Tuesday, March 30, 2010

ਬਰਾਕ ਓਬਾਮਾ ਅਚਾਨਕ ਅਫਗਾਨਿਸਤਾਨ ਵਿੱਚ

ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਪਿਛਲੇ ਦਿਨੀਂ ਅਚਾਨਕ ਹੀ ਅਫਗਾਨਿਸਤਾਨ ਦਾ ਇੱਕ ਵਿਸ਼ੇਸ਼ ਦੌਰਾ ਕੀਤਾ. ਅਚਨਚੇਤੀ ਕੀਤੇ ਗਏ ਇਸ ਦੌਰੇ ਦੌਰਾਨ ਉਹਨਾਂ ਨੇ ਅਫਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨਾਲ ਵੀ ਮੁਲਾਕਾਤ ਕੀਤੀ. ਕਾਬੁਲ ਦੇ ਰਾਸ਼ਟਰਪਤੀ ਭਵਨ'ਚ ਹੋਈ ਇਸ ਮੀਟਿੰਗ ਦੇ ਇਹਨਾਂ ਪਲਾਂ ਨੂੰ ਕੈਮਰੇ 'ਚ ਕੈਦ ਕੀਤਾ ਅਮਰੀਕੀ ਰੱਖਿਆ ਵਿਭਾਗ ਦੇ  Pete Souza ਨੇ 28 ਮਾਰਚ 2010 ਨੂੰ. ਤਸਵੀਰ ਵਿੱਚ ਰਾਸ਼ਟਰਪਤੀ ਬਰਾਕ ਓਬਾਮਾ ਨਜ਼ਰ ਆ ਰਹੇ ਹਨ ਖੱਬਿਓਂ ਦੂਜੇ ਅਤੇ ਉਹਨਾਂ ਦੇ ਨਾਲ ਹਨ ਕੌਮੀ ਸੁਰੱਖਿਆ ਸਲਾਹਕਾਰ Jim Jones . ਮੀਟਿੰਗ ਚ ਕਈ ਹੋਰ ਉਚ ਅਧਿਕਾਰੀ ਵੀ ਮੌਜੂਦ ਸਨ.

No comments: