Tuesday, June 01, 2010

ਜੂਨ-1984 ਨੂੰ ਯਾਦ ਕਰਨ ਦਾ ਇੱਕ ਸ਼ਾਨਦਾਰ ਉਪਰਾਲਾ

31 ਮਈ ਨੂੰ ਮਿਲੇ ਕੁਝ ਸੁਨੇਹਿਆਂ ਵਿਚੋਂ  ਇੱਕ ਖਾਸ ਸੁਨੇਹਾ ਸੁਖ ਤੂਰ ਵੱਲੋਂ ਵੀ ਸੀ. ਜਿਸ ਵਿਚ ਕਿਹਾ ਗਿਆ ਸੀ ਜੂਨ-84 ਨੂੰ ਭੁੱਲ ਨਾ ਜਾਣਾ......ਸੁਨੇਹੇ ਵਿੱਚ ਇਸਤੋਂ ਅਗਲੀ ਲਾਈਨ ਸੀ ਅਗਲੇ ਵਿਸ਼ੇਸ਼ ਖੂਨਦਾਨ ਕੈੰਪ ਬਾਰੇ.  ਇਸ ਵੇਲੇ ਟਰਾਂਟੋ ਵਿੱਚ ਰਹਿ ਰਹੇ ਸੁਖ ਤੂਰ ਨੇ ਜੂਨ -84 ਦੀਆਂ ਅਭੁੱਲ ਘਟਨਾਵਾਂ ਨੂੰ ਯਾਦ ਕਰਨ ਅਤੇ ਕਰਾਉਣ ਲਈ ਜੋ ਉਪਰਾਲਾ ਕੀਤਾ ਉਸਨੇ ਦਲੇਰੀ ਅਤੇ ਕੁਰਬਾਨੀ ਦੀਆਂ ਅਣਗਿਣਤ  ਘਟਨਾਵਾਂ ਦੀ ਇੱਕ ਫਿਲਮ ਜਹੀ ਦਿਮਾਗ ਵਿੱਚ ਚਲਾ ਦਿੱਤੀ. ਸੁੱਖ ਤੂਰ ਨੇ ਦਸਿਆ ਕਿ ਹੁਣ ਪੰਜ ਜੂਨ ਨੂੰ ਡਿਕਸੀ ਰੋਡ ਦੇ ਇੱਕ ਗੁਰਦਵਾਰੇ ਵਿੱਚ ਵਿਸ਼ੇਸ਼ ਖੂਨਦਾਨ ਕੈੰਪ ਲਾਇਆ ਜਾ ਰਿਹਾ ਹੈ. ਆਖਰੀ ਸਾਹਾਂ ਤੇ ਪਾਏ ਮਰੀਜ਼ਾਂ ਲਈ ਜ਼ਿੰਦਗੀ ਦੀ ਆਸ ਵਜੋਂ ਕੰਮ ਕਰ ਰਹੀ ਸੰਸਥਾ ਕੈਨੇਡੀਅਨ ਬਲੱਡ ਸਰਵਿਸਿਜ਼  ਵੱਲੋਂ ਖੂਨਦਾਨ ਲਈ ਅਤੇ ਦਾਨ ਕੀਤੇ ਗਾਏ ਖੂਨ ਨੂੰ ਸਹੀ ਤਰੀਕੇ ਨਾਲ ਸੰਭਾਲਣ ਲਈ 41 ਪੱਕੇ ਕੁਲੈਕਸ਼ਨ ਸੈਂਟਰ ਬਣਾਏ ਗਏ ਹਨ ਅਤੇ 19 ਹਜ਼ਾਰ ਖੂਨਦਾਨੀ ਇਸ ਨਾਲ ਪੱਕੇ ਤੌਰ ਤੇ ਜੁੜੇ ਹੋਏ ਹਨ. ਹਸਪਤਾਲਾਂ ਵਿੱਚ ਪਏ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ  ਬੋਨ ਮੈਰੋ ਵੀ ਮੁਹਈਆ ਕਰਦਾ ਹੈ, ਪਲਾਜ਼ਮਾ ਵੀ,  ਪਲੈਟਲੈਟਸ ਸੈਲ ਵੀ, ਖੂਨ ਵਿਚਲੇ ਲਾਲ ਸੈਲ ਵੀ ਅਤੇ ਚਿੱਟੇ ਸੈਲ ਵੀ. ਕਿਓਂ ਹੈ ਨਾ ਜੂਨ-84 ਵਰਗੀਆਂ ਘਟਨਾਵਾਂ ਨੂੰ ਯਾਦ ਰਖਣ ਦਾ ਮਨੁੱਖੀ ਉਪਰਾਲਾ. --ਰੈਕਟਰ ਕਥੂਰੀਆ 

1 comment:

Tarlok Judge said...

ਓਦੋਂ ਸੀ ਜ਼ਿੰਦਗੀ ਦੀ ਖਲਾਸੀ ਦਾ ਡਰ,
ਪਿੰਡੇ ਉੱਤੇ ਹੰਢਾਈ 'ਚੁਰਾਸੀ' ਦਾ ਡਰ,
ਤੇਰਾ 'ਤਰਲੋਕ' ਮਰਦਾ ਕਿਸੇ ਚੌਕ ਵਿਚ,
ਬਣ ਕੇ ਜੇ ਮਿਹਰਬਾਨ ਆਓਂਦੀ ਨਾਂ ਜ਼ਿੰਦਗੀ