Friday, February 05, 2010

ਇੰਝ ਹੁੰਦੈ ਤੂਫਾਨਾਂ ਦਾ ਟਾਕਰਾ !

ਹਾਲ ਹੀ ਵਿੱਚ ਮੈਨੂੰ ਜਿਹੜੀਆਂ ਖਬਰਾਂ ਵਿਦੇਸ਼ਾਂ ਚੋਂ ਪ੍ਰਾਪਤ ਹੋਈਆਂ ਉਹਨਾਂ ਵਿਚ ਇੱਕ ਖਾਸ ਰਿਪੋਰਟ ਬਰਫੀਲੇ ਤੂਫਾਨ ਬਾਰੇ ਵੀ ਸੀ.  Air Force Lt. Col. Ellen Krenke  ਦੀ ਇਸ ਖਾਸ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਕੋਲੰਬੀਆ ਅਤੇ ਕੁਝ ਹੋਰ  ਇਲਾਕਿਆਂ ਵਿਚ ਦੂਸਰੇ ਬਰਫੀਲੇ ਤੂਫ਼ਾਨ ਦੀ ਚੇਤਾਵਨੀ ਜਾਰੀ ਹੀ ਚੁੱਕੀ ਹੈ. ਸਕੂਲ ਬੰਦ ਹੋ ਰਹੇ ਹਨ ਅਤੇ ਹੋਰ ਸਰਗਰਮੀਆਂ ਵੀ ਠੱਪ ਹਨ. ਜ਼ਿੰਦਗੀ ਵਿੱਚ ਇਕ ਤਰਾਂ ਨਾਲ ਖੜੋਤ ਜਿਹੀ ਆ ਗਈ ਹੈ. ਪਰ ਇਸ ਤੂਫ਼ਾਨ ਦਾ ਸਾਹਮਣਾ ਕਰਨ ਵਾਲੇ ਜਵਾਨਾਂ ਦਾ ਜੋਸ਼ ਅਤੇ ਸਰਕਾਰੀ ਮਹਿਕਮਿਆਂ ਦੀ ਗੰਭੀਰਤਾ ਅਤੇ ਫੁਰਤੀ ਵਿਚ ਹੋਰ ਤੇਜ਼ੀ ਆ ਗਈ ਹੈ.  ਇਸ ਚੇਤਾਵਨੀ ਦੇ ਮੁਤਾਬਕ ਇਸ ਤੂਫ਼ਾਨ ਵਿੱਚ  28 ਇੰਚ  ਬਰਫ ਪਏਗੀ.  ਲੋਕਾਂ ਨੂੰ ਕਿਹਾ ਗਿਆ ਹੈ ਕਿ ਓਹ ਘਰਾਂ 'ਚ ਹੀ ਰਹਿਣ.  ਲੋੜ ਪੈਣ ਤੇ ਸਥਾਨਕ ਅਧਿਕਾਰੀਆਂ  ਨਾਲ ਸੰਪਰਕ ਕੀਤਾ ਜਾ ਸਕਦਾ ਹੈ.  ਕਾਬਿਲੇ ਜ਼ਿਕਰ ਹੈ ਕਿ ਦਸੰਬਰ-2009 ਵਿੱਚ  ਵੀ ਇਹ ਤੂਫਾਨ ਬੜੇ ਹੀ ਜੋਰ ਸ਼ੋਰ ਨਾਲ ਆਇਆ ਸੀ ਪਰ ਇਸ ਦੂਸਰੇ ਤੂਫ਼ਾਨ ਦੇ ਟਾਕਰੇ ਲਈ ਪ੍ਰਸ਼ਾਸਨ ਨੇ ਫਟਾਫਟ ਕਮਰ ਕਸ ਲਈ. ਹੁਣ ਉਥੋਂ ਦੇ ਅਧਿਕਾਰੀ ਵੀ ਪੂਰੀ ਤਰਾਂ ਤਿਆਰ ਹਨ ਅਤੇ ਲੋਕ ਵੀ. ਤਕਰੀਬਨ 660 ਗਾਰਡਾਂ ਨੂੰ ਇਸ ਤੂਫ਼ਾਨ ਦੇ ਟਾਕਰੇ ਲਈ ਉਚੇਚੇ ਤੌਰ ਤੇ ਨਿਯੁਕਤ ਕੀਤਾ ਗਿਆ ਹੈ. ਨੈਸ਼ਨਲ ਗਾਰਡ ਬਿਊਰੋ ਅਤੇ ਹੋਰ ਫੋਰਸਾਂ ਦੇ ਜਵਾਨ ਵੀ ਤਿਆਰ ਖੜੇ ਹਨ, ਕਿਓਂ ਹੈ ਨਾ ਕਮਾਲ..? ਆਓ ਦੁਆ ਕਰੀਏ ਕਿ ਸਾਡੇ ਦੇਸ਼ ਵਿਚ ਵੀ ਅਜਿਹੇ ਕ੍ਰਿਸ਼ਮੇ ਹੋ ਜਾਇਆ ਕਰਨ...!
                                                                                                                             --ਰੈਕਟਰ ਕਥੂਰੀਆ

No comments: