ਪੰਜਾਬ ਹਮੇਸ਼ਾਂ ਹੀ ਮੁਸੀਬਤਾਂ ਚ ਰਿਹਾ. ਜੇ ਬਾਹਰਲੇ ਹਮਲਾਵਰ ਆਏ ਤਾਂ ਵੀ ਸਭ ਕੁਝ ਪੰਜਾਬ ਨੇ ਹੀ ਝੱਲਿਆ ਅਤੇ ਜੇ ਆਪਣਿਆਂ ਦੀ ਵਾਰੀ ਆਈ ਤਾਂ ਉਹਨਾਂ ਨੇ ਵੀ ਪੰਜਾਬ ਦੇ ਟੁਕੜੇ ਕਰਨ ਅਤੇ ਕਰਾਉਣ ਵਿਚ ਕੋਈ ਕਸਰ ਨਾਂ ਛੱਡੀ. ਕਦੇ ਵਾਘੇ ਵਾਲੀ ਲਕੀਰ ਤੇ ਕਦੇ ਕੋਈ ਹੋਰ ਹੱਦਬੰਦੀ...ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਪੰਜਾਬ ਰੁਲ ਗਿਆ,,,,ਲੰਮੇ ਚੌੜੇ ਪੰਜਾਬ ਦੀ ਪੰਜਾਬੀ ਸੂਬੀ ਬਣਾ ਦਿੱਤੀ ਗਈ. ਲਗਾਤਾਰ ਹੋਏ ਵਿਤਕਰਿਆਂ ਦੇ ਖਿਲਾਫ਼ ਚਲਦਾ ਸ਼ਾਂਤਮਈ ਸੰਘਰਸ਼ ਕਦੋਂ ਅਤੇ ਕਿਵੇਂ ਹਿੰਸਕ ਹੋਇਆ ਇਹ ਇੱਕ ਵੱਖਰੀ ਅਤੇ ਲੰਮੀ ਦਾਸਤਾਨ ਹੈ. ਮੀਡੀਆ ਇਸ ਸਭ ਕੁਝ ਬਾਰੇ ਕਿੰਨਾ ਕੁ ਨਿਰਪੱਖ ਰਿਹਾ ਇਸ ਬਾਰੇ ਪਹਿਲਾਂ ਹੀ ਬਹੁਤ ਕੁਝ ਕਿਹਾ ਜਾ ਚੁੱਕਿਆ ਹੈ ਅਤੇ ਇਸ ਦੀ ਚਰਚਾ ਭਵਿਖ ਵਿਚ ਵੀ ਹੁੰਦੀ ਰਹੇਗੀ. ਖੂਨ ਖਰਾਬੇ ਵਾਲੇ ਇਹਨਾਂ ਕਾਲੇ ਦਿਨਾਂ ਵਿੱਚ ਹੀ ਖੱਬੇ ਪੱਖੀ ਤਾਕਤਾਂ ਨੇ ਇੱਕ ਨਾਹਰਾ ਲਾਇਆ ਸੀ....
"ਨਾ ਹਿੰਦੂ ਰਾਜ ਨਾ ਖਾਲਿਸਤਾਨ...ਜੁੱਗ ਜੁੱਗ ਜੀਵੇ ਹਿੰਦੋਸ੍ਤਾਨ....."
ਇਹ ਸਾਰੀ ਕਹਾਣੀ ਬੜੀ ਲੰਮੀ ਹੈ.....ਪਰ ਫਿਲਹਾਲ ਮੈਨੂੰ ਇਸ ਦੀ ਯਾਦ ਤਾਜ਼ਾ ਹੋਈ ਇੱਕ ਨਵਾਂ ਪੰਜਾਬੀ ਬਲੋਗ ਪੜ੍ਹ ਕੇ. ਪੰਜਾਬੀ ਪੱਤਰਕਾਰੀ ਲਈ ਆਪਣੀ ਜਿੰਦਗੀ ਦਾ ਬਹੁਤ ਹੀ ਕੀਮਤੀ ਹਿੱਸਾ ਲਾਉਣ ਵਾਲੇ ਬਖਸ਼ਿੰਦਰ ਸਿੰਘ ਦੇ ਇਸ ਬਲੋਗ ਦਾ ਨਾਂ ਹੈ ਕਲਮਿਸ੍ਤਾਨ. ਇਸ ਪੰਜਾਬੀ ਬਲੋਗ ਵਿਚ ਕਾਫੀ ਕੁਝ ਹੈ...ਖਾਸ ਕਰਕੇ ਪਾਸ਼ ਬਾਰੇ ਅਤੇ ਪੰਜਾਬ ਦੀ ਨਕਸਲਬਾੜੀ ਲਹਿਰ ਦੇ ਇੱਕ ਬਜੁਰਗ ਸ਼ਹੀਦ ਬਾਬਾ ਬੂਝਾ ਸਿੰਘ ਦੀ ਜਿੰਦਗੀ ਤੇ ਬਣ ਰਹੀ ਫਿਲਮ ਬਾਰੇ. ਇਸ ਸੰਬੰਧ ਵਿਚ ਤੁਸੀਂ ਹੋਰ ਵੇਰਵਾ ਪੰਜਾਬ ਸਕਰੀਨ (ਹਿੰਦੀ) ਵਿਚ ਵੀ ਪੜ੍ਹ ਸਕਦੇ ਹੋ. --ਰੈਕਟਰ ਕਥੂਰੀਆ
No comments:
Post a Comment