Tuesday, May 18, 2010

ਇਹ ਹੱਦਾਂ ਤੋੜ ਦਿਓ ਸਰਹੱਦਾਂ ਤੋੜ ਦਿਓ !


ਜਦੋਂ ਆਜ਼ਾਦੀ ਦੀ ਜੰਗ ਲੜੀ ਗਈ ਤਾਂ ਜੋਸ਼ੋ ਖਰੋਸ਼ ਹਰ ਦੇਸ਼ਭਗਤ ਵਿੱਚ ਸੀ ਪਰ ਪੰਜਾਬ ਦੀਆਂ ਕੁਰਬਾਨੀਆਂ ਰੁਲ ਗਈਆਂ. ਇਸ ਗੱਲ ਦੀ ਚਰਚਾ ਪਹਿਲਾਂ ਵੀ ਕਈ ਵਾਰ ਹੋ ਚੁੱਕੀ ਏ ਪਰ ਇਸ ਵਾਰ ਇਹ ਆਵਾਜ਼ ਸੁਣਾਈ ਦਿੱਤੀ ਹੈ ਓਧਰਲੇ ਪੰਜਾਬ ਵਿਚੋਂ. ਓਧਰ ਵੀ ਪੰਜਾਬ ਬਾਰੇ ਸੋਚ ਕੋਈ ਚੰਗੀ ਨਹੀਂ. ਕਿਤਾਬਾਂ, ਰਸਾਲੇ ਅਤੇ ਅਖਬਾਰਾਂ ਦੇ ਐਡੀਸ਼ਨਾਂ ਤੋਂ ਇੰਝ ਲਗਦਾ ਏ ਜਿਵੇਂ ਆਜ਼ਾਦੀ ਸੰਗਰਾਮ ਵੇਲੇ ਪੰਜਾਬ ਵਿੱਚ ਇੱਕ ਪੱਤਾ ਵੀ ਨਹੀਂ ਹਿੱਲਿਆ. ਇਸਤੇ ਡੂੰਘੇ ਦੁਖ ਦਾ ਪ੍ਰਗਟਾਵਾ ਕਰਦਿਆਂ ਸਈਯਦ ਆਸਿਫ਼ ਸ਼ਾਹਕਾਰ ਨੇ ਇੱਕ ਵਿਸ਼ੇਸ਼ ਲੇਖ ਦਾ ਲਿੰਕ ਭੇਜਿਆ ਹੈ. ਇਸ ਵਿੱਚ ਆਜ਼ਾਦੀ ਦੀ ਜੰਗ ਦੇ ਇੱਕ ਅਜ਼ੀਮ ਹੀਰੋ ਰਾਏ ਅਹਿਮਦ ਖਾਣ ਖਰਲ ਬਾਰੇ ਉਚੇਚੇ ਤੌਰ ਤੇ ਚਰਚਾ ਕੀਤੀ ਗਈ ਹੈ. ਇਹ ਪੂਰਾ ਮਾਮਲਾ ਕੀ ਹੈ ਇਸਦਾ ਵੇਰਵਾ ਬਹੁਤ ਹੀ ਯਾਦਗਾਰੀ ਅੰਦਾਜ਼ ਵਿੱਚ ਦਿੱਤਾ ਗਿਆ ਹੈ. ਲਓ ਪੜ੍ਹੋ ਇਹ ਪੂਰਾ ਲੇਖ.
ਕਿਸੇ ਵੇਲੇ ਮੁਹੰਮਦ ਰਫੀ ਦੀ ਆਵਾਜ਼ ਵਿੱਚ ਇੱਕ ਗੀਤ ਆਇਆ ਸੀ...ਟੋਟੇ ਹੁੰਦਾ ਨਾ ਪੰਜਾਬ, ਰੋਂਦੇ ਰਾਵੀ ਨਾ ਚਾਨ੍ਹਾਬ..ਪੈਂਦੀ ਵਾਘੇ ਵਾਲੀ ਕਦੇ ਨਾ ਲਕੀਰ..ਕੈਸੀ ਦੁਨੀਆ ਦੀ ਬਣੀ ਤਕਦੀਰ....ਸੰਨ 1972 ਵਿੱਚ ਆਈ ਇਸ ਫਿਲਮ ਦੇ ਇਸ ਗੀਤ ਵਿੱਚ ਜਿਹੜਾ ਦਰਦ ਹੈ ਉਹ ਅੱਜ ਵੀ ਹਿਲਾ ਦੇਂਦਾ ਹੈ. ਪੰਜਾਬ ਦੇ ਇਹਨਾਂ ਦੋਹਾਂ ਤੋਤਿਆਂ ਵਿੱਚ ਵਸਦੇ ਲੋਕਾਂ ਦੇ ਦਿਲ ਵਿੱਚ ਅੱਜ ਵੀ ਤੜਪ ਹੈ, ਪਿਆਰ ਹੈ, ਰੂਹਾਂ ਦੀ ਬਾਤ ਹੈ....ਇਹ ਅੱਜ ਵੀ ਆਖਦੇ ਨੇ..


ਮੈਂ ਤੈਨੂੰ ਗਲ ਨਾਲ ਲਾਉਣਾ ਏ,
ਤੂੰ ਮੈਨੂੰ ਗਲ ਨਾਲ ਲਾਉਣਾ ਏ,
ਇਹ ਦੁਸ਼ਮਨ ਕਿਥੋਂ ਆ ਗਿਆ ਇਹਨਾਂ ਬਾਹਵਾਂ ਵਿਚਕਾਰ,
ਅੱਗ ਤੇ ਲੋਹਾ ਕੰਧ ਬਣੇ ਹੋਏ ਦੋ ਸਾਹਵਾਂ ਵਿਚਕਾਰ...


ਇਸ ਗੀਤ ਨੂੰ ਪੂਰਾ ਪੜੇ ਬਿਨਾ ਤੁਸੀਂ ਰਹਿ ਨਹੀਂ ਸਕਣਾ ਇਸ ਲਈ ਇਥੇ ਕਲਿਕ ਕਰੋ ਜਨਾਬ. 


ਗੱਲ ਜਦੋਂ ਪੰਜਾਬ ਦੀ ਤੁਰੇ ਤਾਂ ਇੱਕ ਦਰਦ ਜਿਹਾ ਛਿੜਦਾ ਏ. ਅੰਦਰੋਂ ਈ ਅੰਦਰੋਂ ਕੋਈ ਖੋਹ ਜਿਹੀ ਪੈਂਦੀ ਏ. ਮੁਸ੍ਕ੍ਰਾਹ੍ਤਾਂ ਦੇ ਪਰਦਿਆਂ ਹੇਠ ਵੀ ਸਾਡੇ ਅੰਦਰੋਂ ਫੁੱਟ ਫੁੱਟ ਆਉਂਦੇ ਹੰਝੂਆਂ ਦੇ ਦਰਿਆ ਰੋਕੀਆਂ ਵੀ ਨਹੀਂ ਰੁਕਦੇ. ਤੇ ਅਸੀਂ ਇੱਕ ਦੂਜੇ ਨੂੰ ਆਖਦੇ ਹਾਂ..ਲਾਲੀ ਅੱਖੀਆਂ ਦੀ ਪਈ ਦਸਦੀ ਏ ਰੋਏ ਤੁਸੀਂ ਵੀ ਹੋ ਰੋਏ ਅਸੀਂ ਵੀ ਹਾਂ. ਉਸਤਾਦ ਦਾਮਨ ਦੇ ਇਸ ਕਲਾਮ ਨੂੰ ਪੂਰਾ ਪੜਨ ਲਈ ਬਸ ਇਥੇ ਕਲਿਕ ਕਰੋ.


ਇੰਟਰਨੈਟ ਦੀ ਇਸ ਪੰਜਾਬੀ ਦੁਨੀਆ ਵਿੱਚ ਵਿਚਰਦਿਆਂ ਤੁਹਾਨੂੰ ਇੱਕ ਹੋਰ ਹੂਕ ਸੁਣਾਈ ਦੇਵੇਗੀ. ਅਜੇ ਨਹੀਂ ਸੁਣੀ....? ਬਸ ਥੋਹੜਾ ਜਿਹਾ ਧਿਆਨ ਨਾਲ ਸੁਣੋ...


ਇਹ ਪੰਜਾਬ ਵੀ ਮੇਰਾ ਏ, ਉਹ ਪੰਜਾਬ ਵੀ ਮੇਰਾ ਏ,
ਇਹ ਸਤਲੁਜ ਵੀ ਮੇਰਾ ਏ, ਉਹ ਚਨ੍ਹਾਬ ਵੀ ਮੇਰਾ ਏ,
ਹਾੜਾ ਜਿਸਮ ਮੇਰੇ ਦੇ ਦੋਵੇਂ ਟੁਕੜੇ ਜੋੜ ਦਿਓ !
ਇਹ ਹੱਦਾਂ ਤੋੜ ਦਿਓ, ਸਰਹੱਦਾਂ ਤੋੜ ਦਿਓ !!


ਜੇ ਤੁਹਾਨੂੰ ਅਜੇ ਵੀ ਇਹ ਆਵਾਜ਼ ਸੁਣਾਈ ਨਹੀਂ ਦਿੱਤੀ ਤਾਂ ਜ਼ਰਾ ਇਥੇ ਕਲਿਕ ਕਰਕੇ ਦੇਖੋ...ਪੂਰੀ ਇਬਾਰਤ ਤੁਹਾਡੇ ਸਾਹਮਣੇ ਆ ਜਾਵੇਗੀ.


ਤੁਹਾਨੂੰ ਇਥੇ ਹੋਰ ਵੀ ਬਹੁਤ ਕੁਝ ਮਿਲੇਗਾ ਪਰ ਜਾਂਦਿਆਂ ਜਾਂਦਿਆਂ ਹੁਣ ਇੱਕ ਗੱਲ ਇਧਰਲੇ ਪੰਜਾਬ ਦੀ. ਪੰਜਾਬ ਦੇ ਖੇਤੀ ਅਰਥਚਾਰੇ ਵਿੱਚ ਅਭੁੱਲ ਯੋਗਦਾਨ ਪਾਉਣ ਮਗਰੋਂ ਮਾਲਵੇ ਨੂੰ ਅਮੀਰੀ ਦਾ ਦਰਜਾ ਦੇ ਦਿੱਤਾ ਗਿਆ ਸੀ. ਇਹਨਾਂ ਸ਼ਾਬਾਸ਼ੀਆਂ ਚ ਕਿਹੜੀ ਸਾਜਿਸ਼ ਲੁਕੀ ਹੋਈ ਸੀ ਇਸਦਾ ਪਤਾ ਤਾਂ ਉਦੋਂ ਜਾ ਕੇ ਲੱਗਿਆ ਜਦੋਂ ਹੁਣ ਮਾਲਵਾ ਪੂਰੀ ਤਰਾਂ ਖੋਖਲਾ ਹੋ ਗਿਆ ਹੈ. ਪੰਜਾਂ ਦਰਿਆਵਾਂ ਦੀ ਇਸ ਧਰਤੀ ਦਾ ਪਾਣੀ ਹੁਣ ਪੀਣਯੋਗ ਵੀ ਨਹੀਂ ਰਿਹਾ. ਮਾਲਵੇ ਦੇ ਇਸ ਹਾਲ ਦੀ ਦਰਦ ਭਾਰੀ ਦਾਸਤਾਨ ਦਰਜ ਹੈ ਇਸ ਵਿਸ਼ੇਸ਼ ਲਿਖਤ ਵਿੱਚ. ਇਸਨੂੰ ਸਮਝਣ ਲਈ ਪੂਰਾ ਪੜ੍ਹਨਾ ਬਹੁਤ ਜ਼ਰੂਰੀ ਹੈ.  --ਰੈਕਟਰ ਕਥੂਰੀਆ 

1 comment:

Tarlok Judge said...

ਬਹੁਤ ਖੂਬ ਕਿਹਾ/ਲਿਖਿਆ ਜੀ | ਇਹ ਸਮਸਿਆਵਾਂ ਹੱਲ ਹੋਣੀਆ ਚਾਹੀਦੀਆਂ ਨੇ ਹੱਦਾ ਸਰਹੱਦਾਂ ਜੇ ਮਿਟ ਜਾਨ ਤਾਂ ਕਿੰਨਾ ਚੰਗਾ ਹੋਵੇ | ਤੁਸਾਂ ਮਾਲਵੇ ਦੇ ਦੁਖਾਂਤ ਬਾਰੇ ਲਿਖਿਆ | ਮੇਰੇ ਦੋ ਕਰੀਬੀ ਰਿਸ਼ਤੇਦਾਰ ਇਸ ਕੈੰਸਰ ਦੀ ਅੱਗ ਦੀ ਇਹਨਾਂ ਦੋ ਸਾਲਾਂ ਵਿਚ ਭੇਟ ਚੜ੍ਹ ਗਏ ਨੇ ਤੇ ਇਹ ਬਿਮਾਰੀ ਵਧ ਦੀ ਜਾ ਰਹੀ ਹੈ ਰੁਕਣ ਦਾ ਨਾਮ ਨਹੀਂ ਲੈ ਰਹੀ ਲਖ ਕੋਸ਼ਿਸ਼ਾਂ ਕਰ ਲਈਏ ਇਹ ਦੁਖਾਂਤ ਕਿਵੇਂ ਰੁਕੇਗਾ ਇਸ ਬਾਰੇ ਅਜੇ ਤੱਕ ਕੋਈ ਕੁਝ ਨਹੀਂ ਕਹਿ ਸਕਦਾ |