ਫੇਸਬੁਕ ਦੀ ਦੁਨੀਆ ਵੀ ਬੜੀ ਅਜੀਬ ਹੈ. ਮੇਰੇ ਇੱਕ ਡੂੰਘੇ ਮਿੱਤਰ ਡਾਕਟਰ ਹਰਜਿੰਦਰ ਸਿੰਘ ਲਾਲ ਨੇ ਆਪਣੀ ਇੱਕ ਪੋਸਟ ਵਿੱਚ ਇਕ ਬਹੁਤ ਹੀ ਪੁਰਾਣਾ ਗੀਤ ਸਭ ਦੀ ਨਜ਼ਰ ਕੀਤਾ ਹੈ. ਇਸ ਗੀਤ ਦੇ ਮਾਮਲੇ ਵਿੱਚ ਵੀ ਸਾਡੀ ਇਕ ਸਾਂਝ ਨਿਕਲ ਆਈ. ਇੱਕ ਅਜਿਹੀ ਸਾਂਝ ਜਿਸ ਦਾ ਜ਼ਿਕਰ ਨਾ ਕਦੇ ਡਾਕਟਰ ਲਾਲ ਨੇ ਕੀਤਾ ਅਤੇ ਨਾ ਹੀ ਕਦੇ ਮੈਂ. ਅਸੀਂ ਆਪਸ ਵਿੱਚ ਕਈ ਗੱਲਾਂ ਕਰਦੇ. ਪਰ ਇਸਦਾ ਜ਼ਿਕਰ ਕਦੇ ਨਾ ਹੋਇਆ. ਕਈ ਸਾਲ ਪਹਿਲਾਂ ਡਾਕਟਰ ਲਾਲ ਨੇ ਇੱਕ ਗਜਲ ਲਿਖੀ ਸੀ :
ਇਹੋ ਨਾ ਕਿ ਦੁਨੀਆ ਬੁਰਾ ਹੀ ਕਹੇਗੀ.
ਤੂੰ ਹਰ ਇੱਕ ਬੁਰੀ ਗੱਲ ਮਿਰੇ ਨਾਮ ਕਰਦੇ,
ਜੇ ਤੇਰੇ ਚ ਨਹੀਂ ਹੋਂਸਲਾ ਸਹਿਣ ਦਾ ਤਾਂ,
ਤੂੰ ਇਲਜ਼ਾਮ ਸਾਰਾ ਮਿਰੇ ਨਾਮ ਕਰਦੇ.
ਮੈਨੂੰ ਇਹ ਰਚਨਾ ਏਨੀ ਚੰਗੀ ਲੱਗੀ ਕਿ ਮੈਂ ਉਹਨਾਂ ਨੂੰ ਕਹਿ ਕੇ ਇਹ ਸ਼ਿਅਰ ਉਹਨਾਂ ਦੀ ਲਿਖਾਵਤ ਵਿੱਚ ਹੀ ਲਿਖਵਾ ਲਿਆ ਤਾਂ ਕੀ ਇਸ ਨੂੰ ਸਾਂਭ ਕੇ ਰੱਖ ਸਕਣ. ਮੈਨੂੰ ਅੱਜ ਵੀ ਯਾਦ ਹੈ ਕਿ ਉਸ ਵੇਲੇ ਸਾਡੇ ਨੇੜੇ ਤੇੜੇ ਕੋਈ ਕਾਗਜ਼ ਨਹੀਂ ਸੀ. ਚਾਰੇ ਪਾਸੇ ਦੇਖਿਆ ਤਾਂ ਸਿਰਫ ਇਕ ਪੰਜਾਬੀ ਦਾ ਰਸਾਲਾ ਨਜਰ ਆਇਆ. ਇਹ ਪਰਚਾ ਸੀ ਭਾਸ਼ਾ ਵਿਭਾਗ ਪੰਜਾਬ ਵੱਲੋਂ ਛਾਪਿਆ ਜਾਂਦਾ ਪਰਚਾ ਜਨ ਸਾਹਿਤ. ਮੈਂ ਓਹੀ ਅੱਗੇ ਕਰ ਦਿੱਤਾ. ਡਾਕਟਰ ਲਾਲ ਨੇ ਕੁਝ ਸ਼ਿਅਰ ਉਸਤੇ ਹੀ ਲਿਖ ਦਿੱਤੇ. ਉਹਨਾਂ ਵਿੱਚ ਇੱਕ ਸ਼ਿਅਰ ਇਹ ਵੀ ਸੀ...
ਤੁਸੀਂ ਤੇ ਆਪ ਹੀ ਹੋਵੋਗੇ ਮੇਰੇ ਕਾਤਿਲ ਵੀ,
ਤੇ ਯਾਦਗਾਰ ਵੀ ਮੇਰੀ ਤੁਸੀਂ ਉਸਾਰੋਗੇ.
ਹਰਿੱਕ ਬੂੰਦ ਲਹੂ ਦੀ ਮੇਰਾ ਹੀ ਰੂਪ ਬਣੂ ,
ਮੈਂ ਰਕਤਬੀਜ ਬਣਾਂਗਾ ਜੇ ਮੈਨੂੰ ਮਾਰੋਂਗੇ.
ਇੱਸੇ ਤਰਾਂ ਇੱਕ ਹੋਰ ਸ਼ਿਅਰ ਸੀ
ਰਾਤ ਸੀ ਤੂਫ਼ਾਨ ਭਾਵੇਂ ਕਹਿਰ ਦਾ,
ਕੁਝ ਕੁ ਰੁੱਖ ਫਿਰ ਵੀ ਅੜੇ ਰਹੇ ਰਾਤ ਭਰ.
ਤੇ ਇੱਕ ਹੋਰ ਸੀ:
ਕਿਸ ਰਾਜੇ ਦਾ ਹੁਕਮ ਹੈ ਹੋਇਆ, ਕੀ ਪਰਜਾ ਤੋਂ ਗਲਤੀ,
ਕਿਓਂ ਧਰਤੀ ਦੇ ਸਭ ਬੰਦੇ ਸਿਰ ਭਾਰ ਖਲੋਤੇ ਦਿੱਸੇ?
ਇਸ ਤਰਾਂ ਸ਼ੇਅਰੋ ਸ਼ਾਇਰੀ ਦਿਆਂ ਅਜਿਹੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਨਾਲ ਕੇਂਦਰੀ ਯੁਵਕ ਲਿਖਾਰੀ ਸਭਾ ਅਤੇ ਕਈ ਗੱਲਾਂ ਸਾਡੇ ਦਰਮਿਆਨ ਅਕਸਰ ਹੁੰਦੀਆਂ. ਪਰ ਇਸ ਗੀਤ ਦੀ ਕਦੇ ਕੋਈ ਗੱਲ ਨਹੀ. ਜਦੋਂ ਅਸੀਂ ਕਦੇ ਕਦੀਂ ਕੋਈ ਫਿਲਮ ਦੇਖਣ ਜਾਂਦੇ ਤਾਂ ਵੀ ਇਸ ਗੀਤ ਦਾ ਜ਼ਿਕਰ ਕਦੇ ਨਾ ਛਿੜਿਆ. ਤੁਸੀਂ ਇਹ ਸਭ ਕੁਝ ਉਹਨਾਂ ਦੀਆਂ ਦੋ ਪੁਸਤਕਾਂ ਚ ਪੜ੍ਹ ਸਕਦੇ ਹੋ. ਪਰ ਅੱਜ ਅਚਾਨਕ ਹੀ ਜਦੋਂ ਫੇਸਬੁਕ ਤੇ ਦੇਖਿਆ ਤਾਂ ਇਹ ਗੀਤ ਮੌਜੂਦ ਸੀ. ਇਸ ਗੀਤ ਦੇ ਮਾਮਲੇ 'ਚ ਸਾਡੀ ਸਾਂਝੀ ਗੱਲ ਇਹ ਨਿਕਲੀ ਕਿ ਜਦੋਂ ਮੈਨੂੰ ਵੀ ਕਿਤੇ ਪਨਾਹ ਨਹੀਂ ਸੀ ਮਿਲਦੀ ਜਾਂ ਫਿਰ ਕੁਝ ਅਜਿਹਾ ਮਹਿਸੂਸ ਹੁੰਦਾ ਸੀ ਤਾਂ ਮੈਨੂੰ ਆਪਣੇ ਕੁਝ ਦੋਸਤ ਵੀ ਯਾਦ ਆਉਂਦੇ ਅਤੇ ਕੁਝ ਦੁਸ਼ਮਣ ਵੀ....ਉਸ ਵੇਲੇ ਇਹ ਗੀਤ ਬਦੋਬਦੀ ਮੇਰੇ ਮੂਹੋਂ ਵੀ ਨਿਕਲ ਜਾਂਦਾ ਸੀ..ਬਿਲਕੁਲ ਇੱਕ ਪ੍ਰਾਰਥਨਾ ਦੀ ਤਰਾਂ.....ਇਕ ਇਲਤਜਾ ਦੀ ਤਰਾਂ....ਕਿਸੇ ਉਦਾਸ ਚਾਹਤ ਵਾਂਗ....ਮੈਂ ਕਦੋਂ ਇਸ ਨੂੰ ਗੁਣਗੁਣਾ ਰਿਹਾ ਹੁੰਦਾ ਕਦੇ ਪਤਾ ਨਾ ਲੱਗਦਾ. ਇਹ ਗੀਤ ਸੀ 1963 ਵਿੱਚ ਆਈ ਫਿਲਮ ਆਜ ਔਰ ਕ਼ਲ ਦਾ. ਲਾਓ ਤੁਸੀਂ ਵੀ ਸੁਣੋ.
3 comments:
ਰੈਕਟਰ ਜੀ ਇਸ ਵਧਾਈ ਲੇਖ ਲਈ ਧੰਨਵਾਦ | ਲਾਲ ਸਾਹਿਬ ਦੀਆਂ ਕਿਆ ਬਾਤਾਂ ਨੇ | ਇਹਨਾ ਦਾ ੩੫-੩੬ ਸਾਲ ਪਹਿਲਾਂ ਲਿਖਿਆ ਗੀਤ "ਪਾਓ ਮੇਰੇ ਵੀ ਮੁੱਲ ਪਾਓ ਮੈਂ ਵੀ ਮਾਲ ਬਾਜ਼ਾਰਾਂ ਦਾ | ਮੇਸ਼ਕ ਸੌਦਾ ਨਾ ਕਰਿਆ ਜੇ ਭਾਅ ਤਾਂ ਪੁਛ ਲਾਓ ਖਾਰਾਂ ਦਾ ਅੱਜ ਵੀ ਫਿਰੋਜਪੁਰ ਵਿਚ ਗੂੰਜਦਾ ਹੈ ਜਦੋਂ ਲੋਕ ਦੋਸਤ ਮਿੱਤਰ ਸੁਖਪਾਲ ਦੇ ਘਰ ਜਾ ਕੇ ਉਸ੍ਨੋ ਇਹ ਗੀਤ ਵਾਰ ਵਾਰ ਸੁਨਾਣ ਲਈ ਬੇਨਤੀ ਕਰਦੇ ਨੇ
ਮਿਠੀਆਂ ਯਾਦਾ ਤੇ ਮਿਠੀਆਂ ਖੁਸ੍ਬੋਆ ਨਾਲ ਭਰੀ ਇਹ ਚਿਠੀ ਬਹੁਤ ਮਜ਼ਾ ਆਇਆ ਪੜ ਕੇ .......ਇਹਨਾ ਵਿਚਲ਼ੀਆ ਰਚਨਾਵਾ ਦੇ ਰਚਨਾਕਾਰ ਨੂੰ ਸਲਾਮ
ਮਿਠੀਆਂ ਯਾਦਾ ਤੇ ਮਿਠੀਆਂ ਖੁਸ੍ਬੋਆ ਨਾਲ ਭਰੀ ਇਹ ਚਿਠੀ ਬਹੁਤ ਮਜ਼ਾ ਆਇਆ ਪੜ ਕੇ .......ਇਹਨਾ ਵਿਚਲ਼ੀਆ ਰਚਨਾਵਾ ਦੇ ਰਚਨਾਕਾਰ ਨੂੰ ਸਲਾਮ
Post a Comment