Thursday, March 25, 2010

ਗੱਲ ਗੀਤ ਚੋਰੀ ਦੀ..

ਆਖਦੇ ਨੇ ਜਿਸ ਗੱਲ ਦਾ ਨੁਕਸਾਨ ਹੁੰਦਾ ਹੋਵੇ ਉਸਦਾ ਕੋਈ ਨਾ ਕੋਈ ਫਾਇਦਾ ਵੀ ਜ਼ਰੂਰ ਹੁੰਦਾ ਹੈ....! ਇੱਕ ਗੀਤ ਦੀ ਕਥਿਤ ਚੋਰੀ ਦੇ ਮਾਮਲੇ ਚ ਤਿੱਖੀ ਹੋਈ ਇਸ ਬਹਿਸ ਦੇ ਮਾਮਲੇ 'ਚ ਵੀ ਅਜਿਹਾ ਹੀ ਹੋਇਆ ਹੈ.....! ਫਿਰੋਜਪੁਰ ਦੇ ਪੁਰਾਣੇ ਸ਼ਾਇਰ ਤਰਲੋਕ ਜੱਜ ਹੁਰਾਂ ਨੂੰ ਕਿਸੇ ਨੇ ਦੱਸਿਆ ਕਿ ਉਹਨਾਂ ਦੀ ਗ਼ਜ਼ਲ ਤੇਜ਼ੀ ਨਾਲ ਉਭਰ ਰਹੇ ਇਕ ਉਘੇ  ਗਾਇਕ ਨੇ ਗਾਈ ਹੈ ਪਰ ਉਹਨਾਂ ਦਾ ਨਾਮ ਕਿਤੇ ਨਹੀਂ ਲਿਆ ਗਿਆ. ਕੁਝ ਦਹਾਕੇ ਪਹਿਲਾਂ ਹਰਮਨ ਪਿਆਰਾ ਹੋਇਆ ਇੱਕ ਫਿਲਮੀ ਗੀਤ ਸੀ....ਅਪਨੇ ਦਿਲ ਕੋ ਜਲਾ ਕੇ ਰੋਸ਼ਨੀ ਕੀ....
               ਕਿਸ ਲਿਏ ਮੈਨੇ ਤੁਮ ਸੇ ਦੋਸਤੀ ਕੀ..!
ਇਥੇ ਇਹ ਗੀਤ ਅਚਾਨਕ ਹੀ ਸਿਰਫ ਤਾਂ ਯਾਦ ਆਇਆ ਕਿ ਜਦੋਂ ਕੋਈ ਸ਼ਾਇਰ ਕੁਝ ਲਿਖਦਾ ਹੈ ਤਾਂ ਉਸਦਾ ਦਿਲ ਹੀ ਨਹੀਂ ਜਿਗਰ ਵੀ ਜਲਦਾ ਹੈ ਤਾਂ ਕਿਤੇ ਜਾ ਕੇ ਰੋਸ਼ਨੀ ਹੁੰਦੀ ਹੈ... ਕਦੇ ਉਹ ਆਪਣਾ ਦਿਲ ਨਿਚੋੜਦਾ ਹੈ ਤੇ ਕਦੇ ਦਿਮਾਗ....ਕਦੇ ਉਹ ਆਪਣੀ ਆਤਮਾ ਨਾਲ ਇੱਕਮਿੱਕ ਹੁਦਾ ਹੈ ਅਤੇ ਕਦੇ ਪਰਾਈ  ਪੀੜ ਦੀ ਅੱਗ ਵਿਚ ਸੜ ਕੇ ਉਸ ਸਦੀਵੀ ਸਚ ਵਰਗੀ ਹਕੀਕਤ ਅੱਗੇ ਵੀ ਸੁਆਲੀਆ ਨਿਸ਼ਾਨ ਲਾਉਂਦਾ ਹੈ ਜਿਸ ਵਿੱਚ ਕਿਹਾ ਗਿਆ ਹੈ....ਕਿ ਕੌਣ ਜਾਣੇ ਪੀੜ ਪਰਾਈ...?   ਉਹ ਖਿਆਲਾਂ ਦੀ ਘੁਲਾੜ੍ਹੀ ਵਿਚ ਪਤਾ ਨਹੀਂ ਕਿੰਨੀ ਕਿੰਨੀ ਵਾਰ ਖੁਦ ਹੀ ਆਪਣੇ ਆਪ ਨੂੰ ਪੀੜਦਾ ਹੈ ਤਾਂ ਕਿਤੇ ਜਾ ਕੇ ਕੁਝ ਕੁ ਸਤਰਾਂ ਵਾਲਾ ਕੋਈ ਗੀਤ ਜਾਂ ਫਿਰ ਗ਼ਜ਼ਲ ਕਾਗਜਾਂ ਤੇ ਅਵਤਾਰ ਧਾਰਦੀ ਹੈ....ਫਿਰ ਉਸ ਨੂੰ ਲੋਕਾਂ ਤੱਕ ਲਿਜਾਣ ਲਈ ਉਹ ਆਪਣਾ ਸਭ ਕੁਝ ਦਾਅ ਤੇ ਲਾ ਦੇਂਦਾ ਹੈ ਤੇ ਖੁਦ ਸਭ ਕੁਝ ਹਾਰ ਕੇ ਵੀ ਆਪਣੇ ਆਪ ਨੂੰ ਜੇਤੂ ਮਹਿਸੂਸ ਕਰਦਾ ਹੈ....ਭੁਖਣ ਭਾਣਾ  ਮੰਜੇ ਤੇ ਪਿਆ ਹੋਇਆ ਵੀ ਆਪਣੀ ਖਾਮੋਸ਼ੀ ਦੇ ਨਾਲ ਕਿਸੇ ਨਵੀਂ ਕਵਿਤਾ ਨੂੰ ਵਾਜਾਂ ਮਾਰਦਾ ਹੈ...ਪਰ ਜਦੋਂ ਉਸਦੇ ਇਲਾਜ ਦੀ ਗੱਲ ਆਓਂਦੀ ਹੈ ਉਦੋਂ ਬਹੁਤ ਸਾਰੇ ਕਲਮਕਾਰ ਬਿਨਾ ਇਲਾਜ ਤੋਂ ਹੀ ਰੁਖਸਤ ਹੋ ਜਾਂਦੇ ਹਨ....ਅਜੇ ਤਾਂ ਸਾਡੇ ਕੋਲੋਂ ਨੰਦ ਲਾਲ ਨੂਰਪੁਰੀ ਦੀ ਖੁਦਕੁਸ਼ੀ ਦਾ ਕਲੰਕ ਵੀ ਨਹੀਂ ਧੋਤਾ ਗਿਆ.....ਅਜਿਹੇ ਵਿਛੋੜਿਆਂ ਅਤੇ ਦੁਖਦਾਈ ਹਾਦਸਿਆਂ ਦੀ ਲਿਸਟ ਬੜੀ ਲੰਮੀ ਹੈ....ਕੁਝ ਕੁ ਦਮੜੀਆਂ ਨਾਲ ਅਸੀਂ ਸ਼ਾਇਰਾਂ ਜਾਂ ਲੇਖਕਾਂ ਰਚਨਾ ਦਾ ਮੁੱਲ ਨਹੀਂ ਮੋੜ ਸਕਦੇ....ਹਾਂ ਇਸ ਗੱਲ ਨੂੰ ਯਕੀਨੀ ਜ਼ਰੂਰ ਬਣਾ ਸਕਦੇ ਹਾਂ ਕਿ ਸਾਨੂੰ ਇਹ ਰੋਸ਼ਨੀ ਦੇਰ ਤਕ ਮਿਲਦੀ ਰਹੇ....ਜੇ ਅਸੀਂ ਉਹਨਾਂ ਦੀ ਰੋਸ਼ਨੀ ਨੂੰ ਮਾਣਦੇ ਹਾਂ ਤਾਂ ਉਸਦਾ ਮਾਣ ਰੱਖਣਾ ਅਤੇ ਮਾਣ ਕਰਨਾ ਸਾਡਾ ਇਖਲਾਕੀ ਫਰਜ਼ ਵੀ ਹੈ...
ਜਾਣੇ ਜਾਂ ਅਣਜਾਣੇ 'ਚ ਜੋ ਵੀ ਹੋਇਆ....ਸੋ ਹੋਇਆ....! ਪਰ ਉਸਦਾ ਇੱਕ ਫਾਇਦਾ ਇਹ ਜ਼ਰੂਰ ਹੋਇਆ ਕਿ ਫੇਸਬੁਕ ਵਰਗੇ ਵਿਸ਼ਾਲ ਮੰਚ ਤੇ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਦੀ ਗੱਲ ਇਕ ਬਹਿਸ ਦੇ ਮੁਕਾਮ ਤੇ ਪੁੱਜੀ....ਇਸ ਹਾਲਤ ਦਾ ਬਣਦਾ ਫਾਇਦਾ ਲੈਂਦਿਆਂ ਸਾਨੂੰ ਸਿਹਤਮੰਦ ਅਤੇ ਨਰੋਈ ਸੋਚ ਨਾਲ ਅੱਗੇ  ਕਦਮ ਵਧਾਉਣੇ ਚਾਹੀਦੇ ਹਨ...ਤਾਂ ਕਿ ਅਸੀਂ ਆਪਣੀ ਮਾਂ ਬੋਲੀ ਲਈ ਕੁਝ ਚੰਗੇਰਾ ਕਰ ਸਕੀਏ....! ਇਸ ਮਕਸਦ ਲਈ ਨਿਜੀ ਕਿਸਮ ਦੀਆਂ ਸੋਚਾਂ ਨੂੰ ਤਿਆਗਣਾ ਕੋਈ ਘਾਟੇ ਦਾ ਸੌਦਾ ਨਹੀਂ....! ਕਿਸੇ ਦੇ ਵੀ ਮਾਮਲੇ ਚ ਅਗਲੇ ਸਾਹ ਦਾ ਯਕੀਨ ਨਹੀਂ.....ਕੱਚੀ ਕੰਧ ਉੱਤੇ ਕਾਨਾ ਏ....ਸੋ ਰਹਿੰਦੇ ਸਾਹਾਂ ਨੂੰ ਪਿਆਰ ਅਤੇ ਦੋਸਤੀ ਦੀ ਬਜਾਏ ਨਫਰਤਾਂ ਚ ਬਦਲਣਾ ਕੋਈ ਚੰਗੀ ਗੱਲ ਨਹੀਂ...ਜੇ ਇਹ ਸਿਲਸਿਲਾ ਜਾਰੀ ਰਹਿੰਦਾ ਹੈ ਤਾਂ ਸਾਨੂੰ ਫਿਰ ਮੁਆਫੀ ਮੰਗਣ  ਦਾ ਵੀ ਕੋਈ ਹਕ਼ ਨਹੀਂ ਰਹਿਣਾ ਅਤੇ ਮਾਫ਼ ਸਾਨੂੰ ਕਰੇਗਾ ਵੀ ਕੌਣ....?  ਮੇਰੀ ਇਹ ਅਰਜੋਈ ਡਾਕਟਰ ਲਾਲ  ਸਾਹਿਬ ਲਈ ਵੀ ਹੈ, ਬਖਸ਼ਿੰਦਰ ਜੀ ਲਈ ਵੀ, ਤਰਲੋਕ ਜੱਜ ਜੀ ਨੂੰ ਵੀ ਅਤੇ ਜਾਦੂਈ ਸੁਰਾਂ ਦੇ ਮਾਲਕ ਡਾਕਟਰ ਸਰਤਾਜ ਹੁਰਾਂ ਨੂੰ ਵੀ.....
                                                                                               --ਰੈਕਟਰ ਕਥੂਰੀਆ                                                                                                              
..ਤੇ ਅਖੀਰ 'ਚ ਯਾਦ ਆਇਆ...ਮੇਰਾ ਇੱਕੋ ਇੱਕ ਬੇਟਾ 9 ਸਾਲ  ਦੀ ਉਮਰ 'ਚ ਚੱਲ ਵੱਸਿਆ ਸੀ...ਇਹ ਇੱਕ ਲੰਮੀ ਦਰਦ ਕਹਾਣੀ ਹੈ.... ਉਸਨੂੰ ਉਸ ਉਮਰ ਵਿਚ ਹੀ ਓਸ਼ੋ ਦਾ ਇੱਕ ਗੀਤ ਬਹੁਤ ਪਸੰਦ ਸੀ....ਉਸ ਗੀਤ ਦੀਆਂ ਜੋ ਸਤਰਾਂ ਯਾਦ ਹਨ ਓਹ ਇਥੇ ਵੀ ਦਰਜ ਕਰ ਰਿਹਾ ਹਾਂ...!











ਜਿੰਦਗੀ ਕਿਆ ਹੈ ਇਕ ਪਹੇਲੀ ਹੈ !
ਕਭੀ ਦੁਸ਼ਮਨ ਕਭੀ ਸਹੇਲੀ ਹੈ !
ਛੂ ਕੇ ਦੇਖਾ ਤੋ ਮਹਿਫਿਲੇ-ਯਾਰਾਂ 
ਅਪਨੀ ਅਪਨੀ ਜਗ੍ਹਾਂ ਅਕੇਲੀ ਹੈਂ ! 
ਦਿਲ ਕੇ ਸਹਰਾ ਮੇਂ ਸਾਥ ਕੀ ਕਸ਼ਤੀ,
ਡਗਮਗਾਤੇ ਹੁਏ ਧਕੇਲੀ ਹੈ!
ਇਸਕੋ ਪੜਨਾ ਬੜੀ ਤਵੱਜੋ ਸੇ,
ਯਹੀ ਤਕ਼ਦੀਰ ਕੀ ਹਥੇਲੀ ਹੈ....!
ਛਿਲ ਗਈ ਉਂਗਲੀਆਂ ਇਸੇ ਛੂ  ਕੇ,
ਤੁਮ ਸੇ ਕਿਸਨੇ ਕਹਾ ਚਮੇਲੀ ਹੈ !  

8 comments:

jaspreet sangha said...

ji..khoob

jaspreet sangha said...

osho dian lines bht wdhiya te bete bare sunke dukh hoya..:(

Unknown said...

UNCLE JI BAHUT HI VADIYA , BHAUT HI TOUCHING C

The Outsider said...

hmmmmmmmmmmmm i m speechless..

The Outsider said...

wel, Kathuria sahb.. beashak ik muse da janam vi onni peeda nal hunda jinna ik maa janepe wele sehndi hai.... ik war ik azeem poet ne kabitava net to chori to bachaye jaan da dhang pucheya.. i askd 70 saal di umar kahda dar??? he said koi nahi.. i replied k je koi chori kar vi lenda hai ta aapa jehda suneha dena chahunde ha oh sakhsh ose da parchar kar reha hai.. nuksan ki hai.. chand damdia da??? es umar ch ki karna... umar da ki pta, kis pal dhal jani hai.. so laalch kahda.. tusi jyada samjh sakde ho... es bare..

tohada dard wadhaun layi gustakhi maaf.. my emotions r with u
gn panesar

Tarlok Judge said...

ਬਖਸ਼ਿੰਦਰਜੀ


ਜੇ ਤਸੀਂ ਇਹ ਮੰਨਦੇ ਹੋ ਕਿ ਤੁਸਾਂ ਇਹ ਗੀਤ ਕਈ ਵਾਰ ਸੁਣਿਆਂ ਹੈ ਤਾਂ ਤੁਸੀਂ ਸਬੂਤ ਮੇਰੇ ਤੋਂ ਮੰਗ ਕੇ ਗੁਮਰਾਹ ਕੀਤਾ ਜਾਂ ਖੁਦ ਵੀ ਗੁਮਰਾਹ ਹੋਏ ਤੇ ਅਜੇ ਵੀ ਅਣਜਾਣ ਬਣ ਕੇ ਪੁਛ ਰਹੇ ਓ ਕਿ ਮੈ ਕਹਿਣਾ ਕੀ ਚਾਹੁੰਦਾ ਹਾਂ ? ਭਾਈ ਸਾਹਿਬ ਇਸੇ ਗੀਤ ਵਿਚ ਮੇਰੇ ਹੇਠ ਲਿਖੇ ਚਾਰ ਸ਼ਿਅਰ:-

ਅਸਾਂ ਅੱਗ ਦੇ ਵਸਤਰ ਪਾਓਣੇ ਨੇ, ਨਜ਼ਦੀਕ ਨਾ ਹੋ।
ਅਸਾਂ ਧਰਤ ਆਕਾਸ਼ ਜਲਾਓਣੇ ਨੇ, ਨਜ਼ਦੀਕ ਨਾ ਹੋ।

ਮੈਨੂ ਸ਼ੀਸ਼ੇ ਨੇ ਠੁਕਰਾ ਕੇ, ਪੱਥਰ ਕੀਤਾ ਹੈ
ਹੁਣ ਮੈਂ ਸ਼ੀਸ਼ੇ ਤਿੜਕਾਓਣੇ ਨੇ, ਨਜ਼ਦੀਕ ਨਾ ਹੋ।


ਜਾ ਤੈਥੋਂ ਮੇਰਾ ਸਾਥ, ਨਿਭਾਇਆ ਨਹੀਂ ਜਾਣਾ
ਮੇਰੇ ਰਸਤੇ ਬੜੇ ਡਰਾਓਣੇ ਨੇ, ਨਜ਼ਦੀਕ ਨਾ ਹੋ।

ਅਸਾਂ ਸਜਣਾਂ ਦੀ ਗਲਵਕੜੀ ਦਾ, ਨਿਘ ਮਾਣ ਲਿਆ
ਹੁਣ ਦੁਸ਼ਮਨ ਗਲੇ ਲਗਾਓਣੇ ਨੇ, ਨਜ਼ਦੀਕ ਨਾ ਹੋ।

ਗਾਏ ਗਏ ਹਨ। ਗੀਤ ਕਈ ਵਾਰ ਸੁਣਿਆਂ ਹੋਵੇਗਾ, ਪਰ ਮੋਜੂਦਾ ਵਿਵਾਦ ਤੋ ਬਾਦ ਤੁਸਾਂ ਸੁਣਿਆ ਤੇ ਮਿਤਰ ਰਵੀ ਸ਼ਰਮਾ ਕੋਲ ਮੇਰੇ ਸ਼ਿਅਰ ਸਰਤਾਜ ਵਲੋਂ ਗਾਏ ਹੋਣ ਦੀ ਗੱਲ ਮੰਨੀ। ਫਿਰ ਅੱਜ ਮੈਨੂ ਠਿੱਬੀ ਦੇਣ ਲਈ ਏਨਾ ਵਾ ਵੇਲਾ ਤੇ ਡਰਾਮਾ ਕਰਨ ਦੀ ਕੀ ਲੋੜ ਪੈ ਗਈ ? ਜਦ ਡਾ: ਹਰਜਿੰਦਰ ਸਿੰਘ ਲਾਲ ਮੇਰੇ ਵੱਡੇ ਵੀਰ ਮੈਨੂ ਕਹਿ ਰਹੇ ਨੇ ਕਿ ਤੂ ਸਬੂਤ ਲੱਭ ਸਰਤਾਜ ਨਾਲ ਗੱਲ ਮੈਂ ਆਪ ਕਰਾਂਗਾ। ਤੁਹਾਨੂ ਕਿਸੇ ਨੇ ਵਿਚੋਲਗੀ ਕਰਨ ਲਈ ਕਿਹਾ ਹੀ ਨਹੀ ਤਾ ਤੁਹਾਨੂ ਘੜੰਮ ਚੌਧਰੀ ਬਨਣ ਦੀ ਕੀ ਲੋੜ ਪੈ ਗਈ ?ਕੱਲ ਤਕ ਜੋ ਤਰਲੋਕ ਸਿੰਘ ਜਜ ਨਾ ਦਾ ਇਕ ਬੰਦਾ ਸੀ ਅੱਜ ਉਹ ਜੱਜ ਸਾਹਿਬ ਹੋ ਗਿਆ ਮੇਰੇ ਮਿੱਤਰ ਜਾਣਦੇ ਨ ਕਿ ਮੈ ਕਿਨਾਂ ਦੋ ਪਾਸਿਓਂ ਛੁਰਾ ਹਾ। ਮੇਰੇ ਵੀਰ ਮੈਂ ਇਕ ਮਿਹਨਤਕਸ਼ ਮਜਦੁਰ ਤੋ ਆਪਣਾ ਜੀਵਨ ਸੰਘਰਸ਼ ਮਈ ਬਿਤਾਇਆ ਤੇ ਅੱਜ ਵੀ ਸੰਘਰਸ਼ਸ਼ੀਲ ਹਾਂ ਤੇ ਤੁਹਾਡੇ ਕਥਿਤ ਛੁਰਾ ਕਲਚਰ ਤੇ ਕੈਂਚੀ ਵਰਗੀ ਕਲਮ ਦਾ ਹਾਮੀ ਨਹੀਂ।ਸੋ ਕਿਰਪਾ ਕਰਕੇ ਈਮਾਨਦਾਰੀ ਤੇ ਸੰਜਦਗੀ ਨਾਲ ਕੋਈ ਜਿੰਮੇਵਾਰੀ ਨਿਭਾ ਸਕਦੇ ਹੋ ਤਾਂ ਠੀਕ ਨਹੀਂ ਤਾ ਚੁਪ ਰਹੋ।

Tarlok Judge said...

ਰੈਕਟਰ ਜੀ ਤੁਹਾਡੀ ਸੰਜੀਦਗੀ ਲਈ ਤੇ ਤੁਹਾਡੇ ਵੱਲੋ ਕਲਮਕਾਰਾਂ ਲਈ ਦਿਖਾਈ ਚਿੰਤਾ ਤੇ ਸਨੇਹ ਲਈ ਸ਼ੁਕਰ ਗੁਜਾਰ ਹਾਂ । ਅਸੀਂ ਸਾਰੇ ਵਿਧਾਤਾ ਸਿੰਘ ਤੀਰ ਹੁਰਾਂ ਦੀ ਵਸੀਅਤ ਕਿ "ਮੇਰੀ ਅਰਥੀ ਨਾਲ ਕੋਈ ਪਬਲਿਸ਼ਰ ਨਾ ਆਵੇ" ਤੋਂ ਵਾਕਫ ਹਾਂ। ਡਰ ਹੈ ਕਿ ਕਲ ਕਿਸੇ ਕਵੀ ਜਾਂ ਗੀਤਕਾਰ ਨੂ ਇਹ ਨਾ ਕਹਿਣਾ ਪਵੇ ਕਿ ਉਸਦੀ ਅਰਥੀ ਨਾਲ ਫਲਾਂ ਗਾਇਕ ਨਾ ਆਵੇ । ਬੇਟੇ ਬਾਰੇ ਪੜ ਕੇ ਮਨ ਦੁਖੀ ਵੀ ਹੋਇਆ ਤੇ ਭਾਵੁਕ ਵੀ । ਇਹ ਸੱਲ ਸਾਰੀ ਉਮਰ ਨਹੀਂ ਭੁੱਲਦੇ।

Jatinder Lasara ( ਜਤਿੰਦਰ ਲਸਾੜਾ ) said...

ਤਰਲੋਕ ਜੱਜ ਸਾਹਿਬ ਦੀ ਜਿੱਤ ਹੋ ਚੁੱਕੀ ਹੈ ਪਰ ਮਸਲਾ ਉੱਥੇ ਹੀ ਖੜਾ ਹੈ ਸਭ ਲੇਖਕਾਂ ਨੂੰ ਇੱਕ-ਮੁੱਠ ਹੋਣ ਦੀ ਲੋੜ ਹੈ ...

ਕਥੂਰੀਆ ਸਾਹਿਬ ਤੁਹਾਡੇ ਬੇਟੇ ਵਾਰੇ ਜਾਣਕੇ ਦਿਲ ਬਹੁੱਤ ਹੀ ਦੁਖੀ ਹੋ ਗਿਆ ਹੈ, ਜ਼ਿੰਦਗੀ ਦੇ ਰੰਗਾਂ ਦੀ ਸਮਝ ਨਹੀ ਆ ਰਹੀ...।
ਤੁਹਾਡੇ ਬੇਟੇ ਦਾ 9 ਸਾਲ ਦੀ ਉਮਰ ਵਿੱਚ ਹੀ ਦਾਰਸ਼ਨਿਕ ਓਸ਼ੋ ਦੀ ਗਹਿਰੇ ਅਰਥਾਂ ਵਾਲੀ ਰਚਨਾ ਨੂੰ ਪਸੰਦ ਕਰਨਾ ਤੁਹਾਡੇ ਬੇਟੇ ਦੀ ਮਹਾਨਤਾ ਨੂੰ ਦਰਸਾਂਉਂਦਾ ਹੈ ...
- Jatinder Lasara