ਮੈਂ ਸਜ਼ਾ ਦੀ ਮੰਗ ਕਰਦਾ ਹਾਂ.
ਉਹਨਾਂ ਲਈ;
ਜਿਹਨਾਂ ਨੇ ਸਾਡੀ ਮਾਤਭੂਮੀ ਨੂੰ ਲਹੂ ਨਾਲ ਲਬੇੜ ਦਿੱਤਾ;
ਮੈਂ ਸਜ਼ਾ ਦੀ ਮੰਗ ਕਰਦਾ ਹਾਂ.
ਉਸ ਲਈ;
ਜਿਸ ਦੇ ਹੁਕਮ ਨਾਲ ਇਹ ਜ਼ੁਲਮ ਹੋਇਆ;
ਮੈਂ ਸਜ਼ਾ ਦੀ ਮੰਗ ਕਰਦਾ ਹਾਂ.
ਉਸ ਗੱਦਾਰ ਲਈ,
ਜੋ ਇਹਨਾਂ ਲੋਥਾਂ ਤੇ ਪੈਰ ਰਖਕੇ ਉੱਚੇ ਅਹੁਦੇ ਤੱਕ ਪੁੱਜਿਆ;
ਮੈਂ ਸਜ਼ਾ ਦੀ ਮੰਗ ਕਰਦਾ ਹਾਂ.
ਉਹਨਾਂ ਰਹਿਮ ਦਿਲ ਲੋਕਾਂ ਲਈ,
ਜਿਹਨਾਂ ਇਸ ਜ਼ੁਲਮ ਨੂੰ ਮਾਫ਼ ਕਰ ਦਿੱਤਾ;
ਮੈਂ ਸਜ਼ਾ ਦੀ ਮੰਗ ਕਰਦਾ ਹਾਂ.
ਮੈਂ ਨਹੀਂ ਚਾਹੁੰਦਾ ਕਿ ਹਰ ਕਿਸੇ ਨਾਲ ਹਥ ਮਿਲਾਵਾਂ
ਅਤੇ ਸਭ ਕੁਝ ਭੁੱਲ ਜਾਵਾਂ !
ਮੈਂ ਉਹਨਾਂ ਦੇ ਲਹੂ ਲਿਬੜੇ ਹੱਥਾਂ ਨੂੰ ਛੂਹਣਾ ਤੱਕ ਨਹੀਂ ਚਾਹੁੰਦਾ.
ਮੈਂ ਸਜ਼ਾ ਦੀ ਮੰਗ ਕਰਦਾ ਹਾਂ.
ਮੈਂ ਨਹੀਂ ਚਾਹੁੰਦਾ ਕਿ ਉਹਨਾਂ ਨੂੰ ਰਾਜਦੂਤ ਬਣਾ ਕੇ ਬਦੇਸ਼ਾਂ ਵਿਚ ਭੇਜ ਦਿੱਤਾ ਜਾਏ
ਤੇ ਉਹਨਾਂ ਦੀਆਂ ਕਾਲੀਆਂ ਕਰਤੂਤਾਂ ਤੇ ਪਰਦਾ ਪਾ ਦਿੱਤਾ ਜਾਏ.
ਮੈਂ ਉਹਨਾਂ ਨਾਲ ਇਨਸਾਫ਼ ਹੁੰਦਾ ਦੇਖਣਾ ਚਾਹੁੰਦਾ ਹਾਂ
ਏਥੇ, ਖੁੱਲੇ-ਆਮ, ਇਸ ਚੋਂਕ ਵਿਚ;
ਮੈਂ ਉਹਨਾਂ ਨੂੰ ਸਜ਼ਾ ਮਿਲਦੀ ਵੇਖਣੀ ਚਾਹੁੰਦਾ ਹਾਂ..........!
---ਪਾਬਲੋ ਨੈਰੂਦਾ
("ਪੰਜਾਬ ਸਕਰੀਨ" ਦੇ 17 ਤੋਂ 23 ਅਗਸਤ, 1984 ਵਾਲੇ ਅੰਕ ਵਿਚੋਂ)
No comments:
Post a Comment