Friday, January 08, 2010

......ਤੇ ਹੁਣ ਪੇਸ਼ ਹੈ ਗੁਰਮੁਖੀ ਪੜ੍ਹਾਉਣ ਦਾ ਨਵਾਂ ਤਰੀਕਾ


ਪੰਜਾਬੀ ਦੇ ਉਘੇ  ਸ਼ਾਇਰ ਸੁਰਜੀਤ ਪਾਤਰ ਦੀ ਇੱਕ ਨਜ਼ਮ ਹੈ ਜੋ  ਪੰਜਾਬੀ ਅਤੇ ਗੁਰਮੁਖੀ ਦੇ ਮੁੱਦੇ ਬਾਰੇ ਪੰਥ ਅਤੇ ਪੰਜਾਬ ਦੀ ਕੌੜੀ ਹਕੀਕਤ ਨੂੰ ਬਹੁਤ ਹੀ ਸਲੀਕੇ ਨਾਲ ਪੇਸ਼ ਕਰਨ ਦੇ ਨਾਲ ਨਾਲ ਦਿਲ ਅਤੇ ਦਿਮਾਗ ਦੋਹਾਂ  ਨੂੰ ਝੰਜੋੜਦੀ ਵੀ ਹੈ. ਇਹ ਨਜ਼ਮ ਦਸਦੀ ਹੈ ਕਿ  ਕਿਸ ਤਰਾਂ ਬਿਹਾਰ ਤੋਂ ਆਉਣ ਵਾਲੇ ਨੰਦ ਕਿਸ਼ੋਰ ਦੀ ਬੱਚੀ ਤਾਂ ਗੁਰਮੁਖੀ ਸਿਖ ਜਾਂਦੀ ਹੈ ਪਰ ਪੰਜਾਬ ਵਿਚ ਰਹਿੰਦੇ ਅੱਛਰ ਸਿੰਘ ਦੇ ਪੋਤੇ ਕਾਨਵੇਂਟ ਸਕੂਲ  ਚ ਜਾ ਕੇ ਅੰਗ੍ਰੇਜ਼ੀ ਸਿੱਖਦੇ ਹਨ. ਇਸ ਦੇ ਨਾਲ ਨਾਲ ਹੀ ਇੱਕ ਹੋਰ ਮਸਲਾ ਵੀ ਲਗਾਤਾਰ ਗੰਭੀਰ ਹੋ ਰਿਹਾ ਹੈ ਕਿ ਜਿਹੜੇ ਬੱਚੇ ਗੁਰਮੁਖੀ ਸਿਖ ਵੀ ਜਾਂਦੇ ਹਨ ਉਹਨਾਂ ਨੂੰ ਵੀ ਆਮ ਤੌਰ ਤੇ ਸਿਖ ਧਰਮ ਬਾਰੇ ਕੁਝ ਪਤਾ ਨਹੀਂ ਹੁੰਦਾ. ਪਹਿਲਾਂ ਪਹਿਲਾਂ  ਇਹ ਸਮਸਿਆ  ਸਿਰਫ ਵਿਦੇਸ਼ਾਂ ਚ ਰਹਿੰਦੇ ਪਰਿਵਾਰਾਂ ਨੂੰ ਹੀ ਪੇਸ਼ ਆਓਂਦੀ ਸੀ ਪਰ ਹੁਣ ਪੰਜਾਬ ਵਿਚ ਰਹਿੰਦੇ  ਬਹੁਤ ਸਾਰੇ ਸਿਖ ਪਰਿਵਾਰ ਵੀ ਇਸ ਦਾ ਸ਼ਿਕਾਰ  ਹੋ ਚੁੱਕੇ ਹਨ. ਇਸ ਮਸਲੇ ਨੂੰ ਪੰਥ ਅਤੇ ਪੰਜਾਬ ਦੇ ਲੀਡਰਾਂ ਨੇ ਭਾਵੇਂ ਅਜੇ ਵੀ ਨਾ ਗੌਲਿਆ ਹੋਵੇ ਪਰ ਇਸ ਪ੍ਰਤੀ ਬਹੁਤ ਸਾਰੇ ਲੋਕ ਬਿਨਾ ਲੋਈ ਸ਼ੋਰ ਸ਼ਰਾਬਾ ਕੀਤੀਆਂ ਪੂਰੀ ਤਰਾਂ ਸਰਗਰਮ ਸਨ. ਇਹਨਾਂ ਕੋਸ਼ਿਸ਼ਾਂ ਦੇ ਸਿੱਟੇ ਵਜੋਂ   ਹੁਣ ਇੱਕ ਨਵਾਂ ਤਜਰਬਾ  ਸਾਹਮਣੇ ਆਇਆ  ਹੈ.  ਨਵੇਂ ਢੰਗ ਦੀ ਇਸ ਪੜ੍ਹਾਈ ਨਾਲ ਬੱਚੇ ਗੁਰਮੁਖੀ ਵੀ ਸਿਖਣਗੇ  ਅਤੇ ਸਿੱਖ   ਧਰਮ ਦੇ ਵੀ ਨੇੜੇ ਹੋਣਗੇ ਪਰ ਇਸ ਤਰੀਕੇ  ਦੀ ਗੱਲ ਵਿੱਚ ਕਿਤੇ ਓਹ ਨਜ਼ਮ ਵਾਲੀ ਗੱਲ ਵਿੱਚੇ ਹੀ ਨਾ ਰਹਿ ਜਾਏ. ਆਇਆ ਨੰਦ ਕਿਸ਼ੋਰ  ਨਾਂ ਦੀ ਇਸ ਨਜ਼ਮ ਨੂੰ ਤੁਸੀਂ ਯੂ ਟਿਊਬ ਤੇ ਦੇਖ ਸੁਣ ਵੀ ਸਕਦੇ ਹੋ ਅਤੇ ਇਸ ਨੂੰ ਅੰਗ੍ਰੇਜ਼ੀ ਅਨੁਵਾਦ ਸਮੇਤ ਸ਼ਬਦਾਂ ਦੇ ਪਰਛਾਵੇਂ  ਤੇ  ਵੀ ਪੜ੍ਹ  ਸਕਦੇ ਹੋ .
                                                                       ---ਰੈਕਟਰ ਕਥੂਰੀਆ

No comments: