Tuesday, April 27, 2010
ਸ਼ੂਰਾ ਲਈ ਸੁਰੱਖਿਆ
ਕੌਮੀ ਅਤੇ ਕੌਮਾਂਤਰੀ ਪਧਰ ਦੇ ਮਸਲਿਆਂ ਬਾਰੇ ਆਪਸੀ ਵਿਚਾਰ ਵਟਾਂਦਰੇ ਜਾਂ ਸਲਾਹ ਮਸ਼ਵਰੇ ਲਈ ਅਫਗਾਨਿਸਤਾਨ ਵਿੱਚ ਵਿਸ਼ੇਸ਼ ਬੈਠਕਾਂ ਦਾ ਸਿਲਸਿਲਾ ਕਾਫੀ ਪੁਰਾਣਾ ਹੈ. ਅਜਿਹੀਆਂ ਬੈਠਕਾਂ ਲਈ ਅਰਬੀ ਭਾਸ਼ਾ ਦਾ ਸ਼ਬਦ ਸ਼ੂਰਾ ਵਰਤਿਆ ਜਾਂਦਾ ਹੈ. ਅਜਿਹੀ ਹੀ ਇੱਕ ਸ਼ੂਰਾ ਬੈਠਕ ਅਫਗਾਨਿਸਤਾਨ ਦੇ Paktika province ਦੇ ਇਕ ਪਿੰਡ Margah ਵਿੱਚ 21 ਅਪ੍ਰੈਲ 2010 ਨੂੰ ਹੋਈ ਜੀ ਕੀ ਇਸ ਇਲਾਕੇ ਦੀ ਪਹਿਲੀ ਸ਼ੂਰਾ ਬੈਠਕ ਸੀ. ਇਸ ਮੀਟਿੰਗ ਨੂੰ ਸੁਰਖਿਆ ਪ੍ਰਦਾਨ ਕਰਨ ਲਈ ਇੱਕ ਅਮਰੀਕੀ ਜਵਾਨ ਤਿਆਰ ਬਰ ਤਿਆਰ ਹਾਲਤ ਵਿੱਚ ਡਟਿਆ ਹੋਇਆ ਨਜ਼ਰ ਆ ਰਿਹਾ ਹੈ. ਸੁਰੱਖਿਆ ਦੇ ਇਸ ਅੰਦਾਜ਼ ਨੂੰ ਮੀਡੀਆ ਲਈ ਕੈਮਰੇ ਵਿੱਚ ਕੈਦ ਕੀਤਾ ਅਮਰੀਕੀ ਰੱਖਿਆ ਵਿਭਾਗ. ਦੇ Sgt. Derec Pierson ਨੇ.ਜੇ ਤੁਹਾਡੇ ਕੋਲ ਵੀ ਕੋਈ ਚੰਗੀ ਤਸਵੀਰ ਹੈ ਤਾਂ ਉਸ ਨੂੰ ਸੰਬੰਧਿਤ ਵੇਰਵੇ ਦੇ ਨਾਲ ਜ਼ਰੂਰ ਭੇਜੋ ਪਰ ਆਪਣਾ ਨਾਮ ਪਤਾ ਅਤੇ ਇਹ ਦਸਣਾ ਨਾ ਭੁੱਲਿਓ ਕਿ ਇਹ ਤਸਵੀਰ ਕਦੋਂ ਕਿਸਨੇ ਅਤੇ ਕਿਸ ਥਾਂ ਤੇ ਖਿੱਚੀ ਸੀ. --ਰੈਕਟਰ ਕਥੂਰੀਆ
Subscribe to:
Post Comments (Atom)
No comments:
Post a Comment