Wednesday, February 10, 2010

ਜ਼ਿੰਦਗੀ ਦੇ ਵਲਾਂ ਛਲਾਂ ਨੂੰ ਬੇਨਕਾਬ ਕਰਦਾ ਹੈ ਸੁਸ਼ੀਲ ਰਹੇਜਾ ਦਾ ਚੌਰਸ ਗਲੋਬ

ਇਹ ਇੱਕ ਵਿਗਿਆਨਕ ਸੱਚਾਈ ਵਜੋਂ ਸਰਬ ਪ੍ਰਵਾਨਤ ਤਥ ਹੈ ਕਿ ਧਰਤੀ ਗੋਲ ਹੈ. ਸ਼ਾਇਦ ਇਹੀ ਕਰਨ ਹੈ ਕਿ  ਗਲੋਬ ਦੀ ਸ਼ਕਲ ਵੀ ਗੋਲਾਕਾਰ ਹੈ. ਮੈਂ ਪੂਰੀ ਧਰਤੀ ਘੁੰਮ ਕੇ ਨਹੀਂ ਦੇਖੀ ਪਰ ਇਸ ਧਰਤੀ ਦੇ ਕੁਝ ਕੁ ਟੁਕੜਿਆਂ ਤੇ ਰਹਿ ਕੇ ਹੀ ਜ਼ਿੰਦਗੀ ਨੂੰ ਜਿੰਨਾ ਕੁ ਦੇਖਿਆ ਉਸ ਤੋਂ ਤਾਂ ਇਹੀ ਮਹਿਸੂਸ ਹੋਇਆ ਕਿ ਜ਼ਿੰਦਗੀ ਗੋਲ ਅਤੇ ਸਿਧੀ ਸਾਧੀ ਨਹੀਂ. ਕਈ ਵਾਰ ਤਾਂ ਇਹ ਵੀ ਦੇਖਿਆ ਕਿ ਜਿਹੜੇ ਲੋਕ ਜਿੰਨਾ ਜਿਆਦਾ ਸਪਸ਼ਟ  ਚਲਦੇ ਹਨ ਉਹਨਾਂ ਦੀ ਜ਼ਿੰਦਗੀ ਓਨੀ ਹੀ ਜਿਆਦਾ ਔਖੀ ਹੋ ਜਾਂਦੀ ਹੈ.  ਊਬੜ ਖਾਬੜ ਅਤੇ ਵਲਾਂ ਛਲਾਂ ਵਾਲੀ ਇਸ ਜ਼ਿੰਦਗੀ ਵਿਚ ਜਿਹੜਾ ਬੰਦਾ ਕਦਮ ਕਦਮ ਤੇ ਸਮਝੌਤੇ ਕਰਨੇ ਸਿੱਖ ਜਾਂਦਾ ਹੈ ਉਸ ਲਈ ਇਹ ਜ਼ਿੰਦਗੀ ਕੁਝ ਸੌਖੀ, ਸੁਰਖਿਅਤ ਅਤੇ ਕਈ ਵਾਰ ਥੋੜੀ ਬਹੁਤ ਮਜ਼ੇਦਾਰ ਵੀ ਹੋ ਜਾਂਦੀ ਹੈ.  ਦਿਲਾਂ ਵਿਚ ਕੀ ਹੈ ਅਤੇ ਚਿਹਰਿਆਂ ਵਰਗਿਆਂ ਮੁਖੋਟਿਆਂ ਪਿਛੇ ਕੀ..??...ਇਹੋ ਜਿਹੇ ਸੁਆਲਾਂ ਦਾ ਜੁਆਬ ਕਈ ਨਵੀਆਂ  ਨਵੀਆਂ ਲੰਮੀਆਂ ਕਹਾਣੀਆਂ ਨੂੰ ਸਾਹਮਣੇ ਲਿਆਂਦਾ ਹੈ ਜਿਸ ਨੂੰ ਪੜ੍ਹ ਕੇ ਲਾਓਤ੍ਸੇ ਦਾ ਕਥਨ ਬਾਰ ਬਾਰ ਯਾਦ ਆਓਂਦਾ ਹੈ ਕਿ ਮੁਕੰਮਲ ਸਚਾਈ ਕਦੇ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਅਤੇ ਜੋ ਸ਼ਬਦਾਂ ਵਿੱਚ ਬਿਆਨ ਕੀਤੀ ਜਾਂਦੀ ਹੈ ਓਹ ਕਦੇ ਵੀ ਮੁਕੰਮਲ ਸਚਾਈ ਨਹੀਂ ਹੁੰਦੀ. ਫਿਰ ਵੀ ਇਸ ਜਿੰਦਗੀ ਅਤੇ ਦੁਨੀਆ  ਦੀਆਂ ਬਹੁਤ ਸਾਰੀਆਂ ਕੌੜੀਆਂ ਹਕੀਕਤਾਂ ਨੂੰ ਬਹੁਤ  ਹੀ ਮਿਠਾਸ ਭਰੇ ਅੰਦਾਜ਼ ਨਾਲ ਸਾਹਮਣੇ ਲਿਆਂਦਾ ਗਿਆ ਹੈ ਚੌਰਸ ਗਲੋਬ ਵਿੱਚ. ਜ਼ਿੰਦਗੀ ਵਿਚ ਜਜ਼ਬਾਤਾਂ  ਨੂੰ ਬਹੁਤ ਹੀ ਸ਼ਿੱਦਤ ਨਾਲ ਮਹਿਸੂਸ ਕਰਨ ਵਾਲਾ ਸੁਸ਼ੀਲ ਰਹੇਜਾ1985 ਵਿਚ  ਕਹਾਣੀ ਸੰਗ੍ਰਿਹ ਅੰਬੜੀ ਨਾਲ ਸਾਹਿਤਿਕ ਖੇਤਰ ਵਿੱਚ ਆਇਆ ਸੀ. ਫਿਰ 1999 ਵਿੱਚ ਉਸ ਨੇ ਗ਼ਜ਼ਲ ਦੇ ਰੂਪ ਵਿਧਾਨ ਬਾਰੇ ਵੀ ਇੱਕ ਪੁਸਤਕ ਦਿੱਤੀ ਅਤੇ ਇਸਤੋਂ ਬਾਅਦ ਇੱਕ ਗ਼ਜ਼ਲ ਸੰਗ੍ਰਿਹ  ਵੀ. ਅੱਜ ਕਲ ਉਸ ਦੀਆਂ ਗਜ਼ਲਾਂ ਨੂੰ ਕਾਫੀ ਦਾਦ ਮਿਲ ਰਹੀ ਹੈ. ਚੌਰਸ ਗਲੋਬ ਬਾਰੇ ਕਾਫੀ ਕੁਝ ਕਿਹਾ ਜਾ ਸਕਦਾ ਹੈ ਪਰ ਇਸ ਦਾ ਅਸਲ ਮਜ਼ਾ ਅਤੇ ਤੱਤ ਇਸ ਨੂੰ ਖੁਦ ਪੜ੍ਹ ਕੇ ਹੀ ਮਹਿਸੂਸ ਕੀਤੇ ਜਾ ਸਕਦੇ ਹਨ. ਇਸ ਪੁਸਤਕ ਨੂੰ ਬਹੁਤ ਹੀ ਖੂਬਸੂਰਤ ਰੂਪ ਅਤੇ ਆਕਾਰ ਵਿੱਚ ਪ੍ਰਕਾਸ਼ਿਤ ਕੀਤਾ ਹੈ ਚੇਤਨਾ ਪ੍ਰਕਾਸ਼ਨ ਨੇ.    --                               --ਰੈਕਟਰ ਕਥੂਰੀਆ

1 comment:

ART ROOM said...

xlent.tuhanu eh novel kis tarah milya ? ma buhat hairaan ha..tusi eh kado parhya..es utte likhan lai ene pyare shabd..tuhada kis tarah shukria ada kara ..pata nahi lag reha...