Thursday, April 22, 2010

ਬੰਦੂਕ ਅਤੇ ਬੱਚੇ

ਬੰਦੂਕ ਅਤੇ ਬੱਚੇ..ਗੱਲ ਬੜੀ ਅਜੀਬ ਜਹੀ ਲਗਦੀ ਹੈ.ਪਰ ਅਸਲ ਵਿੱਚ ਹੁੰਦਾ ਹੈ ਬੜਾ ਡੂੰਘਾ ਸੰਬੰਧ. ਜਦੋਂ ਕੋਈ ਫੋਜੀ ਜੰਗ ਦੇ ਮੈਦਾਨ ਵਿੱਚ ਆਪਣੀ ਜਾਨ ਦੀ ਬਾਜ਼ੀ ਲਗਾ ਰਿਹਾ  ਹੁੰਦਾ ਹੈ ਤਾਂ ਉਸਨੂੰ ਆਪਣੇ ਮਾਤਾ ਪਿਤਾ ਵੀ ਯਾਦ ਆਉਂਦੇ ਹਨ, ਭੈਣ ਭਰਾ ਵੀ ਅਤੇ ਬੱਚੇ ਵੀ. ਅਜਿਹਾ ਹਰ ਜੰਗ ਦੇ ਮੈਦਾਨ ਵਿੱਚ ਹੁੰਦਾ ਹੈ. ਉਹਨਾਂ ਪਲਾਂ ਵਿੱਚ ਜਦੋਂ ਫੋਜੀ ਨੂੰ ਬੱਚਿਆਂ ਦੀ ਯਾਦ ਆਉਂਦੀ ਹੈ ਤਾਂ ਜ਼ਰਾ ਸੋਚੋ ਕਿ ਕਿੰਨਾ ਮੁਸ਼ਕਿਲ ਹੁੰਦਾ ਹੈ ਬੰਦੂਕ ਚੁੱਕਣਾ ਵੀ ਅਤੇ ਫਿਰ ਉਸਨੂੰ ਚਲਾਉਣਾ ਵੀ. ਪਰ ਫੋਜੀਆਂ ਦੀ ਜਿੰਦਗੀ ਵਿੱਚ ਇਹ ਸਭ ਕੁਝ ਆਮ ਹੁੰਦਾ ਹੈ. ਕਈ ਕਈ ਵਾਰ ਹੁੰਦਾ ਹੈ. ਦਿਲ ਵਿੱਚ ਪਿਆਰ ਦਾ ਠਾਠਾਂ ਮਾਰਦਾ ਸਮੁੰਦਰ ਪਰ ਫਿਰ ਵੀ ਹੱਥ ਵਿੱਚ ਭਰੀ ਹੋਈ ਬੰਦੂਕ. ਕਿਸੇ ਦੀ ਜਾਨ ਲੈਣ ਲਈ ਹਰ ਪਲ ਤਿਆਰ ਬਰ ਤਿਆਰ. ਇਸ ਤਸਵੀਰ ਵਿੱਚ ਵੀ ਸੰਯੁਕਤ ਸੈਨਾਵਾਂ ਦੇ ਇੱਕ ਸੈਨਿਕ ਨੇ ਆਪਣੇ ਇੱਕ ਹੱਥ ਵਿੱਚ ਫੜੀ ਹੋਈ ਹੈ ਬੰਦੂਕ ਅਤੇ ਦੂਸਰੇ ਹੱਥ ਨਾਲ ਓਹ ਪਿਆਰ ਕਰ ਰਿਹਾ ਹੈ ਇੱਕ ਮਾਸੂਮ ਬੱਚੇ ਨੂੰ. ਇਸ ਤਸਵੀਰ ਨੂੰ ਕੈਮਰੇ ਵਿੱਚ ਕੈਦ ਕੀਤਾ ਹੈ ਅਮਰੀਕੀ ਸੈਨਾ ਦੇ ਜਨ ਸੰਚਾਰ ਮਾਹਰ Matthew D. Leistikow ਨੇ 14 ਅਪ੍ਰੈਲ 2010 ਨੂੰ ਇਰਾਕ ਵਿੱਚ. ਜਿੱਥੇ  ਇਹ ਫੋਜੀ ਇਕ ਖਾਸ ਮਿਸ਼ਨ ਲੈ ਆਏ ਸਨ. ਪਿੰਡਾਂ ਵਿੱਚ ਚਲ ਰਹੀਆਂ ਲੋਕ ਭਲਾਈ ਯੋਜਨਾਵਾਂ ਦੇ ਕੰਮ ਕਾਜ ਅਤੇ ਵਿਕਾਸ ਦਾ ਜਾਇਜਾ ਲੈਣ ਲਈ ਆਏ ਇਹ ਫੋਜੀ ਜਦੋਂ ਵਾਪਿਸ ਜਾਣ ਲੱਗੇ ਤਾਂ ਉਹਨਾਂ ਦਾ ਦਿਲ  ਭਰ ਆਇਆ. ਉਹਨਾਂ ਨੇ ਬਹੁਤ ਹੀ ਜਜ਼ਬਾਤੀ ਹੋ ਕੇ ਇਹਨਾਂ ਬੱਚਿਆਂ ਨੂੰ ਵੀ ਪਿਆਰ ਕੀਤਾ ਅਤੇ ਇਹਨਾਂ ਨੂੰ ਬੜੇ ਹੀ ਭਰੇ ਹੋਏ ਮਨ ਨਾਲ ਅਲਵਿਦਾ ਵੀ ਕਿਹਾ.          --ਰੈਕਟਰ ਕਥੂਰੀਆ  

No comments: