ਪਰ ਮੈਂ ਕਿਸੇ ਨੂੰ ਵੀ ਗਿਲਾ ਨਹੀਂ ਕੀਤਾ....ਕਰਦਾ ਵੀ ਤਾਂ ਕਿਸ ਨੂੰ...ਆਪਾਂ ਸਾਰੇ ਕੁਲ ਮਿਲਾ ਕੇ ਇੱਕੋ ਇਕਾਈ ਹੀ ਤਾਂ ਬਣਦੇ ਹਾਂ...!
ਪਰ ਜਦੋਂ ਤੁਸੀਂ ਹੀ ਜੱਜ ਸਾਹਿਬ ਨਾਲ ਗੱਲ ਕਰਦਿਆਂ ਮੇਰੀ ਕੰਧ ਨੂੰ ਬੇਗਾਨਾ ਵੇਹੜਾ ਆਖ ਦਿੱਤਾ ਤਾਂ ਮੈਨੂੰ ਬਹੁਤ ਦੁੱਖ ਹੋਇਆ....! ਦੋਸਤਾਂ ਅਤੇ ਭਰਾਵਾਂ ਦੇ ਵੇਹੜੇ ਕਦੇ ਬੇਗਾਨੇ ਨਹੀਂ ਹੋਇਆ ਕਰਦੇ ਬਖਸ਼ਿੰਦਰ ਜੀ...!
ਇਹ ਨਿੱਕੀਆਂ ਨਿੱਕੀਆਂ ਗੱਲਾਂ ਤਾਂ ਰੋਜ਼ ਰੋਜ਼ ਵਾਪਰਦੀਆਂ ਹਨ...!
ਜੇਕਰ ਤੁਸੀਂ, ਜੱਜ ਸਾਹਿਬ ਅਤੇ ਡਾਕਟਰ ਲਾਲ ਭਾਈ ਸਾਹਿਬ ਮੇਰੇ ਗੂੜ੍ਹੇ ਅਤੇ ਪੁਰਾਣੇ ਮਿੱਤਰ ਨਾਂ ਵੀ ਹੁੰਦੇ ਤਾਂ ਵੀ ਮੇਰੀ ਪਹੁੰਚ ਤਾਂ ਇਹੀ ਰਹਿਣੀ ਸੀ....!
ਮੇਰੀ ਸਰਤਾਜ ਹੁਰਾਂ ਨਾਲ ਕੋਈ ਗੱਲ ਨਹੀਂ ਹੋਈ ਪਰ ਮੈਨੂੰ ਯਕੀਨ ਹੈ ਕਿ ਇਹ ਸਭ ਕੁਝ ਜੇ ਹੋਇਆ ਵੀ ਹੈ ਤਾਂ ਇਸ ਲਈ ਕੋਈ ਨਾ ਕੋਈ ਕਲੈਰੀਕਲ ਪਧਰ ਦੀ ਗਲਤੀ ਹੀ ਜਿੰਮੇਵਾਰ ਹੋਵੇਗੀ...!
ਪੰਜਾਬ ਅਤੇ ਪੰਜਾਬੀ ਸਭਿਆਚਾਰ ਲਈ ਸਰਤਾਜ ਸਾਹਿਬ ਵੀ ਕੀਮਤੀ ਹਨ ਅਤੇ ਜੱਜ ਸਾਹਿਬ ਵਰਗੇ ਓਹ ਸਾਰੇ ਸ਼ਾਇਰ ਵੀ ਜੋ ਲੰਮੇ ਸਮੇਂ ਤੋਂ ਘਾਲਣਾ ਘਾਲ ਰਹੇ ਹਨ...!
ਸ਼ੋਸ਼ਣ ਮੁਕਤ ਸਮਾਜ ਦੀ ਸਿਰਜਨਾ ਸਾਡਾ ਸਾਰਿਆਂ ਦਾ ਇਖਲਾਕੀ ਫਰਜ਼ ਵੀ ਹੈ...! ਅਸੀਂ ਨਾਂ ਤਾਂ ਗਾਇਕਾਂ ਨੂੰ ਛੱਡ ਕੇ ਇਹ ਸਮਾਜ ਸਿਰਜ ਸਕਦੇ ਹਾਂ ਅਤੇ ਨਾ ਹੀ ਗੀਤਕਾਰਾਂ ਨੂੰ ਛੱਡ ਕੇ..! ਦੋਵੇਂ ਹੀ ਕਲਾ ਜਗਤ ਦੇ ਕਿਰਤੀ ਕਾਮੇ ਹਨ.
ਬਾਕੀ ਤੁਸੀਂ ਇਹ ਵੀ ਕਿਹਾ ਹੈ ਕਿ ਤੁਸੀਂ ਸਚਾਈ ਦੇਖ ਲਈ ਹੈ ਅਤੇ ਓਹ ਬਹੁਤ ਹੀ ਕੌੜੀ ਹੈ.
ਇਥੇ ਮੈਂ ਆਪ ਕੁਝ ਨਾ ਕਹਿੰਦਾ ਹੋਇਆ ਚੀਨ ਦੇ ਮਹਾਨ ਸੰਤ ਲਾਓਤ੍ਸੇ ਦਾ ਇੱਕ ਛੋਟਾ ਜਿਹਾ ਹਵਾਲਾ ਦੇਣਾ ਚਾਹੁੰਦਾ ਹਾਂ ਕਿ ਮੁਕੰਮਲ ਸਚਾਈ ਕਦੇ ਸ਼ਬਦਾਂ 'ਚ ਬਿਆਨ ਨਹੀਂ ਕੀਤੀ ਜਾ ਸਕਦੀ ਅਤੇ ਜੋ ਸ਼ਬਦਾਂ ਵਿੱਚ ਬਿਆਨ ਕੀਤੀ ਜਾਂਦੀ ਹੈ ਓਹ ਕਦੇ ਮੁਕੰਮਲ ਸਚਾਈ ਨਹੀਂ ਹੁੰਦੀ.
ਤੇ ਅਖੀਰ ਵਿੱਚ ਇੱਕ ਗੱਲ ਹੋਰ ਕਿ ਅੰਤਿਮ ਸਚਾਈ ਅਜੇ ਵੀ ਦੂਰ ਦੀ ਗੱਲ ਹੀ ਜਾਪਦੀ ਹੈ.....!
ਸਿਤਾਰੋਂ ਸੇ ਆਗੇ ਜਹਾਂ ਔਰ ਭੀ ਹੈਂ,
ਅਭੀ ਇਸ਼ਕ਼ ਕੇ ਇੰਮਤਹਾਂ ਔਰ ਭੀ ਹੈਂ... !
ਹਾਂ ਇਸ ਤਰਾਂ ਮਨ ਦੀਆਂ ਅਧਾਰਹੀਨ ਅਤੇ ਛੋਟੀਆਂ ਛੋਟੀਆਂ ਕੁੜੱਤਨਾਂ ਨਾਲ ਸਚਾਈ ਨਿਸਚੇ ਹੀ ਹੋਰ ਦੂਰ ਅਤੇ ਹੋਰ ਕੌੜੀ ਵੀ ਹੋ ਜਾਵੇਗੀ.
ਉੱਸੇ ਪਹਿਲਾਂ ਵਾਲੇ ਪਿਆਰ ਨਾਲ ਹੀ,
ਤੁਹਾਡਾ ਆਪਣਾ ਹੀ,
ਰੈਕਟਰ ਕਥੂਰੀਆ
ਪੋਸਟ ਸਕਰਿਪਟ : “It is easy to hate and it is difficult to love. This is how the whole scheme of things works. All good things are difficult to achieve; and bad things are very easy to get.”
ਜੱਸੀ ਸੰਘਾ ਜੀ ਦੀ ਵਾਲ ਤੋਂ ਧਨਵਾਦ ਸਹਿਤ
1 comment:
good ji
Post a Comment