Saturday, June 05, 2010

ਅਮਰੀਕਨ ਕਮਿਊਨਿਸਟ ਪਾਰਟੀ ਦਾ 29 ਵਾਂ ਕੋਮੀ ਸੰਮੇਲਨ ਸੰਪਨ

ਅਮਰੀਕਨ ਕਮਿਊਨਿਸਟ ਪਾਰਟੀ ਦਾ 29 ਵਾਂ ਕੌਮੀ ਸੰਮੇਲਨ ਆਪਣੇ  ਰਵਾਇਤੀ ਜੋਸ਼ੋ ਖ਼ਰੋਸ਼ ਅਤੇ ਉਤਸ਼ਾਹ ਨਾਲ ਖਤਮ ਹੋ ਗਿਆ. 90 ਵਰ੍ਹਿਆਂ ਦੇ ਲੰਮੇ ਸੰਘਰਸ਼ ਤੋਂ ਭਵਿੱਖ ਲਈ ਇੱਕ ਵਾਰ ਫੇਰ ਹੋਰ ਨਵੀਂ ਤਾਕਤ ਲੈਂਦਿਆਂ ਇਸ ਗੱਲ ਦਾ ਸੰਕਲਪ ਇੱਕ ਵਾਰ ਫੇਰ ਦੁਹਰਾਇਆ ਗਿਆ ਕਿ ਕਮਿਊਨਿਸਟ ਪਾਰਟੀ ਅਤੇ ਯੰਗ ਕਮਿਊਨਿਸਟ ਲੀਗ ਨੂੰ ਹੋਰ ਮਜ਼ਬੂਤ ਕੀਤਾ ਜਾਏਗਾ ਅਤੇ ਜਮਹੂਰੀ ਸੰਘਰਸ਼ਾਂ ਦੇ ਘੇਰੇ ਨੂੰ ਹੋਰ ਵਿਸ਼ਾਲ ਕੀਤਾ ਜਾਏਗਾ. ਇਸ ਮੌਕੇ ਜੇ ਢੋਲ ਤੇ ਡਗਾ ਲੱਗ ਰਿਹਾ ਸੀ ਤਾਂ ਬੈਗਪਾਈਪਰ ਤੇ ਵੀ ਸੰਗੀਤਕ ਧੁਨਾਂ ਇਨਕਲਾਬ ਦੇ ਗੀਤਾਂ ਦੀ ਗੂੰਜ ਹੋਰ ਬੁਲੰਦ ਕਰ ਰਹੀਆਂ ਸਨ. ਸ਼ਾਮਿਲ ਹੋਣ ਵਾਲਿਆਂ 'ਚ ਜਿੱਥੇ 60 ਫੀਸਦੀ ਡੈਲੀਗੇਟ ਕਿਰਤੀ ਜਮਾਤ ਨਾਲ ਸੰਬੰਧਤ ਸਨ ਉਥੇ 20 ਫੀਸਦੀ ਅਜਿਹੇ ਵੀ ਸਨ ਜੋ ਕਿ ਪਹਿਲੀ ਵਾਰ ਇਸ ਸੰਮੇਲਨ ਵਿੱਚ ਭਾਗ ਲਈ ਰਹੇ ਸਨ. ਇਹ ਦਰ ਯੰਗ ਕਮਿਊਨਿਸਟ ਲੀਗ ਨੂੰ ਇੱਕ ਨਵਾਂ ਉਤਸ਼ਾਹ ਦੇ ਰਹੀ ਸੀ ਕਿਓਂਕਿ ਇਹ ਕਿਸੇ ਪ੍ਰਾਪਤੀ ਨਾਲੋਂ ਘੱਟ ਨਹੀਂ ਸੀ. 
ਪਾਰਟੀ ਦੇ ਕੌਮੀ ਚੇਅਰਪਰਸਨ ਸੈਮ ਵੈਬਜ਼ ਨੇ ਆਪਣੇ ਉਦਘਾਟਨੀ ਭਾਸ਼ਨ ਵਿੱਚ ਇਸ ਗੱਲ ਤੇ ਫਿਰ ਜ਼ੋਰ ਦਿੱਤਾ ਕਿ ਕਿਰਤੀ ਜਮਾਤ ਦੇ ਨਾਲ ਇੱਕਜੁੱਟਤਾ ਨੂੰ ਹੋਰ ਮਜ਼ਬੂਤ ਕਰਕੇ ਉਹਨਾਂ ਪ੍ਰਾਪਤੀਆਂ ਦੀ ਰਾਖੀ ਕੀਤੀ ਜਾ ਸਕਦੀ ਹੈ ਜਿਹੜੀਆਂ 2008 ਵਿੱਚ ਕੀਤੀਆਂ ਗਈਆਂ ਸਨ. ਸੈਮ ਨੇ ਸੱਜ ਪਿਛਾਖੜ ਦੀਆਂ ਉਹਨਾਂ ਕੁਚਾਲਾਂ ਨੂੰ ਕਰਾਰੀ ਭਾਂਜ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਿਹੜੀਆਂ  ਨਵੰਬਰ ਦੌਰਾਨ ਹੋਣ ਵਾਲੀਆਂ ਮਧਕਾਲੀ ਚੋਣਾਂ ਦੌਰਾਨ ਇੱਕ ਵਾਰ ਫੇਰ ਤਾਕਤ ਹਥਿਆਉਣ ਦੇ ਮੰਸ਼ੇ ਨਾਲ ਚੱਲੀਆਂ ਜਾ ਰਹੀਆਂ ਹਨ. ਇਸ ਮੌਕੇ ਤੇ ਆਰਥਿਕ ਸੰਕਟ ਅਤੇ ਨੌਕਰੀਆਂ ਲਈ ਹੋਰ ਤਿੱਖੇ ਸੰਘਰਸ਼ ਦੀ ਲੋੜ ਤੇ ਵੀ ਜ਼ੋਰ ਦਿੱਤਾ ਗਿਆ.     ਪੂਰੀ ਰਿਪੋਰਟ ਪੜ੍ਹਨ ਲਈ ਕਲਿੱਕ ਕਰੋ.         --ਰੈਕਟਰ ਕਥੂਰੀਆ 

No comments: