Saturday, April 10, 2010

ਬੰਦ ਬੰਦ ਵੀ ਕਟਵਾਉਣਾ ਤੇ ਸੀ ਵੀ ਨਹੀਓ ਕਰਨੀ....!



ਫੇਸਬੁਕ ਤੇ ਇਕ ਨਵੀਂ ਬਹਿਸ ਛਿੜੀ ਹੈ. ਲੋਕਾਂ ਦੀਆਂ ਗੱਲਾਂ ਕਰਨ ਵਾਲੇ ਆਪਣੇ ਹੀ ਯਾਦਵਿੰਦਰ ਕਰਫਿਯੂ ਨੇ ਕਿਸੇ ਕਾਰਣ ਨਿਰਾਸਤਾ ਦਾ ਪ੍ਰਗਟਾਵਾ ਕੀਤਾ ਅਤੇ ਲਿਖਿਆ ਹੈ ... ਜਾਣ ਦੀ ਜ਼ਰੂਰਤ ਕੀ ਹੈ , ਜੇ ਘਰ ਨੂੰ ਵਾਪਸ ਪਰਤਣਾ ਹੈ.....ਕਦਮ ਪੁੱਟਣ ਦੀ ਜ਼ਰੂਰਤ ਕੀ ਹੈ,ਜਦ ਅੰਤ 'ਚ ਰੁਕ ਜਾਣਾ ਹੈ. ਜੁਆਬੀ ਟਿੱਪਣੀ ਵਿੱਚ ਸਾਥੀ ਬਖਸ਼ਿੰਦਰ ਜੀ ਨੇ ਕਿਹਾ ਫ਼ਲਸਫ਼ਾ ਢੋਣ ਵਾਲੀ ਗੱਡੀ ਦਾ ਤੇਲ-ਪਾਣੀ ਚੈੱਕ ਕਰਨਾ ਵੀ ਬਣਦਾ ਹੈ, ਨਹੀਂ ਤਾਂ ਸਹੀ ਫਲਸਫ਼ਾ ਵੀ ਕੁੱਝ ਦਾ ਕੁੱਝ ਬਣ ਜਾਵੇਗਾ। ਜਨਾਬ ਕਰਫਿਊ ਸਾਹਿਬ, 'ਪਰਤਣ' ਨਾਲ 'ਵਾਪਸ' ਲਿਖਣਾ ਸਹੀ ਨਹੀਂ ਕਿਉਂ ਕਿ ਪਰਤਣ ਵਿਚ ਪਹਿਲਾਂ ਹੀ ਵਾਪਸੀ ਸ਼ਾਮਲ ਹੁੰਦੀ ਹੈ। ਆਪਾਂ ਤੋਂ ਪੰਜਾਬੀ ਵਿਚ ਗ਼ਲਤੀ ਬਰਦਾਸ਼ਤ ਨਹੀਂ ਹੁੰਦੀ। ਤੁਸੀਂ ਕਿਸੇ ਹੋਰ ਭਾਸ਼ਾ ਦੀ ਵਰਤੋਂ ਕਰ ਲਓ, ਜਿਹੜੀ ਤੁਹਾਨੂੰ ਚੰਗੀ ਤਰ੍ਹਾਂ ਆਉਂਦੀ ਹੋਵੇ। ਅਸੀਂ ਕਦੇ ਇਤਰਾਜ਼ ਨਹੀਂ ਕਰਾਂਗੇ. ਇਸ ਤੇ ਹਲਕੀ ਫੁਲ੍ਕੀ ਜਹੀ ਚੂੰਡੀ ਵਢਦਿਆਂ ਮਿੱਤਰ ਰਵੀ ਸ਼ਰਮਾ ਜੀ ਨੇ ਕਿਹਾ ਇਹਨਾਂ ਦਾ ਨਾਮ ਹੀ ਬਖਸ਼ਿੰਦਰ ਐ ਜੀ ਪਰ ਬਖਸ਼ਦੇ ਕਦੇ ਕਿਸੇ ਨੂੰ ਨਹੀਂ. ਇਹ ਗੱਲ ਤਾਂ ਥੋਹੜਾ ਮੌਨੁ ਵੀ ਚੁਭ੍ਭੀ ਕੀ ਕੀ ਜੇ ਕੋਈ ਭਾਸ਼ਾ ਨਾਲ ਅਥਾਹ ਪ੍ਰੇਮ ਕਰਦਾ ਹੈ ਤਾਂ ਸਾਨੂੰ ਉਸ ਦੀਆਂ ਭਾਵਨਾਵਾਂ ਨੂੰ ਵੀ ਉੱਸੇ ਸੰਧਰਭ ਵਿੱਚ ਸਮਝਣਾ ਚਾਹੀਦਾ ਹੈ.ਪਰ ਇਸ ਦਾ ਜੁਆਬ ਦੀਪ ਜਗਦੀਪ ਹੁਰਾਂ ਨੇ ਦੇ ਦਿੱਤਾ ਹੋਇਆ ਸੀ. ਉਹਨਾਂ ਬਖਸ਼ਿੰਦਰ ਜੀ ਨੂੰ ਆਖਿਆ ਕਿ ਨੁਕਤਾ ਸਹੀ ਹੈ ਤੁਹਾਡਾ, ਪਰ ਬਹੁਤਿਆਂ ਨੂੰ ਪਤਾ ਨੀ, 'ਤੇ ਬਾਕੀਆਂ ਨੂੰ 'ਵਿਚਾਰਧਾਰਾ' ਨੇ ਮਾਰਿਆ ਹੋਇਆ। ਅਖੇ ਗੱਲਾਂ ਕਰੀ ਜਾਓ ਬੱਸ, ਮਸਲਿਆਂ ਤੋਂ ਕੀ ਲੈਣਾ...ਇਸਦੇ ਨਾਲ ਹੀ ਰਵੀ ਸ਼ਰਮਾ ਜੀ ਨੂੰ ਕੀਤੇ ਸੰਬੋਧਨ ਵਿੱਚ ਕਿਹਾ ਬਖ਼ਸ਼ੇ ਜਾਣ ਲਈ ਬਖ਼ਸ਼ੇ ਜਾਣ ਦੇ ਕਾਬਿਲ ਬਣਨਾ ਪੈਂਦਾ। ਕੋਸ਼ਿਸ਼ ਤਾਂ ਕਰ ਕੇ ਵੇਖੋ।ਇਹ ਸਾਦੀ ਜਹੀ ਲਾਈਨ ਮੈਨੂੰ ਬੜੀ ਚੰਗੀ ਚੰਗੀ ਲੱਗੀ. ਪਰ ਇਸ ਸਾਰੇ ਮਾਮਲੇ ਚ ਮੈਨੂੰ ਇਹ ਜਾਪਿਆ ਕਿ ਗੱਲ ਜਿਸ ਮੁੱਦੇ ਤੋਂ ਸ਼ੁਰੂ ਹੋਈ ਸੀ ਉਸ ਤੋਂ ਭਟਕ ਗਈ ਹੈ.ਗੱਲ ਜਦ ਵੀ ਮੁੱਦੇ ਤੋਂ ਭਟਕਦੀ ਹੈ ਤਾਂ ਉਸ ਦੇ ਨਤੀਜੇ ਕਦੇ ਚੰਗੇ ਨਿਕਲਦੇ ਨਹੀਂ ਦੇਖੇ. ਇਸ ਲਈ ਉਦਾਸ ਹੋ ਗਿਆ ਹਾਂ ਤੇ ਜੋ ਦਿਲ ਚ ਆਇਆ ਲਿਖ ਰਿਹਾ ਹਾਂ. ਗਲਤੀਆਂ ਗੁਸ੍ਤਾਖੀਆਂ ਬਖਸ਼ ਦੇਣਾ ਜੀ ਭੁੱਲਣਹਾਰ ਜਾਣਕੇ 


ਗਲਤੀਆਂ ਹਰ ਕਿਸੇ ਤੋਂ ਹੁੰਦੀਆਂ ਤੇ ਹੋ ਸਕਦੀਆਂ ਨੇ ਬਖਸ਼ਿੰਦਰ ਜੀ....ਇਹਨਾਂ ਦੀ ਦਰੁਸਤੀ ਅਤੇ ਮੁਆਫੀ ਵੀ ਜ਼ਰੂਰੀ ਹੈ....ਬਖਸ਼ਣਾ ਅਤੇ ਬਖ੍ਸ਼ਾਉਣਾ ਦੋਵੇਂ ਹੀ ਜ਼ਰੂਰੀ ਨੇ ਪਰ ਮੁੱਦੇ ਤੋਂ ਭਟਕ ਜਾਂ ਭਟਕਾ ਕੇ ਨਹੀਂ...ਮੈਂ ਖੁਦ ਹੈਰਾਨ ਹਾਂ ਕਿ ਕਰਫਿਯੂ  ਵਰਗੇ ਕਲਮਕਾਰ ਦੇ ਮਨ ਅਤੇ ਦਿਮਾਗ ਚ ਇਹ ਸੋਚ ਆ ਕਿੱਦਾਂ ਗਈ....ਤੇ ਜੇ ਆ ਈ ਗਈ ਸੀ ਤਾਂ ਕਾਗਜ਼ ਤੇ ਕਿੱਦਾਂ ਉਤਰੀ...ਤੇ ਜੇ ਕਾਗਜ਼ ਤੇ ਵੀ ਉਤਾਰਨੀ ਪੈ ਹੀ ਗਈ ਤਾਂ ਇਸ ਖੁੱਲੇ ਮੰਚ ਤੇ ਇਸਦਾ ਕੀ ਕੰਮ....ਜਿਥੇ ਬੜੇ ਲੋਕ ਉਹਨਾਂ ਦੀ ਕਲਮ ਤੋਂ ਕੁਝ ਨਵਾਂ ਉਡੀਕਦੇ ਨੇ ਕ੍ਰਾਂਤੀ ਦੇ ਸ਼ੋਅਲਿਆਂ ਵਰਗਾ....ਜਦ ਅਸੀਂ ਲੋਕਾਂ ਦੀ ਗੱਲ ਕਰਨ ਲੱਗਦੇ ਹਾਂ ਤਾਂ ਨਿਜੀ ਪੀੜਾ ਦਾ ਅਹਿਸਾਸ ਤਿਆਗਣਾ ਹੀ ਪੈਂਦਾ ਹੈ...ਕਿਓਂਕਿ ਇਸ ਅਹਿਸਾਸ ਦਾ ਤਾਂ ਸਾਨੂੰ ਕੋਈ ਹੱਕ ਹੀ ਨਹੀਂ ਰਹਿ ਜਾਂਦਾ ਫੇਰ. ਬੰਦ ਬੰਦ ਵੀ ਕਟਵਾਉਣਾ ਤੇ ਸੀ ਵੀ ਨਹੀਓ ਕਰਨੀ...ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਸਾਡੇ ਕੋਲ ਹੈ. ਇਸ ਤੋਂ ਭਟਕਾਂਗੇ ਤਾਂ ਫੇਰ ਖੱਜਲ ਖੁਆਰੀ ਹੀ ਤਕਦੀਰ ਬਣੇਗੀ. ਹਰ ਹਕੀਕਤ ਹਰ ਥਾਂ ਲਾਗੂ ਨਹੀਂ ਹੁੰਦੀ. ਹਰ ਵਿਚਾਰਧਾਰਾ ਵੀ ਹਰ ਥਾਂ ਨਹੀਂ ਚੱਲ ਸਕਦੀ. ਵਿਚਾਰਧਾਰਾ ਦੀਆਂ ਜਿਆਦਾ ਗੱਲਾਂ ਕਰਨ ਵਾਲਿਆਂ ਨੇ ਵਿਚਾਰਧਾਰਾ ਅਤੇ ਇਸ ਨੂੰ ਜਨਮ ਦੇਣ ਵਾਲਿਆ ਦਾ ਜੋ ਹਾਲ ਕੀਤਾ ਓਹ ਸਭ ਨੂੰ ਪਤਾ ਹੀ ਹੈ ਪਰ ਇਸ ਨਾਲ ਵਿਚਾਰ ਬੇਅਰਥ ਨਹੀਂ  ਹੋਏ...ਸਿਰਫ ਭਟਕਾਏ  ਗਏ ਹਨ...... ਲੋਕ ਚੇਤਨਾ ਤੋਂ ਦੂਰ ਕੀਤੇ ਗਏ ਹਨ......ਯਾਦਵਿੰਦਰ ਜੀ ਤਕੜੇ ਹੋਵੋ....ਡਾਕਟਰ ਇਕਬਾਲ ਹੁਰਾਂ ਨੂੰ ਚੇਤੇ ਕਰੋ....
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ, 
ਅਭੀ ਇਸ਼ਕ਼ ਕੇ ਇੰਮਤਹਾਂ ਔਰ ਭੀ ਹੈਂ ! 
ਤੂ ਸ਼ਾਹੀ ਹੈ ਪਰਵਾਜ਼ ਹੈ ਕਾਮ ਤੇਰਾ, 
ਤੇਰੇ ਸਾਮਨੇ ਆਸਮਾਂ ਔਰ ਭੀ ਹੈਂ ! 
ਇਸੀ ਰੋਜੋ-ਸ਼ਬ ਮੇਂ ਉਲਝ ਕਰ ਨਾ ਰਹਿ ਜਾ, 
ਕਿ ਤੇਰੇ ਜ਼ਮਾਨੋ-ਮਕਾਂ ਔਰ ਭੀ ਹੈ.
..ਤੇ ਅਖੀਰ ਵਿੱਚ ਉੱਜਲ ਸਤਨਾਮ ਹੁਰਾਂ ਦਾ ਇੱਕ ਜ਼ੋਰਦਾਰ ਅਤੇ ਅਰਥਪੂਰਨ ਵਿਚਾਰ.ਜਿ਼ੰਦਗੀ ਦਾ ਫ਼ਲਸਫ਼ਾ ਸਮਝਣਾ ਹੀ ਤਾਂ ਹਕੀਕਤ ਹੈ ਬਾਕੀ ਤਾਂ ਸਭ ਕੁਝ ਝੂਠ ਐ ਜੀ, ਰਹੀ ਗੱਲ ਅੰਤ ਦੀ ਉਹ ਤਾਂ ਸਿਕੰਦਰ, ਹਰਕੀਲੀਸ, ਅਬਦਾਲੀ ਜਾਂ ਫਿਰ ਸੱਦਾਮ ਹੂਸੈਨ ਨੂੰ ਵੀ ਪਤਾ ਨਹੀਂ ਸੀ ਪਰ ਫੇਰ ਵੀ ਉਨ੍ਹਾਂ ਨੇ ਉਹ ਕੁਝ ਕੀਤਾ ਜੋ ਇਤਿਹਾਸ ਬਣ ਗਿਆ।  --ਰੈਕਟਰ ਕਥੂਰੀਆ 

No comments: