Friday, May 21, 2010

ਗੱਲ ਇੱਕ ਕਾਮਰੇਡ ਪੱਤਰਕਾਰ ਦੀ

 ਜ਼ਖਮੀ ਜੁੱਤੀਆਂ ਦਾ ਹਸਪਤਾਲ. ਅਜੀਬੋ ਗਰੀਬ ਨਾਮ ਵਾਲੇ ਇਸ ਹਸਪਤਾਲ ਦੀ ਇਹ ਤਸਵੀਰ ਮੈਨੂੰ ਅਚਾਨਕ ਹੀ ਆਪਣੇ ਇਨਬੋਕਸ ਵਿੱਚ ਮਿਲੀ. ਭੇਜੀ ਸੀ ਇੱਕ ਪੁਰਾਣੇ ਕਾਮਰੇਡ ਪੱਤਰਕਾਰ ਨੇ ਜਿਸ ਨੂੰ ਨਿਜੀ ਜ਼ਿੰਦਗੀ ਵਿੱਚ ਸ਼ਾਇਦ ਕਦੇ ਕਿਸੇ ਥੋੜ ਜਾਂ ਕਮੀ ਦਾ ਅਹਿਸਾਸ ਵੀ ਨਹੀਂ ਹੋਇਆ ਹੋਣਾ. ਪੈਸਾ ਵੀ ਅੰਨਾ. ਏਨਾ ਜ਼ਿਆਦਾ ਕਿ ਜੇ ਕਿਸੇ ਵਿਚਾਰਹੀਨ ਜਾਂ ਅਯਾਸ਼ ਸੁਭਾਅ ਵਾਲੇ ਕੋਲ ਹੁੰਦਾ ਤਾਂ ਉਹ ਕਦੋਂ ਦਾ ਵਿਗੜ ਗਿਆ ਹੁੰਦਾ. ਪਰ ਇਹ ਤਾਂ ਉਸ ਕੋਲ ਸੀ ਜਿਸ ਨੇ ਆਪਣੇ ਪਰਿਵਾਰ ਵਿੱਚ ਹੀ ਮਾਰਕਸਵਾਦ ਦੀ ਗੁੜਤੀ ਲੈ ਲਈ ਸੀ. ਬੜਾ ਸੋਚ ਸੋਚ ਕੇ ਖਰਚ ਕਰਨਾ...ਉਹ ਵੀ ਓਥੇ ਜਿਥੇ ਵਿਚਾਰਧਾਰਕ ਮਿਸ਼ਨ ਦੀ ਪੂਰਤੀ ਲਈ ਬਹੁਤ ਹੀ ਜ਼ਰੂਰੀ ਹੋਵੇ. 
             ਮੈਨੂੰ ਯਾਦ ਹੈ ਕੁਝ ਦਿਨ ਪਹਿਲਾਂ ਹੀ ਚੈਟਿੰਗ ਬੋਕ੍ਸ ਵਿੱਚ ਉਸਨੇ ਮੈਨੂੰ ਆਪਣੀ ਇੱਕ ਨਵੀਂ ਪ੍ਰਾਪਤੀ ਬਾਰੇ ਦੱਸਿਆ. ਜੁਆਬ ਵਿੱਚ ਵਧਾਈ ਦੇਂਦਿਆਂ ਮੈਂ ਆਖ ਦਿੱਤਾ ਬਈ ਏਦਾਂ ਸੁੱਕੀ ਗੱਲ ਨੀ ਬਣਨੀ...ਹੁਣ ਪਾਰਟੀ ਸ਼ਾਰਟੀ ਕਰਨੀ ਪੈਣੀ  ਹੈ. ਉਸਨੇ ਸਹਿਮਤੀ ਤਾਂ ਦੇ ਦਿੱਤੀ ਪਰ ਇੱਕ ਸ਼ਰਤ ਤੇ ਕਿ ਪਾਰਟੀ ਉਸਦੀ ਮਰਜ਼ੀ ਵਾਲੀ ਹੋਵੇਗੀ. ਇਸ ਸ਼ਰਤ ਦੇ ਪ੍ਰਵਾਨ ਹੁੰਦਿਆਂ ਹੀ ਆਖਣ ਲੱਗਾ ਠੀਕ ਹੈ ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਕਮਿਊਨਿਸਟ ਪਾਰਟੀ ਦਿਆਂਗਾ.               
                  ਹਰ ਵੇਲੇ ਕੋਈ ਨਵੀਂ ਭਾਲ, ਹਰ ਵਾਰ ਕੋਈ ਨਵਾਂ ਪ੍ਰੋਜੈਕਟ, ਹਰ ਵਾਰ ਨਵੀਂ ਤੋਂ ਨਵੀਂ ਖੋਜ...ਅਖੀਰ ਉਸਨੇ ਆਪਣਾ ਨਵਾਂ ਕਲਮੀ ਨਾਂਅ ਹੀ ਰਖ ਲਿਆ..ਫਿਰਤੂ. ਉਸਦੀ ਇਹ ਫਿਰਤੂ ਦੀ ਡਾਇਰੀ ਬੜੀ ਤੇਜ਼ੀ ਨਾਲ ਹਰਮਨ ਪਿਆਰੀ ਹੋਈ. ਜ਼ਖਮੀ ਜੁੱਤੀਆਂ ਦੇ ਹਸਪਤਾਲ ਦੀ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਤਸਵੀਰ ਇਸੇ ਫਿਰਤੂ ਪੱਤਰਕਾਰ ਨੇ ਖਿੱਚੀ ਹੈ. ਇਹ ਤਸਵੀਰ ਜਿਥੇ ਕਿਰਤ ਨੂੰ ਵਡਿਆਓਂਦੀ ਹੈ ਉਥੇ ਬੜਾ ਕੁਝ ਹੋਰ ਵੀ ਆਖਦੀ ਹੈ ਗੁਰਦਾਸ ਮਾਨ ਦੇ ਗੀਤ ਰਾਹੀਂ..ਜਿਸ ਵਿੱਚ ਉਸਨੇ ਆਖਿਆ ਹੈ..ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਸ਼ਾਂ ਕਰੀਏ.   
              ਤੁਸੀਂ ਸਮਝ ਗਏ ਨਾ ਮੈਂ ਕਿਸਦੀ ਗੱਲ ਕਰ ਰਿਹਾਂ....? ਜੇ ਅਜੇ ਵੀ ਨਹੀਂ ਸਮਝੇ ਤਾਂ ਫਿਰ ਵੈਨ ਵਾਲੀ ਤਸਵੀਰ ਜ਼ਰਾ ਧਿਆਨ ਨਾਲ ਦੇਖੋ. ਇਹ ਹੈ ਖੰਨੇ ਦਾ ਪੱਤਰਕਾਰ ਅਤੇ ਆਪਣਾ ਪੰਜਾਬ ਨੈਟ ਟੀ ਵੀ ਦਾ ਸੰਚਾਲਕ. ਫਿਰਤੂ ਦੀ ਡਾਇਰੀ ਵਾਲਾ ਫਿਰਤੂ.  ਅਜੇ ਵੀ ਨਹੀਂ ਸਮਝੇ ਜਨਾਬ...? ਮੇਰੀ ਮੁਰਾਦ ਹੈ ਆਪਣੇ ਜ਼ਮਾਨੇ ਦੇ ਮੰਨੇ ਪ੍ਰਮੰਨੇ ਆਈ ਸਪੈਸ਼ਲਿਸਟ ਡਾਕਟਰ ਸ਼ਮਸ਼ੇਰ ਸਿੰਘ ਦੇ ਹੋਣਹਾਰ ਸਪੁੱਤਰ ਪਰਮਜੀਤ ਸੇਤੀਆ ਤੋਂ. ਤੁਹਾਨੂੰ ਇਹ ਪੋਸਟ ਕਿਹੋ ਜਿਹੀ ਲੱਗੀ ਇਹ ਭਾਵੇਂ ਮੈਨੂੰ ਦਸ ਦਿਓ ਇਥੇ ਇੱਕ ਅਧ ਟਿੱਪਣੀ ਸਬਮਿਟ ਕਰਕੇ ਤੇ ਜੇ ਕੋਈ ਖਬਰਸਾਰ ਫਿਰਤੂ ਦੀ ਡਾਇਰੀ ਵਿੱਚ ਛਪਵਾਉਣੀ ਹੋਵੇ ਤਾਂ ਫੇਰ ਸੰਪਰਕ ਕਰੋ ਇਸ ਫਿਰਤੂ ਪਤਰਕਾਰ ਨਾਲ. ਹੋ ਸਕਦਾ ਹੈ ਤੁਸੀਂ ਯਾਦ ਕਰੋ ਤੇ ਉਹ ਹੁਣੇ ਤੁਹਾਡੇ ਦੁੱਖ ਦਰਦ ਸੁਨਣ ਲਈ ਆ ਬਹੁੜੇ. ਨਹੀਂ ਯਕੀਨ..? ਚੰਗਾ ਫੇਰ ਅਜ਼ਮਾ ਕੇ ਵੇਖ ਲਓ......!   --ਰੈਕਟਰ ਕਥੂਰੀਆ.

ਪੋਸਟ ਸਕ੍ਰਿਪ੍ਟ:ਜ਼ਖਮੀ ਜੁੱਤੀਆਂ ਦਾ ਹਸਪਤਾਲ : ਮੇਰੀ ਟਿਪਣੀ ਇਸ ਫੋਟੋ ਬਾਰੇ ਇਸ ਤਰਾਂ ਹੈ : ਸੇਤੀਆ ਜੀ ਹੱਥ ਕਾਲੇ ਕਰਨ ਵਾਲਾ ਇਹ ਕੰਮ ਲੀਡਰਾਂ ਦੀਆਂ ਸਫੇਦ ਪੋਸ਼ਾਕਾਂ ਨਾਲੋਂ ਤਾਂ ਕੀਤੇ ਵਧ ਉਜਲਾ ਹੈ....ਤੁਸੀਂ ਕਿਰਤ ਦੀ ਇਸ ਪਵਿੱਤਰ ਥਾਂ ਨੂੰ ਲਭ ਕੇ ਉਸਦੀ ਤਸਵੀਰ ਸ਼ਿਅਰ ਕੀਤੀ....ਬਹੁਤ ਬਹੁਤ ਧੰਨਵਾਦ...ਪੁਰਾਣੇ ਅਤੇ ਅਸਲੀ ਕਾਮਰੇਡਾਂ ਦੀ ਯਾਦ ਤਾਜ਼ਾ ਹੋ ਗਈ ਤੁਹਾਡੀ ਇਸ ਪੋਸਟ ਨਾਲ.....ਪਰ ਤੁਹਾਡੇ ਵਿਚਾਰ ਕੀ ਹਨ ਜੀ...ਦਸਣਾ ਨਾ ਭੁਲਣਾ.....ਸੇਤੀਆ ਜੀ ਨੂੰ ਵੀ ਉਡੀਕ ਹੈ ਤੇ ਮੈਨੂੰ ਵੀ... 
--ਰੈਕਟਰ ਕਥੂਰੀਆ 



3 comments:

Tarlok Judge said...

Rector Ji Thanks for sharing A well informatory Article about Mr Setia. This shows various aspects of his personality.
Regards

Tarlok.

ART ROOM said...

grea8 article

Unknown said...

ah kam v har koi nahi kar sakda. satia ji is ilake de mashur bande ne.meri nazar vich kammal de bande ne.good man di lalten.