ਇਹਨਾਂ ਬਗਲਿਆਂ ਤੇ ਮੋਰਾਂ ਨੂੰ ਪਾਵਰ ਕੱਟ ਕਦੋਂ ਲਾਉਣਗੇ ਲੋਕ ?
ਦਿਨ ਵੀਰਵਾਰ ਤੇ ਤਾਰੀਖ ਅਠ ਅਪ੍ਰੈਲ 2010.ਘਰ ਕੰਪਿਊਟਰ ਤੇ ਕੰਮ ਕਰਨ ਲਈ ਬੈਠਾ ਤਾਂ ਬਿਜਲੀ ਬਾਏ ਬਾਏ ਆਖ ਗਈ. ਜੋ ਕੁਝ ਸੋਚਿਆ ਸੀ ਸਭ ਕੁਝ ਭੁਲ ਭਲਾ ਗਿਆ. ਕੁਝ ਚਿਠੀਆਂ ਦੇ ਜੁਆਬ ਦੇਣੇ ਸਨ. ਕੁਝ ਥਾਵਾਂ ਤੋਂ ਕੰਮ ਦੀ ਭਾਲ ਕਰਨੀ ਸੀ. ਬੜਾ ਗੁੱਸਾ ਆਇਆ ਕਿ ਕੀ ਕੀਤਾ ਜਾਏ. ਸੋਚਿਆ ਕਿਤੋਂ ਕਰਜ਼ਾ ਚੁੱਕ ਚੁਕਾ ਕੇ ਇਨਵਰਟਰ ਜਾਂ ਜਨਰੇਟਰ ਹੀ ਲੈ ਲਈਏ. ਇਸ ਖਿਆਲ ਨਾਲ ਦਿਲ ਨੂੰ ਕੁਝ ਤੱਸਲੀ ਵੀ ਹੋਈ ਕਿ ਚਲੋ ਟ੍ਰਾੰਸਪੋਰਟ ਦੇ ਨਾਲ ਨਾਲ ਪੰਜਾਬ ਦੀ ਇਹ ਇੰਡਸਟਰੀ ਵੀ ਤਰੱਕੀ ਤਾਂ ਕਰ ਰਹੀ ਹੈ. ਮਨ ਮਾਰ ਕੇ ਉਠਿਆ ਤੇ ਨੇੜੇ ਹੀ ਇੱਕ ਦੋਸਤ ਦੇ ਦਫਤਰ ਚ ਜਾ ਪੁੱਜਿਆ. ਗੱਲ ਦੱਸੀ ਤਾਂ ਉਸ ਨੇ ਝੱਟ ਆਪਣਾ ਕੰਪਿਊਟਰ ਆਨ ਕਰਵਾ ਦਿੱਤਾ. ਬਿਜਲੀ ਦੀਆਂ ਇਹਨਾਂ ਲੁੱਕਣ ਮੀਚੀਆਂ ਵਿੱਚ ਕੰਮ ਕਈ ਵਾਰ ਦਿਮਾਗ ਚੋਂ ਨਿੱਕਲ ਜਾਂਦਾ ਹੈ ਸੋ ਅੱਜ ਫੇਰ ਨਿੱਕਲ ਗਿਆ. ਪਰ ਕੰਪਿਊਟਰ ਸਾਹਮਣੇ ਸੀ ਅਤੇ ਸ਼ੁਰੂ ਹੋ ਚੁੱਕਿਆ ਸੀ. ਸੋਚਿਆ ਜਦੋਂ ਤੱਕ ਕੰਮ ਯਾਦ ਨੀ ਆਓਂਦਾ ਉਦੋਂ ਤੱਕ ਫੇਸਬੁਕ ਤੇ ਇੱਕ ਝਾਤੀ ਮਾਰਦੇ ਹਾਂ. ਜਿਊਂ ਹੀ ਮੈਂ ਲੋਗ ਇਨ ਕਰਕੇ ਨਿਊਜ਼ ਫੀਡ ਵਾਲੇ ਹੋਮ ਪੇਜ ਤੇ ਪੁੱਜਿਆ ਤਾਂ ਉਥੇ ਹਮੇਸ਼ਾਂ ਦੀ ਤਰਾਂ ਹੀ ਕਾਫੀ ਕੁਝ ਸੀ.ਪਰ ਇਸ ਸਾਰੇ ਭੀੜ ਭੜੱਕੇ ਵਿੱਚ ਸਭ ਤੋਂ ਪਹਿਲਾਂ ਮੇਰੀ ਨਜ਼ਰ ਪਈ ਇੱਕ ਫਿਕਰੇ ਤੇ.ਲਿਖਿਆ ਹੋਇਆ ਸੀ...ਫਿਰ ਪਾਵਰ ਕੱਟ, ਪਤਾ ਨਹੀਂ ਇਨ੍ਹਾਂ ਅਕਾਲੀਆਂ ਤੋਂ ਕਦੋਂ ਖਹਿੜਾ ਛੁੱਟੇਗਾ ? ਇਹ ਮੈਸੇਜ ਲੁਧਿਆਣਾ ਦੇ ਨੌਜਵਾਨ ਪੱਤਰਕਾਰ ਤਰਸੇਮ ਦਿਓਗਨ ਨੇ ਪੋਸਟ ਕੀਤਾ ਸੀ. ਪੱਤਰਕਾਰੀ 'ਚ ਨਵੀਆਂ ਪਿਰਤਾਂ ਪਾਉਣ ਲਈ ਦਿਨ ਰਾਤ ਇੱਕ ਕਰਕੇ ਲੱਗੇ ਹੋਏ ਸ਼ੈਲੀ ਪਨੇਸਰ ਅਤੇ ਫਿਰ ਉਹਨਾਂ ਤੋਂ ਬਅਦ ਗੌਰਵ ਨਾਭ ਨੇ ਜਿਥੇ ਤਰਸੇਮ ਦਿਓਗਨ ਦੀ ਗੱਲ ਨੂੰ ਪਸੰਦ ਕੀਤਾ ਸੀ ਉਥੇ ਇੱਕ ਹੋਰ ਜੁਆਬੀ ਟਿੱਪਣੀ ਵਿੱਚ ਵਿੱਚ ਅੰਜੂ ਬਾਲਾ ਨੇ ਸੁਆਲ ਕੀਤਾ ਹੋਇਆ ਸੀ ਅਕਾਲੀ ਜਾਣਗੇ ਤਾਂ ਫੇਰ ਫ਼ਰਕ ਪਊ ਕੁਛ ??? ਇੱਕ ਹੋਰ ਟਿੱਪਣੀ ਵਿੱਚ ਪ੍ਰਮੇਸ਼ਰ ਸਿੰਘ ਗਿੱਲ ਨੇ ਅਖੀਰ ਵਿੱਚ ਕਿਹਾ ਹੋਇਆ ਸੀ....ਤਾਂ ਫੇਰ ਇਹਨਾਂ ਦਾ ਬਿਸਤਰਾ ਗੋਲ ਹੋਣਾ ਹੀ ਹੋਣਾ. ਇਸ ਤੋਂ ਅਗਲੀ ਟਿੱਪਣੀ ਵਿੱਚ ਰੂਹਾਂ ਦੀਆਂ ਬਾਤਾਂ ਪਾਉਣ ਵਾਲੇ ਪ੍ਰਸਿਧ ਗੀਤਕਾਰ ਅਮਰਦੀਪ ਗਿੱਲ ਨੇ ਹਮੇਸ਼ਾ ਦੀ ਤਰਾਂ ਅਸਲੀ ਗੱਲ ਕਹੀ ਸੀ--ਚਿੱਟੇ ਬਗਲੇ ਨੀਲੇ ਮੋਰ, ਇਹ ਵੀ ਚੋਰ ਤੇ ਉਹ ਵੀ ਚੋਰ. ਲਗਦਾ ਸੀ ਪ੍ਰਮੇਸ਼ਰ ਸਿੰਘ ਗਿੱਲ ਨੂੰ ਇਹ ਗੱਲ ਜਚੀ ਨਹੀਂ ਸੀ. ਉਸਨੇ ਇਸ ਟਿੱਪਣੀ ਤੇ ਟਿੱਪਣੀ ਕਰਦਿਆਂ ਫੇਰ ਕਿਹਾ ਕਿ ਅਮਰਦੀਪ ਭਾਅ ਜੀ ਕੁਛ ਤੇ ਫ਼ਰਕ ਹੁੰਦਾ ਈ ਏ ਨਾ ਕੈਪਟਨ ਦੇ ਰਾਜ ਵਿੱਚ ਗਰਮੀਆਂ ਵਿੱਚ ਵੀ ਪਾਵਰ ਕੱਟ ਘੱਟ ਹੀ ਲੱਗਦੇ ਸੀ ਪਰ ਹੁਣ ਤਾਂ ਇਹ ਸਿਆਲਾਂ 'ਚ ਵੀ ਲੱਗਦੇ ਆ. ਇਸ ਤੋਂ ਅੱਗੇ ਜਾ ਕੇ ਸ਼ੈਲੀ ਪਨੇਸਰ ਨੇ ਇੱਕ ਵਾਰ ਫਿਰ ਸੁਆਲ ਕੀਤਾ ਸੀ ਇਸ ਸਭ ਕੁਝ ਦੇ ਜੁਆਬ ਵਿੱਚ ਕਿ ਇਹਨਾਂ ਬਗਲਿਆਂ ਤੇ ਮੋਰਾਂ ਨੂੰ ਪਾਵਰ ਕੱਟ ਕਦੋਂ ਲਾਉਣਗੇ ਲੋਕ ???? --ਰੈਕਟਰ ਕਥੂਰੀਆ
No comments:
Post a Comment