ਼ਲ ਦੇ ਵੀ ਬਹੁਤ ਰੂਪ ਹਨ | ਭਾਈ ਨੰਦ ਲਾਲ ਜੀ ਨੇ 10 ਅਤੇ 12 ਪਦ ਦੇ ਗਜ਼ਲ ਲਿਖੇ ਹਨ |
ਨਜ਼ਮ ਇੱਕ ਲਗਾਤਾਰ ਖਿਆਲ ਦਾ ਸ਼ੁਰੂ ਤੋਂ ਅਖੀਰ ਤੱਕ ਨਿਭਾਅ ਹੁੰਦਾ ਹੈ ਜਿਸਨੂੰ ਅਸੀਂ ਕਵਿਤਾ ਆਖਦੇ ਹਾਂ ਜੋ ਖੁੱਲੀ (ਬਲੈਂਕ ਵਰਸ) ਵੀ ਹੋ ਸਕਦੀ ਹੈ ਤੇ ਲੈਅ ਵਿਚ ਛੰਦ ਬਧ ਵੀ ਹੁੰਦੀ ਹੈ ਧਨੀ ਰਾਮ ਚਾਤ੍ਰਿਕ ਤੇ ਹੋਰ ਪ੍ਰਮੁਖ ਪੰਜਾਬੀ ਕਵੀਆਂ ਕਵਿਤਾਵਾਂ ਆਮ ਤੌਰ ਤੇ ਛੰਦ ਬਧ ਹਨ
ਜਦ ਕਿ ਪ੍ਰੋ: ਪੂਰਨ ਸਿੰਘ ਹੁਰਾਂ ਨੇ ਪੰਜਾਬੀ ਵਿਚ ਖੁਲੀ ਕਵਿਤਾ ਦਾ ਆਰੰਭ ਕੀਤਾ ਹੈ ਜੋ ਅੱਜ ਕਲ੍ਹ ਬਹੁਤ ਮਕਬੂਲ ਹੈ ਮੇਰੇ (Face Book )ਪ੍ਰੋਫਾਇਲ ਤੇ ਮੇਰੀਆਂ ਕੁਝ ਖੁਲੀਆਂ ਪਰ ਲੈਅ ਵਿਚ ਲਿਖੀਆਂ ਕਵਿਤਾਵਾਂ (ਨਜ਼ਮਾਂ) ਹਨ ਜੀ |
ਇਥੇ ਮੈਂ ਆਪਣੀਆਂ ਦੋ ਗਜ਼ਲਾਂ ਇੱਕ ਕਬਿੱਤ ਛੰਦ ਵਿਚ ਅਤੇ ਦੂਜੀ ਡਿਓਢ ਛੰਦ ਵਿਚ ਆਪ ਸਭ ਦੀ ਨਜ਼ਰ ਕਰ ਰਿਹਾ ਹਾਂ ਜੀ |
ਗ਼ਜ਼ਲ਼ ( ਕਬਿੱਤ ਛੰਦ )
ਮੰਗਿਆ ਜਦੋਂ ਵੀ ਤੇਰਾ ਪਿਆਰ, ਦਿਲ ਜਾਨੀਆਂ |
ਕਿਹਾ ਤੂੰ, "ਮੈਂ ਕਰਾਂਗਾ ਵਿਚਾਰ", ਦਿਲ ਜਾਨੀਆ |
ਗੱਲ ਨੂੰ ਘੁਮਾਓਣਾ, ਕੋਈ ਤੇਰੇ ਕੋਲੋਂ, ਸਿਖ ਲਵੇ,
ਗੱਲ ਨੂ ਘੁਮਾ ਕੇ, ਇਓਂ ਨਾ ਸਾਰ ਦਿਲ ਜਾਨੀਆ |
ਸਹੁੰ ਤੇਰੀ ਭੁਲ ਜਾਊਂ, ਸਾਹ ਲੈਣੇ ਸੁਹਣਿਆ ਵੇ,
ਦਿਲ 'ਚੋਂ ਨਾ ਜਾਣਾ, ਤੇਰਾ ਪਿਆਰ ਦਿਲ ਜਾਨੀਆਂ |
ਮਾਰਨਾ ਤਾਂ ਗੋਲੀ ਕੋਈ ਜ਼ਹਿਰ ਵਾਲੀ ਆ ਕੇ ਦੇ ਜਾ,
ਮੁਖੜਾ ਭੁਆ ਕੇ, ਇਓਂ ਨਾ ਮਾਰ ਦਿਲ ਜਾਨੀਆਂ |
ਕਾਹਦੀਆਂ ਮੁਹੱਬਤਾਂ 'ਚ ਮੁੱਕੀਆਂ ਤਸ੍ਲੀਆਂ ਵੇ,
ਜ਼ਹਿਨ ਵਿਚ ਮੋਏ, ਇਕਰਾਰ ਦਿਲ ਜਾਨੀਆਂ |
ਬੋਲ ਯਾ ਨਾ ਬੋਲ ਚੰਨਾ, ਅਖੀਆਂ ਦੇ ਕੋਲ ਵੱਸ
ਦੂਰ ਜਾ ਕੇ ਮਨੋਂ, ਨਾ ਵਿਸਾਰ ਦਿਲ ਜਾਨੀਆਂ |
ਤਾਅਨਿਆਂ ਤੇ ਨਫਰਤਾਂ ਨਾਲ ਭਰ ਦੇਵੀ ਝੋਲ ਭਾਵੇਂ
ਫੇਰ ਵੀ ਹੈ ਤੇਰਾ ਸਤਿਕਾਰ ਦਿਲ ਜਾਨੀਆਂ |
ਇੱਕ ਵਾਰੀ ਮੋੜ ਜਾ ਤੂੰ ਪਿਆਰ ਵਾਲੀ ਤੱਕਣੀ ਨਾਲ
ਅਖੀਆਂ ਨੂੰ ਅਖੀਆਂ ਦਾ ਪਿਆਰ ਦਿਲ ਜਾਨੀਆਂ |
ਪਿਆਰ ਦਿਆਂ ਮਾਰਿਆਂ ਨੂੰ ਮਨੋਂ ਨਹੀਂ ਵਿਸਾਰਦੇ ਵੇ,
ਹਾੜਾ ਸਾਨੂੰ ਮਨੋਂ ਨਾ ਵਿਸਾਰ ਦਿਲ ਜਾਨੀਆਂ |
ਗ਼ਜ਼ਲ਼ ( ਡਿਓਢ )
ਆਵੋ ਯਾਰੋ ਆਵੋ ਆਪਾਂ ਚਾਨਣ ਦੇ ਘਰ ਚੱਲੀਏ -ਬੂਹਾ ਮੱਲੀਏ ।
ਹਨੇਰੇ ਦਾ ਤੂਫਾਨ ਵਗੇਂਦਾ ਉਸ ਨੂੰ ਸਿਰ ਤੇ ਝੱਲੀਏ -ਆਵੋ ਠੱਲੀਏ ।
ਵੇਲੇ ਦੀ ਮੁਟਿਆਰ ਦੇ ਸਿਰ ਤੇ ਫਿਕਰਾਂ ਦੀ ਪਂਡ ਚਾਈ- ਉਹ ਘਬਰਾਈ ।
ਉਸ ਦੀ ਖਾਤਰ ਆਪਾਂ ਕੋਈ ਸੁਖ ਸੁਨੇਹਾ ਘੱਲੀਏ -ਆਵੋ ਚੱਲੀਏ ।
ਤੂੰ ਮਂਦਰ ਦੇ ਬਾਹਰ ਵਿਕੇ ਤੂਂ ਦਰਵਾਜ਼ੇ ਵਿਚ ਖੜਕੇਂ- ਪਲ਼ ਪਲ਼ ਧੜਕੇਂ ।
ਮਂਦਰ ਵਿਚ ਰਬ ਕਿੱਥੇ ਵਸਦੈ ਦੱਸ ਨੀ ਭੁਜੀਏ ਛੱਲੀਏ -ਤੂਂ ਦੱਸ ਟੱਲੀਏ ।
ਵਾਢ ਧਰੀ ਤੂੰ ਐਸੀ ਕਿ ਗਈ ਫਸਲ ਸਿਰਾਂ ਦੀ ਵੱਢੀ -ਜੜ ਤੋਂ ਕੱਢੀ ।
ਕਦ ਤਕ ਤਾਂਡਵ ਨਾਚ ਤੂੰ ਏਥੇ ਨੱਚੇਂਗੀ ਦੱਸ ਬੱਲੀਏ -ਨੀ ਤਰਥੱਲੀਏ ।
ਜਂਗਲ ਦੇ ਵਿਚ ਬਿਰਖਾਂ ਦੀ ਖਾਮੋਸ਼ੀ ਖਾਣ ਨੂੰ ਆਵੇ -ਬੜੀ ਡਰਾਵੇ ।
ਇਸ ਖਾਮੋਸ਼ੀ ਚੋਂ ਕੀ ਭਾਲੇਂ ਜਿਂਦੇ ਕੱਲ-ਮੁਕੱਲੀਏ -ਚੱਲ ਤੁਰ ਚੱਲੀਏ ।
4 comments:
Pardeep Raj Gill Said, "related to "gal ghazal di"........i have a book 'ghazal ki hai' by deepak jaitoyee sahib.in mukhband 'do shabad' written by pro. bikram singh ghuman from guru nanak dev uni. they wrote there can be 5 to 17 shayers in on ghazal, but in your article you said it could be 4 to.......( i am not questioning your ability, but i am confused). umeed karda ki mera eh ashanka door karonge?"
Tarlok Singh Judge Replied, " Pardeep ji, I appriciate your question regarding the question how many shears shoud be there in Ghazal, it depends upon the facts and circumstances. Some times, a poet can express and perform a Kafia in only 4 shears and he do not want to fill any "Bharti" share just to complete his gazal for 5 to 7 or more shares. See I have posted only 3 shares on my status yesterday and I would have been put some more shares but without any meaning."
Sh. Swaran Singh Added." You are right, Judge sahib. Quality is more important than quantity. I don't think there is any rule as such about the number of she'rs one has to write to complete a ghazal. It is just a matter of usual practice (and not a rule) that poets write at least 5 she'rs."
ਇਸਤੋਂ ਇਲਾਵਾ ਗਜ਼ਲ ਦੇ ਦੋ ਹੀ ਜਰੂਰੀ ਪੱਖ ਹਨ ਬਾਕੀ ਦੀਆਂ ਵਿਧਾਵਾਂ ਵਾਂਗ।ਇਕ ਹੈ ਵਿਚਾਰ/ਖਿਆਲ(ਭਾਵ ਵਿਸ਼ਾ ਵਸਤੂ) ਦੂਜਾ ਹੈ ਰੂਪਕ ਪੱਖ।ਦੋਵੇਂ ਹੀ ਜਰੂਰੀ ਹੈ।ਅੱਜ ਦੇ ਕਈ ਨਵੇਂ ਗਜ਼ਲਗੋ ਰੂਪਕ ਪੱਖ ਤੋਂ ਪੂਰਨ ਨਹੀਂ ਅਤੇ ਗਜ਼ਲ ਸਕੂਲ ਦੇ ਪੁਰਾਣੇ ਲੇਖਕ ਰੂਪਕ ਪੱਖ ਤੋਂ ਸਹੀ ਹਨ ਪਰ ਵਿਚਾਰ/ਖਿਆਲ ਕੋਈ ਬਹੁਤੇ ਨਵੇਂ ਲੈ ਕੇ ਤਜਰਬੇ ਨਹੀਂ ਕਰਦੇ।ਇਹਨਾਂ ਦੋਹਾਂ ਦੇ ਸੁਮੇਲ ਵਾਸਤੇ ਚਰਚਾ ਹੋਵੇ।
ਬਹੁਤ ਵਧੀਆ । ਗ਼ਜ਼ਲ ਹੁਣ ਮਾਰ ਨਹੀਂ ਖਾਵੇਗੀ.....
ਮੈਂ ਤਾਂ ਹਾਲੇ ਸਿਖਾਂਗਾ ਜੀ ਤੁਹਾਡੇ ਤੋਂ
Post a Comment